- Advertisement -
ਅੱਜ-ਨਾਮਾ
ਆਖਿਆ ਮੁੰਡੇ ਦਾ ਮੰਨ ਕਲਿਆਣ ਸੋਂਹ ਨੇ,
ਵੇਚ`ਤੀ ਮੱਝ ਜੋ ਮਿਲ ਗਿਆ ਭਾਅ ਮੀਆਂ।
ਘੋੜੀ ਲੈਣ ਲਈ ਪੁੱਤਰ ਸੀ ਜ਼ਿਦ ਕਰਦਾ,
ਚੜ੍ਹਿਆ ਬੱਕੀ ਦਾ ਬੜਾ ਸੀ ਚਾਅ ਮੀਆਂ।
ਘੋੜੀ ਲਿਆਉਣ ਨੂੰ ਜਦੋਂ ਫਿਰ ਗਏ ਦੋਵੇਂ,
ਚਾੜ੍ਹਿਆ ਮੁੱਛਾਂ ਨੂੰ ਬਹੁਤ ਸੀ ਤਾਅ ਮੀਆਂ।
ਪੰਜਵੇਂ ਚੜ੍ਹਦੇ ਮਹੀਨੇ ਕੁਝ ਅਕਲ ਆਈ,
ਪੈ ਗਿਆ ਪੁੱਠਾ ਸੀ ਦੋਵਾਂ ਨੂੰ ਦਾਅ ਮੀਆਂ।
ਪੁੱਛਿਆ ਕਿਸੇ ਨੇ ਭਾਈ ਕਲਿਆਣ ਸਿੰਘਾ,
ਸੌਦਾ ਕਿੱਦਾਂ ਦਾ ਹੋਇਆ ਈ ਸਿੱਧ ਮੀਆਂ।
ਹੱਸ ਕੇ ਬੋਲਿਆ, ਮਿਲੇ ਨਹੀਂ ਦੁੱਧ ਪੀਣਾ,
ਸਮੇਟਣੀ ਪੈਂਦੀ ਹੈ ਦੋਵਾਂ ਨੂੰ ਲਿੱਦ ਮੀਆਂ।
-ਤੀਸ ਮਾਰ ਖਾਂ
ਅਗਸਤ 06, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -