- Advertisement -
ਅੱਜ-ਨਾਮਾ
ਆਈ ਲੰਡਨ ਤੋਂ ਮੋਦੀ ਲਈ ਖਬਰ ਮਾੜੀ,
ਆਉਣਾ ਜੌਨਸਨ ਦਾ ਹੋ ਗਿਆ ਰੱਦ ਬੇਲੀ।
ਛੱਬੀ ਜਨਵਰੀ ਗਣਤੰਤਰ ਪਰੇਡ ਦੇ ਲਈ,
ਲਿਆ ਸੀ ਮੋਦੀ ਨੇ ਚਾਅ ਨਾਲ ਸੱਦ ਬੇਲੀ।
ਮੋਰਚਾ ਏਧਰ ਕਿਸਾਨਾਂ ਦਾ ਬੁਰਾ ਭਖਿਆ,
ਚੁਪਾਸਿਓਂ ਦਿੱਲੀ ਦੀ ਮੱਲੀ ਹੈ ਹੱਦ ਬੇਲੀ।
ਆਉਂਦਾ ਜੌਨਸਨ ਤਾਂ ਆਪਣੇ ਦੇਸ਼ ਅੰਦਰ,
ਪਹਿਲਾਂ ਜਿਹਾ ਨਹੀਂ ਰਹਿੰਦੜਾ ਕੱਦ ਬੇਲੀ।
ਕਿਹਾ ਹੈ ਓਸ ਕੋਰੋਨਾ ਦਾ ਮਰਜ਼ ਵਧਿਆ,
ਸਕਦਾ ਮੁਲਕ ਮੈਂ ਅਜੇ ਨਹੀਂ ਛੋੜ ਬੇਲੀ।
ਹਾਮੀ ਭਰੀ ਜਦ ਓਸ ਨੇ ਆਉਣ ਦੀ ਸੀ,
ਓਦੋਂ ਵੀ ਪਤਾ ਸੀ ਇੱਦਾਂ ਦੀ ਲੋੜ ਬੇਲੀ।
-ਤੀਸ ਮਾਰ ਖਾਂ
6 ਜਨਵਰੀ, 2021
- Advertisement -