- Advertisement -
ਅੱਜ-ਨਾਮਾ
ਆਈ ਪਈ ਦਾੜ੍ਹ ਦੇ ਹੇਠ ਜਿਉਂ ਸ਼ਿਵ ਸੈਨਾ,
ਲੱਗਦਾ ਈ ਭਾਜਪਾ ਨੇ ਜਾਣਾ ਈ ਚੱਬ ਬੇਲੀ।
ਦੂਸਰਾ ਸਾਰਿਆਂ ਤੋਂ ਜਿਹੜਾ ਈ ਰਾਜ ਵੱਡਾ,
ਕਰਨਾਟਕ ਵਾਂਗ ਉਹ ਜਾਣਾ ਈ ਦੱਬ ਬੇਲੀ।
ਕਰ ਲਏ ਜਿੱਧਰ ਵੀ ਧਾਈ ਤਾਂ ਅਟਕਦੀ ਨਾ,
ਜਾਂਦੀ ਏ ਪਹੁੰਚ ਫਿਰ ਦੱਬੇ ਜਿਹੇ ਪੱਬ ਬੇਲੀ।
ਮੁੜ-ਮੁੜ ਜਾਂਦੀ ਆ ਖੇਡ ਦੁਹਰਾਈ ਥਾਂ-ਥਾਂ,
ਰਹਿ ਗਿਆ ਮੁਲਕ ਦਾ ਰਾਖਾ ਈ ਰੱਬ ਬੇਲੀ।
ਮਾਰੀਏ ਝਾਤੀ ਜਦ ਨਿਯਮ ਕਾਨੂੰਨ ਉੱਪਰ,
ਨਿਕਲਦੀ ਗਲਤ ਵੀ ਬਾਤ ਨਾ ਕੋਈ ਬੇਲੀ।
ਚੱਲਦੀ ਚਰਚਾ ਇਖਲਾਕ ਦੀ ਜਦੋਂ ਕਿਧਰੇ,
ਲਾਹੀ ਪਈ ਲੱਭਦੀ ਸ਼ਰਮ ਦੀ ਲੋਈ ਬੇਲੀ।
-ਤੀਸ ਮਾਰ ਖਾਂ
ਜੂਨ 23, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -