- Advertisement -
ਅੱਜ-ਨਾਮਾ
ਆਈ ਨਜ਼ਦੀਕ ਜਦ ਚੋਣ ਬੰਗਾਲ ਵਾਲੀ,
ਹੋਇਆ ਤਿੱਖਾ ਸਿਆਸਤ ਦਾ ਭੇੜ ਬੇਲੀ।
ਦੱਬਿਆ ਮੁਰਦਾ ਹਰ ਪੁੱਟਿਆ ਜਾਣ ਲੱਗਾ,
ਛੱਡ ਗਏ ਸਾਰੇ ਹੀ ਸਬਰ ਦਾ ਨੇੜ ਬੇਲੀ।
ਕਰਦੇ ਕਦੀ ਤਾਂ ਵਾਧਾ ਹਨ ਭਾਜਪਾਈਏ,
ਕਦੀ ਘੁੰਮਾਈ ਜਾਂਦੀ ਮਮਤਾ ਗੇੜ ਬੇਲੀ।
ਵਿੰਹਦਾ ਕੋਈ ਨਹੀਂ ਅਸਰ ਸਮਾਜ ਉੱਤੇ,
ਹਰ ਕੋਈ ਹੋਰਾਂ ਨੂੰ ਰਿਹਾ ਈ ਛੇੜ ਬੇਲੀ।
ਅਗੇਤੀ ਚੱਲ ਪਈ ਸਿਖਰ ਦੀ ਖਹਿਬਾਜ਼ੀ,
ਹੋਇਆ ਚੋਣਾਂ ਦਾ ਨਹੀਂਉਂ ਐਲਾਨ ਬੇਲੀ।
ਚੋਣ ਚੱਲਣ ਤੋਂ ਬਾਅਦ ਫਿਰ ਹੋਊਗਾ ਕੀ,
ਸੁੱਕਣੇ ਪਾਈ ਪਈ ਲੋਕਾਂ ਦੀ ਜਾਨ ਬੇਲੀ।
-ਤੀਸ ਮਾਰ ਖਾਂ
ਫਰਵਰੀ 25, 2021
- Advertisement -