Friday, March 29, 2024

ਵਾਹਿਗੁਰੂ

spot_img
spot_img

ਆਈ.ਕੇ.ਜੀ ਪੀ.ਟੀ.ਯੂ. ਵੱਲੋਂ ਕਰਿਅਰ ਕੌਂਸਿਲਿੰਗ ਮੁਹਿੰਮ ਸ਼ੁਰੂ; 200 ਤੋਂ ਵੱਧ ਸਰਕਾਰੀ ਸਕੂਲਾਂ ਤੇ ਪੌਲੀਟੈਕਨਿਕ ਸੰਸਥਾਵਾਂ ਤਕ ਕੀਤੀ ਗਈ ਪਹੁੰਚ

- Advertisement -

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਜੂਨ 22, 2022 –
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵੱਲੋਂ ਪੰਜਾਬ ਅੰਦਰ ਤਕਨੀਕੀ ਸਿਖਿਆ ਦੇ ਪ੍ਰਸਾਰ ਹਿੱਤ ਵਿਦਿਆਰਥੀਆਂ ਨੂੰ ਜੋੜਨ ਦਾ ਕੰਮ ਜੰਗੀ ਪੱਧਰ ਤੇ ਬੀਤੇ ਦੋ ਮਹੀਨਿਆਂ ਤੋਂ ਸ਼ੁਰੂ ਕੀਤਾ ਗਿਆ ਹੈ! ਯੂਨੀਵਰਸਿਟੀ ਵੱਲੋਂ ਵੱਖੋ-ਵੱਖ ਪੱਧਰ ਦੇ ਤਕਰੀਬਨ 100 ਮੁਲਾਜਮਾਂ ਨੂੰ ਇੱਕ ਜਾਗਰੂਕਤਾ ਲੜੀ ਤਹਿਤ ਜੋੜਿਆਂ ਗਿਆ ਹੈ, ਜਿਨ੍ਹਾਂ ਪੰਜਾਬ ਰਾਜ ਅੰਦਰ “ਤਕਨੀਕੀ ਸਿਖਿਆ ਅਤੇ ਉੱਜਵਲ ਭਵਿੱਖ” ਵਿਸ਼ੇ ਨੂੰ ਆਧਾਰ ਬਣਾ ਕੇ ਸਕੂਲਾਂ, ਕਾਲਜਾਂ ਅਤੇ ਪੌਲੀਟੈਕਨਿਕ ਸੰਸਥਾਵਾਂ, ਖਾਸਕਰ ਸਰਕਾਰੀ ਵਿੱਦਿਅਕ ਅਦਾਰਿਆਂ ਤਕ ਨਿੱਜੀ ਤੌਰ ਤੇ ਪਹੁੰਚ ਕੀਤੀ ਹੈ!

ਤਕਨੀਕੀ ਸਿਖਿਆ ਸਬੰਧੀ ਇਹ ਜਾਗਰੂਕਤਾ ਮੁਹਿੰਮ ਜਿਥੇ ਗਿਆਰ੍ਹਵੀਂ ਤੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਅੰਦਰ ਤਕਨੀਕੀ ਸਿੱਖਿਆ ਦੇ ਮੌਕੇ ਦੱਸ ਰਹੀ ਹੈ, ਓਥੇ ਹੀ ਉਹਨਾਂ ਦੀ ਸਾਇੰਸ ਵਿਸ਼ੇ ਸਬੰਧੀ ਰੁਚੀਆਂ ਨੂੰ ਦੇਖਦੇ ਹੋਏ ਵੱਖੋ-ਵੱਖ ਕਰੀਅਰ ਵੀ ਦੱਸ ਰਹੀ ਹੈ! ਯੂਨੀਵਰਸਿਟੀ ਦੇ ਮੁਲਾਜਿਮ ਵਿਦਿਆਰਥੀਆਂ ਨੂੰ ਪੰਜਾਬ ਅੰਦਰ ਮੌਜੂਦ ਸਰਕਾਰੀ ਤੇ ਗੈਰ ਸਰਕਾਰੀ ਪੜ੍ਹਾਈ ਦੇ ਮੌਕਿਆਂ ਬਾਰੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਲਿਟਰੇਚਰ ਵੀ ਮੁਹਈਆ ਕਰਵਾ ਰਹੇ ਹਨ!

ਵਿਦਿਆਰਥੀਆਂ ਦੀ ਸਹੂਲੀਅਤ ਵਾਸਤੇ ਵੈਬਸਾਈਟ ਉਪਰ ਔਨਲਾਈਨ ਪ੍ਰੀ-ਰਜਿਸਟ੍ਰੇਸ਼ਨ ਵੀ ਸ਼ੁਰੂ ਕੀਤੀ ਗਈ ਹੈ, ਜਿਸਦਾ ਡਾਟਾ ਸਰਕਾਰੀ ਤੇ ਗੈਰ ਸਰਕਾਰੀ ਕੌਂਸਿਲਿੰਗ ਟੀਮਾਂ ਨਾਲ ਸਾਂਝਾ ਕਰਦੇ ਹੋਏ ਵਿਦਿਆਰਥੀਆਂ ਨੂੰ ਔਨਲਾਈਨ, ਟੈਲੀਫੋਨ ਉਪਰ ਹੀ ਪੰਜਾਬ ਅੰਦਰ ਤਕਨੀਕੀ ਯੂਨੀਵਰਸਿਟੀਆਂ, ਉਹਨਾਂ ਦੇ ਆਪਣੇ ਕੈਂਪਸ ਤੇ ਉਹਨਾਂ ਨਾਲ ਜੁੜੇ ਐਫੀਲੀਏਟੇਡ ਕਾਲਜਾਂ ਵਿਚਲੇ ਕੋਰਸਾਂ, ਭਵਿੱਖ ਦੇ ਮੌਕੇ, ਵਜੀਫਿਆਂ ਅਤੇ ਹੋਰ ਮੌਕਿਆਂ ਸਬੰਧੀ ਜਾਣਕਾਰੀ ਮੁਹਈਆ ਕਾਰਵਾਈ ਜਾ ਰਹੀ ਹੈ!

ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ (ਦਾਖਲੇ) ਰਿਸ਼ੀ ਗੁਪਤਾ ਵੱਲੋਂ ਦੱਸਿਆ ਗਿਆ ਕਿ “ਤਕਨੀਕੀ ਸਿਖਿਆ ਅਤੇ ਉੱਜਵਲ ਭਵਿੱਖ” ਤਹਿਤ ਮਈ ਮਹੀਨੇ ਵਿਚ ਯੂਨੀਵਰਸਿਟੀ ਟੀਮਾਂ ਵੱਲੋਂ ਜਲੰਧਰ ਜਿਲ੍ਹੇ ਦੇ 74 ਸਕੂਲ, 08 ਪੌਲੀਟੈਕਨਿਕ ਸੰਸਥਾਵਾਂ, ਕਪੂਰਥਲਾ ਜਿਲ੍ਹੇ ਦੇ 72 ਸਕੂਲ, 04 ਪੌਲੀਟੈਕਨਿਕ ਸੰਸਥਾਵਾਂ, ਅੰਮ੍ਰਿਤਸਰ ਦੇ 46 ਵਿੱਦਿਅਕ ਅਦਾਰਿਆਂ ਤਕ ਨਿਜੀ ਪਹੁੰਚ ਕਰਕੇ ਵਿਦਿਆਰਥੀਆਂ ਦੀ ਕਰਿਅਰ ਕੌਂਸਿਲਿੰਗ ਕੀਤੀ ਗਈ!

ਮੁਹਿੰਮ ਤਹਿਤ ਹੁਣ ਤਕ ਲੱਗਭਗ 15 ਹਜ਼ਾਰ +1 ਤੇ +2 ਦੇ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਰਦੇ ਹੋਏ ਉਹਨਾਂ ਨੂੰ ਪੰਜਾਬ ਦੀ ਤਕਨੀਕੀ ਸਿਖਿਆ, ਖਾਸਕਰ ਤਕਨੀਕੀ ਯੂਨੀਵਰਸਿਟੀਆਂ ਵੱਲੋਂ ਘੱਟ ਖਰਚ ਤੇ ਦਿੱਤੀਆਂ ਜਾ ਰਹੀਆਂ ਵੱਧ ਸੁਵਿਧਾਵਾਂ ਤੇ ਮੌਕਿਆਂ ਤੋਂ ਜਾਣੂੰ ਕਰਵਾਇਆ ਗਿਆ! ਉਹਨਾਂ ਦੱਸੀਆਂ ਕਿ ਲਗਭਗ 900 ਵਿਦਿਆਰਥੀ ਹੁਣ ਤਕ ਯੂਨੀਵਰਸਿਟੀ ਪੋਰਟਲ ਉਪਰ ਪ੍ਰੀ-ਰੇਜਿਸਟ੍ਰੇਸ਼ਨ ਕਰਵਾ ਚੁਕਾ ਹੈ! ਉਹਨਾਂ ਇਹ ਲੜੀ ਅਗਸਤ ਤਕ ਜਾਰੀ ਰਹਿਣ ਬਾਰੇ ਜਾਣਕਾਰੀ ਦਿੱਤੀ ਹੈ!

ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ (ਡਾ.) ਵਿਕਾਸ ਚਾਵਲਾ ਨੇ ਕਿਹਾ ਕਿ ਆਈ.ਕੇ.ਜੀ ਪੀ.ਟੀ.ਯੂ ਕੋਲ ਤਕਨੀਕੀ ਸਿਖਿਆ ਕਰਵਾਉਣ ਤੇ ਬਿਹਤਰ ਭਵਿੱਖ ਸਬੰਧੀ ਅਥਾਹ ਮੌਕੇ ਹਨ ਅਤੇ ਯੂਨੀਵਰਸਿਟੀ ਦੀ ਇਸ ਦਾਖਲਾ ਸੱਤਰ ਵਿਚ ਕੋਸ਼ਿਸ਼ ਹੈ ਕਿ ਇਹ ਮੌਕੇ ਵੱਧ ਤੋਂ ਵੱਧ ਪੰਜਾਬੀ ਵਿਦਿਆਰਥੀਆਂ ਨੂੰ ਹੀ ਦਿੱਤੇ ਜਾਣ! ਰਜਿਸਟਰਾਰ ਡਾ. ਐਸ.ਕੇ ਮਿਸ਼ਰਾ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਸੂਬੇ ਦੀਆਂ ਯੂਨੀਵਰਸਿਟੀਆਂ ਨੂੰ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਇਸ ਦਾਖਲਾ ਸੱਤਰ ਨੂੰ ਪੰਜਾਬ ਦੇ ਸਾਇੰਸ ਵਿਸ਼ੇ ਵਿੱਚੋਂ ਪਾਸ ਆਊਟ ਹੋਣ ਜਾ ਰਹੇ ਵਿਦਿਆਰਥੀਆਂ ਲਈ ਵਰਦਾਨ ਦੱਸਿਆ!

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ, ਆਈ.ਏ.ਐਸ ਨੇ ਦੱਸਿਆ ਕਿ ਬੀਤੇ ਦਿਨਾਂ ਵਿਚ ਤਕਨੀਕੀ ਸਿਖਿਆ ਨਾਲ ਜੁੜੇ ਵੱਖ-ਵੱਖ ਉਪਰਾਲਿਆਂ ਵਿਚ ਸੁਧਾਰ ਮੌਕੇ ਇਹ ਧਿਆਨ ਵਿਚ ਆਇਆਂ ਕਿ ਪੰਜਾਬ ਅੰਦਰ ਸਟੇਟ ਤਕਨੀਕੀ ਯੂਨੀਵਰਸਿਟੀਆਂ, ਪੌਲੀਟੈਕਨਿਕ ਕਾਲਜਾਂ, ਆਈ.ਟੀ.ਆਈਜ਼, ਸਕਿੱਲ ਸੈਂਟਰਾਂ, ਖਾਸਕਰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਕੈਂਪਸ ਤੇ ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਇੰਨੋਵੇਸ਼ਨ ਸੈਂਟਰਾਂ ਵਿਚ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਤਕਨੀਕੀ ਸਿਖਿਆ ਹਾਸਿਲ ਕਰਨ ਦੇ ਅਥਾਹ ਮੌਕੇ ਹਨ!

ਉਹਨਾਂ ਕਿਹਾ ਕਿ ਸਰਕਾਰੀ ਖੇਤਰ ਵਿਚ ਬਿਹਤਰ ਭਵਿੱਖ ਸਿਰਜਣ ਦੇ ਅਥਾਹ ਮੌਕੇ ਹਨ, ਪਰ ਪ੍ਰਚਾਰ ਤੇ ਘੱਟ ਖਰਚ ਨਿਵੇਸ਼ ਸਦਕਾ ਇਹ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਲੱਗ ਪਾਉਂਦਾ ਕਿ ਉਹਨਾਂ ਦੇ ਆਸ-ਪਾਸ ਅਥਾਹ ਮੌਕੇ ਹਨ! ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸ਼੍ਰੀ ਭੰਡਾਰੀ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਅੰਦਰਲੀਆਂ ਤਕਨੀਕੀ ਯੂਨੀਵਰਸਿਟੀਆਂ ਜਿਵੇਂ ਆਈ.ਕੇ.ਜੀ ਪੀ.ਟੀ.ਯੂ ਆਦਿ ਦੀਆਂ ਵੈਬਸਾਈਟ ਉਪਰ ਜਾਂਦੇ ਹੋਏ ਆਪਣੀਆਂ ਪ੍ਰੀ-ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਕੌਂਸਿਲਿੰਗ ਟੀਮਾਂ ਉਹਨਾਂ ਨੂੰ ਘਰ ਬੈਠੇ “ਤਕਨੀਕੀ ਸਿਖਿਆ ਅਤੇ ਉੱਜਵਲ ਭਵਿੱਖ” ਤੋਂ ਜਾਣੂੰ ਕਰਵਾ ਸਕਣ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,260FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...