Thursday, March 28, 2024

ਵਾਹਿਗੁਰੂ

spot_img
spot_img

ਆਈ.ਕੇ.ਜੀ ਪੀ.ਟੀ.ਯੂ ਵਿਖੇ ਇੰਟਰ ਜ਼ੋਨਲ ਯੂਥ ਫੈਸਟੀਵਲ ਦਾ ਜੋਸ਼ ਭਰਪੂਰ ਆਗਾਜ਼, 25 ਤੋਂ ਵੱਧ ਸ਼੍ਰੇਣੀਆਂ ਵਿਚ ਹੋਣਗੇ ਮੁਕਾਬਲੇ

- Advertisement -

ਯੈੱਸ ਪੰਜਾਬ 
ਜਲੰਧਰ/ਕਪੂਰਥਲਾ, ਨਵੰਬਰ 30, 2022 –
ਨੌਜਵਾਨ ਵਿਦਿਆਰਥੀਆਂ ਵਿਚ ਅਥਾਹ ਊਰਜਾ ਹੁੰਦੀ ਹੈ! ਕਲਾ ਵੀ ਇਹਨਾਂ ਵਿੱਚ ਬਰਕਤ ਵਾਂਗ ਹੁੰਦੀ ਹੈ! ਜਰੂਰਤ ਬਸ ਇਹਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਦੀ ਹੈ! ਯੂਥ ਫੈਸਟੀਵਲ ਵਿਦਿਆਰਥੀਆਂ ਵਿਚਲੀ ਕਲਾ ਨੂੰ ਬਿਹਤਰ ਮੌਕੇ ਦਿੰਦੇ ਹਨ! ਯੂਥ ਫੈਸਟੀਵਲ ਸਿਰਜਣਾਤਮਕਤਾ ਤੇ ਸਮੂਹ ਭਾਗੀਦਾਰੀ ਦਾ ਮਾਹੌਲ ਸਿਰਜਦੇ ਹਨ! ਇਹ ਵਿਚਾਰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਦੇ ਹਨ! ਡਾ.ਮਿਸ਼ਰਾ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਖੇ ਬੁੱਧਵਾਰ ਤੋਂ ਸ਼ੁਰੂ ਹੋਏ ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਸ਼ੁਰੂਆਤੀ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ! ਉਹਨਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਪ੍ਰਤੀਭਾਗੀ ਟੀਮਾਂ ਦੀ ਜੰਮਕੇ ਤਾਰੀਫ਼ ਕੀਤੀ!

ਰਜਿਸਟਰਾਰ ਵੱਲੋਂ ਵਿਦਿਆਰਥੀਆਂ ਨੂੰ ਹਰ ਸੰਭਵ ਮੱਦਦ ਦੇਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਨੂੰ ਯੂਥ ਫੈਸਟੀਵਲ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ! ਯੂਥ ਫੈਸਟੀਵਲ ਦੇ ਮੰਚ ਤੋਂ ਡੀਨ ਵਿਦਿਆਰਥੀ ਭਲਾਈ ਡਾ.ਗੌਰਵ ਭਾਰਗਵ ਵੱਲੋਂ ਰਜਿਸਟਰਾਰ ਡਾ,ਮਿਸ਼ਰਾ ਦਾ ਸਵਾਗਤ ਕੀਤਾ ਗਿਆ! ਯੂਨੀਵਰਸਿਟੀ ਦੇ ਡੀਨ ਪੀ ਐਂਡ ਈ.ਪੀ ਡਾ.ਆਰ.ਪੀ.ਐਸ ਬੇਦੀ, ਡੀਨ ਕਾਲਜ ਵਿਕਾਸ ਡਾ.ਬਲਕਾਰ ਸਿੰਘ, ਡੀਨ ਅਕਾਦਮਿਕ ਡਾ.ਵਿਕਾਸ ਚਾਵਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ! ਮੁੱਖ ਮਹਿਮਾਨ ਡਾ.ਮਿਸ਼ਰਾ ਵੱਲੋਂ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ!

ਡੀਨ ਵਿਦਿਆਰਥੀ ਭਲਾਈ ਡਾ.ਗੌਰਵ ਭਾਰਗਵ ਨੇ ਦੱਸਿਆ ਕਿ ਇੰਟਰ ਜ਼ੋਨਲ ਯੂਥ ਫੈਸਟੀਵਲ ਵਿਚ ਪਹਿਲੇ ਦਿਨ 30 ਨਵੰਬਰ ਤੋਂ ਲੈ ਕੇ 02 ਦਸੰਬਰ ਤੱਕ 25 ਤੋਂ ਵੱਧ ਸ਼੍ਰੇਣੀਆਂ ਵਿਚ ਮੁਕਾਬਲੇ ਹੋਣਗੇ! ਇਹਨਾਂ ਵਿਚ ਪੰਜਾਬੀ ਲੋਕ ਨਾਚ ਗਿੱਧਾ-ਭੰਗੜਾ, ਮਿਮਿਕਰੀ, ਕਲਾਸੀਕਲ ਡਾਂਸ, ਕਲਾਸੀਕਲ ਗਾਇਨ, ਡੀਬੇਟ, ਕਰੀਏਟਿਵ ਰਾਈਟਿੰਗ, ਕਵਿਤਾ ਉਚਾਰਣ, ਕੁਇਜ, ਪੇਟਿੰਗ, ਕੋਲਾਜ ਮੇਕਿੰਗ, ਫੋਟੋਗ੍ਰਾਫੀ, ਰੰਗੋਲੀ ਆਦਿ ਸ਼ਾਮਿਲ ਹਨ!

ਕੁੱਲ ਤਿੰਨ ਦਿਨਾਂ ਵਿੱਚ 3000 ਤੋਂ ਵੱਧ ਵਿਦਿਆਰਥੀ ਕਲਾਕਾਰ ਭਾਗ ਲੈਣ ਯੂਨੀਵਰਸਿਟੀ ਵਿਚ ਆਉਣਗੇ! ਇਹ 40 ਤੋਂ ਵੱਧ ਕਾਲਜਾਂ ਦੇ ਵਿਦਿਆਰਥੀ ਹਨ! ਉਹਨਾਂ ਦੱਸਿਆ ਕਿ ਉੱਤਰੀ ਜ਼ੋਨ ਦੇ ਮੁਕਾਬਲੇ ਯੂਨੀਵਰਸਿਟੀ ਦੇ ਕਾਲਜ ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਵਿਚ ਹੋਏ ਸਨ! ਵੈਸਟ ਜ਼ੋਨ ਦੇ ਮੁਕਾਬਲੇ ਆਰੀਅਨ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਵਿਖੇ, ਸੈਂਟਰਲ ਜ਼ੋਨ ਦੇ ਮੁਕਾਬਲੇ ਗੁਲਜ਼ਾਰ ਗਰੁੱਪ ਆਫ਼ ਕਾਲਜਿਜ਼ ਖੰਨਾ ਵਿਖੇ ਕਰਵਾਏ ਗਏ ਸਨ। ਸਾਊਥ ਜ਼ੋਨ ਦੇ ਮੁਕਾਬਲੇ 03 ਅਤੇ 04 ਨਵੰਬਰ ਨੂੰ ਸੀਜੀਸੀ ਲਾਂਡਰਾਂ ਵਿਖੇ ਕਰਵਾਏ ਗਏ ਸਨ!

ਯੂਥ ਫੈਸਟੀਵਲ ਦੇ ਕੋਆਰਡੀਨੇਟਰ ਸਹਾਇਕ ਨਿਰਦੇਸ਼ਕ ਸਮੀਰ ਸ਼ਰਮਾਂ ਨੇ ਦੱਸਿਆ ਕਿ ਇਸ ਪੜਾਅ ਦੇ ਜੇਤੂ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰਾਜ ਯੁਵਕ ਮੇਲੇ ਵਿੱਚ 10, 11 ਅਤੇ 12 ਦਸੰਬਰ ਨੂੰ ਆਈ.ਕੇ.ਜੀ ਪੀ.ਟੀ.ਯੂ ਦੀ ਨੁਮਾਇੰਦਗੀ ਕਰਨਗੇ। ਉਦਘਾਟਨੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਕੰਟਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ, ਡਾਇਰੈਕਟਰ ਆਈ.ਕਿਉ.ਏ.ਸੀ ਡਾ.ਅਮਨਪ੍ਰੀਤ ਸਿੰਘ, ਵਿੱਤ ਅਧਿਕਾਰੀ ਡਾ.ਐਸ.ਐਸ ਵਾਲੀਆ, ਡਾ. ਏਕਓਂਕਾਰ ਜੌਹਲ ਆਦਿ ਮੌਜੂਦ ਸਨ! ਉਦਘਾਟਨੀ ਸਮਾਰੋਹ ਵਿਖੇ ਧੰਨਵਾਦ ਦਾ ਪ੍ਰਸਤਾਵ ਸਹਾਇਕ ਪ੍ਰੋਫੈਸਰ ਡਾ.ਸਰਬਜੀਤ ਸਿੰਘ ਵੱਲੋਂ ਪੜਿਆ ਗਿਆ!

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,260FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...