- Advertisement -
ਯੈੱਸ ਪੰਜਾਬ
ਚੰਡੀਗੜ੍ਹ, 9 ਅਪ੍ਰੈਲ, 2021:
ਪੰਜਾਬ ਸਰਕਾਰ ਨੇ ਆਈ.ਏ.ਐਸ. ਅਧਿਕਾਰੀ ਸ੍ਰੀ ਵਿਸ਼ਵਜੀਤ ਖੰਨਾ ਨੂੰ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ।
ਉਹ ਕਮਿਸ਼ਨ ਦੀ ਮੌਜੂਦਾ ਚੇਅਰਪਰਸਨ ਸ੍ਰੀਮਤੀ ਕੁਸੁਮਜੀਤ ਸਿੱਧੂ ਦੇ ਅਹੁਦੇ ਦੀ 12 ਅਪ੍ਰੈਲ, 2021 ਨੂੰ ਮਿਆਦ ਖ਼ਤਮ ਹੋਣ ਉਪਰੰਤ ਆਪਣਾ ਅਹੁਦਾ ਸੰਭਾਲਣਗੇ।
ਸ੍ਰੀ ਖੰਨਾ ਜੋ ਇਸ ਵੇਲੇ ਵਧੀਕ ਮੁੱਖ ਸਕੱਤਰ ਕਮ ਫ਼ਾਇਨਾਂਸ਼ਲ ਕਮਿਸ਼ਨਰ, ਰੈਵੀਨਿਊ, ਪੰਜਾਬ ਦੇ ਤੌਰ ’ਤੇ ਸੇਵਾ ਨਿਭਾਅ ਰਹੇ ਹਨ, ਨੇ ਜੂਨ, 2021 ਵਿੱਚ ਸੇਵਾਮੁਕਤ ਹੋਣਾ ਸੀ ਪਰ ਆਪਣੀ ਤਾਜ਼ਾ ਨਿਯੁਕਤੀ ਦੇ ਮੱਦੇਨਜ਼ਰ ਅਹੁਦਾ ਸੰਭਾਲਣ ਤੋਂ ਪਹਿਲਾਂ ਉਹਨਾਂ ਨੂੂੰ ਵਧੀਕ ਮੁੱਖ ਸਕੱਤਰ ਵਜੋਂ ਅਸਤੀਫ਼ਾ ਦੇਣਾ ਹੋਵੇਗਾ।
- Advertisement -