- Advertisement -
ਅੱਜ-ਨਾਮਾ
ਆਇਆ ਜਦੋਂ ਕੋਰੋਨਾ ਤਾਂ ਪਈ ਦਹਿਸ਼ਤ,
ਆਉਂਦੇ ਘਰੋਂ ਨਾ ਬਾਹਰ ਸੀ ਲੋਕ ਮਿੱਤਰ।
ਜਾਂਦਾ ਕੋਈ ਜੇ ਮਾਸਕ ਸੀ ਨਹੀਂ ਲਾਉਂਦਾ,
ਉਸ ਨੂੰ ਦਿੰਦੇ ਸੀ ਲੋਕ ਕਈ ਟੋਕ ਮਿਤਰ।
ਹਟ ਗਏ ਜਾਣ ਤੋਂ ਲੋਕ ਸੀ ਸ਼ਾਦੀਆਂ`ਤੇ,
ਜਾਂਦੇ ਕਰਨ ਨਾ ਮ੍ਰਿਤਕ ਦਾ ਸ਼ੋਕ ਮਿੱਤਰ।
ਹਾਲਤ ਸੁਧਰੀ ਤਾਂ ਲੋਕ ਬੇਫਿਕਰ ਹੋ ਗਏ,
ਮਰ ਗਈ ਜਿਵੇਂ ਕੋਰੋਨਾ ਦੀ ਜੋਕ ਮਿੱਤਰ।
ਲੱਗਿਆ ਫੇਰ ਇਹ ਵਧਣ ਆ ਦੇਸ਼ ਅੰਦਰ,
ਲੱਗਿਆ ਸਿੱਧਾ ਪੰਜਾਬ ਨੂੰ ਆਉਣ ਮਿੱਤਰ।
ਕਰੋ ਬਈ ਚੌਕਸੀ, ਢਿੱਲ ਨਾ ਕਿਤੇ ਕਰਿਓ,
ਕਰਿਓ ਆਪ ਹੀ ਬਚਣ-ਬਚਾਉਣ ਮਿੱਤਰ।
-ਤੀਸ ਮਾਰ ਖਾਂ
ਫਰਵਰੀ 24, 2021
- Advertisement -