- Advertisement -
ਅੱਜ-ਨਾਮਾ
ਆਇਆ ਚੰਨੀ ਵਿਦੇਸ਼ ਤੋਂ ਦੇਸ਼ ਸੁਣਿਆ,
ਦਿੱਲੀ ਪਹੁੰਚ ਕੇ ਝਲਕ ਦਿਖਲਾਈ ਬੇਲੀ।
ਦਰਸ਼ਨ ਗਾਂਧੀ ਪਰਵਾਰ ਦਾ ਕਰਨ ਪਹੁੰਚਾ,
ਮੀਡੀਏ ਵਿੱਚ ਤਸਵੀਰ ਉਹ ਆਈ ਬੇਲੀ।
ਆਇਆ ਜਦੋਂ ਪੰਜਾਬ ਵਿੱਚ, ਪਤਾ ਲੱਗੂ,
ਵਿਜੀਲੈਂਸ ਬੈਠੀ ਊ ਅੱਖ ਟਿਕਾਈ ਬੇਲੀ।
ਫਾਈਲ ਭਰੀ ਪਈ ਦੋਸ਼ਾਂ ਦੀ ਸੁਣੀਂਦੀ ਆ,
ਮੁੜ-ਮੁੜ ਦੇਣੀ ਇਹ ਪਊ ਸਫਾਈ ਬੇਲੀ।
ਸਾਕਾਂ ਅੰਗਾਂ ਤੋਂ ਫੜੀ ਗਈ ਰਕਮ ਜਿਹੜੀ,
ਕਿੱਥੇ ਆ ਜੰਗਲ ਤੋਂ ਵੱਢੇ ਗਏ ਰੁੱਖ ਬੇਲੀ।
ਦੱਸਣਾ ਪੈਣਾ ਫਿਰ ਕਿਹੜਿਆਂ ਕੀ ਕਰਿਆ,
ਕੀਹਦੀ ਮਿਟੀ ਨਹੀਂ ਅਜੇ ਤੱਕ ਭੁੱਖ ਬੇਲੀ।
-ਤੀਸ ਮਾਰ ਖਾਂ
ਦਸੰਬਰ 20, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -