- Advertisement -
ਅੱਜ-ਨਾਮਾ
ਆਇਆ ਕੇਂਦਰ ਸਰਕਾਰ ਦਾ ਅੱਜ ਬੱਜਟ,
ਪਾਇਆ ਈ ਬੋਝ ਥੋੜ੍ਹਾ, ਚੋਖੀ ਛੋਟ ਮੀਆਂ।
ਬੋਝ ਟੈਕਸ ਦਾ ਕੀਤਾ ਗਿਆ ਘੱਟ ਵਾਹਵਾ,
ਵੱਜਣ ਦਿੱਤੀ ਨਹੀਂ ਕਿਤੇ ਕੁਝ ਚੋਟ ਮੀਆਂ।
ਅੰਕੜਿਆਂ ਵਾਲੀ ਵੀ ਬਹੁਤ ਕਮਾਲ ਕੀਤੀ,
ਚਮਕਣ ਦਿੱਤਾ ਨਹੀਂ ਕਿਤੇ ਹੈ ਖੋਟ ਮੀਆਂ।
ਅਗਲੀਆਂ ਚੋਣਾਂ ਦਾ ਸਿਰਫ ਖਿਆਲ ਕੀਤਾ,
ਫਿਰ ਤੋਂ ਹੂੰਝਣ ਲਈ ਲੋਕਾਂ ਦੇ ਵੋਟ ਮੀਆਂ।
ਮੱਝਾਂ ਚੋਵਣ ਲਈ ਭਾੜਾ ਜਿਉਂ ਕੋਈ ਪਾਵੇ,
ਇਹੀਓ ਵੱਜਦੀ ਬੱਜਟ ਵਿੱਚ ਰਮਜ਼ ਮੀਆਂ।
ਸਿੱਧੀ ਆਖੀ ਨਹੀਂ, ਬਾਤ ਸਭ ਗੁਪਤ ਰੱਖੀ,
ਸਮਝਣ ਵਾਲਿਆਂ ਲੈਣੀ ਸਭ ਸਮਝ ਮੀਆਂ।
-ਤੀਸ ਮਾਰ ਖਾਂ
2 ਫਰਵਰੀ, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -