ਅੱਜ-ਨਾਮਾ
ਅੱਠਵਾਂ ਟੁੱਟਾ ਅੱਜ ਪੁਲ਼ ਬਿਹਾਰ ਦੇ ਵਿੱਚ,
ਖਬਰਾਂ ਮਾੜੀਆਂ ਦੀ ਲੱਗੀ ਹੈ ਡਾਰ ਬੇਲੀ।
ਪੜ੍ਹ ਕੇ ਖਬਰਾਂ ਪਏ ਦੇਸ਼ ਦੇ ਲੋਕ ਸੋਚਣ,
ਓਧਰ ਦੀ ਕਰਦੀ ਆ ਕੀ ਸਰਕਾਰ ਬੇਲੀ।
ਨਹੀਂ ਸੀ ਸਾਂਝ ਤਾਂ ਨਿੰਦ ਰਹੀ ਭਾਜਪਾ ਸੀ,
ਅੱਜਕੱਲ੍ਹ ਬੈਠ ਗਈ ਚੁੱਪ ਆ ਧਾਰ ਬੇਲੀ।
ਸਮੁੱਚੇ ਮੁਲਕ ਵਿੱਚ ਕਿਤੇ ਨਾ ਇੰਜ ਹੁੰਦਾ,
ਜਿਹੋ ਜਿਹਾ ਹੁੰਦਾ ਈ ਵਿੱਚ ਬਿਹਾਰ ਬੇਲੀ।
ਭ੍ਰਿਸ਼ਟਾਚਾਰ ਦੀ ਚਰਚਾ ਬੱਸ ਜਦੋਂ ਸੁਣਦੀ,
ਸੁਣਦਾ ਬਾਕੀਆਂ ਦਾ ਬਹੁਤਾ ਜ਼ਿਕਰ ਬੇਲੀ।
ਛੱਡੀ ਪਈ ਕਰਨੀ ਬਿਹਾਰ ਦੀ ਬਾਤ ਲੋਕਾਂ,
ਸਮਝਦੇ ਲੋੜ ਨਾ ਕਰਨ ਦੀ ਫਿਕਰ ਬੇਲੀ।
-ਤੀਸ ਮਾਰ ਖਾਂ
4 ਜੁਲਾਈ, 2024