- Advertisement -
ਅੱਜ-ਨਾਮਾ
ਅੱਗੇ ਅਦਾਲਤ ਦੇ ਅੱਜ ਜਦ ਹੋਈ ਪੇਸ਼ੀ,
ਮੁੜ-ਮੁੜ ਪਈ ਸਰਕਾਰ ਨੂੰ ਝਾੜ ਬੇਲੀ।
ਕਿਹਾ ਜੱਜਾਂ ਨੇ ਸਿਰੇ ਨਹੀਂ ਗੱਲ ਲਾਉਂਦੀ,
ਰਹੀ ਇਹ ਮੁੱਦਾ ਸਰਕਾਰ ਵਿਗਾੜ ਬੇਲੀ।
ਧਰਨਾ ਚੁੱਕਣ ਕਿਰਸਾਨ ਸਰਕਾਰ ਆਖੇ,
ਕਿਹਾ ਨਾ ਜੱਜਾਂ ਨੇ, ਦਿਓ ਉਖਾੜ ਬੇਲੀ।
ਨਵੀਂਆਂ ਧਿਰਾਂ ਵੀ ਕੁਝ ਨੇ ਪੇਸ਼ ਹੋਈਆਂ,
ਜਿੱਦਾਂ ਆਉਂਦੀ ਆ ਮਾਂਗਵੀ ਧਾੜ ਬੇਲੀ।
ਲੱਗਿਆ ਮੂਡ ਅਦਾਲਤ ਦਾ ਅੱਜ ਸੋਹਣਾ,
ਕੱਲ੍ਹ ਨੂੰ ਰਹੇਗਾ, ਕੋਈ ਨਾ ਕਹਿ ਸਕਦਾ।
ਮਗਰੋਂ ਬਹਿਸ ਦੇ ਆਊ ਜਦ ਫੈਸਲਾ ਤੇ,
ਵਹਿਣ ਕਿਸੇ ਵੀ ਪਾਸੇ ਨੂੰ ਵਹਿ ਸਕਦਾ।
-ਤੀਸ ਮਾਰ ਖਾਂ
ਜਨਵਰੀ 12, 2021
- Advertisement -