Thursday, March 28, 2024

ਵਾਹਿਗੁਰੂ

spot_img
spot_img

‘ਅੰਨ੍ਹਾਂ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ’ – ਐਫ.ਆਈ.ਐਚ. ਵੱਲੋੇਂ ਸਾਲ ਦੇ ਚੁਣੇ ਸਰਵੋਤਮ ਖ਼ਿਡਾਰੀਆਂ ਦੀ ਚੋਣ ’ਤੇ ਉੱਠੇ ਸਵਾਲ – ਜਗਰੂਪ ਸਿੰਘ ਜਰਖ਼ੜ

- Advertisement -

ਕੌਮਾਂਤਰੀ ਹਾਕੀ ਸੰਘ ( ਐੱਫ ਆਈ ਐੱਚ ) ਦੇ ਸਰਵੋਤਮ ਖਿਡਾਰੀਆਂ ਦੇ ਐਵਾਰਡਾਂ ਦੀ ਚੋਣ ਵਿੱਚ ਭਾਰਤ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ ਸਾਲ ਦੇ ਚੁਣੇ ਗਏ ਸਰਵੋਤਮ ਖਿਡਾਰੀਆਂ ਵਿਚ “ਮੈਨ ਆਫ ਦਾ ਯੀਅਰ ਐਵਾਰਡ” ਵਿਚ ਭਾਰਤੀ ਹਾਕੀ ਟੀਮ ਦੇ ਫੁੱਲਬੈਕ ਹਰਮਨਪ੍ਰੀਤ ਸਿੰਘ ਅਤੇ ਕੁੜੀਆਂ ਦੇ ਵਿੱਚ ਭਾਰਤੀ ਟੀਮ ਦੀ ਪੈਨਲਟੀ ਕਾਰਨਰ ਦੀ ਮੁਹਾਰਤ ਰੱਖਣ ਵਾਲੀ ਗੁਰਜੀਤ ਕੌਰ ਨੂੰ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ ।

ਹਰਮਨਪ੍ਰੀਤ ਸਿੰਘ ਨੇ “ਟੋਕੀਓ ਓਲੰਪਿਕ ਖੇਡਾਂ 2021” ਵਿੱਚ 6 ਗੋਲ ਕੀਤੇ ਅਤੇ ਭਾਰਤੀ ਟੀਮ ਨੂੰ ਕਾਂਸੀ ਤਮਗਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਦਕਿ ਗੁਰਜੀਤ ਕੌਰ ਨੇ 4 ਗੋਲ ਕੀਤੇ ਅਤੇ ਭਾਰਤੀ ਮਹਿਲਾ ਹਾਕੀ ਟੀਮ

ਟੋਕੀਓ ਓਲੰਪਿਕ ਖੇਡਾਂ ਵਿੱਚ ਚੌਥੇ ਸਥਾਨ ਤੇ ਰਹੀ। ਇਸ ਤੋਂ ਇਲਾਵਾ ਗੋਲਕੀਪਰ ਪੀ ਆਰ ਸ੍ਰੀਜੇਸ਼ ਅਤੇ ਕੁੜੀਆਂ ਵਿੱਚ ਭਾਰਤ ਦੀ ਸ਼ਵੇਤਾ ਪੂਨੀਆ ਅਤੇ ਉਭਰਦੇ ਖਿਡਾਰੀਆਂ ਵਿੱਚ ਵਿਵੇਕ ਸਾਗਰ ਪ੍ਰਸਾਦ ਅਤੇ ਕੁੜੀਆਂ ਵਿੱਚ ਸ਼ਰਮੀਲਾ ਦੇਵੀ ਰਾਈਜ਼ਿੰਗ ਸਟਾਰ ਦੇ ਐਵਾਰਡ ਵਿਚ ਜੇਤੂ ਰਹੀਆਂ ਜਦਕਿ ਭਾਰਤੀ ਟੀਮਾਂ ਦੇ ਦੋਵੇਂ ਵਿਦੇਸ਼ੀ ਕੋਚ ਗੈਰਹਾਰਡ ਰੀਕ ਅਤੇ ਐਸ ਮਰੀਨੇ ਵੀ ਸਰਵੋਤਮ ਕੋਚਾਂ ਦਾ ਐਵਾਰਡ ਜਿੱਤਣ ਵਿੱਚ ਕਾਮਯਾਬ ਰਹੇ ।

ਸਾਰੇ ਹੀ ਭਾਰਤੀ ਖਿਡਾਰੀ ਇਸ ਜਿੱਤ ਬਦਲੇ ਵਧਾਈ ਦੇ ਪਾਤਰ ਹਨ ਕਿਓੁਕਿ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਟੋਕੀਓ ਵਿੱਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਜਦਕਿ ਕੁੜੀਆਂ ਵਿੱਚ ਭਾਰਤ ਪਹਿਲੀ ਭਾਰਤ ਸੈਮੀ ਫਾਈਨਲ ਵਿੱਚ ਪੁੱਜਿਆ । ਭਾਰਤੀ ਕੁੜੀਆਂ ਦੀ ਟੀਮ ਟੋਕੀਓ ਓਲੰਪਿਕ ਵਿੱਚ ਚੌਥੇ ਸਥਾਨ ਤੇ ਰਹੀ ।

ਇਸ ਤੋਂ ਇਲਾਵਾ ਮਰਦਾਂ ਦੇ ਵਰਗ ਵਿੱਚ ਬੈਲਜੀਅਮ ਦੀ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ, ਆਸਟ੍ਰੇਲੀਆ ਨੇ ਚਾਂਦੀ ਦਾ ਤਮਗਾ ਜਿੱਤਿਆ ,ਜਦਕਿ ਕੁੜੀਆਂ ਵਿੱਚ ਹਾਲੈਂਡ ਨੇ ਸੋਨ ਤਮਗਾ ਜਿੱਤਿਆ ਜਦਕਿ ਅਰਜਨਟੀਨਾ ਨੇ ਚਾਂਦੀ ਦਾ ਅਤੇ ਇੰਗਲੈਂਡ ਨੇ ਕਾਂਸੀ ਦਾ ਤਗ਼ਮਾ ਜਿੱਤਿਆ । ਬੈਲਜੀਅਮ ਅਤੇ ਹਾਲੈਂਡ ਦੀਆਂ ਟੀਮਾਂ ਮਰਦਾਂ ਅਤੇ ਇਸਤਰੀਆਂ ਵਿੱਚ ਕਰਮਵਾਰ ਵਿਸ਼ਵ ਹਾਕੀ ਕੱਪ ਅਤੇ ਪ੍ਰੋ ਹਾਕੀ ਲੀਗ ਦੀਆਂ ਚੈਂਪੀਅਨ ਵੀ ਹਨ ।

ਐਫਆਈਐਚ ਐਵਾਰਡਾਂ ਦੀ ਚੋਣ ਸਾਰੇ ਹਾਕੀ ਹਿੱਸੇਦਾਰਾਂ – ਸੰਬੰਧਿਤ ਵੱਖ ਵੱਖ ਮੁਲਕਾਂ ਦੀਆਂ ਰਾਸ਼ਟਰੀ ਫੈਡਰੇਸ਼ਨਾਂ, ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਮੀਡੀਆ ਦੁਆਰਾ ਵੋਟਾਂ ਦੇ ਸੁਮੇਲ ‘ਤੇ ਅਧਾਰਤ ਹੈ. ਰਾਸ਼ਟਰੀ ਫੈਡਰੇਸ਼ਨਾਂ ਦੁਆਰਾ ਵੋਟਿੰਗ ਕਰਦੇ ਹੋਏ, ਉਨ੍ਹਾਂ ਦੇ ਕਪਤਾਨਾਂ ਅਤੇ ਕੋਚਾਂ ਦੁਆਰਾ ਕੁੱਲ ਵੋਟਾਂ ਵਿੱਚ 50 ਪ੍ਰਤੀਸ਼ਤ ਭਾਰ ਪਾਇਆ ਜਾਂਦਾ ਹੈ, ਬਾਕੀ ਦਾ ਅੱਧਾ ਹਿੱਸਾ ਖਿਡਾਰੀਆਂ ਅਤੇ ਪ੍ਰਸ਼ੰਸਕਾਂ (25 ਪ੍ਰਤੀਸ਼ਤ) ਅਤੇ ਮੀਡੀਆ (25 ਪ੍ਰਤੀਸ਼ਤ) ਵਿੱਚ ਵੰਡਿਆ ਜਾਂਦਾ ਹੈ.।

ਪਰ ਇਸ ਚੋਣ ਪ੍ਰਕਿਰਿਆ ਵਿੱਚ ਸਾਰੇ ਭਾਰਤੀ ਖਿਡਾਰੀ ਹੀ ਕਿਉਂ ਚੁਣੇ ਗਏ ਹਨ, ਚੈਂਪੀਅਨ ਟੀਮ ਬੈਲਜੀਅਮ ,ਚਾਂਦੀ ਤਮਗਾ ਜੇਤੂ ਆਸਟ੍ਰੇਲੀਆ , ਕੁੜੀਆਂ ਦੀ ਓਲੰਪਿਕ ਚੈਂਪੀਅਨ ਹਾਲੈਂਡ ,ਚਾਂਦੀ ਤਮਗਾ ਜੇਤੂ ਅਰਜਨਟੀਨਾ ਜਾਂ ਕਾਂਸੀ ਤਗ਼ਮਾ ਜੇਤੂ ਇੰਗਲੈਂਡ ਚ ਕਿਉਂ ਕੋਈ ਇੱਕ ਵੀ ਖਿਡਾਰੀ ਐਵਾਰਡ ਦੇ ਕਾਬਲ ਨਹੀਂ ਬਣਿਆ ? ਕੀ ਉਨ੍ਹਾਂ ਦੀ ਕਾਰਗੁਜ਼ਾਰੀ ਭਾਰਤੀ ਖਿਡਾਰੀਆਂ ਨਾਲੋਂ ਮਾੜੀ ਰਹੀ ,ਇਸ ਤੇ ਬਾਕੀ ਮੁਲਕਾਂ ਦੀਆਂ ਟੀਮਾਂ ਨੇ ਸਵਾਲ ਉਠਾਏ ਹਨ ।

ਬੈਲਜੀਅਮ ਦੇ ਮੀਡੀਆ ਵਿਚ ਤਾਂ ਵਾਹਵਾ ਹਾਹਾਕਾਰ ਮੱਚੀ ਹੈ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੀ ਚੋਣ ਤੇ ਉਤੇ ਕਈ ਸ਼ੰਕੇ ਵੀ ਜ਼ਾਹਿਰ ਕੀਤੇ ਹਨ । ਕਿਉਂਕਿ ਆਮ ਤੌਰ ਤੇ ਚੈਂਪੀਅਨ ਟੀਮ ਦੇ ਹੀ ਸਰਵੋਤਮ ਖਿਡਾਰੀ ਜੇਤੂ ਐਵਾਰਡਾਂ ਦੇ ਹੀਰੋ ਬਣਦੇ ਹਨ ਉਸ ਤੋਂ ਬਾਅਦ ਅਗਲੀ ਵਾਰੀ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਦੀ ਹੁੰਦੀ ਹੈ ਪਰ ਇੱਕਾ ਦੁੱਕਾ ਤੀਜੇ ਸਥਾਨ ਵਾਲੀ ਟੀਮ ਵਿੱਚੋ ਕੋਈ ਚੁਣਿਆ ਜਾਂਦਾ ਹੈ ।

ਭਾਵੇਂ ਭਾਰਤੀ ਹਾਕੀ ਟੀਮਾਂ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ, ਪਰ ਅਜੇ ਵੀ ਵਿਸ਼ਵ ਹਾਕੀ ਵਿੱਚ ਬੈਲਜੀਅਮ ਆਸਟਰੇਲੀਆ ਹਾਲੈਂਡ ਜਰਮਨੀ ਵਰਗੀਆਂ ਟੀਮਾਂ ਦਾ ਹੀ ਜੇਤੂ ਦਬਦਬਾ ਹੈ । ਐਫਆਈਐਚ ਦੇ ਸਰਵੋਤਮ ਖਿਡਾਰੀਆਂ ਦੀ ਜੇਤੂ ਐਵਾਰਡਾਂ ਦੀ ਪ੍ਰਣਾਲੀ ਵਿਚ ਆਨਲਾਈਨ ਵੋਟਿੰਗ ਸਿਸਟਮ ਹੈ। ਵੋਟਿੰਗ ਸਿਸਟਮ ਭਾਵੇਂ ਹੋਵੇ ਆਨਲਾਈਨ ਚਾਹੇ ਹੋਵੇ ਈਵੀਐਮ ਮਸ਼ੀਨਾਂ ਨਾਲ ਉਸ ਬਾਰੇ ਭਾਰਤ ਵਿਚ ਤੁਹਾਨੂੰ ਪਤਾ ਈ ਐ ਰਿਜ਼ਲਟ ਕੀ ਹੁੰਦਾ ਹੈ, ਇੱਥੇ ਤਾਂ ਈਵੀਐਮ ਮਸ਼ੀਨਾਂ ਵਿਚ ਮੋਦੀ ਨਹੀਂ ਹਾਰਦਾ ਤੇ ਫਿਰ ਹਾਕੀ ਵਾਲਿਆਂ ਨੇ ਤਾਂ ਹਾਰਨਾ ਹੀ ਕੀ ਸੀ ।

ਐਫਆਈਐਚ ਦੇ ਪ੍ਰਧਾਨ ਭਾਰਤ ਦੇ ਨਰਿੰਦਰ ਬਤਰਾ ਹੀ ਹਨ। ਦੂਸਰੇ ਮੁਲਕਾਂ ਨੂੰ ਖੁੱਲ੍ਹ ਕੇ ਆਲੋਚਨਾ ਕਰਨ ਦਾ ਮੌਕਾ ਮਿਲ ਗਿਆ ਹੈ ,ਕਿਉਂਕਿ ਭਾਰਤ ਦੇ ਭ੍ਰਿਸ਼ਟ ਸਿਸਟਮ ਨੂੰ ਪੂਰੀ ਦੁਨੀਆ ਜਾਣਦੀ ਹੈ । ਐਫਆਈਐਚ ਦੇ ਐਵਾਰਡ ਚੋਣ ਪ੍ਰਣਾਲੀ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਇਹ ਐਵਾਰਡ ਚੋਣ ਪ੍ਰਣਾਲੀ ਜਲਦੀ ਹੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਇਸ ਵਾਰ ਚੁਣੇ ਸਰਵੋਤਮ ਖਿਡਾਰੀਆਂ ਦੇ ਐਵਾਰਡਾਂ ਵਿੱਚ ਇੰਝ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ” ਅੰਨ੍ਹਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਹੀ “ਕਿਉਂਕਿ ਭਾਵੇਂ ਅਸੀਂ ਓਲੰਪਿਕ ਚੈਂਪੀਅਨ ਵੀ ਬਣ ਜਾਂਦੇ, ਚਾਹੇ ਵਿਸ਼ਵ ਚੈਂਪੀਅਨ ਵੀ ਹੁੰਦੇ ਤਾਂ ਵੀ ਸਾਰੇ ਐਵਾਰਡ ਕਿਸੇ ਇੱਕ ਮੁਲਕ ਨੂੰ ਆਉਣਾ ਸੋਭਾ ਨਹੀਂ ਦਿੰਦਾ ।

ਦੂਸਰੀਆਂ ਟੀਮਾਂ ਦਾ ਜਾਂ ਖਿਡਾਰੀਆਂ ਦਾ ਹੱਕ ਵੀ ਓਨਾ ਹੀ ਹੁੰਦਾ ਹੈ ਕਿਉਂਕਿ ਓਹ ਵੀ ਅੰਤ ਤੱਕ ਜਿੱਤ ਲਈ ਜੱਦੋ ਜਹਿਦ ਕਰਦੀਆਂ ਹਨ ਫਿਰ ਚੈਂਪੀਅਨ ਟੀਮ ਨੂੰ ਤਾਂ ਕਿਸੇ ਵੀ ਤਰੀਕੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ । ਭਾਵੇਂ ਸਾਡੇ ਖਿਡਾਰੀਆਂ ਨੇ ਅਸਲੀਅਤ ਵਿੱਚ ਵੀ ਇਸ ਤਰ੍ਹਾਂ ਐਵਾਰਡ ਜਿੱਤੇ ਹਨ ਪਰ ਜਦੋਂ ਦੁਨੀਆ ਜੇਤੂ ਐਵਾਰਡਾਂ ਤੇ ਪੁੱਠੇ ਸਿੱਧੇ ਸ਼ੰਕੇ ਜ਼ਾਹਰ ਕਰੇ ਫਿਰ ਐਵਾਰਡ ਜਿੱਤਣ ਦਾ ਉਹ ਮਲਾਲ ਵੀ ਨਹੀਂ ਰਹਿੰਦਾ ਤੇ ਉਹ ਚਾਹ ਵੀ ਨਹੀਂ ਹੁੰਦਾ ।

ਖਿਡਾਰੀ ਕਿਸੇ ਵੀ ਮੁਲਕ ਦਾ ਮਰਜ਼ੀ ਹੋਵੇ ਉਸਦਾ ਕੰਮ ਹੈ ਮਿਹਨਤ ਕਰਨਾ , ਹਾਕੀ ਖੇਡਣਾ ਅਤੇ ਜਿੱਤਣਾ ਜਦਕਿ ਐਫਆਈਐਚ ਦਾ ਕੰਮ ਹੈ ਸਾਰੇ ਸਿਸਟਮ ਨੂੰ ਕੰਟਰੋਲ ਕਰਨਾ ਅਤੇ ਸਰਵੋਤਮ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨ ਦੇਣਾ, ਐਫਆਈਐਚ ਦਾ ਪ੍ਰਬੰਧਕੀ ਢਾਂਚਾ ਏਹ ਗੌਰ ਕਰੇ ਅਤੇ ਮੁੜ ਵਿਚਾਰ ਕਰੇ ਕਿ ਸਰਵੋਤਮ ਖਿਡਾਰੀਆਂ ਦੀ ਚੋਣ ਪ੍ਰਣਾਲੀ ਵਿੱਚ ਕਿਤੇ ਉਹ ਕਿਸੇ ਨਾਲ ਕਾਣੀ ਵੰਡ ਤਾਂ ਨ੍ਹੀਂ ਕਰ ਰਹੇ, ਜਾਂ ਕਿਸੇ ਖਿਡਾਰੀ ਦਾ ਹੱਕ ਤਾਂ ਨਹੀਂ ਮਾਰ ਰਹੇ ਹਨ, ਜੇਕਰ ਐਫਆਈਐਚ ਦੀ ਸਹੀ ਵਿਚਾਰ ਹੋ ਜਾਵੇਗੀ ਫਿਰ ਸਰਬੋਤਮ ਖਿਡਾਰੀਆਂ ਦੀ ਚੋਣ ਵੀ ਸਹੀ ਹੋ ਜਾਵੇਗੀ।

ਐਫਆਈਐਚ ਇਹ ਵੀ ਦੇਖੇ ਕਿ ਐਵਾਰਡ ਦੇਣ ਦੀ ਚੋਣ ਪ੍ਰਕਿਰਿਆ ਸਹੀ ਹੈ ਉਸ ਦੀ ਕੋਈ ਦੁਰਵਰਤੋਂ ਤਾਂ ਨਹੀਂ ਹੋ ਰਹੀ ਕਿਉਂਕਿ ਇਹ ਦੁਨੀਆਂ ਬਹੁਤ ਤੇਜ਼ ਹੋ ਚੁੱਕੀ ਹੈ ਕਹਿੰਦੇ ਹਨ ਕਿ ਦਾਤੀ ਦੇ ਇੱਕ ਪਾਸੇ ਦੰਦੇ ਹਨ, ਬੰਦੇ ਦੇ ਦੋਹੇਂ ਪਾਸੇ ਹੁੰਦੇ ਹਨ । ਜੇਕਰ ਹਾਕੀ ਨੂੰ ਦੁਨੀਆਂ ਭਰ ਵਿੱਚ ਮਕਬੂਲ ਬਣਾਉਣਾ ਹੈ ਐਫਆਈਐਚ ਨੂੰ ਆਪਣੇ ਸਿਸਟਮ ਵਿੱਚ ਹਰ ਤਰ੍ਹਾਂ ਦੀ ਪਾਰਦਰਸ਼ੀ ਦਿਖਾਉਣੀ ਪਵੇਗੀ ਕਿਉਂਕਿ ਜਦੋਂ ਫੀਫਾ ਆਪਣੇ ਸਰਵੋਤਮ ਖਿਡਾਰੀਆਂ ਦੇ ਸਾਲਾਨਾ ਐਵਾਰਡ ਐਲਾਨ ਕਰਦੀ ਹੈ ਕਦੇ ਕਦੇ ਉਹ ਐਵਾਰਡ ਰੋਨਾਲਡ ਨੂੰ ਜਾਂਦਾ ,ਕਦੇ ਲਿਓਨ ਮੈਸੀ ਨੂੰ ਜਾਂਦਾ ਤਾਂ ਦੁਨੀਆਂ ਭਰ ਵਿੱਚ ਫੁਟਬਾਲ ਪ੍ਰੇਮੀ ਝੂਮ ਉੱਠਦੇ ਹਨ ।

ਪਰ ਹਾਕੀ ਦੇ ਜੇਤੂ ਐਵਾਰਡਾਂ ਉੱਤੇ ਕਿੰਤੂ ਪ੍ਰੰਤੂ ਹੋ ਰਹੇ ਹਨ ,ਸ਼ੱਕ ਦੀ ਸੂਈ ਉਠ ਰਹੀ ਹੈ, ਜੇਤੂ ਖਿਡਾਰੀਆਂ ਦਾ ਨਿਰਾਦਰ ਹੋ ਰਿਹਾ ਹੈ। ਇਹ ਕੌਮਾਂਤਰੀ ਹਾਕੀ ਸੰਘ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੇ ਕਿ ਉਸ ਦੀ ਐਵਾਰਡ ਦੇਣ ਦੀ ਪ੍ਰਕਿਰਿਆ ਵਿੱਚ ਕਿੱਥੇ ,ਕੀ ਕਮੀ ਹੈ ਗੁਰੂ ਭਲੀ ਕਰੇ ,ਰੱਬ ਰਾਖਾ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...