- Advertisement -
ਅੱਜ-ਨਾਮਾ
ਅਸੈਂਬਲੀ ਸੈਸ਼ਨ ਤੋਂ ਗਏ ਜਦ ਹੋ ਵਿਹਲੇ,
ਲੀਡਰ ਨਿਕਲ ਪਏ ਹਲਕਿਆਂ ਵੱਲ ਬੇਲੀ।
ਖੁਸ਼ੀ-ਗਮੀ ਵਾਲੇ ਘਰਾਂ ਵੱਲ ਜਾਵਣੇ ਲਈ,
ਸਮਝ ਲਿਉ ਪੈਣੇ ਕਈ ਕਾਫਲੇ ਚੱਲ ਬੇਲੀ।
ਲਾਗੜ-ਭੂਗੜ ਵੀ ਨਾਲ ਹਨ ਤੁਰੇ ਰਹਿਣੇ,
ਸਕਣੀ ਰਾਹਾਂ ਇਹ ਭੀੜ ਨਹੀਂ ਝੱਲ ਬੇਲੀ।
ਹਰ ਇੱਕ ਪਿੰਡ ਨੂੰ ਜਾਣੀਆਂ ਧਿਰਾਂ ਦੋ-ਦੋ,
ਕਹਿਣੀ ਹੈ ਨਾਲ ਫਿਰ ਰਾਜਸੀ ਗੱਲ ਬੇਲੀ।
ਭੁੱਲ ਗਿਆ ਚੇਤਾ ਕਿ ਕਿੱਥੇ ਕੀ ਗੱਲ ਹੋਈ,
ਸੈਕਟਰੀ ਕੰਨ ਵਿੱਚ ਯਾਦ ਕਰਵਾਊ ਬੇਲੀ।
ਨਿਕਲਿਆ ਪੁੱਠਾ ਜੇ ਮੂੰਹ ਤੋਂ ਸੈਕਟਰੀ ਦੇ,
ਆਖੀ ਬਾਤ ਫਿਰ ਵਾਪਸ ਨਾ ਆਊ ਬੇਲੀ।
-ਤੀਸ ਮਾਰ ਖਾਂ
2 ਜੁਲਾਈ, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -