Sunday, December 29, 2024
spot_img
spot_img
spot_img

ਅਮਰੀਕਾ ਵਿਚ ਕੁੱਤਿਆਂ ਨੇ ਇਕ ਔਰਤ ਨੂੰ ਨੋਚ ਨੋਚ ਮਾਰਿਆ, ਪੁਲਿਸ ਦੀ ਗੋਲੀ ਨਾਲ ਇਕ ਕੁੱਤਾ ਜ਼ਖਮੀ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 7, 2024:

ਪੱਛਮੀ ਟੈਨੇਸੀ ਰਾਜ ਵਿਚ 2 ਕੁੱਤਿਆਂ ਵੱਲੋਂ ਇਕ ਔਰਤ ਨੂੰ ਨੋਚ ਨੋਚ ਕੇ ਮਾਰ ਦੇਣ ਦੀ ਖਬਰ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮੌਕੇ ‘ਤੇ ਪੁੱਜੇ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ ਇਕ ਕੁੱਤਾ ਜ਼ਖਮੀ  ਹੋ ਗਿਆ।

ਮੌਕੇ ਤੋਂ ਫਰਾਰ ਹੋਏ ਦੋਨਾਂ ਕੁੱਤਿਆਂ ਨੂੰ ਬਾਅਦ ਵਿਚ ਕਾਬੂ ਕਰ ਲਿਆ ਗਿਆ। ਅਜੇ ਤੱਕ  ਇਹ ਪਤਾ ਨਹੀਂ ਲੱਗਾ ਕਿ ਕੁੱਤਿਆਂ ਦਾ ਮਾਲਕ ਕੌਣ ਹੈ। ਇਹ ਘਟਨਾ ਹਾਰਡਮਨ ਕਾਊਂਟੀ ਵਿਚ ਮੈਮਫਿਸ ਤੋਂ ਤਕਰੀਬਨ 70 ਮੀਲ ਦੂਰ ਉੱਤਰ ਪੂਰਬ ਦੇ ਬੋਲੀਵਰ ਸ਼ਹਿਰ ਵਿੱਚ ਵਾਪਰੀ।

ਬੋਲੀਵਰ ਪੁਲਿਸ ਵਿਭਾਗ ਅਨੁਸਾਰ ਉਨਾਂ ਨੂੰ ਬੀਤੇ ਦਿਨ ਦੁਪਹਿਰ 1.30 ਵਜੇ ਸੂਚਨਾ ਮਿਲੀ ਸੀ ਕਿ ਇਕ ਔਰਤ ਦੇ ਖੂਨ ਵਹਿ ਰਿਹਾ ਹੈ।

ਮੌਕੇ ‘ਤੇ ਪੁੱਜੇ ਪੁਲਿਸ ਅਫਸਰਾਂ ਨੂੰ ਔਰਤ ਗੰਭੀਰ ਹਾਲਤ ਵਿਚ ਮਿਲੀ ਜਿਸ ਨੂੰ ਸਪੱਸ਼ਟ ਤੌਰ ‘ਤੇ ਜਗਾ ਜਗਾ ਤੋਂ ਕੁੱਤਿਆਂ ਨੇ ਨੋਚਿਆ ਹੋਇਆ ਸੀ।

2 ਕੁੱਤੇ ਮੌਕੇ ‘ਤੇ ਇਧਰ ਉਧਰ ਘੁੰਮ ਰਹੇ ਸਨ ਜਿਨਾਂ ਵਿਚੋਂ ਇਕ ਪੁਲਿਸ ਦੀ ਗੋਲੀ ਨਾਲ ਜ਼ਖਮੀ  ਹੋ ਗਿਆ। ਔਰਤ ਦੀ ਪਛਾਣ ਥਰੇਸਾ ਰੋਡਸ ਵਜੋਂ ਹੋਈ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ