ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 9, 2024:
ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਡੈਟਰਾਇਟ ਵਿਚ ਹੋਈ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਹੋਣ ਤੇ 19 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਮਿਸ਼ੀਗਨ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ।
ਪ੍ਰਾਪਤ ਵੇਰਵੇ ਅਨੁਸਾਰ ਗੋਲੀਬਾਰੀ ਦੀ ਘਟਨਾ ਤੜਕਸਾਰ 2.30 ਵਜੇ ਦੇ ਆਸਪਾਸ ਇਕ ਬਲਾਕ ਪਾਰਟੀ ਵਿਚ ਵਾਪਰੀ।
ਮਿਸ਼ੀਗਨ ਸਟੇਟ ਪੁਲਿਸ ਨੇ ਕਿਹਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕੁਲ 19 ਲੋਕ ਜ਼ਖਮੀ ਹੋਏ ਹਨ ਪਰੰਤੂ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨਾਂ ਦੇ ਸਾਰਿਆਂ ਦੇ ਗੋਲੀਆਂ ਵੱਜੀਆਂ ਹਨ ਜਾਂ ਹੋਰ ਕਿਸੇ ਕਾਰਨ ਜ਼ਖਮੀ ਹੋਏ ਹਨ।
ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਹੈ।
ਮਾਮਲਾ ਜਾਂਚ ਅਧੀਨ ਹੈ ਤੇ ਸਟੇਟ ਪੁਲਿਸ ਮਾਮਲੇ ਦੀ ਜਾਂਚ ਵਿੱਚ ਡੈਟਰਾਇਟ ਪੁਲਿਸ ਵਿਭਾਗ ਦੀ ਮੱਦਦ ਕਰ ਰਹੀ ਹੈ।
ਡੈਟਰਾਇਟ ਪੁਲਿਸ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਸਮੇ ਜਾਂਚਕਾਰ ਤੇ ਫੌਰੈਂਸਿਕ ਮਾਹਿਰ ਸਬੂਤ ਜੁਟਾ ਰਹੇ ਹਨ ਤੇ ਅਗਲੇ ਕੁਝ ਦਿਨਾਂ ਦੌਰਾਨ ਉਹ ਆਪਣਾ ਕੰਮ ਜਾਰੀ ਰਖਣਗੇ।