- Advertisement -
ਅੱਜ-ਨਾਮਾ
ਅਮਰਿੰਦਰ ਅੱਜ ਸੀ ਮੋਦੀ ਨੂੰ ਮਿਲਣ ਪੁੱਜਾ,
ਪੰਜਾਬ ਦੀ ਸੁਣੀ ਕੋਈ ਕਰੀ ਵਿਚਾਰ ਭਾਈ।
ਆਖਿਆ ਹੋਊਗਾ ਲਾਈ ਜਾਉ ਗੇਅਰ ਏਦਾਂ,
ਏਸੇ ਤਰ੍ਹਾਂ ਕਰੀ ਜਾਇਉ ਮਾਰੋ ਮਾਰ ਭਾਈ।
ਇੱਕ-ਇੱਕ ਰਾਜ ਸਭ ਜਿੱਤਦੇ ਜਾਉ ਭਾਈ,
ਕੋਈ ਵੀ ਆਕੀ ਨਹੀਂ ਰਹੇ ਸਰਕਾਰ ਭਾਈ।
ਵਿਹਲੇ ਬੈਠਿਆਂ ਲੰਘ ਰਿਹਾ ਵਕਤ ਹੈ ਨਹੀਂ,
ਰਾਜਿਆਂ ਜਿਹਾ ਕੁਝ ਦਿਉ ਅਧਿਕਾਰ ਭਾਈ।
ਪਹਿਲੀ ਕੌੜ ਕੋਈ ਰਹਿੰਦੀ ਹੈ ਦਿਲ ਅੰਦਰ,
ਉਹ ਸਭ ਕੱਢ ਕੇ ਬਾਹਰ ਦਿਉ ਸੁੱਟ ਭਾਈ।
ਯਾਰੀ ਯਾਰਾਂ ਦੀ ਪਰਖ ਲਿਉ ਨਵੇਂ ਸਿਰਿਉਂ,
ਮਿਲਿਆ ਮੌਕਾ ਤਾਂ ਧੂੜਾਂ ਦੇਊਂ ਪੁੱਟ ਭਾਈ।
-ਤੀਸ ਮਾਰ ਖਾਂ
ਦਸੰਬਰ 16, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -