- Advertisement -
ਅੱਜ-ਨਾਮਾ
ਅਨੁਪਮ ਖੇਰ ਤੋਂ ਕਹੀ ਗਈ ਗੱਲ ਵਿਚਲੀ,
ਖਿੱਲਰੀ ਗੱਲ ਤਾਂ ਪਲਟ ਗਿਆ ਝੱਟ ਮੀਆਂ।
ਦੂਸਰੇ ਦਿਵਸ ਹੀ ਆ ਗਿਆ ਲੀਹ ਉਪਰ,
ਸਕਿਆ ਦਿਨ ਵੀ ਪੂਰਾ ਨਹੀਂ ਕੱਟ ਮੀਆਂ।
ਛੱਡਿਆ ਨਵਾਂ ਬਿਆਨ ਜਿਹਾ ਝੱਟ ਉਸ ਨੇ,
ਜੀ-ਹਜ਼ੂਰੀ ਲਈ ਕੱਢ ਗਿਆ ਵੱਟ ਮੀਆਂ।
ਪਹਿਲਾ ਦਾਗ ਨਹੀਂ ਫੇਰ ਵੀ ਮਿਟਣ ਵਾਲਾ,
ਆਇਆ ਵੇਲਾ ਤਾਂ ਮਾਰੂ ਉਹ ਸੱਟ ਮੀਆਂ।
ਬੋਲਦਾ ਪਹਿਲਾਂ ਜੇ ਤੋਲ ਕੇ, ਠੀਕ ਕਰਦਾ,
ਚੁਗਲੀ-ਖੋਰਾਂ ਦੇ ਬਹਿੰਦਾ ਨਾ ਕੋਲ ਮੀਆਂ।
ਮਾੜੇ ਯਾਰਾਂ ਦੀ ਯਾਰੀ ਵਿੱਚ ਬਹੇ ਜਿਹੜਾ,
ਖੁਦ ਹੀ ਕਰ ਬਹਿੰਦਾ ਸੈਲਫ ਗੋਲ ਮੀਆਂ।
-ਤੀਸ ਮਾਰ ਖਾਂ
15 ਮਈ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -