ਯੈੱਸ ਪੰਜਾਬ
ਰਾਜਪੁਰਾ 24 ਜੂਨ, 2021:
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਵਿਆਹ ਦੀ 18ਵੀਂ ਵਰ੍ਹੇ ਗੰਢ ਮੌਕੇ ਸਰਕਾਰੀ ਸਕੂਲ ਵਿੱਚ ਚਲ ਰਹੀ ਰੈਨੋਵੇਸ਼ਨ ਲਈ ਪੰਜ ਹਜ਼ਾਰ ਦੀ ਦਾਨ ਰਾਸ਼ੀ ਦਿੱਤੀ। ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਵੀ ਮੌਜੂਦ ਸਨ।
ਸ.ਕੰਬੋਜ ਅਤੇ ਸ਼੍ਰੀ ਸ਼ਾਸ਼ਤਰੀ ਨੇ ਸ. ਚਾਨੀ ਦੀ ਇਸ ਪਹਿਲਕਦਮੀ ‘ਤੇ ਧੰਨਵਾਦ ਕਰਦਿਆਂ ਵਿਆਹ ਵਰ੍ਹੇ ਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਨੇ ਸਕੂਲਾਂ ਦੀ ਦਿੱਖ ਨੂੰ ਸੋਹਣਾ ਬਨਾਉਣ ਦਾ ਯਤਨ ਸ਼ਲਾਘਾਯੋਗ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ, ਲਲਿਤ ਡਾਹਰਾ, ਜਤਿੰਦਰ ਜੀਤੂ, ਅਨਿਲ ਟਨੀ, ਨੀਲਮ ਚੌਧਰੀ, ਸੁਨੀਤਾ ਰਾਣੀ ਅਤੇ ਮੀਨਾ ਰਾਣੀ, ਰਵੀ ਕੁਮਾਰ ਕਲਰਕ ਵੀ ਮੌਜੂਦ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ