Saturday, April 20, 2024

ਵਾਹਿਗੁਰੂ

spot_img
spot_img

ਅਣ-ਵੰਡੇ ਭਾਰਤ ਦੀ ਪਹਿਲੀ ਮਹਿਲਾ ਡੈਂਟਿਸਟ ਵਿਮਲਾ ਸੂਦ ਦਾ ਦੇਹਾਂਤ

- Advertisement -

ਯੈੱਸ ਪੰਜਾਬ
ਚੰਡੀਗੜ, 1 ਅਗਸਤ, 2021:
ਅਣ-ਵੰਡੇ ਭਾਰਤ ਦੀ ਪਹਿਲੀ ਡੈਂਟਿਸਟ ਡਾ: ਵਿਮਲਾ ਸੂਦ ਲਗਭਗ 100 ਸਾਲ ਦੀ ਉਮਰ ਭੋਗਕੇ 1 ਅਗਸਤ, 2021 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ । ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਵਲੋਂ ਡਾ.ਪੁਨੀਤ ਗਿਰਧਰ, ਜੁਆਇੰਟ ਡਾਇਰੈਕਟਰ, ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਪੰਜਾਬ, ਮੈਂਬਰ ਡੈਂਟਲ ਕੌਂਸਲ ਆਫ ਇੰਡੀਆ ਅਤੇ ਪੰਜਾਬ ਡੈਂਟਲ ਕੌਂਸਲ ਮੋਹਾਲੀ, ਨੇ ਸ਼ਰਧਾਂਜਲੀ ਦੀ ਰਸਮ ਨਿਭਾਈ ਅਤੇ ਦੱਸਿਆ ਕਿ ਡਾ. ਵਿਮਲਾ ਸੂਦ ਪੰਜਾਬ ਡੈਂਟਲ ਕੌਂਸਲ ਦੇ ਸਭ ਤੋਂ ਸੀਨੀਅਰ ਰਜਿਸਟਰਡ ਡੈਂਟਿਸਟ (ਦੰਦਾਂ ਦੇ ਡਾਕਟਰ) ਸਨ।

ਉਨਾਂ ਦਾ ਜੀਵਨ ਸਾਰੇ ਮੌਜੂਦਾ ਡਾਕਟਰਾਂ ਅਤੇ ਉੱਭਰ ਰਹੇ ਡੈਂਟਿਸਟਾਂ ਖਾਸ ਕਰਕੇ ਦੇਸ਼ ਦੀਆਂ ਮਹਿਲਾ ਡੈਂਟਿਸਟਾਂ ਲਈ ਇੱਕ ਪ੍ਰੇਰਣਾ ਸਰੋਤ ਹੈ। ਉਹਨਾਂ ਨੇ ਆਪਣੇ ਕਿੱਤੇ ਵਿੱਚ ਮਾਹਰ ਤੇ ਲਾਸਾਨੀ ਸ਼ਖ਼ਸੀਅਤ ਵਾਲੀ ਡਾ. ਸੂਦ ਦੀ ਮੌਤ ਨੂੰ ਡਾਕਟਰੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

ਇਸ ਮੌਕੇ ਵਿੱਛੜੀ ਰੂਹ ਨੂੰ ਅੰਤਿਮ ਸਰਧਾਂਜਲੀ ਦੇਣ ਲਈ ਰਾਜ ਦੇ ਕਈ ਪ੍ਰਮੁੱਖ ਡੈਂਟਿਸਟ (ਦੰਦਾਂ ਦੇ ਡਾਕਟਰ) ਮੌਜੂਦ ਸਨ। ਉਨਾਂ ਦਾ ਪੂਰੇ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਡਾ. ਵਿਮਲਾ ਸੂਦ ਹਮੇਸ਼ਾਂ ਮੁਸਕਰਾਉਂਦੇ ਰਹਿਣ, ਸੰਗੀਤ ਨੂੰ ਪਿਆਰ ਕਰਨ ਵਾਲੇ ਅਤੇ ਕੁਦਰਤ -ਪ੍ਰੇਮੀ ਸ਼ਖ਼ਸੀਅਤ ਸਨ। ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।

ਇਸ ਦੌਰਾਨ ਆਈ.ਡੀ.ਏ. ਪੰਜਾਬ ਰਾਜ ਦੇ ਸਕੱਤਰ ਅਤੇ ਡੈਂਟਲ ਕੌਂਸਲ ਆਫ ਇੰਡੀਆ ਦੇ ਮੈਂਬਰ ਡਾ. ਸਚਿਨ ਦੇਵ ਮਹਿਤਾ ਨੇ ਦੱਸਿਆ ਕਿ ਡਾ: ਵਿਮਲਾ ਸੂਦ ਦਾ ਜਨਮ 1922 ਵਿੱਚ ਹੋਇਆ ਸੀ ਅਤੇ 1944 ਵਿੱਚ ਡੀ ਮੌਂਟਮੋਰੇਂਸੀ ਕਾਲਜ ਆਫ ਡੈਂਟਿਸਟਰੀ, ਲਾਹੌਰ ਤੋਂ ਗ੍ਰੈਜੂਏਟ ਹੋਏ ਸਨ, ਜੋ ਹੁਣ ਪੰਜਾਬ ਡੈਂਟਲ ਕਾਲਜ, ਲਾਹੌਰ ਵਜੋਂ ਜਾਣਿਆ ਜਾਂਦਾ ਹੈ।

ਡਾਕਟਰਾਂ ਦੇ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਹ ਡੈਂਟਿਸਟ ਬਨਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਹੋਏ, ਹਾਲਾਂਕਿ ਉਹ ਲਾਹੌਰ ਵਿੱਚ 30 ਵਿਦਿਆਰਥੀਆਂ ਦੇ ਆਪਣੇ ਬੈਚ ਵਿੱਚ ਉਹ ਇਕੱਲੀ ਔਰਤ ਸੀ। ਉਹ ਆਪਣੀ ਇੰਟਰਨਸ਼ਿਪ ਲਈ ਸੰਯੁਕਤ ਰਾਜ ਅਮਰੀਕਾ ਚਲੇ ਗਏ ਅਤੇ ਬਾਅਦ ਵਿੱਚ ਉਨਾਂ ਨੇ 1955 ਵਿੱਚ ਮਿਨੀਸੋਟਾ ਯੂਨੀਵਰਸਿਟੀ ਤੋਂ ਪੀਡੀਆਟਿ੍ਰਕ ਡੈਂਟਿਸਟਰੀ ਵਿੱਚ ਮਾਸਟਰਜ਼ ਪੂਰੀ ਕੀਤੀ। ਵੰਡ ਤੋਂ ਬਾਅਦ ਡਾ: ਵਿਮਲਾ ਸੂਦ ਚੰਡੀਗੜ ਚਲੇ ਗਏ। ਉਨਾਂ ਵੈਲਿੰਗਡਨ ਹਸਪਤਾਲ (ਹੁਣ ਰਾਮ ਮਨੋਹਰ ਲੋਹੀਆ ਹਸਪਤਾਲ) ਵਿੱਚ ਕੰਮ ਕੀਤਾ ਜਿੱਥੇ ਉਹ ਇੱਕ ਮੋਬਾਈਲ ਵੈਨ ਵਿੱਚ ਪਿੰਡਾਂ ਦਾ ਦੌਰਾ ਕਰਦੇ ਸਨ। ਬਾਅਦ ਵਿੱਚ ਉਨਾਂ ਨੇ ਜਵਾਹਰ ਲਾਲ ਇੰਸਟੀਚਿਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਪੁੱਡੂਚੇਰੀ ਵਿੱਚ ਵੀ ਸੇਵਾ ਨਿਭਾਈ।

ਭੋਜੀਆ ਡੈਂਟਲ ਕਾਲਜ ਅਤੇ ਹਸਪਤਾਲ, ਬੱਦੀ (ਹਿਮਾਚਲ ਪ੍ਰਦੇਸ਼) ਦੇ ਪਿ੍ਰੰਸੀਪਲ ਅਤੇ ਆਈ.ਡੀ.ਏ. ਪੰਜਾਬ ਰਾਜ ਦੇ ਨੁਮਾਇੰਦੇ ਡਾਕਟਰ ਤਰੁਨ ਕਾਲੜਾ ਨੇ ਇਸ ਮਹਾਨ ਤੇ ਮਾਹਰ ਡੈਂਟਿਸਟ ਨੂੰ ਅੰਤਿਮ ਸਰਧਾਂਜਲੀ ਦਿੰਦੇ ਹੋਏ ਕਿਹਾ ਕਿ ਇੰਡੀਅਨ ਡੈਂਟਲ ਐਸੋਸੀਏਸ਼ਨ ਵਲੋਂ 8 ਮਾਰਚ 2020 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਡੈਂਟਲ ਕੌਂਸਲ ਸਮਾਗਮ ਦੌਰਾਨ ਡਾ. ਸੂਦ ਨੂੰ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ ।

ਉਨਾਂ ਦੱਸਿਆ ਕਿ ਉਹ ਬੜੀ ਹਸਮੁੱਖ ਅਤੇ ਦਿਲਦਾਰ ਔਰਤ ਸੀ ਅਤੇ ਜੀਵਨ ਪ੍ਰਤੀ ਬਹੁਤ ਸਕਾਰਾਤਮਕ ਪਹੁੰਚ ਰੱਖਦੀ ਸੀ। 10 ਦਿਨ ਪਹਿਲਾਂ ਹੀ ਡਾ.ਸੂਦ ਨੇ ਉਸ (ਡਾ. ਤਰੁਨ) ਤੋਂ ਆਪਣਾ ਇਲਾਜ ਕਰਵਾਇਆ ਸੀ ਅਤੇ ਉਹ ਹਾਲੇ ਵੀ ਡੈਂਟਿਸਟਰੀ ਦੇ ਖੇਤਰ ਵਿੱਚ ਹੋ ਆਧੁਨਿਕ ,ਵਿਗਿਆਨਕ ਵਿਕਾਸ ਬਾਰੇ ਪੁੱਛਗਿੱਛ ਕਰ ਰਹੀ ਸੀ।

ਡਾ: ਨਿਤਿਨ ਵਰਮਾ, ਫੈਕਲਟੀ ,ਪੰਜਾਬ ਸਰਕਾਰੀ ਡੈਂਟਲ ਕਾਲਜ, ਅੰਮਿ੍ਰਤਸਰ (1952 ਵਿੱਚ ਸਥਾਪਿਤ), ਜੋ ਕਿ ਪੰਜਾਬ ਡੈਂਟਲ ਕਾਲਜ, ਲਾਹੌਰ (1935 ਵਿੱਚ ਸਥਾਪਿਤ) ਦਾ ਹੀ ਹਿੱਸਾ ਹੈ , ਜਿੱਥੋਂ ਡਾ: ਵਿਮਲਾ ਸੂਦ ਨੇ ਗ੍ਰੈਜੂਏਸ਼ਨ ਕੀਤੀ , ਨੇ ਵੀ ਕਾਲਜ ਦੇ ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀ ਵਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਮੌਜੂਦ ਸਨ।

ਡਾ: ਨਵਜੋਤ ਖੁਰਾਣਾ, ਜੋ ਕਿ ਪੰਜਾਬ ਸਰਕਾਰੀ ਡੈਂਟਲ ਕਾਲਜ, ਅੰਮਿ੍ਰਤਸਰ ਦੇ ਸਾਬਕਾ ਵਿਦਿਆਰਥੀ ਹਨ, ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦੇ ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀਆਂ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅੰਤਿਮ ਸਰਧਾਂਜਲੀ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...