ਅੱਜ-ਨਾਮਾ
ਅਡਾਨੀ ਫਸਿਆ ਤੇ ਕਈ ਨੇ ਫਸਣ ਲੱਗੇ,
ਕਈਆਂ ਰਾਜਾਂ ਤੱਕ ਪਹੁੰਚਦਾ ਕੇਸ ਬੇਲੀ।
ਕਿਧਰੇ ਭਾਜਪਾ, ਕਿਤੇ ਕੋਈ ਕਾਂਗਰਸੀਏ,
ਰਿਸ਼ਵਤ ਛਕਣ ਦੀ ਲੱਗੀ ਸੀ ਰੇਸ ਬੇਲੀ।
ਕਿਨ੍ਹਾਂ ਚਿਹਰਿਆਂ ਦੀ ਕਾਲਖ ਨਜ਼ਰ ਆਵੇ,
ਗੱਡੀਆਂ ਅੱਖਾਂ ਤੋਂ ਵਿੰਹਦਾ ਈ ਦੇਸ਼ ਬੇਲੀ।
ਸ਼ਰਾਫਤ ਓਹਲੇ ਸਭ ਹੋਈ ਸੀ ਚਾਲਬਾਜ਼ੀ,
ਧੁਆਂਖੇ ਕਈਆਂ ਦੇ ਦਿੱਸ ਰਹੇ ਫੇਸ ਬੇਲੀ।
ਬੇੜਾ ਗਰਕ ਕੀਤਾ ਸਾਰਾ ਆਰਥਿਕਤਾ ਦਾ,
ਕਰਿਆ ਮੁਲਕ ਇਹ ਜਿਨ੍ਹਾਂ ਨੇ ਨੰਗ ਬੇਲੀ।
ਰਹਿੰਦਾ-ਸਹਿੰਦਾ ਵੱਕਾਰ ਵੀ ਡੋਬ ਧਰਿਆ,
ਆਉਣੀ ਕਿਸੇ ਨੂੰ ਸ਼ਰਮ ਨਹੀਂ ਸੰਗ ਬੇਲੀ।
ਤੀਸ ਮਾਰ ਖਾਂ
24 ਨਵੰਬਰ, 2024
ਇਹ ਵੀ ਪੜ੍ਹੋ: ਫੜੀਂਦੇ ਰੋਜ਼ ਬਦਮਾਸ਼, ਕਈ ਮਰੀ ਜਾਂਦੇ, ਪੈਂਦੀ ਅਪਰਾਧ ਨੂੰ ਹਾਲੇ ਨਾ ਠੱਲ੍ਹ ਮੀਆਂ