ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2022:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਦੇ ਇਸਤਰੀ ਵਿੰਗ ਦੀ ਇੱਕ ਅਹਿਮ ਬੈਠਕ ਇਸਤਰੀ ਵਿੰਗ ਦੀ ਸਰਪ੍ਰਸਤ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਹਲਕਾ ਜੇਤੋ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੀ ਅਗਵਾਈ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ।
ਇਸ ਦੌਰਾਨ ਪਾਰਟੀ ਵਿੱਚ ਸ਼ਾਮਿਲ ਹੋਏ ਇਸਤਰੀ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੋਂਪੀਆਂ ਗਈਆਂ। ਜਿਸ ਵਿੱਚ ਬੀਬੀ ਗੁਰਮੀਤ ਕੌਰ ਨੂੰ ਮੀਤ ਪ੍ਰਧਾਨ ਪੰਜਾਬ, ਬੀਬੀ ਹਰਜੀਤ ਕੌਰ ਨੂੰ ਜਿ਼ਲ੍ਹਾ ਪ੍ਰਧਾਨ ਲੁਧਿਆਣਾ (ਸ਼ਹਿਰੀ), ਬੀਬੀ ਜਸਵੰਤ ਕੌਰ ਨੂੰ ਜ਼ਿਲ੍ਹਾ ਪ੍ਰਧਾਨ ਰੋਪੜ, ਬੀਬੀ ਪ੍ਰਿਆ ਰਾਣੀ ਨੂੰ ਮੀਤ ਪ੍ਰਧਾਨ ਵਾਰਡ ਨੰਬਰ 68 ਲੁਧਿਆਣਾ, ਬੀਬੀ ਰੁਪਿੰਦਰ ਕੌਰ ਨੂੰ ਪ੍ਰਧਾਨ ਵਾਰਡ ਨੰਬਰ 65 ਲੁਧਿਆਣਾ ਅਤੇ ਬੀਬੀ ਆਸ਼ਾ ਰਾਣੀ ਨੂੰ ਪ੍ਰਧਾਨ ਵਾਰਡ ਨੰ 68 ਲੁਧਿਆਣਾ ਬਣਾਇਆ ਗਿਆ ਹੈ।
ਇਸ ਦੌਰਾਨ ਨਵ-ਨਿਯੁਕਤ ਆਹੁਦੇਦਾਰਾਂ ਨੇ ਪਾਰਟੀ ਦੇ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਣ ਦਾ ਅਹਿਦ ਲਿਆ। ਇਸ ਮੌਕੇ `ਤੇ ਬੀਬੀ ਗੁਲਸ਼ਨ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਸਿਆਸੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰੇਗਾ।
ਮੀਟਿੰਗ ਵਿੱਚ ਬੀਬੀ ਅਨੁਪਿੰਦਰ ਕੌਰ ਸੰਧੂ (ਜਨਰਲ ਸਕੱਤਰ), ਬੀਬੀ ਮਹਿਕਪ੍ਰੀਤ ਕੌਰ (ਪ੍ਰਧਾਨ ਯੂਥ ਇਸਤਰੀ ਵਿੰਗ), ਬੀਬੀ ਚਰਨਜੀਤ ਕੌਰ ,ਬੀਬੀ ਜਸਪ੍ਰੀਤ ਕੌਰ ਮਾਨ (ਜਨਰਲ ਸਕੱਤਰ) ਤੋਂ ਇਲਾਵਾ ਉਚੇਚੇ ਤੌਰ `ਤੇ ਪਾਰਟੀ ਦੇ ਸੀਨੀਅਰ ਆਗੂ ਸ:ਸੁਰਜੀਤ ਸਿੰਘ ਚਹਿੜਮਾਜਰਾ ਮੌਜੂਦ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ