Thursday, April 25, 2024

ਵਾਹਿਗੁਰੂ

spot_img
spot_img

ਅਕਾਲੀ ਦਲ ਦੀ ਸਿੱਖ ਇਤਿਹਾਸ ਬਾਰੇ ਚਿੰਤਾ ਮੁਬਾਰਕ, ਪਰ ਨਾਨਕ ਸ਼ਾਹ ਫ਼ਕੀਰ ’ਤੇ ਚੁੱਪ ਦਾ ਮਤਲਬ? ਐੱਚ.ਐੱਸ.ਬਾਵਾ

- Advertisement -

ਪੰਜਾਬ ਦੇ ਸਕੂਲੀ ਸਿਲੇਬਸ ਵਿਚ ਸਿੱਖ ਇਤਿਹਾਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ‘ਤਬਦੀਲੀਆਂ ਅਤੇ ਗ਼ਲਤੀਆਂ’ ਦੇ ਵਿਰੋਧ ਵਿਚ ਇਕ ਲਹਿਰ ਖੜ੍ਹੀ ਹੋ ਰਹੀ ਹੈ। ਇਸ ਮਾਮਲੇ ਵਿਚ ਸਰਕਾਰ ਨੂੰ ਕਈ ਪਾਸਿਉਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਸਰਕਾਰ ਆਪਣੀ ਗੱਲ ’ਤੇ ਅੜੀ ਹੋਈ ਹੈ ਕਿ ਜੋ ਕੀਤਾ ਜਾ ਰਿਹਾ ਹੈ, ਉਸ ਵਿਚ ਕੁਝ ਵੀ ਗ਼ਲਤ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੁੱਦੇ ਦੀ ਭਿਣਕ ਲੱਗਦਿਆਂ ਹੀ ਆਪਣੇ ਆਪ ਨੂੰ ਪੰਥ ਦੇ ਰਾਖ਼ੇ ਦਲ ਵਜੋਂ ਪੇਸ਼ ਕਰਦਿਆਂ ਜਿਵੇਂ ਇਸ ਮਾਮਲੇ ’ਤੇ ਸਿਆਸੀ ਲਾਮਬੰਦੀ ਕੀਤੀ ਜਾ ਰਹੀ ਹੈ, ਉਸਨੇ ਇਕ ਦਮ ਸਭ ਦਾ ਧਿਆਨ ਖਿੱਚਿਆ ਹੈ। ਜੇ ਸੂਬੇ ਨਾਲ, ਕੌਮ ਨਾਲ ਕੁਝ ਗ਼ਲਤ ਹੋਵੇ ਤਾਂ ਸੂਬੇ ਦੀਆਂ ਪਾਰਟੀਆਂ ਦਾ ਫਰਜ਼ ਹੈ ਕਿ ਉਹ ਵਿਰੋਧ ਵਿਚ ਨਿੱਤਰਣ।

ਫ਼ਿਰ 97 ਸਾਲ ਪੁਰਾਣੀ ਪਾਰਟੀ, ਪੰਜਾਬੀਆਂ ਦੀ ‘ਮਾਂ ਪਾਰਟੀ’, ਪੰਥਕ ਪਾਰਟੀ, ਪੰਜਾਬ ਦੇ ਹਿਤਾਂ ਦੇ ਰਾਖ਼ਿਆਂ ਦੀ ਪਾਰਟੀ ਤੋਂ ਤਾਂ ਇਹ ਆਸ ਕੀਤੀ ਹੀ ਜਾਣੀ ਚਾਹੀਦੀ ਸੀ ਕਿ ਉਹ ਸਿੱਖ ਇਤਿਹਾਸ ਵਿਚ ਕਿਸੇ ਵੀ ਛੇੜ ਛਾੜ ਦੇ ਵਿਰੋਧ ਵਿਚ ਨਿੱਤਰੇ।

ਅੱਜ ਸਿੱਖਾਂ ਅਤੇ ਪੰਜਾਬ ਦੇ ਗੌਰਵਮਈ ਇÎਤਹਾਸ ਦੇ ਰਾਖ਼ੇ ਦੇ ਰੂਪ ਵਿਚ ਆਪਣੇ ਆਪ ਨੂੰ ਪੇਸ਼ ਕਰ ਰਹੇ ਅਕਾਲੀ ਆਗੂ ਜਾਨਾਂ ਵਾਰ ਦੇਣ, ਗੋਲੀਆਂ ਸੀਨੇ ’ਤੇ ਖ਼ਾ ਲੈਣ ਦੀਆਂ ਗੱਲਾਂ ਕਰ ਰਹੇ ਹਨ। ਸਵਾਲ ਇਹ ਹੈ ਕਿ ਇਹੀ ਅਕਾਲੀ ਦਲ ਅਤੇ ਇਹੀ ਆਗੂ ਉਸ ਵੇਲੇ ਕਿੱਥੇ ਸਨ ਜਦ ਸਮੁੱਚਾ ਸਿੱਖ ਜਗਤ ਇਕਸੁਰ ਹੋ ਕੇ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਨੂੰ ਸਿੱਖ ਆਸਥਾ, ਸਿੱਖ ਮਰਿਆਦਾ, ਸਿੱਖ ਪਰੰਪਰਾਵਾਂ, ਸਿੱਖ ਫ਼ਲਸਫ਼ੇ ਅਤੇ ਸਿੱਖ ਸਿਧਾਂਤਾਂ ਦੇ ਵਿਰੋਧ ਵਿਚ ਇਕ ਸਾਜ਼ਿਸ਼ ਅਤੇ ਖ਼ਿਲਵਾੜ ਦੱਸਦਾ ਹੋਇਆ ਉਸ ਫ਼ਿਲਮ ਦਾ ਵਿਰੋਧ ਕਰ ਰਿਹਾ ਸੀ।

ਜਵਾਬ ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਕਿ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਫ਼ਿਲਮ ਦੀ ਰਿਲੀਜ਼ ਰੋਕਣ ਲਈ ਬੜੀ ‘ਮਿਹਨਤ’ ਕੀਤੀ ਸੀ। ਪਰ ਅੱਗੋਂ ਜਵਾਬ ਇਹ ਵੀ ਹੋ ਸਕਦਾ ਹੈ ਕਿ ਜੇ ‘ਨਾਨਕ ਸ਼ਾਹ ਫ਼ਕੀਰ’ ਦੀ ਲੜਾਈ ਸ਼੍ਰੋਮਣੀ ਕਮੇਟੀ ਲੜੀ ਸੀ ਤਾਂ ਹੁਣ ਵੀ ਤਾਂ ਸਿੱਖ ਇਤਿਹਾਸ ਦਾ ਮਸਲਾ ਹੈ, ਹੁਣ ਵੀ ਸ਼੍ਰੋਮਣੀ ਕਮੇਟੀ ਨੂੰ ਹੀ ਅੱਗੇ ਕਰ ਦਿਉ, ਅਕਾਲੀ ਦਲ ਨੂੰ ਮੋਰਚਾ ਸੰਭਾਲਣ ਦੀ ਲੋੜ ਕਿਉਂ ਹੈ?

ਮਸਲੇ ਦੋਵੇਂ ਹੀ ਸਿੱਖਾਂ ਲਈ ਅਹਿਮ ਹਨ ਅਤੇ ਇਨ੍ਹਾਂ ਦੋਹਾਂ ਮਸਲਿਆਂ ’ਤੇ ਸਮੁੱਚੇ ਸਿੱਖ ਜਗਤ ਨੂੰ ਸੁਚੇਤ ਹੀ ਨਹੀਂ ਹੋਣਾ ਚਾਹੀਦਾ ਸਗੋਂ ਆਪੋ ਆਪਣੇ ਤਰੀਕੇ ਨਾਲ ਇਨ੍ਹਾਂ ਹਮਲਿਆਂ ਤੋਂ ਬਚਾਅ ਲਈ ਯੋਗਦਾਨ ਪਾਉਣਾ ਚਾਹੀਦਾ ਹੈ।

ਇਨ੍ਹਾਂ ਵਿਚੋਂ ਇਕ ਮਸਲੇ ’ਤੇ ਅਕਾਲੀ ਦਲ ਇੰਨਾ ‘ਅਗਰੈਸਿਵ’, ਇੰਨਾ ਦਲੇਰਾਨਾ, ਇੰਨਾ ਹਮਲਾਵਰ ਰੁਖ਼ ਅਪਨਾਂਉਂਦਾ ਹੈ, ਸੰਘਰਸ਼ ਦੀ, ਲਾਮਬੰਦੀ ਕਰਨ ਦੀ ਗੱਲ ਕਰਦਾ ਹੈ, ਨੇਤਾ ਜਾਨਾਂ ਵਾਰਣ ਦੀ ਗੱਲ ਕਰ ਰਹੇ ਹਨ। ਇਹ ਪਾਰਟੀ ਅਤੇ ਇਹ ਨੇਤਾ ‘ਨਾਨਕ ਸ਼ਾਹ ਫ਼ਕੀਰ’ ਵੇਲੇ ਨਜ਼ਰ ਕਿਉਂ ਨਾ ਆਏ? ਗੱਲ ਇੰਨੀ ਹੀ ਨਹੀਂ, ਅਸਲ ਵਿਚ ਸਮੁੱਚਾ ਸ਼ੋਮਣੀ ਅਕਾਲੀ ਦਲ ਹੀ ‘ਨਾਨਕ ਸ਼ਾਹ ਫ਼ਕੀਰ’ ਵੇਲੇ ਘਰਾਂ ਵਿਚ ਤਾੜਿਆ ਗਿਆ ਜਾਪਦਾ ਸੀ। ਕਿਹਦੇ ਹੁਕਮ ਸਨ?

ਕੀ ਅਕਾਲੀ ਦਲ ਇਹ ਕਹਿਣ ਦੀ ਸਥਿਤੀ ਵਿਚ ਹੈ ਕਿ ‘ਨਾਨਕ ਸ਼ਾਹ ਫ਼ਕੀਰ’ ਸਹੀ ਸੀ ਅਤੇ ਇਹ ਵਿਵਾਦਿਤ ਫ਼ਿਲਮ ਸਿੱਖ ਆਸਥਾ, ਸਿੱਖ ਮਰਿਆਦਾ, ਸਿੱਖ ਪਰੰਪਰਾਵਾਂ ਨੂੰ ਤੋੜਦੇ ਹੋਏ ਨਾ ਕੇਵਲ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੀ ਸੀ ਸਗੋਂ ਸਿੱਖ ਫ਼ਲਸਫ਼ੇ ਅਤੇ ਸਿੱਖ਼ ਸਿਧਾਂਤਾਂ ਲਈ ਚੁਣੌਤੀ ਪੇਸ਼ ਕਰਦੀ ਸੀ। ਕੀ ਅਕਾਲੀ ਦਲ ਇਹ ਆਖ਼ ਸਕਦੈ ਕਿ ਇਸ ਫ਼ਿਲਮ ਦੇ ਵਿਰੋਧ ਦੇ ਕੋਈ ਉਚਿਤ ਕਾਰਨ ਨਹੀਂ ਸਨ? ਕੀ ਅਕਾਲੀ ਦਲ ਇਹ ਕਹਿ ਸਕਦੈ ਕਿ ਜੋ ਵਿਰੋਧ ਕਰ ਰਹੇ ਸਨ, ਉਹ ਗ਼ਲਤ ਸਨ? ਸਵਾਲ ਇਹ ਹੈ ਫ਼ਿਰ ਅਕਾਲੀ ਦਲ ਉਦੋਂ ਕਿਹੜੇ ਘੁਰਨਿਆਂ ’ਚ ਵੜਿਆ ਰਿਹਾ ਅਤੇ ਕਿਉਂ? ਸਵਾਲ ਇਹ ਨਹੀਂ ਕਿ ਸਿੱਖ ਸਿਲੇਬਸ ਦੇ ਮਾਮਲੇ ’ਤੇ ਅਕਾਲੀ ਦਲ ਇੰਨਾ ਸਰਗਰਮ ਕਿਉਂ, ਇਹ ਸਰਗਰਮੀ ਮੁਬਾਰਕ, ਪਰ ਸਵਾਲ ਇਹ ਹੈ ਕਿ ਮਹੀਨਾ ਪਹਿਲਾਂ ਇੰਨੇ ਮਹੱਤਵਪੂਰਨ ਮੁੱਦੇ ’ਤੇ ਅਕਾਲੀ ਦਲ ਦੀ ਚੁੱਪ ਤੋਂ ਕੀ ਮਤਲਬ ਲਿਆ ਜਾਵੇ?

ਸਾਡਾ ਇਹ ਸਵਾਲ ਕਰਨਾ ਪਾਠ ਪੁਸਤਕਾਂ ਵਿਚੋਂ ਸਿੱਖ ਇਤਿਹਾਸ ਗ਼ਾਇਬ ਕਰਨ ਦੇ ਮੁੱਦੇ ਨੂੰ ‘ਡਾਇਲਿਊਟ’ ਕਰਨ ਦੀ ਮਨਸ਼ਾ ਵਾਲਾ ਕੋਈ ਜਤਨ ਨਹੀਂ ਹੈ। ਅਸੀਂ ਕੇਵਲ ਇਸ ਗੱਲ ਦੇ ਹਾਮੀ ਨਹੀਂ ਕਿ ਸਿੱਖ ਇÎਤਹਾਸ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਸਗੋਂ ਇਸ ਲੜਾਈ ਵਿਚ ਆਪਣਾ ਯੋਗਦਾਨ ਵੀ ਪਾਵਾਂਗੇ, ਭਾਵੇਂ ਉਹ ਜੰਗਲ ਦੀ ਅੱਗ ਵਿਚ ਚਿੜੀ ਵੱਲੋਂ ਚੁੰਝ ਵਿਚ ਭਰ ਕੇ ਪਾਣੀ ਪਾਉੇਣ ਦੇ ਤੁਲ ਹੀ ਹੋਵੇ। ਅਸੀਂ ਕੇਵਲ ਇਸ ਗੱਲ ਦੇ ਹਾਮੀ ਹੀ ਨਹੀਂ, ਸਗੋਂ ਇਹ ਵੀ ਸਮਝਦੇ ਹਾਂ ਕਿ ਸਿੱਖ ਇਤਿਹਾਸ ਨਾਲ ਕਦੇ ਵੀ, ਕੋਈ ਵੀ ਖਿਲਵਾੜ, ਕਿਸੇ ਵੀ ਪੱਧਰ ’ਤੇ ਹੁੰਦਾ ਹੈ ਤਾਂ ਲੜਾਈ ਡਟ ਕੇ ਲੜੀ ਹੀ ਨਹੀਂ ਜਾਣੀ ਚਾਹੀਦੀ, ਜਿੱਤੀ ਜਾਣੀ ਚਾਹੀਦੀ ਹੈ। ਪੰਥ ਨੂੰ, ਪੰਜਾਬ ਨੂੰ ਅਜੇ ਹੋਰ ਵੀ ਬੜੀਆਂ ਚੁਣੌਤੀਆਂ ਨੇ, ਗੱਲ ਤਾਂ ਇਤਿਹਾਸ ਦੇ ‘ਭਗਵੇਂਕਰਨ’ ਦੀ ਵੀ ਚੱਲਦੀ ਹੈ। ਇਕ ਹਾਰੀ ਹੋਈ ਲੜਾਈ ਦੱਸਾਂ ਹਮਲਿਆਂ ਦਾ ਰਾਹ ਖੋਲ੍ਹਦੀ ਹੈ, ਇਕ ਜਿੱਤੀ ਹੋਈ ਲੜਾਈ ਦੱਸਾਂ ਹਮਲਾਵਰਾਂ ਦੇ ਮੂੰਹ ਮੋੜਨ ਦੇ ਸਮਰੱਥ ਹੁੰਦੀ ਹੈ।

ਸਵਾਲ ਤਾਂ ਇਹ ਵੀ ਹੈ ਕਿ ਪੰਥਕ ਪਾਰਟੀ ਦਾ ਦਾਅਵਾ ਅੱਜ ਵੀ ਗੱਜ ਵੱਜ ਕੇ ਠੋਕਦਾ ਅਕਾਲੀ ਦਲ ‘ਨਾਨਕ ਸ਼ਾਹ ਫ਼ਕੀਰ’ ਵਾਲੇ ਹਮਲੇ ਨੂੰ ਪੁਸਤਕਾਂ ਵਿਚੋਂ ਇਤਿਹਾਸ ਤਬਦੀਲ ਕਰਨ, ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਜਾਂ ਘਟਾਉਣ ਦੇ ਮਸਲੇ ਨਾਲੋਂ ਘਟਾ ਕੇ ਕਿਵੇਂ ਵੇਖ਼ਦਾ ਹੈ, ਕਿਉਂ ਵੇਖ਼ਦਾ ਹੈ? ਕਿਉਂ ਇਕ ਮੁੱਦੇ ’ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਅੱਗੇ ਆ ਕੇ ਇਸ ਸ਼ਿੱਦਤ ਨਾਲ ਮੋਰਚਾ ਸੰਭਾਲਦਾ ਹੈ ਕਿ ਵੱਡੇ ਬਾਦਲ ਸਾਹਿਬ ਤੋਂ ਲੈ ਕੇ ਪਾਰਟੀ ਪ੍ਰਧਾਨ ਤੇ ਕੇਂਦਰੀ ਮੰਤਰੀ ਸਾਹਿਬਾ ਸਿੱਖ ਇਤਿਹਾਸ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਲਾਮਬੰਦੀ ਦੇ ਮੋਹਰੀ ਹੋ ਜਾਂਦੇ ਹਨ ਅਤੇ ਕਿਉਂ ‘ਨਾਨਕ ਸ਼ਾਹ ਫ਼ਕੀਰ’ ਦੇ ਵਿਰੋਧੀਆਂ ਦੇ ਨਾਲ ਖੜ੍ਹੇ ਨਜ਼ਰ ਨਹੀਂ ਆਉਂਦੇ। ਕੋਈ ਆਵਾਜ਼ ਹੀ ਨਹੀਂ ਆਉਂਦੀ, ਚੁੱਪ ਹੀ ਪਸਰ ਜਾਂਦੀ ਹੈ। ਚੁੱਪ ਸਹਿਮਤੀ ਹੁੰਦੀ ਹੈ, ਚੁੱਪ ਪ੍ਰਵਾਨਗੀ ਹੁੰਦੀ ਹੈ।

ਇਸ ਦਾ ਇਕ ਕਾਰਨ ਸਮਝ ਆਉਂਦਾ ਹੈ। ਸਮਝਣ ਦੀ ਲੋੜ ਹੈ ਕਿ ਦੋਹਾਂ ਵਿਵਾਦਾਂ ਵਿਚ ਫ਼ਰਕ ਕਿੱਥੇ ਹੈ? ਇਕ ਪਾਸੇ ਸਿੱਖ ਨੇ, ਇਕ ਪਾਸੇ ਉਹ ਜਿਨ੍ਹਾਂ’ਤੇ ‘ਸਿੱਖੀ ’ਤੇ ਹਮਲਾ’ ਕਰਨ ਦੇ ਦੋਸ਼ ਹਨ। ਫ਼ਰਕ ਇਹ ਹੈ ਕਿ ਸਿੱਖ ਇਤਿਹਾਸ ਮਾਮਲੇ ਵਿਚ ਵਿਰੋਧ ਕਿਸ ਦਾ ਕਰਨਾ ਹੈ ਅਤੇ ‘ਨਾਨਕ ਸ਼ਾਹ ਫ਼ਕੀਰ’ ਮਾਮਲੇ ਵਿਚ ਵਿਰੋੇੇਧ ਕਿਸ ਦਾ ਕਰਨਾ ਹੈ। ਪੁਸਤਕਾਂ ਵਾਲੇ ਮਾਮਲੇ ਵਿਚ ਵਿਰੋਧ ਕਰਨਾ ਹੈ ਕੈਪਟਨ ਅਮਰਿੰਦਰ ਸਿੰਘ ਦਾ, ਕਾਂਗਰਸ ਦਾ। ‘ਨਾਨਕ ਸ਼ਾਹ ਫ਼ਕੀਰ’ ਮਾਮਲੇ ’ਚ ਵਿਰੋਧ ਕਰਨਾ ਹੈ ਹਰਿੰਦਰ ਸਿੰਘ ਸਿੱਕਾ ਦਾ। ਕਾਂਗਰਸ ਦਾ, ਕਾਂਗਰਸ ਦੇ ਮੁੱਖ਼ ਮੰਤਰੀ ਦਾ ਵਿਰੋਧ ਔਖ਼ਾ ਹੋ ਸਕਦੈ, ਉਨ੍ਹਾਂ ਦੀ ਸਰਕਾਰ ਐ। ਹਰਿੰਦਰ ਸਿੰਘ ਸਿੱਕਾ ਦੇ ਵਿਰੋਧ ’ਚ ਖੜ੍ਹਨਾ ਕਿਹੜੀ ਗੱਲ ਸੀ? ਪਰ ਹੋਇਆ ਇਸਦੇ ਉਲਟ ਹੈ। ਅਕਾਲੀ ਦਲ ਕੈਪਟਨ ਦੇ ਵਿਰੋਧ, ਕਾਂਗਰਸ ਸਰਕਾਰ ਦੇ ਵਿਰੋਧ ’ਚ ਕੋਰ ਕਮੇਟੀ ਮੀਟਿੰਗਾਂ ’ਚ ਵਿਚਾਰਾਂ ਕਰਦੈ, ਅੰਮ੍ਰਿਤਸਰ ’ਚ ਸਮੁੱਚੇ ਅਕਾਲੀ ਦਲ ਦਲ ਦੀ ਮੀਟਿੰਗ ਸੱਦਦੈ, ਰੋਜ਼ ਪੱਤਰਕਾਰ ਸੰਮੇਲਨ, ਬਿਆਨਬਾਜ਼ੀ, ਟੀੇ.ਵੀ. ਚੈਨਲਾਂ ’ਤੇ ਪ੍ਰਚਾਰ ਤੋਂ ਇਲਾਵਾ ਰਾਜਪਾਲ ਦੇ ਬੂਹੇ ਵੀ ਜਾ ਢੁਕਦੈ, ਸੰਘਰਸ਼ ਦੀ ਤਿਆਰੀ ’ਚ ਹੈ, ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਹੈ, ਪਰ ‘ਨਾਨਕ ਸ਼ਾਹ ਫ਼ਕੀਰ’ ਮਾਮਲੇ ’ਤੇ ਸੀ ਨਹੀਂ ਉਚਰੀ।

ਜਵਾਬ ਸਪਸ਼ਟ ਹੈ, ਕੈਪਟਨ ਨਾਲ ਲੜਿਆਂ, ਕਾਂਗਰਸ ਨਾਲ ਉਲਝਿਆਂ ਸਿਆਸੀ ਲਾਭ ਮਿਲਦੈ। ਸਿਆਸੀ ਪਾਰਟੀਆਂ ਹੁੰਦੀਆਂ ਹੀ ਸਿਆਸੀ ਲਾਭ ਲੈੇਣ ਲਈ ਨੇ, ਲੈ ਲਉ, ਹਰ ਕੋਈ ਲੈਂਦੈ, ਤੁਹਾਡੇ ਸਿਆਸੀ ਲਾਭ ਲੈਣ ’ਤੇ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਇਹ ਤਾਂ ਪਤਾ ਲੱਗੇ ਕਿ ਹਰਿੰਦਰ ਸਿੰਘ ਸਿੱਕਾ ਨਾਲ ਕੀ ਲਿਹਾਜ਼ ਸੀ, ਕਿਹੜੀ ਦੋਸਤੀ ਸੀ, ਕਿਹੜੀ ਰਿਸ਼ਤੇਦਾਰੀ ਸੀ, ਕਿ ਅਕਾਲੀ ਦਲ ਉਹਦੇ ਵਿਰੋਧ ’ਚ ਨਹੀਂ ਨਿੱਤਰਿਆ। ਦਰਅਸਲ ਵਿਰੋਧ ਹਰਿੰਦਰ ਸਿੰਘ ਸਿੱਕਾ ਦਾ ਨਹੀਂ ਸੀ ਕਰਨਾ, ਵਿਰੋਧ ਤਾਂ ਸਿੱਖੀ ’ਤੇ ਹਮਲੇ ਦਾ ਕਰਨਾ ਸੀ, ਲੜਾਈ ਤਾਂ ਸਿੱਖ ਸਿਧਾਂਤਾਂ ਲਈ ਲੜਨੀ ਸੀ। ਜਾਂ ਕਹਿ ਦਿਉ ਕਿ ‘ਨਾਨਕ ਸ਼ਾਹ ਫ਼ਕੀਰ’ ਸਿੱਖੀ ’ਤੇ ਹਮਲਾ ਨਹੀਂ ਸੀ।

ਅਕਾਲੀ ਦਲ ‘ਐਮਰਜੈਂਸੀ’ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਵਿਚੋਂ ਮੋਹਰੀ ਰਿਹਾ ਹੈ ਪਰ ਅੱਜ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ, ਅਹੁਦੇਦਾਰਾਂ, ਵਿਧਾਇਕਾਂ ਅਤੇ ਸਰਗਰਮ ਵਰਕਰਾਂ ’ਤੇ ਅਨਐਲਾਨੀ ਐਮਰਜੈਂਸੀ ਕੌਣ ਲਾ ਦਿੰਦਾ ਹੈ ਤੇ ਕੌੇਣ ਉਨ੍ਹਾਂ ਨੂੰ ਦੱਸਦਾ ਹੈ ਕਿ ਫ਼ਲਾਂ ਸਿੱਖ ਮੁੱਦੇ ’ਤੇ ਸੜਕਾਂ ’ਤੇ ਆ ਜਾਉ, ਪੰਥ ਖ਼ਤਰੇ ਵਿਚ ਹੈ ਤੇ ਕੌੇਣ ਉਨ੍ਹਾਂ ਨੂੰ ਸੰਦੇਸ਼ ਦਿੰਦਾ ਹੈ ਕਿ ਫ਼ਲਾਂ ਮੁੱਦੇ ਨੂੰ ਸਾਰੇ ਸਿੱਖ ਜਗਤ ਵੱਲੋਂ ਮੁੱਦਾ ਬਣਾਏ ਜਾਣ ’ਤੇ ਵੀ ਕਿਸੇ ਨੇ ਘਰੋਂ ਨਹੀਂ ਨਿਕਲਣਾ, ਕਿਸੇ ਧਰਨੇ, ਮੁਜ਼ਾਹਰੇ ਵਿਚ ਸ਼ਾਮਿਲ ਨਹੀਂ ਹੋਣਾ, ਕਿਸੇ ਰੋਸ ਮਾਰਚ ਦਾ ਹਿੱਸਾ ਨਹੀਂ ਬਨਣਾ। ਅਕਾਲੀ ਦਲ ਵਿਚ ਕੋਈ ਤਾਂ ਇਹ ਨਿਰਣਾ ਕਰਦਾ ਹੀ ਹੋਵੇਗਾ, ਅਕਾਲੀ ਦਲ ਵੱਲੋਂ ਕੋਈ ਤਾਂ ਇਹ ਸੁਨੇਹੇ ਲਾਉਂਦਾ ਹੀ ਹੋਵੇਗਾ।

ਅਕਾਲੀ ਦਲ ਅਸਲ ਵਿਚ ਇਹੀ ਚਾਹ ਰਿਹੈ ਕਿ ਅਸੀਂ ਪੰਥ ਦੀ ਗੱਲ ਉਹ ਕਰਾਂਗੇ, ਜਿਹੜੀ ਆਪਣੇ ਵਾਰੇ ਆਵੇ, ਪਰ ਰਹਾਂਗੇ ਪੰਥਕ ਪਾਰਟੀ। ਅੰਗਰੇਜ਼ੀ ਦੀ ਇਕ ਕਹਾਵਤ ਹੈ ‘ਯੂ ਕੈਨ ਨਾਟ ਹੈਵ ਦਾ ਕੇਕ ਐਂਡ ਈਟ ਇਟ ਟੂ’। ਨਹੀਂ, ਇਹ ਨਹੀਂ ਜੇ ਹੁੰਦਾ। ਨਹੀਂ ਹੋਇਆ ਇਹ ਫ਼ਰਵਰੀ 2017 ਦੀਆਂ ਚੋਣਾਂ ਵਿਚ ਵੀ ਨਹੀਂ ਹੋਇਆ। ਮਾਰਚ ਚੜ੍ਹਦਿਆਂ ਕਾਂਗਰਸ ਨੇ ਸੱਤਾ ਸਾਂਭ ਲਈ ਸੀ, ਵਿਰੋਧੀ ਧਿਰ ਦੀ ਸਰਦਾਰੀ ਵੀ ਹਿੱਸੇ ਨਾ ਆਈ।

ਲੜੋ ਪੇੰਥ ਵਾਸਤੇ, ਪੇੰਥ ਤੁਹਾਡੇ ਨਾਲ ਹੈ। ਪੇੰਥ ਨੂੰ ਝਕਾਨੀ ਦੇਣ ਵਾਲਿਆਂ ਨੂੰ ਪੰਥ ਵੀ ਝਕਾਨੀ ਦੇਣੀ ਸਿੱਖ ਗਿਆ ਜੇ। ਪੰਥਕ ਪਾਰਟੀ, ਪੰਜਾਬੀ ਪਾਰਟੀ ਕੋਈ ਕਹਿ ਕੇ ਨਹੀਂ ਬਣ ਸਕਦੀ, ਉਹ 97 ਸਾਲ ਦੀ ਹੋਵੇ ਭਾਵੇਂ ਤਿੰਨਾਂ ਸਾਲਾਂ ਨੂੰ 100 ਸਾਲ ਦੀ ਹੋ ਜਾਣੀ ਹੋਵੇ।

ਇਕ ਵਾਰ ਫ਼ਿਰ ਸਪਸ਼ਟ ਕਰ ਦੇਵਾਂ, ਇਹ ਅਕਾਲੀ ਦਲ ਨੂੰ ਸਿੱਖ ਇਤਿਹਾਸ ਦੇ ਮੁੱਦੇ ’ਤੇ ‘ਸਿਰ ਆ ਪਈ ਲੜਾਈ’ ਲੜਨੋਂ ਭਟਕਾਉਣ ਦੀ ਕੋਸ਼ਿਸ ਹਰਗਿਜ਼ ਨਹੀਂ ਹੈ, ਚੇਤਾਉਣ ਦੀ ਕੋਸ਼ਿਸ਼ ਹੈ। ਅਕਾਲੀ ਦਲ ਚੇਤੇ ਰੱਖੇ ਕਿ ਇਕੱਲੀ ਪੰਥਕ ਪਾਰਟੀ ਹੀ ਨਹੀਂ ਜਾਗਦੀ, ਪੰਥ ਵੀ ਜਾਗਦਾ ਹੈ।

ਐੇੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ
5 ਮਈ, 2018
HS Bawa can be reached at [email protected]

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,180FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...