ਅੱਜ-ਨਾਮਾ
ਹੋਈਆਂ ਚੋਣਾਂ, ਨਤੀਜੇ ਸਨ ਜਦੋਂ ਆਏ,
ਮਸਲਾ ਇਹ ਤਾਂ ਪੰਜਾਬ ਦੇ ਤੀਕ ਹੈਸੀ।
ਕੋਈ ਜਿੱਤਿਆ, ਕਿਸੇ ਬਈ ਹਾਰਨਾ ਸੀ,
ਹਾਰਨ ਵਾਲੇ ਨੂੰ ਲੱਗਾ ਨਹੀਂ ਠੀਕ ਹੈਸੀ।
ਹੋਈ ਹਿੰਸਾ ਨਹੀਂ ਖਾਸ ਸੀ ਏਸ ਵਾਰੀ,
ਨਿਕਲੀ ਸੁੱਖ ਨਾਲ ਚੋਣ ਤਰੀਕ ਹੈ ਸੀ।
ਆਈ ਕੇਂਦਰ ਤੋਂ ਗੁੱਝੀ ਹੈ ਪ੍ਰਤੀ-ਕ੍ਰਿਆ,
ਜਿਸ ਦੀ ਕੱਲ੍ਹ ਦੀ ਬਹੁਤ ਉਡੀਕ ਹੈਸੀ।
ਲੱਗ ਗਈ ਚਿਤਵਣੀ ਭਾਜਪਾ ਲੀਡਰਾਂ ਨੂੰ,
ਕਿਸਾਨੀ ਮੁੱਦੇ ਦਾ ਪੈ ਗਿਆ ਅਸਰ ਬੇਲੀ।
ਇਹੋ ਹਾਲਤ ਜੇ ਜਾਰੀ ਰਹੀ ਦੇਸ਼ ਅੰਦਰ,
ਯੂ ਪੀ ਅੰਦਰ ਇਹ ਕੱਢੂਗੀ ਕਸਰ ਬੇਲੀ।
-ਤੀਸ ਮਾਰ ਖਾਂ
ਫਰਵਰੀ 19, 2021