Wednesday, September 18, 2024
spot_img
spot_img
spot_img

ਹਿੰਸਾ ਰੁਕਦੀ ਨਹੀਂ ਬੰਗਲਾ ਦੇਸ਼ ਅੰਦਰ, ਰੁਕੇ ਜਦ ਥੋੜ੍ਹੀ ਤੇ ਫੇਰ ਪਏ ਚੱਲ ਬੇਲੀ

ਅੱਜ-ਨਾਮਾ

ਹਿੰਸਾ ਰੁਕਦੀ ਨਹੀਂ ਬੰਗਲਾ ਦੇਸ਼ ਅੰਦਰ,
ਰੁਕੇ ਜਦ ਥੋੜ੍ਹੀ ਤੇ ਫੇਰ ਪਏ ਚੱਲ ਬੇਲੀ।

ਚੁੱਕਦਾ ਕਦੇ ਹਥਿਆਰ ਜੇ ਇੱਕ ਤਬਕਾ,
ਮਾਰਨ ਨਿਕਲ ਪਏ ਦੂਜਿਆਂ ਵੱਲ ਬੇਲੀ।

ਮੌਕਾ ਮਿਲਦਿਆਂ ਦੂਜੇ ਫਿਰ ਭੜਕ ਪੈਂਦੇ,
ਮੋੜਵੀਂ ਭਾਜੀ ਉਹ ਦੇਂਦੇ ਈ ਘੱਲ ਬੇਲੀ।

ਲਾਇਆ ਤਾਣ ਸਰਕਾਰ-ਅਦਾਲਤਾਂ ਵੀ,
ਸੁਣੀਂ ਕੋਈ ਨਹੀਂ ਕਿਸੇ ਵੀ ਗੱਲ ਬੇਲੀ।

ਲਾਸ਼ਾਂ ਰੁਲਦੀਆਂ ਗਲੀ-ਬਾਜ਼ਾਰ ਅੰਦਰ,
ਅੰਕੜੇ ਮੌਤ ਦੇ ਵਧਣ ਪਏ ਨਿੱਤ ਬੇਲੀ।

ਲੋਕੀਂ ਲੱਗੇ ਆ ਡਰਨ ਪਰਛਾਵਿਆਂ ਤੋਂ,
ਜਾਪਦਾ ਕੋਈ ਨਾ ਕਿਸੇ ਦਾ ਮਿੱਤ ਬੇਲੀ।

ਤੀਸ ਮਾਰ ਖਾਂ
5 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ