ਅੱਜ-ਨਾਮਾ
ਹਾਲੇ ਆਈ ਨਹੀਂ ਨੇੜੇ ਬਰਸਾਤ ਬੇਸ਼ੱਕ,
ਫਿਕਰ ਦੀ ਘੜੀ ਹੈ ਜਾਪਦੀ ਬੜੀ ਬੇਲੀ।
ਦਿੱਲੀ ਵਿੱਚ ਪਿਆ ਜਿੱਦਾਂ ਦਾ ਮੀਂਹ ਪੈਂਦਾ,
ਤਾਂ ਸਾਰੀ ਦਿੱਲੀ ਮੁਸੀਬਤ ਨੂੰ ਫੜੀ ਬੇਲੀ।
ਸੜਕਾਂ ਉੱਤੇ ਨੇ ਪਾਣੀ ਦੇ ਵਹਿਣ ਵਗਦੇ,
ਟਰੈਫਿਕ ਪਾਣੀ ਦੇ ਵਿੱਚ ਆ ਖੜੀ ਬੇਲੀ।
ਲੱਗਾ ਈ ਫਿਕਰ ਪੰਜਾਬ ਨੂੰ ਏਸ ਕਰ ਕੇ,
ਆਉਂਦੀ ਨਦੀ ਬਿਆਸ ਪਈ ਚੜ੍ਹੀ ਬੇਲੀ।
ਪਹਾੜ ਦੇ ਉੱਪਰ ਬਣਾਏ ਆ ਡੈਮ ਜਿਹੜੇ,
ਸਕਣਗੇ ਪਾਣੀ ਜ਼ਿਆਦਾ ਨਹੀਂ ਝੱਲ ਬੇਲੀ।
ਇਸ ਦੇ ਬਾਅਦ ਕੀ ਹੋਣ ਦਾ ਫਿਕਰ ਲੱਗਾ,
ਔਖੀ ਕਹਿਣੀ ਇਹ ਜਾਪ ਰਹੀ ਗੱਲ ਬੇਲੀ।
-ਤੀਸ ਮਾਰ ਖਾਂ
29 ਜੂਨ, 2024