ਅੱਜ-ਨਾਮਾ
ਹਰ ਇੱਕ ਵਿੱਚ ਬਾਜ਼ਾਰ ਦੇ ਬੜੀ ਰੌਣਕ,
ਹਰ ਇੱਕ ਚੀਜ਼ ਲਈ ਹੋਏ ਖਰੀਦ ਬੇਲੀ।
ਆਉਂਦੇ ਫੋਕੀ ਕਈ ਕਰਨ ਨੂੰ ਸੈਰ ਓਥੇ,
ਚਾਹੀਦੀ ਕਿਸੇ ਦੀ ਹੁੰਦੀ ਆ ਦੀਦ ਬੇਲੀ।
ਜਾਂਦਾ ਟੱਕਰ ਕਿ ਜੀਹਦੀ ਆ ਚਾਹ ਹੁੰਦੀ,
ਸੱਜਣ ਕਹਿਣ ਫਿਰ ਹੋਈ ਹੈ ਈਦ ਬੇਲੀ।
ਦਾਅਵੇ ਗੱਲਾਂ ਦੇ ਵਿੱਚ ਉਹ ਇੰਜ ਕਰਦੇ,
ਹੋਣਾ ਏ ਇਸ਼ਕ ਦਾ ਜਿੱਦਾਂ ਸ਼ਹੀਦ ਬੇਲੀ।
ਘੰਟਿਆਂ ਦੋ ਜਾਂ ਤਿੰਨ ਲਈ ਇਸ਼ਕ ਜਾਣੋ,
ਜਾਂਦਾ ਫਿਰ ਸਮਾਂ ਬਾਜ਼ਾਰ ਦਾ ਮੁੱਕ ਬੇਲੀ।
ਚੜ੍ਹਿਆ ਇਸ਼ਕ ਦਾ ਜਿੱਦਾਂ ਝਨਾਅ ਸਾਰਾ,
ਪਲਾਂ ਦੇ ਵਿੱਚ ਫਿਰ ਜਾਂਦਾ ਹੈ ਸੁੱਕ ਬੇਲੀ।
-ਤੀਸ ਮਾਰ ਖਾਂ
19 ਮਾਰਚ, 2025