Friday, October 7, 2022

ਵਾਹਿਗੁਰੂ

spot_img



ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਇਆ

ਯੈੱਸ ਪੰਜਾਬ
ਪਟਿਆਲਾ, 15 ਅਗਸਤ, 2022 –
ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪਟਿਆਲਾ ਦੇ ਮਹਾਤਮਾ ਗਾਂਧੀ ਬੁੱਤ ‘ਤੇ ਰਾਸ਼ਟਰੀ ਝੰਡਾ ਲਹਿਰਾਇਆ।

ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਪਟਿਆਲਾ ਦੇ ਸੰਸਦ ਮੈਂਬਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੇ ਬੁੱਤ ‘ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ।

ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੈਂ ਆਪਣੇ ਸਾਰੇ ਸਾਥੀ ਭਾਰਤੀਆਂ ਨੂੰ ਸਾਡੇ 76ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਜਿਵੇਂ ਕਿ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਮੈਂ ਵੀ ਨਿਮਰਤਾ ਸਹਿਤ ਸ਼ਰਧਾਂਜਲੀ ਭੇਟ ਕਰਦੀ ਹਾਂ। ਦੇਸ਼ ਭਗਤੀ ਦੇ ਉਨ੍ਹਾਂ ਦੇ ਨਿਡਰ ਕਾਰਜਾਂ ਲਈ ਸਾਡੇ ਦੇਸ਼ ਦੇ ਸਾਰੇ ਬਹਾਦਰ ਦਿਲਾਂ ਨੂੰ ਸ਼ਰਧਾਂਜਲੀ, ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।”

ਉਹਨਾਂ ਨੇ ਅੱਗੇ ਕਿਹਾ ਕਿ “ਆਓ ਸਾਰੇ ਇੱਕਜੁੱਟ ਹੋ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਕੱਲ੍ਹ ਲਈ ਮਨੁੱਖਤਾ, ਸ਼ਾਂਤੀ, ਸੱਚਾਈ ਅਤੇ ਸਮਾਜਿਕ ਤਬਦੀਲੀ ਦੇ ਮਾਰਗ ‘ਤੇ ਚੱਲਣ ਦਾ ਪ੍ਰਣ ਲਈਏ।”

ਪ੍ਰਨੀਤ ਕੌਰ ਦੇ ਨਾਲ ਪਟਿਆਲਾ ਦੇ ਵੱਖ-ਵੱਖ ਆਗੂ ਕੇ.ਕੇ.ਮਲਹੋਤਰਾ, ਕੇ.ਕੇ.ਸ਼ਰਮਾ, ਐਸ.ਐਸ.ਘੁੰਮਣ, ਸੰਜੀਵ ਬਿੱਟੂ, ਅਨਿਲ ਮੰਗਲਾ, ਨਰਿੰਦਰ ਸਹਿਗਲ, ਸਚਿਨ ਸ਼ਰਮਾ, ਸੁਰਿੰਦਰ ਵਾਲੀਆ, ਹਰਮੇਸ਼ ਗੋਇਲ, ਹਰਦੇਵ ਬੱਲੀ, ਪ੍ਰੋਫੈਸਰ ਸਮੀਰ ਸੀਰਾ, ਹਰਿੰਦਰ ਕੋਹਲੀ, ਵਿਜੇ ਕੂਕਾ, ਡਾ. ਕਮਲੇਸ਼ ਮਲਹੋਤਰਾ, ਸ਼ਮੀ ਡੈਂਟਰ, ਮਨਜੀਵ ਕਾਲਿਕਾ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਨੰਦ ਲਾਲ ਗੁਰਬਾ, ਸੋਨੂੰ ਸੰਗਰ, ਨੱਥੂ ਰਾਮ, ਰੂਪ ਕੁਮਾਰ, ਸੰਜੇ ਸ਼ਰਮਾ, ਹੈਪੀ ਸ਼ਰਮਾ, ਬੰਟੀ ਸਹਿਗਲ, ਵਿਕਰਮ ਗੋਲਡੀ, ਗੋਪੀ ਰੰਗੀਲਾ, ਰਾਮਾ ਪੁਰੀ, ਰਾਖੀ ਮਾਂਗਟ, ਰਾਜੀਵ ਸ਼ਰਮਾ, ਨਿਰਮਲ ਡਕਾਲਾ, ਸਾਹਿਲ, ਲਖਵਿੰਦਰ, ਪੋਨੀ, ਲਾਭ ਸਿੰਘ, ਕੇਹਰ ਸਿੰਘ, ਬਲਵਿੰਦਰ ਗਰੇਵਾਲ, ਹਰਭਜਨ ਲਚਕਾਣੀ, ਅਨੁਜ ਖੋਸਲਾ, ਨਿਖਿਲ ਕਾਲਾ, ਰਾਕੇਸ਼ ਬਿਡਲਾ, ਮਨੀਸ਼ਾ ਉੱਪਲ, ਕਿਰਨ ਮੱਕੜ, ਲਵਲੀ ਅਰੋੜਾ, ਸੁਮਨ ਜੈਨ, ਆਸ਼ਾ ਦੇਵੀ, ਭੁਪਿੰਦਰ ਕੌਰ, ਬਿਮਲਾ ਸ਼ਰਮਾ, ਰਾਜੀਵ ਭਾਰਦਵਾਜ, ਵਿੱਕੀ ਅਰੋੜਾ, ਸੰਜੀਵ ਸ਼ਰਮਾ, ਲੱਕੀ ਸੋਢੀ, ਗਣੇਸ਼, ਹਰਮੀਤ ਠਕਰਾਲ, ਟੋਨੀ ਬਿੰਦਰਾ, ਡੌਨੀ, ਵੇਦ ਪ੍ਰਕਾਸ਼, ਰੋਹਿਤ ਜਲੋਟਾ, ਰਜਨੀਸ਼ ਪਾਂਧੀ, ਮਨੋਹਰ ਮਹਿਰਾ, ਜੋਗਿੰਦਰ ਆਦਿ ਮੌਜੂਦ ਰਹੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਫ਼ਦ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪੁੱਜਾ

ਯੈੱਸ ਪੰਜਾਬ ਅੰਮ੍ਰਿਤਸਰ, 6 ਅਕਤੂਬਰ, 2022: ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੱਜ ਹਸਨ...

ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ’ਤੇ ਸਰਕਾਰ ਦੇ ਅਫ਼ਸਰਾਂ ਨੇ ਚੁੱਕੇ ਸਵਾਲ, ਲਿਖ਼ੀ ਚਿੱਠੀ: ਮਨਜਿੰਦਰ ਸਿਰਸਾ ਦਾ ਦਾਅਵਾ

ਯੈੱਸ ਪੰਜਾਬ ਚੰਡੀਗੜ੍ਹ, 4 ਅਕਤੂਬਰ, 2022: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ: ਮਨਜਿੰਦਰ ਸਿੰਘ ਸਿਰਸਾ ਨੇ ਇਕ ਅਹਿਮ ਦਾਅਵਾ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ...

ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਕਾਰਡੀਓ ਯੂਨਿਟ ਛੇਤੀ ਸ਼ੁਰੂ ਕੀਤਾ ਜਾਵੇਗਾ: ਕਾਲਕਾ, ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 4 ਅਕਤੂਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਈ ਜਾ ਰਹੀ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਡਿਸਪੈਂਸਰੀ ਵਿਚ ਦਿਲ ਦੇ ਰੋਗਾਂ ਨਾਲ ਪੀੜ੍ਹਤ ਹੇਠਲੇ ਤਬਕੇ...

ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਦਿੱਲੀ ਗੁਰਦੁਆਰਾ ਐਕਟ ‘ਚ ਸ਼ਾਮਿਲ ਕਰਵਾਉਣ ਲਈ ਹੰਗਾਮੀ ਮੀਟਿੰਗ

ਯੈੱਸ ਪੰਜਾਬ ਨਵੀਂ ਦਿੱਲੀ, 03 ਅਕਤੂਬਰ, 2022: ਦਸ਼ਮੇਸ਼ ਸੇਵਾ ਸੁਸਾਇਟੀ ਨੇ ਪੰਜਾਬ ਦੇ ਤਲਵੰਡੀ ਸਾਬੋ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਪੰਜਵੇ ਤਖਤ ਵਜੋਂ ਦਿੱਲੀ ਸਿੱਖ ਗੁਰਦੁਆਰਾ ਐਕਟ 1971...

ਦਿੱਲੀ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਦੀ ਅਗਵਾਈ ’ਚ ਬੋਰਡ ਦਾ ਗਠਨ

ਯੈੱਸ ਪੰਜਾਬ ਨਵੀਂ ਦਿੱਲੀ, 3 ਅਕਤੂਬਰ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਇਥੇ ਆਯੋਜਿਤ ਪ੍ਰੈਸ...

ਅਮਰੀਕਾ ਦੀ ਯੁਨੀਵਰਸਿਟੀ ਵਿੱਚ ਸਜਾਈਆਂ ਗਈਆਂ ਦਸਤਾਰਾਂ, ਰਾਈਟ ਸਟੇਟ ਯੁਨੀਵਰਸਿਟੀ ਵਿਖੇ ‘ਸਿੱਖਸ ਇਨ ਅਮਰੀਕਾ’ ਪੌਗਰਾਮ ਦਾ ਆਯੋਜਨ

ਯੈੱਸ ਪੰਜਾਬ ਡੇਟਨ (ਅਮਰੀਕਾ), 3 ਅਕਤੂਬਰ, 2022: ਸਿੱਖ ਧਰਮ ਦੀ ਵਿਲੱਖਣਤਾ ਦਰਸਾਉਣ ਅਤੇ ਵਿਦਿਆਰਥੀਆਂ, ਅਧਿਕਾਰੀਆਂ ਤੇ ਨਗਰ ਵਾਸੀਆਂ ਨੂੰ ਸਿੱਖ ਸਭਿਆਚਾਰ ਦੇ ਗੋਰਵ ਮਈ ਵਿਰਸੇ ਤੋਂ ਜਾਣੂ ਕਰਾਉਣ, ਸਿੱਖ ਪਛਾਣ ਬਾਰੇ...

ਮਨੋਰੰਜਨ

ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਤਿਤਲੀ’ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ

ਹਰਜਿੰਦਰ ਸਿੰਘ ਜਵੰਦਾ ਜਦੋਂ ਵੀ ਕੋਈ "ਸਤਿੰਦਰ ਸਰਤਾਜ" ਸ਼ਬਦ ਬੋਲਦਾ ਹੈ, ਤਾਂ ਇੱਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ 'ਚ ਖਿੱਚ ਪਾਉਂਦੀ ਹੈ। ਕਈ ਹਿੱਟ ਗੀਤ ਦੇਣ ਤੋਂ ਬਾਅਦ, "ਤਿਤਲੀ" ਜੋ ਅੱਜ ਰਿਲੀਜ਼ ਹੋਇਆ ਹੈ, ਬਿਨਾਂ...

ਪੰਜਾਬੀ ਗਾਇਕ ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ‘ਕੀਪ ਇਟ ਗੈਂਗਸਟਾ’ ਰਿਲੀਜ਼ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 22 ਸਤੰਬਰ 2022: ਰੈਪਰ, ਸੰਗੀਤਕਾਰ, ਸੰਗੀਤ ਨਿਰਮਾਤਾ ਅਤੇ ਗੀਤਕਾਰ, ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ਰਿਲੀਜ਼ ਕੀਤਾ ਹੈ ਜੋ ਗੀਤਾਂ ਰਾਹੀਂ ਹਿੱਪ-ਹੌਪ ਅਤੇ ਅਣਕਹੀ ਕਹਾਣੀਆਂ ਨੂੰ ਪੇਸ਼ ਕਰਦਾ ਹੈ। ਡੈਫ ਜੈਮ ਇੰਡੀਆ ਦੁਆਰਾ...

ਥ੍ਰਿਲ ਅਤੇ ਸਸਪੈਂਸ ਭਰਪੂਰ ਪੰਜਾਬੀ ਫ਼ਿਲਮ ‘ਕ੍ਰਿਮੀਨਲ’ ਸਾਬਿਤ ਹੋਵੇਗੀ ‘ਗੇਮ ਚੇਂਜਰ’, ਥਿਏਟਰਾਂ ਵਿੱਚ 23 ਸਤੰਬਰ ਨੂੰ ਫ਼ੜੋ ‘ਮੋਸਟ ਵਾਂਟੇਡ ਗੈਂਗਸਟਰ’

ਯੈੱਸ ਪੰਜਾਬ ਚੰਡੀਗੜ੍ਹ, 20 ਸਤੰਬਰ 2022: ਆਪਣੇ ਨਵੇਂ ਪ੍ਰੋਡਕਸ਼ਨ ਹਾਊਸ, ਬਿਗ ਡੈਡੀ ਫਿਲਮਜ਼ ਦੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਇਹ ਫਿਲਮ ਸ਼ਾਨਦਾਰ ਢੰਗ ਨਾਲ ਗਰਿੰਦਰ ਸਿੱਧੂ ਦੁਆਰਾ ਨਿਰਦੇਸ਼ਤ ਹੈ, ਜੋ ਕਿ 23 ਸਤੰਬਰ 2022 ਨੂੰ ਰਿਲੀਜ਼...

‘ਕੈਰੀ ਆਨ ਜੱਟਾ-3’ ਜੂਨ 2023 ਵਿੱਚ ਰਿਲੀਜ਼ ਹੋਵੇਗੀ; ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਨਜ਼ਰ ਆਉਣਗੇ

ਯੈੱਸ ਪੰਜਾਬ ਚੰਡੀਗੜ੍ਹ, 10 ਸਤੰਬਰ, 2022: ਨਿਰਮਾਤਾ-ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ 29 ਜੂਨ 2023 ਨੂੰ ਰਿਲੀਜ਼ ਕਰਨ ਲਈ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। ਵਿਦੇਸ਼ ਵਿੱਚ ਇਸ...

ਸਿੱਧੂ ਮੂਸੇਵਾਲਾ ਦਾ ਗ਼ੀਤ ‘ਜਾਂਦੀ ਵਾਰ’ ਨਹੀਂ ਰਿਲੀਜ਼ ਕਰ ਸਕਣਗੇ ਸਲੀਮ-ਸੁਲੇਮਾਨ; ਪੰਜਾਬ ਦੀ ਅਦਾਲਤ ਨੇ ਲਾਈ ਰੋਕ

ਯੈੱਸ ਪੰਜਾਬ ਚੰਡੀਗੜ੍ਹ, 29 ਅਗਸਤ, 2022: ਪੰਜਾਬ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮਈ ਮਹੀਨੇ ਵਿੱਚ ਕਤਲ ਕੀਤੇ ਗਏ ਪੰਜਾਬ ਦੇ ਨਾਮਵਰ ਗਾਇਕ-ਰੈੱਪਰ ਸਿੱਧੂ ਮੂਸੇਵਾਲਾ ਦੇ ਇਕ ਨਵੇਂ ਗ਼ੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ’ਤੇ ਰੋਕ...
- Advertisement -spot_img

ਸੋਸ਼ਲ ਮੀਡੀਆ

41,110FansLike
51,953FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!