ਸ੍ਰੀ ਦਰਬਾਰ ਸਾਹਿਬ ਵਿਖ਼ੇ ਦਹਾਕਿਆਂ ਤੋਂ ਅੰਮ੍ਰਿਤ ਵੇਲੇ ਸਵੱਈਏ ਪੜ੍ਹਣ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਕਾਲ ਚਲਾਣਾ ਕਰ ਗਏ

ਯੈੱਸ ਪੰਜਾਬ

ਅੰਮ੍ਰਿਤਸਰ 19 ਸਤੰਬਰ, 2020:

ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਖ਼ੇ ਦਹਾਕਿਆਂ ਤੋਂ ਅੰਮ੍ਰਿਤ ਵੇਲੇ ਸਵੱਈਏ ਪੜ੍ਹਣ ਦੀ ਸੇਵਾ ਨਿਭਾਉਣ ਵਾਲੇ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅੱਜ ਅਕਾਲ ਚਲਾਣਾ ਕਰ ਗਏ।

ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਜ਼ੇਰ ਏ ਇਲਾਜ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਗੁਰਮਤਿ ਅਨੁਸਾਰ ਕਰ ਦਿੱਤਾ ਗਿਆ।

ਸ:ਸੁਰਿੰਦਰ ਸਿੰਘ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਸਨ।

ਉਨ੍ਹਾਂਦੇ ਅਕਾਲ ਚਲਾਣੇ ’ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁਖ਼ੀ ਸ:ਭਾਗ ਸਿੰਘ ਅਣਖ਼ੀ, ਸ:ਸਵਿੰਦਰ ਸਿੰਘ ਕੱਥੂਨਗਲ, ਸ:ਰਾਜ ਮਹਿੰਦਰ ਸਿੰਘ ਮਜੀਠਾ, ਡਾ:ਨਿੱਧਰ, ਡਾ: ਜਸਵਿੰਦਰ ਸਿੰਘ ਢਿੱਲੋਂ, ਸ: ਜਸਵਿੰਦਰ ਸਿੰਘ ਐਡਵੋਕੇਟ, ਸ: ਅਮਰਜੀਤ ਸਿੰਘ ਭਾਟੀਆ ਸੰਪਾਦਕ ਦਲੇਰ ਖ਼ਾਲਸਾ, ਸ:ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਭਾਈ ਸਵਿੰਦਰਪਾਲ ਸਿੰਘ, ਸ: ਜਗਜੀਤ ਸਿੰਘ ਜੱਗੀ, ਸ: ਜਸਵਿੰਦਰ ਸਿੰਘ ਜੱਸੀ, ਸ: ਤੇਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਡਾ:ਧਰਮਵੀਰ ਸਿੰਘ ਅਤੇ ਕਈ ਹੋਰ ਸ਼ਖਸ਼ੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ