Friday, September 30, 2022

ਵਾਹਿਗੁਰੂ

spot_img



ਸ੍ਰੀ ਅਕਾਲ ਤਖ਼ਤ ਸਾਹਿਬ ਬਨਾਮ ਸ਼੍ਰੋਮਣੀ ਅਕਾਲੀ ਦਲ – ਇੰਦਰ ਮੋਹਨ ਸਿੰਘ

ਬੀਤੇ ਦਿਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਬੰਦੀ ਸਿੰਘਾ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਰਨਾਂ ਪਾਰਟੀਆਂ ਵਲੋਂ ਇਕ ਰੋਸ ਮੁਜਾਹਰਾ ਕੀਤਾ ਗਿਆ ਜਿਸ ‘ਚ ਸ਼ੌ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਤੇ ਜਾਗੋ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਵਲੋਂ ਵੀ ਆਪਣੇ ਕਾਰਕੁੰਨਾਂ ਸਮੇਤ ਸ਼ਿਰਕਤ ਕੀਤੀ ਗਈ।

Inder Mohan Singhਇਸ ਰੋਸ ਮੁਜਾਹਰੇ ‘ਤੇ ਸਵਾਲੀਆ ਨਿਸ਼ਾਨ ਲਗਣੇ ਲਾਜਮੀ ਹਨ ਕਿਉਂਕਿ ਇਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਲਈ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ‘ਚੋਂ 6 ਮੈਂਬਰਾਂ ਮਸਲਨ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜੱਥੇਬੰਦੀ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖੀ ਬਾਬਾ ਨਿਹਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ, ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦੇ ਇਲਾਵਾ ਤਖਤ ਸ੍ਰੀ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੂਪਿੰਦਰ ਸਿੰਘ ਮਿਨਹਾਸ ਦੀ ਗੈਰਹਾਜਿਰੀ ਵੇਖਣ ਨੂੰ ਮਿਲੀ ਹੈ।

ਸੁਖਬੀਰ ਸਿੰਘ ਬਾਦਲ ‘ਤੇ ਹਰਸਿਮਰਨ ਕੋਰ ਬਾਦਲ ਦੀ ਸਥਿਤੀ ਉਸ ਵੇਲੇ ਹਾਸੋਹੀਣੀ ਹੋ ਗਈ ਜਦੋਂ ਉਹ ਪਾਰਲੀਆਮੈਂਟ ਦੇ ਅਹਾਤੇ ‘ਚ ਹੱਥਾਂ ‘ਚ ਤਖਤੀਆਂ ਲੈਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤ ਦੇ ਹੋਮ ਮਨਿਸਟਰ ‘ਤੇ ਹੋਰ ਕੇਂਦਰੀ ਮੰਤਰੀਆਂ ਦੇ ਮੁਹਰੇ ਬੇਨਤੀ ਕਰਦੇ ਨਜਰ ਆਏ ਜਦਕਿ ਕਿਸੇ ਮੰਤਰੀ ਨੇ ਇਹਨਾਂ ਦੀ ਪੂਰੀ ਗਲ ਸੁਣਨ ‘ਚ ਕੋਈ ਤਰਜੀਹ ਨਹੀ ਦਿੱਤੀ।

ਹਾਲੇ ਤਕ ਇਹ ਵੀ ਸਾਫ ਨਹੀ ਹੋਇਆ ਹੈ ਕਿ ਇਹ ਮੁਜਾਹਰਾ ਕਿਸ ਧਿਰ ਵਲੋਂ ਕੀਤਾ ਗਿਆ, ਕਿਉਂਕਿ ਜੇਕਰ ਇਹ ਮੁਜਾਹਰਾ ਸ਼੍ਰੋਮਣੀ ਅਕਾਲੀ ਦਲ ਵਲੋਂ ਆਯੋਜਿਤ ਕੀਤਾ ਗਿਆ ਸੀ ਤਾਂ ਮਿਲੀ ਜਾਣਕਾਰੀ ਮੁਤਾਬਿਕ ਸ਼ੌ੍ਰਮਣੀ ਗੁਰਦੁਆਰਾ ਕਮੇਟੀ ਨੇ ਆਪਣੇ 200 ਤੋਂ ਵੱਧ ਮੁਲਾਜਮਾਂ ਨੂੰ ਇਸ ਮੁਜਾਹਰੇ ‘ਚ ਸ਼ਾਮਿਲ ਹੋਣ ਦੇ ਲਿਖਤੀ ਹੁਕਮ ਕਿਉਂ ਦਿੱਤੇ ਸਨ ‘ਤੇ ਇਸ ‘ਚ ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਲੜ੍ਹੀਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ‘ਤੇ ਜਾਗੋ ਪਾਰਟੀ ਦੇ ਪ੍ਰਧਾਨ ਵਜੋਂ ਕਿਉਂ ਸ਼ਾਮਿਲ ਹੋਏ ਸਨ ?

ਜੇਕਰ ਇਹ ਮੁਜਾਹਰਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ 11 ਮੈਂਬਰੀ ਕਮੇਟੀ ਵਲੋਂ ਸੀ ਤਾਂ ਕਮੇਟੀ ਦੇ ਬਾਕੀ 6 ਮੈਂਬਰਾਂ ਨੂੰ ਕਿਉਂ ਨਹੀ ਸ਼ਾਮਿਲ ਕੀਤਾ ਗਿਆ ਜਦਕਿ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਇਕ ਪ੍ਰੈਸ ਕਾਂਨਫਰੈਂਸ ਰਾਹੀ ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁਜਾਹਰੇ ‘ਚ ਸ਼ਾਮਿਲ ਨਾ ਕਰਨ ਦਾ ਇਤਰਾਜ ਵੀ ਜਤਾਇਆ ਹੈ।

ਇਹ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਇਸ ‘ਚ ਸ਼ਾਮਿਲ ਹੋਣੇ ਵਾਲੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ 11 ਮੈਂਬਰੀ ਕਮੇਟੀ ਦੇ ਟੀਚੇ ਨੂੰ ਦਰਕਿਨਾਰ ਕਰਕੇ ਆਪਣੇ ਨਿਜੀ ਮੁਫਾਦਾਂ ਲਈ ਵਖਰਾ ਰੋਸ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਹੈ ‘ਤੇ ਹੁਣ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੌਂ ਗਠਿਤ ਕਮੇਟੀ ‘ਚ ਕੋਈ ਖਾਸ ਦਿਲਚਸਪੀ ਨਹੀ ਰਹਿ ਗਈ ਹੈ।

ਇਸ ਗਲ ਤੋਂ ਵੀ ਇੰਨਕਾਰ ਨਹੀ ਕੀਤਾ ਜਾ ਸਕਦਾ ਹੈ ਕਿ ਇਸ ਰੋਸ ਮੁਜਾਹਿਰੇ ‘ਚ ਸ਼ਾਮਿਲ ਅਖੋਤੀ ਸਿੱਖ ਆਗੂ ਕੇਵਲ ਆਪਣੀ ਹੋਂਦ ਨੂੰ ਬਚਾਉਣ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੁਰਸੀ ਨੂੰ ਹਾਸਿਲ ਕਰਨ ਦੀ ਲਾਲਸਾ ‘ਚ ਇਕ ਦੂਜੇ ਨੂੰ ਗਲਵਕੜ੍ਹੀਆਂ ਪਾ ਕੇ ਪਾਕ ਸਾਫ ਹੋਣ ਦਾ ਸਰਟੀਫਿਕੇਟ ਦੇ ਰਹੇ ਹਨ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਹੋਣ ਜਾਂ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਹੋਣ ਜਾਂ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ।

ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਇਸ 11 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਆਪਸੀ ਖਿਚੋਤਾਣ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਖਾਸ ਹੁੰਗਾਰਾ ਨਹੀ ਮਿਲਿਆ ਹੈ ਕਿਉਂਕਿ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਂ ਤਾਂ ਇਹ ਕਮੇਟੀ ਭਾਰਤ ਦੇ ਪ੍ਰਧਾਨ ਮੰਤਰੀ ‘ਤੇ ਕੇਂਦਰੀ ਹੋਮ ਮਨਿਸਟਰ ਨਾਲ ਮੀਟਿੰਗ ਕਰਨ ਦਾ ਸਮਾਂ ਲੈਣ ‘ਤੇ ਨਾਂ ਹੀ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜ੍ਹਾ ‘ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਚ ਹੋ ਰਹੀ ਦੇਰੀ ਲਈ ਕਰਨਾਟਕ ‘ਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਰਾਫਤਾ ਕਾਇਮ ਕਰਨ ਦਾ ਕੋਈ ਉਪਰਾਲਾ ਕਰ ਸਕੀ ਹੈ।

ਇਸ ਕਮੇਟੀ ਵਲੌ ਕੀਤੇ ਫੈਸਲਿਆਂ ਮੁਤਾਬਿਕ ਸੁਪਰੀਮ ਕੋਰਟ ‘ਤੇ ਹਾਈ ਕੋਰਟਾਂ ਦੇ ਰਿਟਾਇਰਡ ਸਿੱਖ ਜਜਾਂ ਦੀ ਸਲਾਹਕਾਰ ਕਮੇਟੀ ਦਾ ਗਠਨ ਕਰਨਾ, ਹੋਰ ਲੋੜ੍ਹੀਦੀਆਂ ਸਬ-ਕਮੇਟੀਆਂ ਬਣਾਉਨਾ ‘ਤੇ ਭਾਰਤ ਦੀ ਵੱਖ-ਵੱਖ ਜੇਲਾਂ ‘ਚ ਸਜਾ ਪੂਰੀ ਕਰ ਚੁਕੇ ਬੰਦੀ ਸਿੰਘਾਂ ਦੀ ਜਾਣਕਾਰੀ ਇਕੱਠੀ ਕਰਨ ਸਬੰਧੀ ਕਦਮ ਚੁੱਕਣ ਦੀ ਵੀ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਨਹੀ ਆਈ ਹੈ।

ਇਸ ਸਾਰੇ ਘਟਨਾਕ੍ਰਮ ‘ਚ ਸ੍ਰੀ ਅਕਾਲ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ਕਿ ਕਿਉਂ ਉਹਨਾਂ ਦੇ ਆਦੇਸ਼ ਨਾਲ ਗਠਿਤ 11 ਮੈਂਬਰੀ ਕਮੇਟੀ ਦੀਆਂ ਕੁੱਝ ਧਿਰਾਂ ਆਪਣੇ ਮਕਸਦ ਤੋਂ ਭਟਕ ਕੇ ਨਿਜੀ ਤੋਰ ‘ਤੇ ਰੋਸ ਮੁਜਾਹਰੇ ਕਰ ਰਹੀਆਂ ਹਨ, ਜਿਸ ਨਾਲ ਬੰਦੀ ਸਿੰਘਾ ਦੀ ਰਿਹਾਈ ਦਾ ਰਾਹ ਹੋਰ ਅੋਖਾ ਹੋ ਸਕਦਾ ਹੈ।

ਇੰਦਰ ਮੋਹਨ ਸਿੰਘ
ਸਾਬਕਾ ਮੈਂਬਰ, ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਤੇ
ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ
ਮੋਬਾਇਲ: 9971564801

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਿੱਲੀ ਕਮੇਟੀ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ 12 ਫ਼ੀਸਦੀ ਵਧਿਆ, ਰੈਗੂਲਰ ਹੋਣ ਤੋਂ ਬਾਅਦ ਕਨਫਰਮ ਹੋਣ ਦੀ ਮਿਆਦ ਹੋਵੇਗੀ 2 ਸਾਲ

ਯੈੱਸ ਪੰਜਾਬ ਨਵੀਂ ਦਿੱਲੀ, 28 ਸਤੰਬਰ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਡੀਐਸਜੀਐਮਸੀ ਸਟਾਫ਼ ਦੇ...

ਦਿੱਲੀ ਕਮੇਟੀ ਨੇ ਹਿਮਾਚਲ ਦੇ ਬੜੂ ਸਾਹਿਬ ਵਿਖ਼ੇ ਭੇਜੀ ਰਸਦ ਸਮੱਗਰੀ, ਬੱਦਲ ਫ਼ਟਣ ਨਾਲ ਹੋਈ ਭਾਰੀ ਤਬਾਹੀ ਨੂੰ ਵੇਖ਼ਦਿਆਂ ਲਿਆ ਫ਼ੈਸਲਾ

ਯੈੱਸ ਪੰਜਾਬ ਨਵੀਂ ਦਿੱਲੀ, 28 ਸਤੰਬਰ, 2022 - ਬੀਤੇ ਦਿਨੀਂ ਬੱਦਲ ਫ਼ਟਣ ਨਾਲ ਹਿਮਾਚਲ ਪ੍ਰਦੇਸ਼ ਦੇ ਕਲਗੀਧਰ ਟਰਸਟ ਅਧੀਨ ਚੱਲਦੇ ਬੜੂ ਸਾਹਿਬ ਕੰਪਲੈਕਸ ਵਿਖੇ ਹੋਏ ਭਾਰੀ ਨੁਕਸਾਨ ਨੂੰ ਵੇਖਦਿਆਂ ਅੱਜ...

ਸਿੱਖ ਮਿਸ਼ਨ ਦਿੱਲੀ ਵੱਲੋਂ ਸਿੱਖ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਵਿਸ਼ੇਸ਼ ਕਾਰਜ ਕੀਤੇ ਜਾਣਗੇ: ਬੀਬੀ ਰਣਜੀਤ ਕੌਰ

ਯੈੱਸ ਪੰਜਾਬ ਨਵੀਂ ਦਿੱਲੀ, 27 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾਏ ਜਾ ਰਹੇ ਸਿੱਖ ਮਿਸ਼ਨ ਦਿੱਲੀ ਵੱਲੋਂ ਸਿੱਖ ਬੱਚਿਆਂ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਲਈ ਕਈ ਕਾਰਜ ਕੀਤੇ ਜਾ...

ਦਿੱਲੀ ਕਮੇਟੀ ਵੱਲੋਂ ਫਿਲਮ ‘ਜੋਗੀ’ ’ਚ ਅਹਿਮ ਭੂਮਿਕਾਵਾਂ ਨਿਭਾਉਣ ਵਾਲਿਆਂ ਦਾ ਸਨਮਾਨ

ਯੈੱਸ ਪੰਜਾਬ ਨਵੀਂ ਦਿੱਲੀ, 27 ਸਤੰਬਰ, 2022: 1984 ’ਚ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਵਾਪਰੇ ਸਿੱਖਾਂ ਦੇ ਕਤਲ-ਕਾਂਡ ’ਤੇ ਨੂੰ ਦਰਸ਼ਾਉਂਦੀ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਜ ਦੀ ਫਿਲਮ ‘ਜੋਗੀ’...

ਸਾਕਾ ਪੰਜਾ ਸਾਹਿਬ ਸ਼ਤਾਬਦੀ ਸਮਾਗਮਾਂ ਲਈ ਸਿੱਖ ਜੱਥਾ ਜਾਵੇਗਾ ਪਾਕਿਸਤਾਨ: ਦਿੱਲੀ ਗੁਰਦੁਆਰਾ ਕਮੇਟੀ

ਯੈੱਸ ਪੰਜਾਬ ਨਵੀਂ ਦਿੱਲੀ, 27 ਸਤੰਬਰ, 2022: ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਹਿੱਸਾ ਲੈਣ ਲਈ ਭਾਰਤੀ ਸਿੱਖਾਂ ਦਾ ਇੱਕ ਜੱਥਾ ਪਾਕਿਸਤਾਨ ਦੇ ਰਾਵਲਪਿੰਡੀ ਤੋਂ 45 ਕਿਲੋਮੀਟਰ ਦੂਰ ਪਵਿੱਤਰ ਗੁਰਦੁਆਰਾ...

ਮਾਮਲਾ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਦੇ ਮੁੱਦੇ ਵਿਧਾਨ ਸਭਾ ਵਿੱਚ ਵਿਚਾਰਨ ਦਾ: ਪੰਥਕ ਤਾਲਮੇਲ ਸੰਗਠਨ ਨੇ ਸਪੀਕਰ ਸੰਧਵਾਂ ਨੂੰ ਸੌਂਪਿਆ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 26 ਸਤੰਬਰ, 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ...

ਮਨੋਰੰਜਨ

ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਤਿਤਲੀ’ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ

ਹਰਜਿੰਦਰ ਸਿੰਘ ਜਵੰਦਾ ਜਦੋਂ ਵੀ ਕੋਈ "ਸਤਿੰਦਰ ਸਰਤਾਜ" ਸ਼ਬਦ ਬੋਲਦਾ ਹੈ, ਤਾਂ ਇੱਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ 'ਚ ਖਿੱਚ ਪਾਉਂਦੀ ਹੈ। ਕਈ ਹਿੱਟ ਗੀਤ ਦੇਣ ਤੋਂ ਬਾਅਦ, "ਤਿਤਲੀ" ਜੋ ਅੱਜ ਰਿਲੀਜ਼ ਹੋਇਆ ਹੈ, ਬਿਨਾਂ...

ਪੰਜਾਬੀ ਗਾਇਕ ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ‘ਕੀਪ ਇਟ ਗੈਂਗਸਟਾ’ ਰਿਲੀਜ਼ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 22 ਸਤੰਬਰ 2022: ਰੈਪਰ, ਸੰਗੀਤਕਾਰ, ਸੰਗੀਤ ਨਿਰਮਾਤਾ ਅਤੇ ਗੀਤਕਾਰ, ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ਰਿਲੀਜ਼ ਕੀਤਾ ਹੈ ਜੋ ਗੀਤਾਂ ਰਾਹੀਂ ਹਿੱਪ-ਹੌਪ ਅਤੇ ਅਣਕਹੀ ਕਹਾਣੀਆਂ ਨੂੰ ਪੇਸ਼ ਕਰਦਾ ਹੈ। ਡੈਫ ਜੈਮ ਇੰਡੀਆ ਦੁਆਰਾ...

ਥ੍ਰਿਲ ਅਤੇ ਸਸਪੈਂਸ ਭਰਪੂਰ ਪੰਜਾਬੀ ਫ਼ਿਲਮ ‘ਕ੍ਰਿਮੀਨਲ’ ਸਾਬਿਤ ਹੋਵੇਗੀ ‘ਗੇਮ ਚੇਂਜਰ’, ਥਿਏਟਰਾਂ ਵਿੱਚ 23 ਸਤੰਬਰ ਨੂੰ ਫ਼ੜੋ ‘ਮੋਸਟ ਵਾਂਟੇਡ ਗੈਂਗਸਟਰ’

ਯੈੱਸ ਪੰਜਾਬ ਚੰਡੀਗੜ੍ਹ, 20 ਸਤੰਬਰ 2022: ਆਪਣੇ ਨਵੇਂ ਪ੍ਰੋਡਕਸ਼ਨ ਹਾਊਸ, ਬਿਗ ਡੈਡੀ ਫਿਲਮਜ਼ ਦੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਇਹ ਫਿਲਮ ਸ਼ਾਨਦਾਰ ਢੰਗ ਨਾਲ ਗਰਿੰਦਰ ਸਿੱਧੂ ਦੁਆਰਾ ਨਿਰਦੇਸ਼ਤ ਹੈ, ਜੋ ਕਿ 23 ਸਤੰਬਰ 2022 ਨੂੰ ਰਿਲੀਜ਼...

‘ਕੈਰੀ ਆਨ ਜੱਟਾ-3’ ਜੂਨ 2023 ਵਿੱਚ ਰਿਲੀਜ਼ ਹੋਵੇਗੀ; ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਨਜ਼ਰ ਆਉਣਗੇ

ਯੈੱਸ ਪੰਜਾਬ ਚੰਡੀਗੜ੍ਹ, 10 ਸਤੰਬਰ, 2022: ਨਿਰਮਾਤਾ-ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ 29 ਜੂਨ 2023 ਨੂੰ ਰਿਲੀਜ਼ ਕਰਨ ਲਈ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। ਵਿਦੇਸ਼ ਵਿੱਚ ਇਸ...

ਸਿੱਧੂ ਮੂਸੇਵਾਲਾ ਦਾ ਗ਼ੀਤ ‘ਜਾਂਦੀ ਵਾਰ’ ਨਹੀਂ ਰਿਲੀਜ਼ ਕਰ ਸਕਣਗੇ ਸਲੀਮ-ਸੁਲੇਮਾਨ; ਪੰਜਾਬ ਦੀ ਅਦਾਲਤ ਨੇ ਲਾਈ ਰੋਕ

ਯੈੱਸ ਪੰਜਾਬ ਚੰਡੀਗੜ੍ਹ, 29 ਅਗਸਤ, 2022: ਪੰਜਾਬ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮਈ ਮਹੀਨੇ ਵਿੱਚ ਕਤਲ ਕੀਤੇ ਗਏ ਪੰਜਾਬ ਦੇ ਨਾਮਵਰ ਗਾਇਕ-ਰੈੱਪਰ ਸਿੱਧੂ ਮੂਸੇਵਾਲਾ ਦੇ ਇਕ ਨਵੇਂ ਗ਼ੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ’ਤੇ ਰੋਕ...
- Advertisement -spot_img

ਸੋਸ਼ਲ ਮੀਡੀਆ

39,362FansLike
51,961FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!