Sunday, April 11, 2021
400 GTB

NNP Ind

03 04 2021 NNP Weaker Sections

navan naroa 30

5.63 lakh karza maaf

1.40 cr Smart Ration Card

2 cr Sehat Bima Yojana

66 lakh saplings

job fair

Edu 20 March

Markfed Sohna New

Verka Ice Cream

Innocent Hearts INNOKIDS Banner

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲੇ ਦਾ ਸੱਦਾ

ਯੈੱਸ ਪੰਜਾਬ
ਚੰਡੀਗੜ੍ਹ, 3 ਮਾਰਚ, 2021:
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਦਾ ਸੱਦਾ ਦਿੰਦਿਆਂ ਸਹਿਕਾਰੀ ਬੈਂਕਾਂ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਵਿਆਪਕ ਯੋਜਨਾਵਾਂ ਦਾ ਐਲਾਨ ਕਰਦਿਆਂ ਗੋਲਡ ਲੋਨ, ਬੀਮਾ ਸਕੀਮਾਂ ਸ਼ੁਰੂ ਕਰਨ ਦੀ ਗੱਲ ਕਹੀ।

ਇਸ ਦੇ ਨਾਲ ਹੀ ਬੈਂਕਾਂ ਵਿੱਚ ਸਟਾਫ ਦੀ ਕਮੀ ਲਈ ਨਵੀਂ ਭਰਤੀ ਕਰਨ, ਨੈਟ ਬੈਂਕਿੰਗ ਆਦਿ ਸੇਵਾਵਾਂ ਲਈ ਨਵੀਂ ਤਕਨਾਲੋਜੀ ਅਪਣਾਉਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਕੰਪਿਊਟਰੀਕਰਨ ਦੇ ਕੰਮ ਨੇਪਰੇ ਨੇਪਰੇ ਚਾੜ੍ਹਨ ਦੀ ਗੱਲ ਕਰਦਿਆਂ ਸਹਿਕਾਰੀ ਬੈਂਕ ਨੂੰ ਸੂਬੇ ਦਾ ਮੋਹਰੀ ਬੈਂਕ ਬਣਾਉਣ ਦਾ ਤਹੱਈਆ ਕੀਤਾ।

ਇਹ ਗੱਲ ਸਹਿਕਾਰਤਾ ਮੰਤਰੀ ਸ. ਰੰਧਾਵਾ ਅੱਜ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐਸ.ਸੀ.ਬੀ.) ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਇਥੇ ‘ਸਹਿਕਾਰੀ ਬੈਂਕਾਂ ਲਈ ਨਵੇਂ ਵਪਾਰਕ ਮੌਕਿਆਂ ਅਤੇ ਮਾਈਕਰੋ ਫਾਇਨਾਂਸ’ ਬਾਰੇ ਕਰਵਾਈ ਗਈ ਵਰਕਸ਼ਾਪ’ ਦਾ ਉਦਘਾਟਨ ਕਰਦਿਆਂ ਕਹੀ।

ਸ. ਰੰਧਾਵਾ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰੀ ਬੈਂਕਾਂ ਦੀਆਂ 802 ਬਰਾਂਚਾਂ ਹਨ ਅਤੇ ਪੰਜਾਬ ਦੇ ਦੂਰ-ਦੁਰਾਡੇ ਸਥਿਤ ਦਿਹਾਤੀ ਖੇਤਰਾਂ ਤੱਕ ਇਸ ਬੈਂਕ ਦੀ ਪਹੁੰਚ ਹੈ ਪ੍ਰੰਤੂ ਬੈਂਕ ਦੀ ਕਾਰਜਪ੍ਰਣਾਲੀ ਵਿੱਚ ਪੇਸ਼ੇਵਾਰਨਾ ਪਹੁੰਚ ਦੀ ਘਾਟ ਕਾਰਨ ਪ੍ਰਾਈਵੇਟ ਬੈਂਕ ਵੱਧ ਕਾਰੋਬਾਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲਾ ਕਰਨ ਲਈ ਆਪਣੇ ਕੰਮਕਾਜ ਵਿੱਚ ਕੁਸ਼ਲਤਾ ਲਿਆਉਣ ਦੇ ਨਾਲ ਤੇਜ਼ ਤਰਾਰ ਮਾਰਕੀਟਿੰਗ ਰਣਨੀਤੀਆਂ ਵੀ ਅਪਣਾਉਣੀਆਂ ਪੈਣਗੀਆਂ ਕਿਉਂਕਿ ਇਸ ਬੈਂਕ ਦਾ ਸਿੱਧਾ ਸਬੰਧ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਹਨ।

ਜੇਕਰ ਬੈਂਕ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇਗਾ ਤਾਂ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਨਾਲ ਸਾਧਾਰਣ ਲੋਕਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਬੈਂਕਾਂ ਵਿੱਚ ਹੁੰਦੀਆਂ ਧਾਂਦਲੀਆਂ ਅਤੇ ਡਿਊਟੀ ਵਿੱਚ ਕੋਤਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੁਸ਼ਾਸਹੀਣਤਾ ਨੂੰ ਨਾ ਬਰਦਾਸ਼ਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਤਕੜੇ ਕਰਜ਼ਦਾਰਾਂ ਖਿਲਾਫ ਕਾਰਵਾਈ ਲਈ ਬੈਂਕ ਅਧਿਕਾਰੀ ਸਖਤੀ ਨਾਲ ਪੇਸ਼ ਆਉਣ।

ਸਹਿਕਾਰਤਾ ਮੰਤਰੀ ਨੇ ਨਾਬਾਰਡ ਦਾ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਨੂੰ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਧੰਨਵਾਦ ਕਰਦਿਆਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਨਾਬਾਰਡ ਸੂਬਾ ਸਰਕਾਰ ਨੂੰ ਫੰਡ ਜਾਰੀ ਕਰਦਿਆਂ ਇਹ ਸ਼ਰਤ ਲਗਾਏ ਕਿ ਇਨ੍ਹਾਂ ਦੀ ਵਰਤੋਂ ਸਹਿਕਾਰੀ ਬੈਂਕਾਂ ਰਾਹੀਂ ਕੀਤੀ ਜਾਵੇ ਜਿਸ ਨਾਲ ਬੈਂਕਾਂ ਹੋਰ ਪੈਰਾਂ ਸਿਰ ਹੋਣਗੇ।

ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਇੰਡੀਆ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲਣ ਉਪਰੰਤ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਦਾ ਪੰਜਾਬ ਰਾਜ ਸਹਿਕਾਰੀ ਬੈਂਕਾਂ ਵਿੱਚ ਰਲੇਵੇਂ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਹੁਣ ਇਹ ਜਲਦ ਹੋ ਜਾਵੇਗਾ ਜਿਸ ਨਾਲ ਜਿੱਥੇ ਬੈਂਕ ਮਜ਼ਬੂਤ ਹੋਵੇਗਾ ਉਥੇ ਰਲੇਵੇਂ ਨਾਲ ਨਵੀਆਂ ਚੁਣੌਤੀਆਂ ਸਾਹਮਣਾ ਕਰਨ ਲਈ ਬੈਂਕ ਕਰਮੀ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਬੈਂਕ ਵਿੱਚ 1600 ਸਟਾਫ ਦੀ ਭਰਤੀ ਦੀ ਯੋਜਨਾ ਹੈ ਜਿਸ ਵਿੱਚੋਂ ਪਹਿਲੇ ਪੜਾਅ ਵਿੱਚ 800 ਸਟਾਫ ਦੀ ਭਰਤੀ ਜਲਦ ਕਰ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਰਾਜੀਵ ਸਵੈਚ ਨੇ ਬੋਲਦਿਆਂ ਕਿਹਾ ਕਿ ਸਹਿਕਾਰੀ ਬੈਂਕ 100 ਸਾਲ ਪੁਰਾਣੀ ਸੰਸਥਾ ਹੈ ਜਿਹੜੀ ਅਜਿਹੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨਾਲ ਡੀਲ ਕਰਦੀ ਹੈ ਜਿਨ੍ਹਾਂ ਨਾਲ ਕੋਈ ਹੋਰ ਕੰਮ ਨਹੀਂ ਕਰਦਾ।

ਇਹ ਕਿਸਾਨ ਆਪਣੀ ਫਸਲ ਪਾਲਣ ਵਾਸਤੇ ਬੀਜ ਅਤੇ ਖਾਦਾਂ ਲਈ ਬੈਂਕ ਤੋਂ ਕਰਜ਼ੇ ਲੈਂਦੇ ਹਨ ਅਤੇ ਸਹਿਕਾਰੀ ਬੈਂਕ ਦਾ ਮਨੋਰਥ ਵੀ ਅਜਿਹੇ ਕਿਸਾਨਾਂ ਦੀ ਮੱਦਦ ਕਰਨਾ ਹੁੰਦਾ ਹੈ। ਇਸ ਲਈ ਸਹਿਕਾਰੀ ਬੈਂਕਾਂ ਨੂੰ ਵਿੱਤੀ ਤੌਰ ‘ਤੇ ਤਕੜਾ ਹੋਣਾ ਪਵੇਗਾ ਜਿਸ ਲਈ ਨਵੀਂ ਚੁਣੌਤੀਆਂ ਨੂੰ ਸਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਾਬਾਰਡ ਅਜਿਹੇ ਬੈਂਕਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ।

ਇਸ ਮੌਕੇ ਬੋਲਦਿਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਕਿਹਾ ਕਿ ਬੈਂਕ ਨੇ ਮਾਈਕਰੋ ਫਾਈਨਾਂਸ ਨਾਲ ਆਪਣੇ ਕਰਜ਼ਿਆਂ ਵਿਚ ਵਿਭਿੰਨਤਾ ਲਿਆਂਦੀ ਹੈ ਜਿਸ ਨਾਲ ਬੈਂਕ ਨੂੰ ਨਵੇਂ ਗਾਹਕ ਸਬੰਧੀ ਇਕ ਆਧਾਰ ਤਿਆਰ ਕਰਨ ਅਤੇ ਚੰਗੇ ਮੁਨਾਫੇ ਦੀ ਕਮਾਈ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਬੀਮਾ ਅਤੇ ਸਟਾਕ ਹੋਲਡਿੰਗ ਕਾਰਪੋਰੇਸ਼ਨਾਂ ਨਾਲ ਤਾਲਮੇਲ ਕਰਕੇ ਬੈਂਕ ਨੇ ਵਧੇਰੇ ਫੀਸ ਅਧਾਰਤ ਆਮਦਨ ਦੀ ਕਮਾਈ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸਟਾਕ ਹੋਲਡਿੰਗ ਕਾਰਪੋਰੇਸਨ ਆਫ ਇੰਡੀਆ ਲਿਮਟਿਡ ਨਾਲ ਸਾਂਝੇ ਤੌਰ ‘ਤੇ ਚੰਡੀਗੜ੍ਹ ਅਤੇ ਪੰਜਾਬ ਭਰ ਦੀਆਂ ਬੈਂਕ ਦੀਆਂ ਸਾਖਾਵਾਂ ਰਾਹੀਂ ਈ-ਸਟੈਂਪ ਪੇਪਰ ਜਾਰੀ ਕਰਨ ਸਬੰਧੀ ਇਕ ਹੋਰ ਨਵੀਂ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਡੇਅਰੀ ਖੇਤਰ ਨੂੰ ਵੀ ਬੈਂਕਾਂ ਦੀ ਕਰਜ਼ਾ ਯੋਜਨਾ ਅਧੀਨ ਲਿਆਉਣ ਲਈ ਕਿਹਾ।

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਐਮ.ਡੀ. ਹਰਗੁਣਜੀਤ ਕੌਰ ਨੇ ਕਿਹਾ ਕਿ ਪੀ.ਐਸ.ਸੀ.ਬੀ. ਪਿਛਲੇ ਲੰਬੇ ਸਮੇਂ ਤੋਂ ਆਮ ਤੌਰ ‘ਤੇ ਕਿਸਾਨਾਂ ਨੂੰ ਵੱਖ-ਵੱਖ ਉਦੇਸ਼ਾਂ ਲਈ ਕਰਜ਼ੇ ਅਤੇ ਸ਼ਹਿਰੀ ਗਾਹਕਾਂ ਨੂੰ ਰਿਟੇਲ ਸਬੰਧੀ ਕਰਜ਼ੇ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਨਾਬਾਰਡ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੈ-ਸਹਾਇਤਾ ਗਰੁੱਪਾਂ ਨੂੰ ਕਰਜ਼ਾ ਦੇ ਕੇ ਸਮਾਜ ਦੇ ਸਭ ਤੋਂਕਮਜ਼ੋਰ ਵਰਗਾਂ ਨੂੰ ਮਾਈਕਰੋ ਵਿੱਤੀ ਕਰਜ਼ੇ ਵੀ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਨਾਬਾਰਡ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਜੁਆਇੰਟ ਲਾਇਬਿਲਿਟੀ ਗਰੁੱਪਾਂ (ਜੇ.ਐਲ.ਜੀ.) ਦੇ ਗਠਨ ਲਈ ਪੜਾਅਵਾਰ ਢੰਗ ਨਾਲ ਫੰਡਾਂ ਦੀ ਉਪਲੱਬਧਤਾ ਅਤੇ ਹੋਰ ਯੋਗਤਾ ਸਬੰਧੀ ਸ਼ਰਤਾਂ ਦੇ ਆਧਾਰ ‘ਤੇ ਐਮ.ਪੀ.ਸੀ.ਏ.ਐਸ.ਐਸ./ਐਮ.ਪੀ.ਸੀ.ਐਸ/ਐਕਸ-ਐਫ.ਐਲ.ਸੀ. ਕੌਂਸਲਰ ਨੂੰ 4000 ਰੁਪਏ ਦਿੱਤੇ ਜਾ ਰਹੇ ਹਨ। ਐਮ.ਡੀ. ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਬੈਂਕ ਜੀਵਨ ਬੀਮਾ, ਆਮ ਬੀਮਾ ਅਤੇ ਸਿਹਤ ਬੀਮੇ ਲਈ ਨਾਮਵਰ ਬੀਮਾ ਕੰਪਨੀਆਂ ਦਾ ਕਾਰਪੋਰੇਟ ਏਜੰਟ ਬਣ ਗਿਆ ਹੈ।

ਇਸ ਦੌਰਾਨ, ਏ.ਐਮ.ਡੀ. (ਬੈਂਕਿੰਗ) ਜੇ.ਐਸ. ਸਿੱਧੂ ਨੇ ਕਿਹਾ ਕਿ ਸਾਲ 2018-19 ਵਿੱਚ ਬੈਂਕ ਨੇ ਇੱਕ ਨਵੀਂ ਲੋਨ ਸਕੀਮ ਤਹਿਤ ਜੇ.ਐਲ.ਜੀਜ ਨੂੰ ਡੀ.ਸੀ.ਸੀ.ਬੀ. ਵੱਲੋਂ ਐਮ.ਪੀ.ਸੀ.ਐਸ.ਐਸ./ਐਮ.ਪੀ.ਸੀ.ਐਸ. ਰਾਹੀਂ ਕਾਰੋਬਾਰੀ ਨੁਮਾਇੰਦਿਆਂ ਵਜੋਂ ਸਿੱਧਾ ਕਰਜ਼ਾ ਮੁਹੱਈਆ ਕਰਵਾਇਆ।

ਇਸ ਯੋਜਨਾ ਤਹਿਤ 4 ਵਿਅਕਤੀਆਂ ਦੇ ਸਮੂਹਾਂ ਨੂੰ ਕਰਜ਼ੇ ਸਬੰਧੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਜੋ ਸਾਂਝੇ ਤੌਰ ‘ਤੇ ਗਰੰਟੀ ਪੇਸ਼ ਕਰਕੇ ਇਕੱਲੇ ਜਾਂ ਸਮੂਹਿਕ ਵਿਧੀ ਰਾਹੀਂ ਬੈਂਕ ਵਿੱਚ ਲੋਨ ਲੈਣ ਆਉਂਦੇ ਹਨ। ਏ.ਐਮ.ਡੀ. ਨੇ ਕਿਹਾ ਕਿ ਹਰੇਕ ਮੈਂਬਰ ਨੂੰ ਗਰੁੱਪ ਦੀ ਨਿੱਜੀ ਅਤੇ ਸਮੂਹਿਕ ਦੇਣਦਾਰੀ ਦੇ ਅਧਾਰ ‘ਤੇ 50000 ਰੁਪਏ ਤੱਕ ਦਾ ਕਰਜ਼ਾ ਲੈਣ ਦੀ ਆਗਿਆ ਹੋਵੇਗੀ, ਇਸ ਦਾ ਅਰਥ ਹੈ ਕਿ ਚਾਰ ਮੈਂਬਰਾਂ ਦੇ ਸਮੂਹ ਨੂੰ ਜ਼ਰੂਰਤ ਅਨੁਸਾਰ ਵੱਧ ਤੋਂ ਵੱਧ 2 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਨਿੱਜੀ ਤੇ ਸਮੂਹਿਕ ਗਰੰਟੀ ਤੋਂ ਇਲਾਵਾ ਕੁਝ ਨਹੀਂ ਲਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ 31 ਜਨਵਰੀ, 2021 ਤੱਕ ਪੰਜਾਬ ਦੇ ਡੀ.ਸੀ.ਸੀ.ਬੀਜ ਨੇ ਕਰੀਬ 2600 ਜੇ.ਐਲ.ਜੀਜ ਨੂੰ 53.24 ਕਰੋੜ ਰੁਪਏ ਦਾ ਕਰਜ਼ਾ ਦਿੱਤਾ।

ਖੇਤੀਬਾੜੀ ਸਹਿਕਾਰੀ ਸਟਾਫ ਟਰੇਨਿੰਗ ਇੰਸਟੀਚਿਊਟ ਦੇ ਪ੍ਰਿੰਸੀਪਲ ਐਸ.ਐਸ. ਬਰਾੜ ਨੇ ਵਰਕਸ਼ਾਪ ਦਾ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਚਰਨਦੇਵ ਸਿੰਘ ਮਾਨ, ਨਾਬਾਰਡ ਦੇ ਜਨਰਲ ਮੈਨੇਜਰ ਪਾਰਥੋ ਸਾਹਾ, ਕਰਿੱਡ ਤੋਂ ਪ੍ਰੋਫੈਸਰ ਸਤੀਸ਼ ਵਰਮਾ, ਵਰਕਸ਼ਾਪ ਦੇ ਇੰਚਾਰਜ ਸਹਾਇਕ ਜਨਰਲ ਮੈਨੇਜਰ ਪ੍ਰਗਤੀ ਜੱਗਾ ਸਣੇ ਸਮੂਹ ਜ਼ਿਲਾ ਸਹਿਕਾਰੀ ਬੈਂਕਾਂ ਦੇ ਐਮ.ਡੀ. ਤੇ ਜ਼ਿਲਾ ਮੈਨੇਜਰ ਵੀ ਹਾਜ਼ਰ ਸਨ।

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਅੰਮ੍ਰਿਤਸਰ ਤੋਂ ਦਿੱਲੀ ਪੁੱਜਾ ਨਗਰ ਕੀਰਤਨ, ਸਿਰਸਾ ਨੇ ਸੰਗਤਾਂ ਨਾਲ ਕੀਤਾ ਸਵਾਗਤ

ਯੈੱਸ ਪੰਜਾਬ ਨਵੀਂ ਦਿੱਲੀ, 9 ਅਪ੍ਰੈਲ, 2021 - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਸ਼੍ਰੋਮਣੀ ਕਮੇਟੀ ਵੱਲੋਂ ਮੇਅਰ ਅਤੇ ਅਧਿਕਾਰੀਆਂ ਨੂੰ ਸਮਾਗਮਾਂ ਲਈ...

ਯੈੱਸ ਪੰਜਾਬ ਅੰਮ੍ਰਿਤਸਰ, 9 ਅਪ੍ਰੈਲ, 2021 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਵਿਸਾਖ਼ੀ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਲਈ 793 ਵਿੱਚੋਂ ਕੇਵਲ 437 ਸ਼ਰਧਾਲੂਆਂ ਨੂੰ ਮਿਲੇ...

ਯੈੱਸ ਪੰਜਾਬ ਅੰਮ੍ਰਿਤਸਰ, 9 ਅਪ੍ਰੈਲ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਖ਼ਾਲਸਾ ਸਾਜਣਾ ਦਿਵਸਨ (ਵੈਸਾਖੀ) ਪੁਰਬ ਮਨਾਉਣ ਲਈ ਪਾਕਿਸਤਾਨ ਭੇਜੇ ਜਾਣ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ 650 ਸ਼ਰਧਾਲੂਆਂ ਦੀਆਂ 14...

ਯੈੱਸ ਪੰਜਾਬ ਨਵੀਂ ਦਿੱਲੀ, 9 ਅਪ੍ਰੈਲ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਹਰਿਆਣਾ ਦੇ ਜੀਂਦ ਵਿੱਚ ਗੁਰਦੁਆਰਾ ਪਾਤਸ਼ਾਹੀ ਨੌਂਵੀਂ...

ਯੈੱਸ ਪੰਜਾਬ ਅੰਮ੍ਰਿਤਸਰ, 8 ਅਪ੍ਰੈਲ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400 ਸਾਲਾ ਪ੍ਰਕਾਸ਼ ਪੁਰਬ ਲਈ ਕੈਨੇਡਾ ਤੋਂ ਉੱਠੀ ਅੰਮ੍ਰਿਤਸਰ ਤੋਂ ਟੋਰਾਂਟੇ ਅਤੇ ਵੈਨਕੂਵਰ ਸਿੱਧੀਆਂ...

ਯੈੱਸ ਪੰਜਾਬ ਅੰਮ੍ਰਿਤਸਰ, 8 ਅਪ੍ਰੈਲ, 2021: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਦੀ ਸ਼ਤਾਬਦੀ ਲਈ ਕੈਨੇਡਾ ਦੇ ਪੰਜਾਬੀ ਭਾਈਚਾਰੇ, ਗੈਰ ਸਰਕਾਰੀ ਸੰਗਠਨਾਂ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਗੀਤ ਜਗਤ ਨੂੰ ਵੱਡਾ ਝਟਕਾ: Punjab ਦੇ ਨਾਮਵਰ ਗਾਇਕ Diljaan ਦੀ ਸੜਕ ਹਾਦਸੇ ’ਚ ਮੌਤ

ਯੈੱਸ ਪੰਜਾਬ ਜਲੰਧਰ, 30 ਮਾਰਚ, 2021: ਪੰਜਾਬ ਦੇ ਨਾਮਵਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦਿਲਜਾਨ ਭਾਰਤ ਅਤੇ ਪਾਕਿਸਤਾਨ ਦੇ ਗਾਇਕਾਂ ਦੇ ਮੁਕਾਬਲਾਮਈ ਅੰਦਾਜ਼ ਵਿੱਚ ਬਣਾਏ ਗਏ ਰਿਐਲਟੀ ਸ਼ੋਅ ‘ਸੁਰ ਕਸ਼ੇਤਰਾ’ ਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕੀ ਹੈ ਸੱਚ Ajay Devgn ਦੀ ‘ਮਾਰ ਕੁੱਟ’ ਵਾਲੇ Viral Video ਦਾ?

ਯੈੱਸ ਪੰਜਾਬ ਮੁੰਬਈ, 29 ਮਾਰਚ, 2021: ਬਾਲੀਵੁੱਡ ਐਕਟਰ ਅਜੇ ਦੇਵਗਨ ਦੇ ਦੱਸੇ ਜਾ ਰਹੇ ਦਿੱਲੀ ਦੇ ਇਕ ਝਗੜੇ ਵਾਲੇ ਵਾਇਰਲ ਵੀਡੀਓ ਦੀ ਸੱਚਾਈ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇਕ ‘ਪੱਬ’ ਦੇ ਬਾਹਰ ਕਾਰ ਪਾਰਕਿੰਗ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Gippy Grewal ਅਤੇ Neeru Bajwa ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਹੋਵੇਗੀ 21 ਮਈ ਨੂੰ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਮਾਰਚ 11, 2021 'ਪਾਣੀ ਚ ਮਧਾਣੀ' ਨੂੰ ਲੈਕੇ ਪਹਿਲਾਂ ਹੀ ਦਰਸ਼ਕਾਂ ਵਿੱਚ ਕਾਟੁ ਉਤਸੁਕਤਾ ਹੈ। ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਸੁਰਖੀਆਂ ਬਣ ਰਿਹਾ ਹੈ ਅਤੇ ਨੀਰੂ ਬਾਜਵਾ ਦਾ ਸਦਾਬਹਾਰ ਸੁਹਜ ਫਿਰ ਤੋਂ ਵੱਡੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Sardul Sikander ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਿਆ ਜਾਵੇਗਾ: Dharamsot

ਯੈੱਸ ਪੰਜਾਬ ਖੰਨਾ (ਲੁਧਿਆਣਾ), ਮਾਰਚ 7, 2021: ਪੰਜਾਬ ਸਰਕਾਰ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ ਖੰਨਾ ਵਿਖੇ ਗਾਇਕ ਸਰਦੂਲ ਸਿਕੰਦਰ ਦੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Neeru Bajwa ਅਤੇ Jazzy B ਦੀ ਫਿਲਮ ‘Snowman’ 10 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਮਾਰਚ 7, 2021: ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਦਰਸ਼ਕਾਂ ਦੇ ਮਨੋਰੰਜਨ ਲਈ ਕਦੇ ਕੋਈ ਕਸਰ ਬਾਕੀ ਨਹੀਂ ਛੱਡਦੀ। ਹਾਲ ਹੀ ਵਿੱਚ, ਉਨ੍ਹਾਂ ਨੇ ਇੱਕ ਨਵਾਂ ਪ੍ਰੋਡਕਸ਼ਨ ਹਾਊਸ ‘ਸੁਪਰਸਟਾਰ ਫਿਲਮਸ’ ਲਾਂਚ ਕੀਤਾ ਹੈ।...
- Advertisement -WhatsApp 300x300 1

ਸੋਸ਼ਲ ਮੀਡੀਆ

20,411FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਾਇਆਵਤੀ ਦਾ ਉੱਠਿਆ ਕੇਸ ਉਹ ਹੀ, ਜਿਹੜਾ ਸੁਣਦੇ ਸੀ ਬੁੱਤ ਲਵਾਉਣ ਵਾਲਾ

ਅੱਜ-ਨਾਮਾ ਮਾਇਆਵਤੀ ਦਾ ਉੱਠਿਆ ਕੇਸ ਉਹ ਹੀ, ਜਿਹੜਾ ਸੁਣਦੇ ਸੀ ਬੁੱਤ ਲਵਾਉਣ ਵਾਲਾ। ਕਾਂਸ਼ੀ ਰਾਮ ਅਤੇ ਹਾਥੀ ਦੇ ਬੁੱਤ ਘੜ-ਘੜ, ਸ਼ਹਿਰਾਂ ਕਈਆਂ ਦੇ ਵਿੱਚ ਸਜਾਉਣ ਵਾਲਾ। ਚੁਣ ਕੇ ਪਾਰਕ...

ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ, ਓਧਰ ਐਟਮ ਦੀ ਗੱਲ ਪਈ ਚੱਲ ਬੇਲੀ

ਅੱਜ-ਨਾਮਾ ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ, ਓਧਰ ਐਟਮ ਦੀ ਗੱਲ ਪਈ ਚੱਲ ਬੇਲੀ। ਕੀਤਾ ਗਿਆ ਸਮਝੌਤਾ ਸੀ ਬਹੁਤ ਪਹਿਲਾਂ, ਲੈ ਗਿਆ ਉਹਦੀ ਓਬਾਮਾ ਸੀ ਭੱਲ ਬੇਲੀ। ਮਾਰਿਆ ਕਾਟਾ...

ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ, ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ

ਅੱਜ-ਨਾਮਾ ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ, ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ। ਹਰ ਕੋਈ ਰੱਖ ਕੇ ਆਂਵਦਾ ਝਾਕ ਵੱਡੀ, ਜਿਹੜੀ ਲੱਗਦੀ ਦਿੱਸੀ ਨਾ ਸਿਰੇ ਬੇਲੀ। ਹਰ...

ਵੇਖ ਬੰਤਿਆ ਵਾਇਰਸ ਨਾ ਆਏ ਕਾਬੂ, ਇਸ ਦੇ ਮੂਹਰੇ ਆ ਬੌਣਾ ਸੰਸਾਰ ਬੇਲੀ

ਅੱਜ-ਨਾਮਾ ਵੇਖ ਬੰਤਿਆ ਵਾਇਰਸ ਨਾ ਆਏ ਕਾਬੂ, ਇਸ ਦੇ ਮੂਹਰੇ ਆ ਬੌਣਾ ਸੰਸਾਰ ਬੇਲੀ। ਚਿੰਤਾ ਵਿੱਚ ਅਮਰੀਕਾ, ਬ੍ਰਿਟੇਨ ਫਿਰਦੇ, ਫਿਕਰ ਵਿੱਚ ਹੈ ਭਾਰਤ ਸਰਕਾਰ ਬੇਲੀ। ਟੀਕਾ ਇਹਦਾ ਹੈ ਲੱਗਦਾ...

ਪੈ ਗਿਆ ਗਾੜ੍ਹ ਚੁਤਰਫ ਆ ਰੈਲੀਆਂ ਦਾ, ਹੁੰਦੀ ਭੀੜ ਵੀ ਕਈ-ਕਈ ਹਜ਼ਾਰ ਬੇਲੀ

ਅੱਜ-ਨਾਮਾ ਪੈ ਗਿਆ ਗਾੜ੍ਹ ਚੁਤਰਫ ਆ ਰੈਲੀਆਂ ਦਾ, ਹੁੰਦੀ ਭੀੜ ਵੀ ਕਈ-ਕਈ ਹਜ਼ਾਰ ਬੇਲੀ। ਆ ਕੇ ਤੰਗ ਕਿਰਸਾਨ ਪੰਚਾਇਤ ਕਰਦੇ, ਖੁੱਸਦੇ ਜਿਨ੍ਹਾਂ ਦੇ ਜੱਦੀ ਅਧਿਕਾਰ ਬੇਲੀ। ਓਧਰ ਚਮਚੇ ਸਰਕਾਰ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ – ਪ੍ਰੋ: ਗੁਰਭਜਨ ਗਿੱਲ ਦੀ ਕਲਮ ਤੋਂ

ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ...

New Zealand ਦੇ Sikhs ਨੇ 11 ਏਕੜ ਵਿੱਚ 25 Million Dollars ਦੀ ਲਾਗਤ ਨਾਲ ਬਹੁਮੰਤਵੀ Sports Complex ਤਿਆਰ ਕੀਤਾ

ਸਿੱਖ ਦੁਨੀਆਂ ਵਿੱਚ ਜਿੱਥੇ ਵੀ ਗਏ ਨੇ ਹਰ ਜਗ੍ਹਾ ਇਨ੍ਹਾਂ ਨੇ ਆਪਣੀ ਵੱਖਰੀ ਦੁਨੀਆ ਵਸਾਈ ਹੈ ,ਆਪਣੇ ਕਾਰਨਾਮਿਆਂ ਨਾਲ ਪੰਜਾਬੀਆਂ ਨੇ ਹਰ ਜਗ੍ਹਾ ਤੇ...

ਖ਼ਾਲਸਾ ਪੰਥ ਦਾ ਜਲੌ – ਹੋਲਾ ਮਹੱਲਾ: ਬੀਬੀ ਜਗੀਰ ਕੌਰ

ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਤਵਾਰੀਖ਼ ਦੇ ਨਾਲ-ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ। ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ...

ਦੁਹਾਈ ਓ ਦੁਹਾਈ, 120 ਦਿਨਾਂ ਬਾਅਦ ਵੀ ਨਹੀਂ ਪਿਘਲੇ ਪੱਥਰ – ਗੁਰਭਜਨ ਗਿੱਲ ਦੀ ਕਲਮ ਤੋਂ

ਅੱਜ ਦੁੱਲਾ ਭੱਟੀ ਦਾ 432ਵਾਂ ਸ਼ਹਾਦਤ ਦਿਹਾੜਾ ਹੈ। ਏਧਰ ਕਿਰਤੀ ਕਿਸਾਨ ਸੰਘਰਸ਼ ਦਾ 120 ਵਾਂ ਦਿਨ ਹੈ। ਭਾਰਤ ਬੰਦ ਦਾ ਹੋਕਾ ਹੈ। ਕਰੋਨਾ ਕਹਿਰ...

ਪੰਜਾਬ ਦਾ ਨਾਬਰ ਲੋਕ ਨਾਇਕ ਦੁੱਲਾ ਭੱਟੀ: ਧਰਮ ਸਿੰਘ ਗੋਰਾਇਆ – 26 ਮਾਰਚ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼

ਦੁੱਲਾ ਭੱਟੀ ਸੂਰਮੇ ਦੀ ਕਹਾਣੀ ਕਰੀਬ ਪੌਣੇ ਪੰਜ ਸੌ ਸਾਲ ਪਹਿਲਾਂ ਤੁਰੀ। ਕਈ ਆਏ ਕਈ ਗਏ ਪਰ ਉਸ ਵਰਗਾ ਉਹੀ ਸੀ। ਜਿਸ ਨੂੰ ਅੱਜ...
error: Content is protected !!