Saturday, May 21, 2022

ਵਾਹਿਗੁਰੂ

spot_img





ਸੀ.ਟੀ. ਗਰੁੱਪ ਨੇ ਕੀਤੀ ਬਾਡੀ ਬਿਲਡਿੰਗ ਅਤੇ ਓਪਨ ਵੂਮੈਨ ਫ਼ੀਜ਼ੀਕ ਚੈਂਪੀਅਨਸ਼ਿਪ ਦੀ ਮੇਜ਼ਬਾਨੀ, ਅੰਮ੍ਰਿਤਸਰ ਦੇ ਸੁਖਦੀਪ ਸਿੰਘ ਨੇ ਜਿੱਤਿਆ ਮਿਸਟਰ ਪੰਜਾਬ ਦਾ ਖਿਤਾਬ

ਯੈੱਸ ਪੰਜਾਬ
ਜਲੰਧਰ, 17 ਜਨਵਰੀ, 2022 –
ਸੀਟੀ ਗਰੁੱਪ ਨੇ ਐਮਚਿਉਰ ਬਾਡੀ ਬਿਲਡਿੰਗ ਐਸੋਸ਼ੀਏਸ਼ਨ ਵੱਲੋਂ ਸੀਟੀ ਗੁਰੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਉਥ ਕੈਂਪਸ ਸ਼ਾਹਪੁਰ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿੱਚ ਕਰਵਾਈ ਸੀਨੀਅਰ ਮਿਸਟਰ ਪੰਜਾਬ, ਮਿਸਟਰ ਜਲੰਧਰ ਬਾਡੀ ਬਿਲਡਿੰਗ ਐਂਡ ਓਪਨ ਵੂਮੈਨ ਫਿਜ਼ਿਕ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ।

ਪੰਜਾਬ ਦੇ ਨੌਜਵਾਨਾਂ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਪ੍ਰਤਿਯੋਗਿਤਾ ਕਰਵਾਈ ਗਈ। ਇਸ ਵਿੱਚ ਪੰਜਾਬ ਤੋਂ ਲੱਗਭਗ 170 ਪ੍ਰਤਿਭਾਗਿਆਂ ਨੇ ਭਾਗ ਲਿਆ। ਇਜ ਪ੍ਰਤਿਯੋਗਿਤਾ ਨੂੰ ਇਸ ਵਿੱਚ ਵੱਖ-ਵੱਖ ਭਾਰ ਵਰਗ ’ਚ ਵੰਡੇ ਗਏ, ਇਸ ਵਿੱਚ ਮਿਸਟਰ ਪੰਜਾਬ ਵਿੱਚ ਅੰਡਰ 55 ਕਿਲੋ, ਅੰਡਰ 60 ਅਤੇ 80 ਤੋਂ ਅੰਡਰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਸੀ। ਇਸੇ ਤਰ੍ਹਾਂ ਹੀ ਸਿਮਟਰ ਜਲੰਧਰ ਵਿੱਚ ਅੰਡਰ 60 ਕਿਲੋ, ਅੰਡਰ 75 ਅਤੇ 80 ਅਬਵ ਆਦਿ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਸੀ।

ਇਸ ਦੌਰਾਨ ਪੰਜਾਬ ਦੇ ਕੈਬਿਨੇਟ ਮੰਤਰੀ ਪਦਮ ਸ਼੍ਰੀ ਪਰਗਟ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਦੌਰਾਨ ਵਰਲਡ ਬਾਡੀ ਬਿਲਡਿੰਗ ਚੈਂਪੀਅਨ ਪ੍ਰੇਮ ਚੰਦ ਡੇਗਰਾ, ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ, ਨੋਵਾ ਫਿਟਨੈਸ ਗਰੁੱਪ ਦੇ ਮਾਲਤ ਸੁਮਿਤ ਸ਼ਰਮਾ, ਐਚਆਰ ਇੰਡਸਟਰੀਜ਼ ਦੇ ਰਿਸ਼ੀ ਰਾਜ ਅਤੇ ਕ੍ਰਿਸ ਗੇਟਿਨ ਜਿਮ ਮੌਜੂਦ ਸਨ।

ਇਸ ਮੁਕਾਬਲੇ ਵਿੱਚ ਮਿਸਟਰ ਪੰਜਾਬ ਦੀ ਅਬਵ 90 ਕਿਲੋ ਭਾਰ ਵਿੱਚ ਅੰਮ੍ਰਿਤਸਰ ਦੇ ਸੁਖਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਮਿਸਟਰ ਪੰਜਾਬ ਅੰਡਰ 65 ਕਿਲੋ ਭਾਰ ਵਿੱਚ ਪਰਦੀਪ ਵਰਮਾ ਨੇ ਦੂਜਾ ਸਥਾਨ ਹਾਸਿਲ ਕੀਤਾ। ਮਿਸਟਰ ਪੰਜਾਬ ਅਬਵ 90 ਕਿਲੋ ਭਾਰ ਉਜੈਨ ਸਿੰਘ ਨੇ ਆਪਣੇ ਨਾਮ ਕੀਤਾ।

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬਾਡੀ ਬਿਲਿਡਿੰਗ ਕਿਸੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਫਿਟਨੈਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਕਈ ਔਰਤਾਂ ਵੀ ਅੱਗੇ ਆਈਆਂ। ਕੋਵਿਡ-19 ਦੇ ਸਮੇਂ ਵਿੱਚ ਲੋਕ ਆਪਣੀ ਤੰਦਰੁਸਤੀ ਤੇ ਜ਼ਿਆਦਾ ਧਿਆਨ ਦੇ ਰਹੇ ਸਨ ਜੋ ਅੱਜ ਦੇ ਸਮੇਂ ਵਿੱਤ ਬਹੁਤ ਜ਼ਰੂਰੀ ਹੈ।

ਜਲੰਧਰ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਵੀਨ ਕੁਮਾਰ ਨੇ ਇਸ ਈਵੈਂਟ ਨੂੰ ਸ਼ਾਨਦਾਰ ਬਣਾਉਣ ਲਈ ਸਾਰੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਕੀ ਹਰ ਸਾਲ ਉਹ ਅਜਿਹੇ ਫਿਟਨੈਸ ਈਵੈਂਟ ਕਰਵਾਉਂਦੇ ਰਹਿਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਅਦਾਰਿਆਂ ਦੇ ਸਟਾਫ ਦੀ ਬਕਾਇਆ ਤਨਖ਼ਾਹ ਲਈ ਕਰੀਬ 25 ਕਰੋੜ ਦੀ ਰਾਸ਼ੀ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 18 ਮਈ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਟਾਫ ਦੀਆਂ ਬਕਾਇਆ ਤਨਖ਼ਾਹਾਂ ਦੀ 25 ਕਰੋੜ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ...

ਝਾਰਖੰਡ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰਾਂ ਸਮੇਤ ਦਸਵੀਂ ਦੀ ਪ੍ਰੀਖਿਆ ਦੇਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਵੱਲੋਂ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 18 ਮਈ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਝਾਰਖੰਡ ਦੇ ਬੋਕਾਰੋ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਿਰਪਾਨ ਪਾ ਕੇ ਦਸਵੀਂ ਦੀ ਪ੍ਰੀਖਿਆ...

ਦਿੱਲੀ ਗੁਰਦੁਆਰਾ ਕਮੇਟੀ ਆਰ.ਟੀ.ਆਈ. ਕਾਨੂੰਨ ਤਹਿਤ ਜਾਣਕਾਰੀ ਦੇਣ ਤੋਂ ਮੁਨਕਰ ਕਿਊੰ ? – ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 18 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਟੀ. ਆਈ. ਕਾਨੂੰਨ ਦੇ ਤਹਿਤ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰਦੁਆਰਾ ਪ੍ਰਬੰਧਕ...

ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਅਵਤਾਰ ਸਿੰਘ ਹਿੱਤ ਨੁੰ ਕਮੇਟੀ ਵਿਚ ਸ਼ਾਮਲ ਕਰਨ ‘ਤੇ ਕੀਤਾ ਸਖ਼ਤ ਇਤਰਾਜ਼

ਯੈੱਸ ਪੰਜਾਬ ਨਵੀਂ ਦਿੱਲੀ, 17 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ...

ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਟਕਸਾਲ ਵਲੋਂ ‘ਸਾਚੈ ਮੇਲਿ ਮਿਲਾਏ’ ਗੁਰਮਤਿ ਸਮਾਗਮ

ਯੈੱਸ ਪੰਜਾਬ ਨਵੀਂ ਦਿੱਲੀ, 17 ਮਈ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਟਕਸਾਲ ਵਲੋਂ ਸਾਚੈ ਮੇਲਿ ਮਿਲਾਏ ਗੁਰਮਤਿ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ ਗੁਰਦੁਆਰਾ...

ਬਠਿੰਡਾ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 17 ਮਈ, 2022: ਬਠਿੰਡਾ ’ਚ ਮੁਲਤਾਨੀਆ ਰੋਡ ਸਥਿਤ ਇਕ ਟਾਵਰ ਤੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਅਤੇ ਪੋਥੀਆਂ ਦੇ ਅੰਗ ਸੁੱਟ ਕੇ ਬੇਅਦਬੀ ਕਰਨ ਦਾ ਸ਼੍ਰੋਮਣੀ ਕਮੇਟੀ ਦੇ...

ਮਨੋਰੰਜਨ

ਡੈਲਬਰ ਆਰਯਾ: ਸ਼ਹਿਰ ਵਿੱਚ ਚਰਚਾ ਦਾ ਨਵਾਂ ਵਿਸ਼ਾ!

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਡੇਲਬਰ ਆਰੀਆ, ਭਾਵੇਂ ਜਨਮ ਤੋਂ ਹੀ ਜਰਮਨ-ਫ਼ਾਰਸੀ ਹੈ,ਪਰ ਹੁਣ ਪੰਜਾਬੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਪਹਿਲਾਂ ਹੀ ਗੁਰੂ ਰੰਧਾਵਾ ਦੇ ਮਸ਼ਹੂਰ ਗੀਤ "ਡਾਊਨਟਾਊਨ"...

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਰਿਲੀਜ਼, 2 ਸਤੰਬਰ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 18 ਮਈ, 2022: ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ...

ਬੱਬੂ ਮਾਨ ਨੇ ਸ਼ਿਪਰਾ ਗੋਇਲ ਦੇ ਸਹਿਯੋਗ ਨਾਲ ਆਪਣੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 17 ਮਈ, 2022: ਬਲੂ ਬੀਟਸ ਸਟੂਡੀਓਜ਼ ਨੇ ਸ਼ਿਪਰਾ ਗੋਇਲ ਅਤੇ ਬੱਬੂ ਮਾਨ ਨੂੰ ਟਰੈਕ 'ਇਤਨਾ ਪਿਆਰ ਕਰੂੰਗਾ' ਦੇ ਨਾਲ ਆਪਣੇ ਅਗਲੇ ਪ੍ਰੋਜੈਕਟ ਦਾ ਪੋਸਟਰ ਰਿਲੀਜ਼ ਕੀਤਾ ਹੈ। ਗੀਤ ਦੇ ਬੋਲ ਕੁਨਾਲ ਵਰਮਾ ਦੁਆਰਾ...

ਉਮਰ ਸਿਰਫ ਇੱਕ ਨੰਬਰ ਹੈ, ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਸਾਬਿਤ ਕਰਨਗੇ ਫਿਲਮ ‘ਕੋਕਾ’ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਮਈ 17, 2022: ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਟੌਪਨੋਚ ਸਟੂਡੀਓਜ਼ ਯੂਕੇ, ਪੰਜਾਬੀ ਸਿਨੇਮਾ ਦੀ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਨੀਰੂ ਬਾਜਵਾ ਅਤੇ ਸਿਨੇਮਾ ਦਾ ਕਿਊਟ ਮੁੰਡਾ ਗੁਰਨਾਮ ਭੁੱਲਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ...

ਗਿੱਪੀ ਗਰੇਵਾਲ ਅਤੇ ਪ੍ਰਭ ਆਸਰਾ ਫਿਲਮ ‘ਮਾਂ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਆਪਣੇ ਹੰਝੂ ਨਹੀਂ ਰੋਕ ਸਕੇ

ਯੈੱਸ ਪੰਜਾਬ ਚੰਡੀਗੜ੍ਹ, 12 ਮਈ, 2022: ਨਵੀਂ ਰਿਲੀਜ਼ ਹੋਈ ਫਿਲਮ 'ਮਾਂ' ਨੇ ਦਰਸ਼ਕਾਂ ਨੂੰ ਇੱਕ ਬਿਲਕੁਲ ਨਵੇਂ ਦ੍ਰਿਸ਼ਟੀਕੋਣ ਵੱਲ ਖਿੱਚਿਆ ਕਿ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਕਿਸ ਹੱਦ ਤੱਕ ਅੱਗੇ ਵਧ ਸਕਦੀ ਹੈ ਅਤੇ ਇਸ...
- Advertisement -spot_img

ਸੋਸ਼ਲ ਮੀਡੀਆ

20,370FansLike
51,934FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼