ਸੀ.ਟੀ. ਇੰਸਟੀਚਿਊਟ ਆਫ਼ ਲਾਅ ਦੇ ਵਿਦਿਆਰਥੀਆਂ ਨੇ ਕੀਤਾ ਅਪਾਹਜ ਆਸ਼ਰਮ ਦਾ ਦੌਰਾ, ਜ਼ਰੂਰੀ ਵਸਤਾਂ ਭੇਂਟ ਕੀਤੀਆਂ

ਯੈੱਸ ਪੰਜਾਬ
ਜਲੰਧਰ, 14 ਜਨਵਰੀ, 2022 –
ਸੀਐਸਆਰ ਗਤੀਵਿਧੀ ਵਿੱਚ ਅਗੇ ਵੱਧਦੇ ਹੇਏ ਸੀਟੀ ਇੰਸਟੀਚਿਊਟ ਆਫ਼ ਲਾਅ ਸਾਉਥ ਕੈਂਪਸ ਸ਼ਾਹਪੁਰ ਦੇ ਵਿਦਿਆਰਥੀਆਂ ਨੇ ਅਪਾਹਜ਼ ਆਸ਼ਰਮ ਦਾ ਦੌਰਾ ਕੀਤਾ। ਬੀ.ਏ ਐਲਐਲਬੀ,ਬੀਕਾਮ ਐਲਐਲਬੀ ਤੀਜੇ ਅਤੇ ਨੌਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਫੈਕਲਟੀ ਸਿਮਰਨਜੀਕ ਕੌਰ ਦੀ ਮੌਜੂਦਗੀ ਵਿੱਚ ਦੌਰਾ ਕੀਤਾ।

ਵਿਦਿਆਰਥੀਆਂ ਨੇ ਕੱਪੜੇ, ਕੰਬਲ ਅਤੇ ਕੁਝ ਖਾਣਯੋਗ ਚੀਜ਼ਾਂ ਜਰੂਰਤਮੰਦ ਲੌਕਾਂ ਨੂੰ ਦਿੱਤੀ। ਸੀਟੀਆਈਐਲ ਦੇ ਵਿਦਿਆਰਥੀਆਂ ਨੇ ਮਨੁੱਖੀ ਅਧਿਕਾਰਾਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਸਮਾਂ ਬਿਤਾਇਆ।

ਪਿ੍ਰੰਸੀਪਲ ਡਾ.ਯੁਗਦੀਪ ਕੌਰ ਨੇ ਸੀ.ਐਸ.ਆਰ ਤਹਿਤ ਇਸ ਯਤਨ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਕ ਮਦਦ ਵਾਲਾ ਹੱਥ ਦੂਜੇ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ। ਇਸ ਲਈ ਸਾਨੂੰ ਹਮੇਸ਼ਾ ਆਪਣੇ ਕੋਲ ਜੋ ਕੁਝ ਹੈ ਉਸ ਨੂੰ ਸ਼ਾਂਝਾ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਅਸੀਸਾਂ ਇੱਕਠੀਆਂ ਕਰਨੀਆਂ ਚਾਹੀਦੀਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ