ਅੱਜ-ਨਾਮਾ
ਸਾਰੇ ਦੇਸ਼ ਵਿੱਚ ਦੁੱਖ ਦੀ ਲਹਿਰ ਛਾਈ,
ਮਾੜੀ ਖਬਰ ਕਸ਼ਮੀਰ ਤੋਂ ਆਈ ਭਾਈ।
ਘੁੰਮਣ-ਫਿਰਨ ਨੂੰ ਲੋਕ ਸੀ ਗਏ ਓਧਰ,
ਕਾਤਲਾਂ ਗੋਲੀ ਜਦ ਆਣ ਚਲਾਈ ਭਾਈ।
ਗੋਲੀਆਂ ਮਾਰ ਕੇ ਮਾਰ`ਤੇ ਆਮ ਲੋਕੀਂ,
ਵਹਿਸ਼ੀ ਖੇਡ ਹੈ ਗਈ ਵਰਤਾਈ ਭਾਈ।
ਸਮਾਂ ਤਾਂ ਪੀੜਤਾਂ ਦੇ ਦੁੱਖੜੇ ਜਾਨਣੇ ਦਾ,
ਫਿਰਦੇ ਆਗੂ ਹਨ ਸਿੰਗ ਫਸਾਈ ਭਾਈ।
ਮਿਹਣਾ ਦੇਣ ਦੇ ਮੌਕੇ ਆ ਬੜੇ ਆਉਣੇ,
ਅੱਜ ਇਹ ਘੜੀ ਹੈ ਹੱਥ ਮਿਲਾਵਣੇ ਦੀ।
ਖਤਰੇ ਵਿੱਚ ਜਦ ਦੇਸ਼ ਦਾ ਅਮਨ ਜਾਪੇ,
ਸਮੇਂ ਦੀ ਮੰਗ ਆ ਮੁਲਕ ਬਚਾਵਣੇ ਦੀ।
-ਤੀਸ ਮਾਰ ਖਾਂ
24 ਅਪ੍ਰੈਲ, 2025