Tuesday, April 13, 2021
400 GTB

NNP LawOrder 11 04 2021

03 04 2021 NNP Weaker Sections

navan naroa 30

job fair

Edu 20 March

Ayushman 11 04 2021

Markfed Sohna New

Verka Ice Cream

Innocent Hearts INNOKIDS Banner

ਸਾਈਬਰ ਕ੍ਰਾਈਮ: ਪੰਜਾਬ ਪੁਲਿਸ ਵੱਲੋਂ ਆਈ.ਟੀ.ਮਾਹਰਾਂ ਦੀ ਭਰਤੀ ਕਰਨ, ਜ਼ਿਲ੍ਹਾ ਸਾਈਬਰ ਕ੍ਰਾਈਮ ਯੂਨਿਟ ਸਥਾਪਿਤ ਕਰਨ ਦਾ ਫ਼ੈਸਲਾ

ਯੈੱਸ ਪੰਜਾਬ
ਚੰਡੀਗੜ, 24 ਫਰਵਰੀ, 2021 –
ਵੱਧਦੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਅਤੇ ਸਾਈਬਰ ਜਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਬੁੱਧਵਾਰ ਨੂੰ 200 ਦੇ ਕਰੀਬ ਸਾਈਬਰ ਕ੍ਰਾਈਮ ਅਤੇ ਡਿਜੀਟਲ ਫੌਰੈਂਸਿਕ ਮਾਹਰਾਂ ਦੀ ਭਰਤੀ ਅਤੇ ਸਾਰੇ ਜਿਲਿਆਂ ਵਿੱਚ ਸਾਈਬਰ ਕ੍ਰਾਈਮ ਯੂਨਿਟਾਂ ਸਥਾਪਤ ਕਰਨ ਦਾ ਐਲਾਨ ਕੀਤਾ।

ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਕੋਵਿਡ -19 ਦੇ ਮੱਦੇਨਜ਼ਰ ਅਸੀਂ ਜ਼ਿਆਦਾਤਰ ਆਪਣੀ ਜਿੰਦਗੀ ਸਾਈਬਰ ਜਗਤ ਵਿੱਚ ਹੀ ਬਤੀਤ ਕਰ ਰਹੇ ਹਾਂ ਅਤੇ ਆਨਲਾਈਨ ਬੈਂਕਿੰਗ ਕਰ ਰਹੇ ਜ਼ਿਆਦਤਰ ਲੋਕ ਜਾਂ ਫਿਰ ਆਨਲਾਈਨ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਪਤਾ ਵੀ ਨਹੀਂ ਹੈ। ਡੀ.ਜੀ.ਪੀ. ਨੇ ਇਹ ਪ੍ਰਗਟਾਵਾ ਵੈਬਿਨਾਰ ਰਾਹੀਂ ਚਲਾਈ ਜਾ ਰਹੀ ਆਨਲਾਈਨ ਜਾਗਰੂਕਤਾ ਮੁਹਿੰਮ ‘ ਸਾਈਬਰ ਸੁਰੱਖਿਆ’ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ।

ਤਿੰਨ ਮਹੀਨਿਆਂ ਦੀ ਇਹ ਸਾਈਬਰ ਜਾਗਰੂਕਤਾ ਮੁਹਿੰਮ ਪੰਜਾਬ ਪੁਲਿਸ ਅਤੇ ਸਾਈਬਰ ਪੀਸ ਫਾਉਂਡੇਸ਼ਨ (ਸੀ.ਪੀ.ਐਫ) ਦਾ ਸਾਂਝਾ ਉਪਰਾਲਾ ਸੀ।

ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਿਸ ਨਾਗਰਿਕਾਂ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ, ਜਿਹਨਾਂ ਦੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਸਭ ਤੋਂ ਵਧੇਰੇ ਹੁੰਦੀ ਹੈ, ਲਈ ਸੁਰੱਖਿਅਤ ਸਾਈਬਰ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਹਨਾਂ ਕਿਹਾ ਕਿ ਜਿੱਥੇ ਸਾਈਬਰ ਕ੍ਰਾਈਮ ਅਤੇ ਡਿਜੀਟਲ ਫੌਰੈਂਸਿਕ ਮਾਹਰਾਂ ਦੀ ਭਰਤੀ ਅਪ੍ਰੈਲ 2021 ਤੋਂ ਸ਼ੁਰੂ ਹੋ ਜਾਵੇਗੀ ਉੱਥੇ ਹੀ ਜ਼ਿਲਾ ਪੱਧਰੀ ਸਾਈਬਰ ਕ੍ਰਾਈਮ ਯੂਨਿਟਸ ਅਗਲੇ 6 ਤੋਂ 8 ਮਹੀਨਿਆਂ ਵਿਚ ਸਥਾਪਤ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਪਹਿਲਾਂ ਹੀ ਪੰਜਾਬ ਪੁਲਿਸ ਦਾ ਰਾਜ ਪੱਧਰੀ ਸਾਈਬਰ ਕ੍ਰਾਈਮ ਸੈੱਲ ਮੌਜੂਦ ਹੈ।

ਡੀਜੀਪੀ ਨੇ ਕਿਹਾ ਕਿ ਸਾਈਬਰ ਅਪਰਾਧ ਜਿਵੇਂ ਕਿ ਟੈਲੀਫੋਨ ਅਤੇ ਵਿੱਤੀ ਧੋਖਾਧੜੀ, ਪਛਾਣ ਚੋਰੀ ਦੇ ਅਪਰਾਧ (ਫਿਸ਼ਿੰਗ), ਅਤੇ ਮਾਲਵੇਅਰ ਦੀ ਪਛਾਣ ਆਦਿ ਸਬੰਧੀ ਨਾਗਰਿਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਸਾਈਬਰ ਖਤਰਿਆਂ ਦੀ ਪਛਾਣ ਕਰਨ ਤੇ ਇਨਾਂ ਖਤਰਿਆਂ ਨੂੰ ਟਾਲਣ ਲਈ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

ਉਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਸੀ.ਪੀ.ਐਫ ਨੇ ਜਾਗਰੂਕਤਾ ਦੀ ਅਣਹੋਂਦ ਕਾਰਨ ਪੈਦਾ ਹੋਏ ਇਸ ਪਾੜੇ ਨੂੰ ਸਮਝਣ ਲਈ ਇੱਕ ਸਰਵੇਖਣ ਵੀ ਕੀਤਾ ਹੈ ਅਤੇ ਸਾਈਬਰ ਕ੍ਰਾਈਮ ਵਿਰੁੱਧ ਲੜਨ ਲਈ ਸੁਰੱਖਿਆ ਅਤੇ ਨਵੇਂ ਢੰਗ ਅਮਲ ਵਿੱਚ ਲਿਆਂਦੇ ਹਨ।

ਸੀ.ਪੀ.ਐਫ. ਦੇ ਸਲਾਹਕਾਰ ਡਾ. ਰਕਸ਼ਿਤ ਟੰਡਨ ਨੇ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ 8505 ਵਿਅਕਤੀਆਂ ਨੇ ਇਸ ਵਿੱਚ ਭਾਗ ਲਿਆ ਜਿਹਨਾਂ ਵਿੱਚ 3342 ਮਰਦ, 5101 ਔਰਤਾਂ ਅਤੇ 72 ਹੋਰ ਵਿਅਕਤੀ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਇਸ ਸਾਈਬਰ ਸਟੱਡੀ ਦੌਰਾਨ ਪਤਾ ਲੱਗਿਆ ਕਿ ਲੋਕਾਂ ਨੂੰ ਪਤਾ ਹੈ ਕਿ ਵਿੱਚ ਕੰਪਿਊਟਰ ਹਾਰਡਵੇਅਰ (51%) ਤੋਂ ਡਾਟਾ ਚੋਰੀ ਕਰਨ ਸਮੇਤ ਹੈਕਿੰਗ (51%),ਆਨਲਾਈਨ ਇੰਪ੍ਰੈਸ਼ਨ (39%), ਅਤੇ ਆਨਲਾਈਨ ਹਰਾਸਮੈਂਟ (38%) ਜਦਕਿ 34% ਰਿਸਪਾਂਡੈਂਟਸ ਨੇ ਇਹ ਵੀ ਦੱਸਿਆ ਕਿ ਕਿਸੇ ਹੋਰ ਦੇ ਖਾਤੇ ਵਿੱਚੋਂ ਗੈਰਕਾਨੂੰਨੀ ਲੈਣ-ਦੇਣ ਕਰਨਾ ਅਤੇ ਜਾਅਲੀ ਖਬਰਾਂ (36% ) ਫੈਲਾਉਣਾ ਵੀ ਸਾਈਬਰ ਕ੍ਰਾਈਮ ਦਾ ਹੀ ਇੱਕ ਰੂਪ ਹੈ।

ਉਹਨਾਂ ਦੱਸਿਆ ਕਿ ਇਹ ਸਰਵੇਖਣ, ਜਿਸ ਵਿੱਚ ਜ਼ਿਆਦਾਤਰ ਭਾਗ ਲੈਣ ਵਾਲੇ 10 ਤੋਂ 20 ਸਾਲ ਦੀ ਉਮਰ ਦੇ ਸਨ ਅਤੇ ਸਕੂਲ ਜਾ ਰਹੇ ਹਨ, ਨੇ ਮੰਨਿਆ ਕਿ ਉਨਾਂ ਵਿੱਚੋਂ ਲਗਭਗ 56% ਨੂੰ ਸਾਈਬਰ ਕ੍ਰਾਈਮ ਦੀ ਰਿਪੋਰਟ ਕਰਨ ਬਾਰੇ ਪਤਾ ਹੈ ਅਤੇ 50% ਨੇ ਕਿਹਾ ਕਿ ਸਾਈਬਰ ਕ੍ਰਾਈਮ ਬਾਰੇ ਥਾਣੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਉਨਾਂ ਕਿਹਾ ਕਿ 70% ਵਿਅਕਤੀ ਇਸ ਗੱਲ ਤੋਂ ਵੀ ਜਾਣੂ ਸਨ ਕਿ ਪੰਜਾਬ ਪੁਲਿਸ ਕੋਲ ਵਿਸ਼ੇਸ਼ ਸਾਈਬਰ ਕ੍ਰਾਈਮ ਸੈੱਲ ਤੋਂ ਇਲਾਵਾ ਕ੍ਰਾਈਮ ਐਂਡ ਕਿ੍ਰਮੀਨਲ ਟ੍ਰੈਕਿੰਗ ਨੈਟਵਰਕ ਮੌਜੂਦ ਹੈ ਅਤੇ 44% ਰਿਸਪਾਂਡੈਂਟਸ ਇਸ ਗੱਲ ਤੋਂ ਜਾਣੂ ਸਨ ਕਿ ਉਹ ਸੂਚਨਾ ਟੈਕਨਾਲੌਜੀ ਐਕਟ, 2000 ਤਹਿਤ ਸਾਈਬਰ ਕ੍ਰਾਈਮ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਸ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਨਾਗਰਿਕਾਂ ਨੂੰ ਨਵੇਂ ਯੁੱਗ ਦੀ ਤਕਨਾਲੋਜੀ ਅਤੇ ਇਸਦੇ ਲਾਭ-ਨੁਕਸਾਨ ਨੂੰ ਸਮਝਾਉਣ ਲਈ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਨ ਵਾਲੇ 26 ਵੈਬਿਨਾਰ ਆਯੋਜਿਤ ਕੀਤੇ ਗਏ । ਜਿਸ ਵਿੱਚ 22 ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਸਾਈਬਰ ਪੀਸ ਫਾਉਂਡੇਸ਼ਨ ਦੇ 33 ਮਾਹਰ ਸਪੀਕਰਾਂ ਵਲੋਂ ਭਾਸ਼ਣ ਵੀ ਦਿੱਤੇ ਗਏ। ਉਹਨਾਂ ਕਿਹਾ ਕਿ ਵੈਬਿਨਾਰ ਤੋਂ ਇਲਾਵਾ ਬ੍ਰੇਨ ਓਲੰਪਿਕ, ਸਲੋਗਨ ਸਲੈਮ ਅਤੇ ਪੈਂਟ-ਏ-ਥੋਨ ਵਰਗੇ ਮੁਕਾਬਲੇ ਵੀ ਦਰਸ਼ਕਾਂ ਲਈ ਆਯੋਜਿਤ ਕੀਤੇ ਗਏ ।

ਇਸ ਦੌਰਾਨ ਸੀ.ਪੀ.ਐਫ. ਦੇ ਫਾਊਂਡਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿਛਲੇ 3 ਮਹੀਨਿਆਂ ਵਿੱਚ 20 ਲੱਖ ਤੋਂ ਵੱਧ ਇੰਪੈਸ਼ਨ ਹਾਸਲ ਕੀਤੇ ਅਤੇ 3 ਲੱਖ ਤੋਂ ਵੱਧ ਲੋਕਾਂ ਨੇ ਮੁਹਿੰਮ ਦੌਰਾਨ ਵੈਬਿਨਾਰ ਵੇਖੇ । ਉਨਾਂ ਨੇ ਅੱਗੇ ਕਿਹਾ ਕਿ ਇਹ ਵੈਬਿਨਾਰ ਫੇਸਬੁੱਕ ਪੇਜ “ਪੰਜਾਬ ਪੁਲਿਸ ਇੰਡੀਆ’’ ‘ਤੇ ਕਦੇ ਵੀ ਵੇਖੇ ਜਾ ਸਕਦੇ ਹਨ।

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਜਿਸ ਸੱਜਣ ਕੁਮਾਰ ਨੂੰ ਸਿੱਖ ਕੌਮ ਜੇਲ੍ਹ ਛੱਡ ਕੇ ਆਈ ਸਰਨਾ ਭਰਾਵਾਂ ਨੇ ਉਸਦਾ...

ਯੈੱਸ ਪੰਜਾਬ ਨਵੀਂ ਦਿੱਲੀ, 11 ਅਪ੍ਰੈਲ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਸ ਸੱਜਣ ਕੁਮਾਰ ਨੁੰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਸ਼ੁਰੂ

ਯੈੱਸ ਪੰਜਾਬ ਚੰਡੀਗੜ, 10 ਅਪ੍ਰੈਲ, 2021 - ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਦੀ ਉਸਾਰੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰਾਜੈਕਟ ਜਲਦ ਹੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੰਘ ਸਭਾਵਾਂ ਦੇ ਗ੍ਰੰਥੀ ਤੇ ਰਾਗੀ ਸਿੰਘਾਂ ਦੇ ਬੱਚਿਆਂ ਨੁੰ...

ਯੈੱਸ ਪੰਜਾਬ ਨਵੀਂਦੱਲੀ, 10 ਅਪ੍ਰੈਲ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਵਿਚ ਕੰਮ ਕਰਦੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਫ਼ੌਜ ਦੀ ਭਰਤੀ ਦੌਰਾਨ ਅੰਮ੍ਰਿਤਧਾਰੀ ਨੌਜਵਾਨਾਂ ਦੇ ਕਕਾਰ ਉਤਰਵਾਉਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇ:...

ਯੈੱਸ ਪੰਜਾਬ ਅੰਮ੍ਰਿਤਸਰ, 10 ਅਪ੍ਰੈਲ, 2021 - ਫਿਰੋਜ਼ਪੁਰ ਵਿਖੇ ਆਰਮੀ ਦੀ ਭਰਤੀ ਦੌਰਾਨ ਫਿਜੀਕਲ ਟੈਸਟ ਸਮੇਂ ਆਰਮੀ ਅਫ਼ਸਰਾਂ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਅੰਮ੍ਰਿਤਸਰ ਤੋਂ ਦਿੱਲੀ ਪੁੱਜਾ ਨਗਰ ਕੀਰਤਨ, ਸਿਰਸਾ ਨੇ ਸੰਗਤਾਂ ਨਾਲ ਕੀਤਾ ਸਵਾਗਤ

ਯੈੱਸ ਪੰਜਾਬ ਨਵੀਂ ਦਿੱਲੀ, 9 ਅਪ੍ਰੈਲ, 2021 - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400 ਸਾਲਾ ਪ੍ਰਕਾਸ਼ ਪੁਰਬ ਸਮਾਗਮ: ਸ਼੍ਰੋਮਣੀ ਕਮੇਟੀ ਵੱਲੋਂ ਮੇਅਰ ਅਤੇ ਅਧਿਕਾਰੀਆਂ ਨੂੰ ਸਮਾਗਮਾਂ ਲਈ...

ਯੈੱਸ ਪੰਜਾਬ ਅੰਮ੍ਰਿਤਸਰ, 9 ਅਪ੍ਰੈਲ, 2021 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਉੱਘੇ ਅਦਾਕਾਰ ਸਤੀਸ਼ ਕੌਲ ਦੇ ਅੰਤਿਮ ਸਸਕਾਰ ਮੌਕੇ ਚੇਅਰਮੈਨ ਟਿੱਕਾ ਨੇ ਮੁੱਖ ਮੰਤਰੀ ਵੱਲੋਂ ਕੀਤੀ ਸ਼ਾਲ ਅਰਪਿਤ

ਯੈੱਸ ਪੰਜਾਬ ਲੁਧਿਆਣਾ, 11 ਅਪ੍ਰੈਲ, 2021 (ਰਾਜਕੁਮਾਰ ਸ਼ਰਮਾ) ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ (76) ਦਾ ਬੀਤੇ ਕੱਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ, ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿੱਚ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਗੀਤ ਜਗਤ ਨੂੰ ਵੱਡਾ ਝਟਕਾ: Punjab ਦੇ ਨਾਮਵਰ ਗਾਇਕ Diljaan ਦੀ ਸੜਕ ਹਾਦਸੇ ’ਚ ਮੌਤ

ਯੈੱਸ ਪੰਜਾਬ ਜਲੰਧਰ, 30 ਮਾਰਚ, 2021: ਪੰਜਾਬ ਦੇ ਨਾਮਵਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦਿਲਜਾਨ ਭਾਰਤ ਅਤੇ ਪਾਕਿਸਤਾਨ ਦੇ ਗਾਇਕਾਂ ਦੇ ਮੁਕਾਬਲਾਮਈ ਅੰਦਾਜ਼ ਵਿੱਚ ਬਣਾਏ ਗਏ ਰਿਐਲਟੀ ਸ਼ੋਅ ‘ਸੁਰ ਕਸ਼ੇਤਰਾ’ ਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕੀ ਹੈ ਸੱਚ Ajay Devgn ਦੀ ‘ਮਾਰ ਕੁੱਟ’ ਵਾਲੇ Viral Video ਦਾ?

ਯੈੱਸ ਪੰਜਾਬ ਮੁੰਬਈ, 29 ਮਾਰਚ, 2021: ਬਾਲੀਵੁੱਡ ਐਕਟਰ ਅਜੇ ਦੇਵਗਨ ਦੇ ਦੱਸੇ ਜਾ ਰਹੇ ਦਿੱਲੀ ਦੇ ਇਕ ਝਗੜੇ ਵਾਲੇ ਵਾਇਰਲ ਵੀਡੀਓ ਦੀ ਸੱਚਾਈ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇਕ ‘ਪੱਬ’ ਦੇ ਬਾਹਰ ਕਾਰ ਪਾਰਕਿੰਗ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Gippy Grewal ਅਤੇ Neeru Bajwa ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਹੋਵੇਗੀ 21 ਮਈ ਨੂੰ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਮਾਰਚ 11, 2021 'ਪਾਣੀ ਚ ਮਧਾਣੀ' ਨੂੰ ਲੈਕੇ ਪਹਿਲਾਂ ਹੀ ਦਰਸ਼ਕਾਂ ਵਿੱਚ ਕਾਟੁ ਉਤਸੁਕਤਾ ਹੈ। ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਸੁਰਖੀਆਂ ਬਣ ਰਿਹਾ ਹੈ ਅਤੇ ਨੀਰੂ ਬਾਜਵਾ ਦਾ ਸਦਾਬਹਾਰ ਸੁਹਜ ਫਿਰ ਤੋਂ ਵੱਡੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Sardul Sikander ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਿਆ ਜਾਵੇਗਾ: Dharamsot

ਯੈੱਸ ਪੰਜਾਬ ਖੰਨਾ (ਲੁਧਿਆਣਾ), ਮਾਰਚ 7, 2021: ਪੰਜਾਬ ਸਰਕਾਰ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ ਖੰਨਾ ਵਿਖੇ ਗਾਇਕ ਸਰਦੂਲ ਸਿਕੰਦਰ ਦੀ...
- Advertisement -WhatsApp 300x300 1

ਸੋਸ਼ਲ ਮੀਡੀਆ

20,407FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ, ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ

ਅੱਜ-ਨਾਮਾ ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ, ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ। ਕਾਟਾ ਵੱਜ ਗਿਆ ਜਾਪਦਾ ਫਾਈਲ ਉੱਤੇ, ਬਚੀ ਦਿੱਸੇ ਕੁਝ ਰਹੀ ਨਹੀਂ ਮੱਦ ਮੀਆਂ। ਕਿਹਾ ਜਾਂਦਾ...

ਦੀਨਾ ਨਾਥ ਨੂੰ ਕਿਹਾ ਤਰਲੋਕ ਸਿੰਘ ਨੇ, ਝੋਲੀ ਮੇਰੀ ਨਾ ਤੇਰੀ ਪਿਆ ਕੱਖ ਭਾਈ

ਅੱਜ-ਨਾਮਾ ਦੀਨਾ ਨਾਥ ਨੂੰ ਕਿਹਾ ਤਰਲੋਕ ਸਿੰਘ ਨੇ, ਝੋਲੀ ਮੇਰੀ ਨਾ ਤੇਰੀ ਪਿਆ ਕੱਖ ਭਾਈ। ਕਾਣੀ ਕੌਡੀ ਤੋਂ ਜਿਹੜੇ ਮੁਹਤਾਜ ਸੀਗੇ, ਕਰੋੜਾਂ ਖੱਟਣ ਨੂੰ ਟੱਪ ਗਏ ਲੱਖ ਭਾਈ। ਵੋਟਾਂ...

ਮਾਇਆਵਤੀ ਦਾ ਉੱਠਿਆ ਕੇਸ ਉਹ ਹੀ, ਜਿਹੜਾ ਸੁਣਦੇ ਸੀ ਬੁੱਤ ਲਵਾਉਣ ਵਾਲਾ

ਅੱਜ-ਨਾਮਾ ਮਾਇਆਵਤੀ ਦਾ ਉੱਠਿਆ ਕੇਸ ਉਹ ਹੀ, ਜਿਹੜਾ ਸੁਣਦੇ ਸੀ ਬੁੱਤ ਲਵਾਉਣ ਵਾਲਾ। ਕਾਂਸ਼ੀ ਰਾਮ ਅਤੇ ਹਾਥੀ ਦੇ ਬੁੱਤ ਘੜ-ਘੜ, ਸ਼ਹਿਰਾਂ ਕਈਆਂ ਦੇ ਵਿੱਚ ਸਜਾਉਣ ਵਾਲਾ। ਚੁਣ ਕੇ ਪਾਰਕ...

ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ, ਓਧਰ ਐਟਮ ਦੀ ਗੱਲ ਪਈ ਚੱਲ ਬੇਲੀ

ਅੱਜ-ਨਾਮਾ ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ, ਓਧਰ ਐਟਮ ਦੀ ਗੱਲ ਪਈ ਚੱਲ ਬੇਲੀ। ਕੀਤਾ ਗਿਆ ਸਮਝੌਤਾ ਸੀ ਬਹੁਤ ਪਹਿਲਾਂ, ਲੈ ਗਿਆ ਉਹਦੀ ਓਬਾਮਾ ਸੀ ਭੱਲ ਬੇਲੀ। ਮਾਰਿਆ ਕਾਟਾ...

ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ, ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ

ਅੱਜ-ਨਾਮਾ ਬੰਦਾ ਏਧਰ ਦਾ ਟੁੱਟਾ ਤਾਂ ਗਿਆ ਓਧਰ, ਓਧਰ ਵਾਲਾ ਵੀ ਟੁੱਟਣ ਨੂੰ ਫਿਰੇ ਬੇਲੀ। ਹਰ ਕੋਈ ਰੱਖ ਕੇ ਆਂਵਦਾ ਝਾਕ ਵੱਡੀ, ਜਿਹੜੀ ਲੱਗਦੀ ਦਿੱਸੀ ਨਾ ਸਿਰੇ ਬੇਲੀ। ਹਰ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਖ਼ਾਲਸਾ ਸਾਜਨਾ ਦਿਵਸ – ਧਰਮਾਂ ਦੇ ਇਤਿਹਾਸ ਦਾ ਕ੍ਰਾਂਤੀਕਾਰੀ ਪੰਨਾ – 13 ਅਪ੍ਰੈਲ ’ਤੇ ਵਿਸ਼ੇਸ਼: ਬੀਬੀ ਜਗੀਰ ਕੌਰ

ਸਾਹਿਬੇ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ...

ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ – ਪ੍ਰੋ: ਗੁਰਭਜਨ ਗਿੱਲ ਦੀ ਕਲਮ ਤੋਂ

ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ...

New Zealand ਦੇ Sikhs ਨੇ 11 ਏਕੜ ਵਿੱਚ 25 Million Dollars ਦੀ ਲਾਗਤ ਨਾਲ ਬਹੁਮੰਤਵੀ Sports Complex ਤਿਆਰ ਕੀਤਾ

ਸਿੱਖ ਦੁਨੀਆਂ ਵਿੱਚ ਜਿੱਥੇ ਵੀ ਗਏ ਨੇ ਹਰ ਜਗ੍ਹਾ ਇਨ੍ਹਾਂ ਨੇ ਆਪਣੀ ਵੱਖਰੀ ਦੁਨੀਆ ਵਸਾਈ ਹੈ ,ਆਪਣੇ ਕਾਰਨਾਮਿਆਂ ਨਾਲ ਪੰਜਾਬੀਆਂ ਨੇ ਹਰ ਜਗ੍ਹਾ ਤੇ...

ਖ਼ਾਲਸਾ ਪੰਥ ਦਾ ਜਲੌ – ਹੋਲਾ ਮਹੱਲਾ: ਬੀਬੀ ਜਗੀਰ ਕੌਰ

ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਤਵਾਰੀਖ਼ ਦੇ ਨਾਲ-ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ। ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ...

ਦੁਹਾਈ ਓ ਦੁਹਾਈ, 120 ਦਿਨਾਂ ਬਾਅਦ ਵੀ ਨਹੀਂ ਪਿਘਲੇ ਪੱਥਰ – ਗੁਰਭਜਨ ਗਿੱਲ ਦੀ ਕਲਮ ਤੋਂ

ਅੱਜ ਦੁੱਲਾ ਭੱਟੀ ਦਾ 432ਵਾਂ ਸ਼ਹਾਦਤ ਦਿਹਾੜਾ ਹੈ। ਏਧਰ ਕਿਰਤੀ ਕਿਸਾਨ ਸੰਘਰਸ਼ ਦਾ 120 ਵਾਂ ਦਿਨ ਹੈ। ਭਾਰਤ ਬੰਦ ਦਾ ਹੋਕਾ ਹੈ। ਕਰੋਨਾ ਕਹਿਰ...
error: Content is protected !!