Thursday, January 20, 2022

ਵਾਹਿਗੁਰੂ

spot_img
ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਦੀ ਜੀਵਨ ਸਾਥਣ ਬੀਬੀ ਹਰਮਿੰਦਰ ਕੌਰ ਨੂੰ ਭੋਗ ਮੌਕੇ ਸ਼ਰਧਾਂਜਲੀਆਂ ਭੇਂਟ

ਯੈੱਸ ਪੰਜਾਬ
ਨਾਭਾ, ਨਵੰਬਰ 28, 2021:
ਕੌਨ ਕਹਤਾ ਹੈ ਕਿ ਮੌਤ ਆਈ ਤੋ ਮਰ ਜਾਊਂਗਾ, ਮੈਂ ਤੋ ਦਰਿਆ ਹੂੰ ਸਮੁੰਦਰ ਮੇਂ ਉਤਰ ਜਾਊਂਗਾ’ ਇਸ ਉਰਦੂ ਸ਼ੇਅਰ ਨਾਲ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਦੀ ਸੁਪਤਨੀ ਸਵ. ਹਰਮਿੰਦਰ ਕੌਰ ਨਮਿਤ ਸਰਧਾਂਜਲੀ ਸਮਾਗਮ ਮੌਕੇ ਪਿੰਡ ਥੂਹੀ ਦੇ ਗੁਰੂ ਘਰ ਵਿੱਖੇ ਉਨ੍ਹਾਂ ਨੂੰ ਸਰਧਾਂਜਲੀ ਦਿੰਦਿਆਂ ਪਦਮ ਸ੍ਰੀ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਨੇ ਕਿਹਾ ਕਿ ਹਰੇਕ ਵੱਡੇ ਦੁੱਖ ਨੂੰ ਭਾਣਾ ਮੰਨ ਕੇ ਸਹਿ ਜਾਣ ਲਈ ਸਾਡੇ ਪਾਸ ਸ਼ਬਦਾਂ ਦੇ ਅਥਾਹ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਮੌਜੂਦ ਹੈ।

ਬੀਬੀ ਹਰਮਿੰਦਰ ਕੌਰ ਬੁੱਟਰ ਨੂੰ ਅਕੀਦਤ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਕਵੀਆਂ ਨੂੰ ਰੁਤਬੇ ਤੇ ਪੁਰਸ਼ਕਾਰ ਰਾਹੀਂ ਨਹੀਂ ਸਗੋਂ ਉਨ੍ਹਾਂ ਦੀ ਕਵਿਤਾ ਰਾਹੀਂ ਯਾਦ ਰੱਖਿਆ ਜਾਂਦਾ ਹੈ। ਉਨ੍ਹਾ ਦੱਸਿਆ ਕਿ ਦਰਸ਼ਨ ਬੁੱਟਰ ਦੀ ਕਵਿਤਾ ਤੇ ਸਾਹਿਤ ਰਚਨਾ ‘ਚ ਸਵ. ਬੀਬੀ ਹਰਮਿੰਦਰ ਕੌਰ ਦਾ ਅਹਿਮ ਯੋਗਦਾਨ ਹੈ।

ਸ਼੍ਰੋਮਣੀ ਕਵੀ ਗੁਰਭਜਨ ਗਿੱਲ ਨੇ ਬੁੱਟਰ ਪਰਿਵਾਰ ਨਾਲ ਸੰਵੇਦਨਾ ਸਾਂਝੀ ਕਰਨ ਉਪਰੰਤ ਸਮਾਜਿਕ ਆਗੂਆਂ ਨੂੰ ਦਰਸ਼ਨ ਬੁੱਟਰ ਵਾਂਗ ਪੰਜਾਬੀਅਤ ਦੀ ਮਸ਼ਾਲ ਚੁੱਕਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਨਛੱਤਰ ਸਿੰਘ ਦੀ ਧੀ ਨੇ ਜਥੇਦਾਰ ਪ੍ਰੀਤਮ ਸਿੰਘ ਥੂਹੀ ਦੀ ਨੂੰਹ ਬਣ ਕੇ ਸਿਰਫ਼ ਦਰਸ਼ਨ ਬੁੱਟਰ ਨਾਲ ਜੀਵਨ ਸਾਥ ਹੀ ਨਹੀਂ ਨਿਭਾਇਆ ਸਗੋਂ ਦਰਸ਼ਨ ਦੇ ਤਿੰਨ ਨਿੱਕੇ ਵੀਰਾਂ ਦੇ ਪਰਿਵਾਰਾਂ ਨੂੰ ਹੁਣ ਤੀਕ ਇੱਕ ਮੁੱਠ ਰੱਖਿਆ। ਸੀਡੇ ਸ਼ਾਇਰ ਮਿੱਤਰ ਦਰਸ਼ਨ ਬੁੱਟਰ ਨਾਲ ਵੱਡੀ ਧਿਰ ਬਣ ਕੇ ਵਿਚਰਨ ਵਾਲੀ ਭੈਣ ਦੇ ਜਾਣ ਤੇ ਸਾਡਾ ਸਭ ਦਾ ਮਨ ਉਦਾਸ ਹੈ।

ਇਸ ਮੌਕੇ ਸੁਰਜੀਤ ਪਾਤਰ ਤੇ ਪ੍ਰੋ.ਗੁਰਭਜਨ ਗਿੱਲ ਤੋਂ ਇਲਾਵਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਹਾਣੀਕਾਰ ਕਿਰਪਾਲ ਕਜ਼ਾਕ, ਡਾਃ ਬਲਦੇਵ ਸਿੰਘ ਧਾਲੀਵਾਲ, ਜਸਵੰਤ ਜਫ਼ਰ, ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਸਿੰਘ ਭੱਟੀ, ਡਾਃ ਦੀਪਕ ਮਨਮੋਹਨ ਸਿੰਘ, ਲੋਕ ਗਾਇਕ ਹਰਜੀਤ ਹਰਮਨ, ਬਲਵਿੰਦਰ ਸੰਧੂ, ਡਾਃ॥ਬਰਜਿੰਦਰ ਚੌਹਾਨ, ਸੁਸ਼ੀਲ ਦੁਸਾਂਝ, ਪਵਨ ਹਰਚੰਦਪੁਰੀ, ਡਾਃ ਗੁਲਜ਼ਾਰ ਪੰਧੇਰ,ਤਰਲੋਚਨ ਝਾਂਡੇ, ਮਨਜਿੰਦਰ ਧਨੋਆ, ਡਾਃਸੁਲਤਾਨਾ ਬੇਗਮ, ਮਨਜੀਤ ਇੰਦਰਾ, ਜਗਦੀਪ ਸਿੱਧੂ, ਸੁਰਿੰਦਰਪ੍ਰੀਤ ਘਣੀਆਂ, ਰਮਨ ਸੰਧੂ, ਹਰਵਿੰਦਰ ਚੰਡੀਗੜ੍ਹ, ਪ੍ਰੋ. ਜੋਗਾ ਸਿੰਘ, ਪ੍ਰੋ.ਜ਼ੋਰਾ ਸਿੰਘ, ਕੰਵਰ ਜਸਮਿੰਦਰਪਾਲ, ਅਮ੍ਰਿਤਪਾਲ ਸ਼ੈਦਾ, ਸਤਪਾਲ ਭੀਖੀ, ਪ੍ਰੋ. ਮੋਹਨ ਤਿਆਗੀ, ਦਰਸ਼ਨ ਜੋਗਾ,ਜਸਪਾਲ ਮਾਨਖੇੜਾ, ਲਾਭ ਸਿੰਘ ਖੀਵਾ, ਡਾ. ਮਿੱਠਾ ਸਿੰਘ, ਡਾ. ਸਵੈਰਾਜ ਸੰਧੂ, ਗੁਰਚਰਨ ਸਿੰਘ ਪੱਬਾਰਾਲੀ, ਸੇਵਾ ਸਿੰਘ ਭਾਸ਼ੋ, ਸਰਬਜੀਤ ਕੌਰ ਜੱਸ,ਸੰਦੀਪ, ਵਿਸ਼ਾਲ ਸੰਪਾਦਕ ਅੱਖਰ, ਧਰਮਿੰਦਰ ਸਿੰਘ ਔਲਖ, ਰਮੇਸ਼ ਯਾਦਵ, ਬਖਤਾਵਰ ਧਾਲੀਵਾਲ,ਅਸ਼ਵਨੀ ਬਾਗੜੀਆਂ, ਤੇਜਿੰਦਰ ਫਤਿਹਪੁਰ, ਸਹਿਜਪ੍ਰੀਤ ਸਿੰਘ ਮਾਂਗਟ, ਵਿਸ਼ਾਲ ਬਿਆਸ, ਜੈਨਇੰਦਰ ਚੌਹਾਨ, ਕਰਮ ਸਿੰਘ ਜ਼ਖ਼ਮੀ,ਕਸਤੂਰੀ ਲਾਲ ਪਲਸ ਮੰਚ,ਅਜਿਤ ਆਰਿਫ਼, ਸੁਰਿੰਦਰਜੀਤ ਚੌਹਾਨ, ਰਣਜੀਤ ਕੌਰ ਸਵੀ,ਸੁਖਦੇਵ ਸਿੰਘ ਢੀਂਡਸਾ, ਮਹਿੰਦਰਪਾਲ ਬੱਬੀ, ਸੁਰਿੰਦਰਜੀਤ ਚੌਹਾਨ, ਜਗਤਾਰ ਭੜ੍ਹੋ, ਗੁਰਪ੍ਰੀਤ ਸਿੰਘ ਨਾਮਧਾਰੀ ਤੇ ਰਾਜਨੀਤਕ ਸ਼ਖ਼ਸੀਅਤਾਂ ਸਾਬਕਾ ਮੰਤਰੀ ਸਃ ਸੁਰਜੀਤ ਸਿੰਘ ਰੱਖੜਾ, ਸਾਧੂ ਸਿੰਘ ਧਰਮਸੋਤ, ਹਰਮੇਲ ਸਿੰਘ ਟੌਹੜਾ, ਗੁਰਦੇਵ ਸਿੰਘ ਦੇਵ ਮਾਨ,ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਕਬੀਰ ਦਾਸ ਵੱਲੋਂ ਬਿਕਰਮ ਸਿੰਘ ਚੌਹਾਨ, ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰਨੀ ਕੁਲਦੀਪ ਕੌਰ ਟੌਹੜਾ,ਸਤਵਿੰਦਰ ਸਿੰਘ ਟੌਹੜਾ, ਹਰਦੀਪ ਕੌਰ ਖੋਖ, ਪਰਮਜੀਤ ਸਿੰਘ ਖੱਟੜਾ, ਇਛਿਆਮਾਨ ਸਿੰਘ ਭੋਜੋਮਾਜਰੀ, ਦਲੀਪ ਕੁਮਾਰ ਬਿੱਟੂ, ਬਿੱਲੂ ਮੱਲੇਵਾਲ ਆਦਿ ਨੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਤਿੰਦਰ ਬੁੱਟਰ, ਗੋਵਨਗੀਤ ਸਿੰਘ ਬੁੱਟਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਈ।

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਤੇ ਉਨ੍ਹਾਂ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਉਪਰੰਤ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਮਾਮਲਾ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ 4 ਵਾਰ ਰੱਦ ਕਰਨ ਦਾ – ਸਿੱਖਾਂ ਨੇ ਘੇਰਿਆ ਆਮ ਆਦਮੀ ਪਾਰਟੀ ਹੈਡਕੁਆਰਟਰ

ਯੈੱਸ ਪੰਜਾਬ ਨਵੀਂ ਦਿੱਲੀ, 17 ਜਨਵਰੀ, 2022 - ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਤੇ ਨੂੰ 4 ਵਾਰ ਰੱਦ ਕਰਨ...

ਬਿਹਾਰ ’ਚ ਸਿੱਖ ਸੰਗਤ ’ਤੇ ਹਮਲਾ ਕਰਨ ਵਾਲਿਆਂ ਨੁੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਯਕੀਨੀ ਬਣਾਉਣ ਨਿਤਿਸ਼ ਕੁਮਾਰ: ਜਥੇਦਾਰ ਅਵਤਾਰ ਸਿੰਘ ਹਿੱਤ

ਯੈੱਸ ਪੰਜਾਬ ਨਵੀਂ ਦਿੱਲੀ, 17 ਜਨਵਰੀ, 2022 - ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪੰਜਾਬ...

ਕੋਰੋਨਾ ਕਾਰਨ ਭਾਰਤ ’ਚ ਫ਼ਸੇ ਨੌਜਵਾਨਾਂ ਦਾ ਮਾਮਲਾ ਸਰਕਾਰ ਤੱਕ ਪਹੁੰਚਾਉਣ ਨਿਊਜ਼ੀਲੈਂਡ ਦੀਆਂ ਸਿੱਖ ਸੰਸਥਾਵਾਂ: ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 17 ਜਨਵਰੀ, 2022 - ਕੋਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਤੋਂ ਆਏ ਵੱਡੀ ਗਿਣਤੀ ਪੰਜਾਬੀ ਜੋ ਪਾਬੰਦੀਆਂ ਕਾਰਨ ਵਾਪਸ ਨਹੀਂ ਜਾ ਸਕੇ ਸਨ, ਨੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ...

ਤਖ਼ਤ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਹਮਲਾ ਨਿੰਦਣਯੋਗ, ਰਾਜਸਥਾਨ ’ਚ ਮਾਸੂਮ ਨਾਲ ਗੈਂਗਰੇਪ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 17 ਜਨਵਰੀ, 2022 - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੀਆਂ ਸੰਗਤਾਂ ’ਤੇ ਬਿਹਾਰ ਅੰਦਰ ਕੁਝ ਲੋਕਾਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦੀ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ, ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

ਯੈੱਸ ਪੰਜਾਬ ਅੰਮ੍ਰਿਤਸਰ, 17 ਜਨਵਰੀ. 2022 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ ’ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰਕੇ ਨਵਾਂ ਲਗਾ ਦਿੱਤਾ ਗਿਆ...

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ, ਭੇਤਭਰੀ ਹਾਲਤ ਵਿੱਚ ਪਾਏ ਗਏ ਸਨ ਜ਼ਖ਼ਮੀ

ਯੈੱਸ ਪੰਜਾਬ ਪਟਨਾ ਸਾਹਿਬ, 17 ਜਨਵਰੀ, 2022: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਨੇ ਪਟਨਾ ਦੇ ਹਸਪਤਾਲ ਵਿੱਚ ਅੱਜ ਆਖ਼ਰੀ ਸਾਹ ਲਏ।...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,505FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼