Sunday, May 16, 2021
covid vaccination

Ashirwad 51000

Kisani Karza 4624 Cr

Shaheed 50 lakh

Mahila Sarpanch

Vidhwa Pension 1500

NNP Soorbir

Markfed 3 3

Verka Ice Cream

Innocent Hunar Se Rozgar 25 4 21

ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ – ਪ੍ਰੋ: ਗੁਰਭਜਨ ਗਿੱਲ ਦੀ ਕਲਮ ਤੋਂ

ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਦਾ ਫੋਨ ਤੇ ਸੁਨੇਹਾ ਮਿਲਿਆ, ਅੱਬਾ ਆਖਰੀ ਜੰਗ ਲੜ ਰਹੇ ਨੇ। ਜ਼ਿੰਦਗੀ ਤੇ ਮੌਤ ਵਿਚਕਾਰ ਕਸ਼ਮਕਸ਼ ਹੈ, ਡਾਕਟਰ ਪੂਰੀ ਵਾਹ ਲਾ ਰਹੇ ਨੇ, ਤੁਸੀਂ ਸਭ ਅਰਦਾਸ ਕਰੋ।

ਮੈਂ ਸਮਝ ਗਿਆ, ਪਾਣੀ ਚੜ੍ਹ ਆਇਆ ਹੈ। ਹੁਣ ਬਚਣਾ ਮੁਹਾਲ ਜਾਪਦਾ ਹੈ। ਰੋਂਦਿਆਂ ਅਰਦਾਸ ਕਰਕੇ ਇਮਰਾਨ ਨੂੰ ਰੀਕਾਰਡ ਕਰਕੇ ਭੇਜੀ।

ਰੱਬ ਰੱਬ ਕਰਕੇ ਸ਼ਾਮ ਉਡੀਕੀ। ਚਾਰ ਸਾਢੇ ਚਾਰ ਵਜੇ ਤੀਕ ਸ਼ੁਕਰ ਕੀਤਾ ਕਿ ਕੋਈ ਉਦਾਸ ਖ਼ਬਰ ਨਹੀਂ।
ਨੀਂਦ ਨੇ ਢਾਹ ਲਿਆ ਗਿਆਨੀ ਪਿੰਦਰਪਾਲ ਸਿੰਘ ਦੀ ਪਟਿਆਲਿਉਂ ਆਉਂਦੀ ਕਥਾ ਸੁਣਦੇ ਸੁਣਦੇ।

Gurbhajan Gillਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵੈਰਾਗ ਚੋਂ ਵੀ ਸ਼ੌਕਤ ਅਲੀ ਭਾ ਜੀ ਦਾ ਚਿਹਰਾ ਬਾਰ ਬਾਰ ਉੱਭਰ ਰਿਹਾ ਸੀ। ਨੀਂਦ ਉੱਖੜੀ ਤਾਂ ਫੋਨ ਤੇ ਪੰਜ ਸੱਤ ਸੁਨੇਹੇ ਸਨ। ਡਾ: ਸੁਖਨੈਨ,ਪੰਮੀ ਬਾਈ, ਇਕਬਾਲ ਮਾਹਲ ਕੈਨੇਡਾ,ਅਸ਼ਰਫ਼ ਸੁਹੇਲ ਲਾਹੌਰ ਤੇ ਕਿੰਨੇ ਹੋਰ। ਲੱਗਿਆ ਗਲੋਬ ਹਿੱਲ ਰਿਹਾ ਹੈ। ਭਾਣਾ ਵਾਪਰ ਚੁਕਾ ਸੀ। ਸਾਡਾ ਵੀਰ ਸ਼ੌਕਤ ਅਲੀ ਸਾਨੂੰ ਆਖ਼ਰੀ ਸਲਾਮ ਕਹਿ ਚੁਕਾ ਸੀ।

ਯਾਦਾਂ ਦੇ ਕਾਫ਼ਲੇ ਅੱਖਾਂ ਅੱਗਿਉਂ ਲੰਘਣ ਲੱਗੇ। ਬਚਪਨ ‘ ਚ ਪਿੰਡ ਬਸੰਤਕੋਟ (ਗੁਰਦਾਸਪੁਰ)ਰਹਿੰਦਿਆਂ ਰੇਡੀਉ ਲਾਹੌਰ ਤੋਂ ਪਹਿਲ ਪਲੱਕੜੇ ਸੁਣੇ ਉਨ੍ਹਾਂ ਦੇ ਗੀਤ ਚੇਤੇ ਆਏ।

ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ।
ਸਾਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ।

ਛੱਲਾ ਤਾਂ ਵੱਖ ਵੱਖ ਦੋਹਾਂ ਭਰਾਵਾਂ ਗਾਇਆ ਹੋਇਆ ਸੀ। ਵੱਡੇ ਵੀਰ ਇਨਾਇਤ ਅਲੀ ਨੇ ਵੀ ਤੇ ਸ਼ੌਕਤ ਅਲੀ ਨੇ ਵੀ। ਦੋਵੇਂ ਕਮਾਲ ਸਨ। ਫਿਰ ਮੀਆਂ ਮੁਹੰਮਦ ਬਖ਼ਸ਼ ਸਾਹਿਬ ਦਾ ਕਲਾਮ ਸੁਣਦੇ ਰਹੇ।

ਸ਼ੌਕਤ ਅਲੀ ਦਾ ਸੰਗੀਤ ਸਾਡੇ ਮਨ ਦੇ ਖ਼ਾਲੀ ਕੋਨੇ ਭਰਦਾ ਸੀ। ਲੱਗਦਾ ਸੀ ਕਿ ਕੋਈ ਸੁਰਵੰਤਾ ਵਡਿੱਕਾ ਤੁਹਾਡੇ ਨਾਲ ਵਿਰਸੇ ਦੀ ਬਾਤ ਪਾ ਰਿਹਾ ਹੈ।

ਅੰਮ੍ਰਿਤਾ ਪ੍ਰੀਤਮ ਦਾ ਇੱਕ ਗੀਤ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ੍ਹ ਤੱਕ ਨਹੀਂ ਰਹਿਣਾ

ਵੀ ਸ਼ੌਕਤ ਭਾ ਜੀ ਨੇ ਕਮਾਲ ਗਾਇਆ। ਅੰਮ੍ਰਿਤਾ ਜੀ ਨੇ ਸ਼ੌਕਤ ਅਲੀ ਦੀ ਮੁਲਾਕਾਤ ਆਧਾਰਿਤ ਲੇਖ ਨਾਗਮਣੀ ਚ ਛਾਪਿਆ।

ਸ਼ਮਸ਼ੇਰ ਸਿੰਘ ਸੰਧੂ ਨੇ ਏਧਰ ਪਹਿਲੀ ਵਾਰ ਸੁਰ ਦਰਿਆਉਂ ਪਾਰ ਦੇ ਪੁਸਤਕ ਚ ਸ਼ੌਕਤ ਭਾ ਜੀ ਬਾਰੇ ਲੇਖ ਲਿਖਿਆ। ਫਿਰ ਇਕਬਾਲ ਮਾਹਲ ਜੀ ਦਾ ਲੇਖ ਆਰਸੀ ਮੈਗਜ਼ੀਨ ਚ ਪੜ੍ਹਿਆ। ਸੁਰਾਂ ਦੇ ਸੌਦਾਗਰ ਕਿਤਾਬ ਚ ਵੀ। ਹੋਰ ਵੀ ਆਪਣਾ ਆਪਣਾ ਲੱਗਣ ਲੱਗ ਪਿਆ ਵੱਡਾ ਵੀਰ। 1995-1996 ਸੀ ਸ਼ਾਇਦ ਜਦ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ ਸ: ਹਰਨੇਕ ਸਿੰਘ ਘੜੂੰਆਂ ਤੇ ਬਾਕੀ ਦੋਸਤਾਂ ਰਲ਼ ਕੇ ਮੋਹਾਲੀ ਚ ਲੋਕ ਸੰਗੀਤ ਉਤਸਵ ਕੀਤਾ।

ਉਨ੍ਹਾਂ ਦੇ ਬੁਲਾਵੇ ਤੇ ਇਨਾਇਤ ਹੁਸੈਨ ਭੱਟੀ, ਰੇਸ਼ਮਾਂ, ਸ਼ੌਰਤ ਅਲੀ, ਅਕਰਮ ਰਾਹੀ ਤੇ ਕਈ ਹੋਰ ਕਲਾਕਾਰ ਏਧਰ ਆਏ। ਸਭਨਾਂ ਨੂੰ ਇਕੱਠਿਆਂ ਵੇਖਣਾ ਕਰਾਮਾਤ ਤੋਂ ਘੱਟ ਨਹੀਂ ਸੀ।

ਅਟਾਰੀ ਰੇਲਵੇ ਸਟੇਸ਼ਨ ਤੇ ਸ: ਜਗਦੇਵ ਸਿੰਘ ਜੱਸੋਵਾਲ ਨਾਲ ਜਾ ਕੇ ਸਭਨਾਂ ਦਾ ਸਵਾਗਤ ਕੀਤਾ ਤੇਲ ਚੋ ਕੇ। ਗੁੜ ਨਾਲ ਮੂੰਹ ਜੁਠਾਲ ਕੇ। ਸ਼ੌਕਤ ਅਲੀ ਭਾ ਜੀ ਸਾਡੇ ਵਾਲੀ ਕਾਰ ਚ ਬਹਿ ਗਏ। ਰੇਸ਼ਮਾਂ ਵੀ।

ਕਹਿਣ ਲੱਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਹੀ ਹੋਰ ਕੰਮ ਕਰਨੈ। ਬਾਕੀ ਕਲਾਕਾਰਾਂ ਨੇ ਵੀ ਇਹੀ ਮਿਥਿਆ ਹੋਇਆ ਸੀ। ਮਸ਼ਵਰਾ ਕਰਕੇ ਅਸੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਲੈ ਤੁਰੇ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਸੰਗਤ ਬੇਸ਼ੁਮਾਰ ਸੀ। ਸ਼੍ਰੋਮਣੀ ਕਮੇਟੀ ਦੇ ਲੋਕ ਸੰਪਰਕ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਨੇ ਸਾਡੀ ਮਦਦ ਕੀਤੀ। ਜਲਦੀ ਮੱਥਾ ਟਿਕਵਾ ਦਿੱਤਾ। ਸੂਚਨਾ ਕੇਂਦਰ ਚ ਮੁੜੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭਨਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਸ਼ਾਇਦ ਸ: ਕੁਲਵੰਤ ਸਿੰਘ ਰੰਧਾਵਾ ਸਕੱਤਰ ਸਨ।

ਰਾਮ ਬਾਗ ਕਲੱਬ ਚ ਸ: ਹਰਨੇਕ ਸਿੰਘ ਘੜੂੰਆਂ ਆਪਣੇ ਸਾਥੀ ਵਿਧਾਇਕਾਂ ਜਸਜੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ਰਾਜਾਸਾਂਸੀ ਤੇ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਵੱਡੇ ਵੀਰ ਸਮੇਤ ਇਨ੍ਹਾਂ ਨੂੰ ਉਡੀਕ ਰਹੇ ਰਹੇ ਸਨ। ਮੋਹਾਲੀ ਸੰਗੀਤ ਉਤਸਵ ਚ ਵੀ ਨਾਲ ਹੀ ਰਹੇ।

ਦੂਜੀ ਮੁਲਾਕਾਤ 1997 ਚ ਹੋਈ ਜਦ ਮੈਂ ਆਪਣੀ ਜੀਵਨ ਸਾਥਣ ਸਮੇਤ ਪਹਿਲੀ ਵਾਰ ਜਥੇ ਚ ਪਾਕਿਸਤਾਨ ਗਿਆ। ਉਦੋਂ ਉਹ ਕ੍ਰਿਸ਼ਨ ਨਗਰ ਲਾਹੌਰ ਵਾਲੇ ਘਰ ਚ ਰਹਿੰਦੇ ਸਨ। ਅਸੀਂ ਵੀ ਆਪਣੇ ਮਿੱਤਰ ਜਸਵਿੰਦਰ ਸਿੰਘ ਬਲੀੱਏਵਾਲ ਸਮੇਤ ਭਾ ਜੀ ਰੀਤਿੰਦਰ ਸਿੰਘ ਭਿੰਡਰ ਦੇ ਸਬੰਧ ਵਾਲੇ ਵੀਰ ਅਸਲਮ ਖਾਨ ਲੋਧੀ ਸਾਹਿਬ ਦੇ ਘਰ ਠਹਿਰੇ ਹੋਏ ਸਾਂ।

ਮੈਂ ਸ਼ੌਕਤ ਅਲੀ ਭਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਅਸਲਮ ਭਾਈ ਸਾਹਿਬ ਨੇ ਫੋਨ ਕਰਕੇ ਸਮਾਂ ਨਿਸ਼ਚਤ ਕਰ ਦਿੱਤਾ।

ਅਸੀਂ ਦੋਵੇਂ ਜੀਅ ਤੇ ਬਲੀਏਵਾਲ ਸ਼ੌਕਤ ਭਾ ਜੀ ਦੇ ਬੂਹੇ ਤੇ ਜਾ ਟੱਲੀ ਖੜਕਾਈ। ਅਸਲਮ ਭਾਈ ਸਾਹਿਬ ਦਾ ਪੁੱਤਰ ਨਵੀਦ ਲੋਧੀ ਸਾਡੇ ਨਾਲ ਸੀ ਅਗਵਾਈ ਲਈ। ਹੁਣ ਉਹ ਪਾਕਿਸਤਾਨੀ ਪੰਜਾਬ ਦਾ ਸ਼ਾਇਦ ਹੜੱਪਾ ਤੋਂ ਵਿਧਾਇਕ ਹੈ।

ਸ਼ੌਕਤ ਅਲੀ ਭਾ ਜੀ ਦੀ ਬੇਗਮ ਨੇ ਬਰੂਹਾਂ ਤੇ ਤੇਲ ਚੋ ਕੇ ਸਾਡਾ ਸਵਾਗਤ ਕੀਤਾ। ਗੁੜ ਨਾਲ ਮੂੰਹ ਮਿੱਠਾ ਕਰਵਾਇਆ।

ਕਮਾਲ ਇਹ ਸੀ ਕਿ ਸਾਰਾ ਟੱਬਰ ਬਰਾਬਰ ਨਹੀਂ ਬੈਠੇ। ਗਲੀਚੇ ਤੇ ਬਹਿ ਕੇ ਖ਼ਾਤਰ ਤਵਾਜ਼ਾ ਕਰਦੇ ਰਹੇ। ਅਸਾਂ ਇੱਕ ਦੋ ਗੀਤ ਸੁਣਨੇ ਚਾਹੇ ਤਾਂ ਉਨ੍ਹਾਂ ਤੁਰੰਤ ਹਾਰਮੋਨੀਅਮ ਖੋਲ੍ਹ ਲਿਆ ਤੇ ਵਜਦ ਚ ਆ ਕੇ ਗਾਉਣ ਲੱਗ ਪਏ ਪਿਉ ਪੁੱਤਰ। ਦੱਸਿਆ ਕਿ ਇਮਰਾਨ ਨੇ ਤਾਂ ਮੋਟਰ ਵੇਅ ਦੇ ਉਦਘਾਟਨੀ ਸਮਾਗਮ ਚ ਵੀ ਗਾਇਆ ਹੈ ਜਿਸ ਨੂੰ ਪਾਕਿਸਤਾਨ ਟੀ ਵੀ ਨੇ ਟੈਲੀਕਾਸਟ ਕੀਤਾ ਹੈ।

ਅਸੀਂ ਲੋਧੀ ਸਾਹਿਬ ਦੇ ਦਾਮਾਦ ਘਰ ਰੋਟੀ ਖਾਣ ਜਾਣਾ ਸੀ,ਉਹ ਸਾਨੂੰ ਨਾਲ ਛੱਡਣ ਗਏ। ਮੇਰੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਸਨ। ਪੂਰੇ ਗਲੋਬ ਤੇ ਛਾਏ ਬੈਠੇ ਕਲਾਕਾਰ ਵਿੱਚ ਏਨੀ ਸਾਦਗੀ। ਮੇਰੀ ਤੌਬਾ।

ਫਿਰ ਉਹ ਭਗਵੰਤ ਮਾਨ ਦੇ ਵਿਆਹ ਤੇ ਲੁਧਿਆਣੇ ਆਏ। ਉਨ੍ਹਾਂ ਦਾ ਪੁੱਤਰ ਮੋਹਸਿਨ ਅਲੀ ਵੀ ਨਾਲ ਸੀ। ਭਗਵੰਤ ਦਾ ਸਰਬਾਲ੍ਹਾ ਬਣਿਆ। ਪਰਵੇਜ਼ ਮਹਿੰਦੀ ਸਾਹਿਬ ਵੀ ਆਏ ਹੋਏ ਸਨ ਆਪਣੇ ਪੁੱਤਰ ਅਲੀ ਪਰਵੇਜ਼ ਸਮੇਤ। ਸ: ਤੇਜ ਪ੍ਰਤਾਪ ਸਿੰਘ ਸੰਧੂ ਦੇ ਸਟੁਡੀਉ ਦੇ ਨਾਲ ਲੱਗਵੇਂ ਹੈਰੀ ਪੈਲਿਸ ਚ ਹੀ ਵਿਆਹ ਸੀ।

ਸਾਰੇ ਜਣੇ ਅਸੀਂ ਬਾਬੂ ਸਿੰਘ ਮਾਨ ਸਮੇਤ ਸੰਧੂ ਸਟੁਡੀਉ ਆਣ ਬੈਠੇ। ਪਰਤੇ ਤਾਂ ਸਤਿੰਦਰਪਾਲ ਸਿੰਘ ਸਿੱਧਵਾਂ ਮੰਚ ਤੋਂ ਬੋਲਿਆ। ਮਾਨਾਂ ਦੇ ਵਿਆਹ ਚ ਕਿੰਨੇ ਵੱਡੇ ਵੱਡੇ ਮਾਨ ਆਏ ਨੇ। ਹਰਭਜਨ ਮਾਨ, ਗੁਰਸੇਵਕ ਮਾਨ,ਬਾਬੂ ਸਿੰਘ ਮਾਨ ਤੇ ਕਿੰਨੇ ਹੋਰ। ਬਾਬੂ ਸਿੰਘ ਬੋਲੇ, ਸਤਿੰਦਰ ਚਾਰ ਮੁਸਲ ਮਾਨ ਵੀ ਗਿਣ ਲੈ। ਹਾਸੜ ਪੈ ਗਈ।

ਫਿਰ ਇੱਕ ਵਾਰੀ ਉਹ ਬਾਰਾਂ ਕੁ ਸਾਲ ਪਹਿਲਾਂ ਕਪੂਰਥਲਾ ਚ ਸ਼ਰਦ ਫੈਸਟੀਵਲ ਤੇ ਆਏ। ਹਰਭਜਨ ਮਾਨ ਤੇ ਭਗਵੰਤ ਮਾਨ ਨੇ ਇੱਛਾ ਜ਼ਾਹਰ ਕੀਤੀ ਕਿ ਸ਼ੌਕਤ ਭਾ ਜੀ ਨੂੰ ਲੁਧਿਆਣਾ ਚ ਗਿਣਵੇਂ ਚੁਣਵੇਂ ਸਰੋਤਿਆਂ ਨੂੰ ਸੁਣਾਈਏ। ਪ੍ਰਬੰਧ ਕਰਨਾ ਆਸਾਨ ਤਾਂ ਨਹੀਂ ਸੀ ਪਰ ਜੀ ਜੀ ਐੱਨ ਖਾਲਸਾ ਕਾਲਿਜ ਨੇ ਬਾਂਹ ਫੜੀ।

ਡਾ: ਐੱਸ ਪੀ ਸਿੰਘ ਤੇ ਪ੍ਰੋ: ਪਿਰਥੀਪਾਲ ਸਿੰਘ ਕਪੂਰ ਜੀ ਨੇ ਸਰਪ੍ਰਸਤੀ ਕੀਤੀ। ਪ੍ਰੋ: ਗੁਣਵੰਤ ਸਿੰਘ ਦੂਆ ਨੇ ਜੀ ਜੀ ਐੱਨ ਆਈ ਐੱਮ ਟੀ ਵੱਲੋਂ ਖੜ੍ਹੇ ਪੈਰ ਪੂਰੇ ਪ੍ਰਬੰਧ ਕਰ ਦਿੱਤੇ। ਹਰਭਜਨ ਮਾਨ ਤੇ ਭਗਵੰਤ ਨੇ ਕੁਰਸੀਆਂ ਤੇ ਬਹਿਣ ਦੀ ਥਾਂ ਭੁੰਜੇ ਚੌਕੜਾ ਮਾਰ ਕੇ ਸਾਰਾ ਪ੍ਰੋਗਰਾਮ ਸੁਣਿਆ। ਤੁਰਨ ਲੱਗਿਆਂ ਦੋ ਲੱਖ ਰੁਪਏ ਦੀ ਰਾਸ਼ੀ ਵੀ ਦਰਸ਼ਨ ਭੇਂਟ ਕੀਤੀ ਦੋਹਾਂ ਨੇ।

ਫਿਰ ਮੇਰੇ ਪੁੱਤਰ ਪੁਨੀਤ ਦੇ ਵਿਆਹ ਤੇ ਆਉਣ ਦਾ ਪੱਕਾ ਵਿਚਾਰ ਸੀ ਉਨ੍ਹਾਂ ਦਾ ਪਰ ਸਿਹਤ ਵਿਗੜਨ ਕਰਕੇ ਨਾ ਆ ਸਕੇ। ਪੁਨੀਤ ਲਈ ਲਾਹੌਰੀ ਕੁਰਤਾ ਸਲਵਾਰ ਭੇਜਿਆ ਉਨ੍ਹਾਂ। ਫਿਰ ਆਸ ਬੱਝੀ ਕਿ ਮੁੜ ਮਿਲਾਂਗੇ। ਇਕਬਾਲ ਮਾਹਲ ਜੀ ਨੇ ਸੱਦਾ ਭੇਜਿਆ ਸੀ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਚ ਸਰਦਾਰਨੀ ਭਗਵੰਤ ਕੌਰ ਯਾਦਗਾਰੀ ਸਮਾਗਮ ਲਈ। ਇਕਬਾਲ ਤੇ ਸ਼ੌਕਤ ਭਾਈ ਸਾਹਿਬ ਦੋਵੇਂ ਸਕੇ ਭਰਾਵਾਂ ਤੋਂ ਵੱਧ ਸਨ। ਪਰ ਵੀਜ਼ਾ ਨਾ ਮਿਲਿਆ। ਅਸੀਂ ਹਾਉਕੇ ਭਰਦੇ ਰਹਿ ਗਏ। ਹਰਭਜਨ ਮਾਨ ਨੇ ਮੌਕਾ ਸਾਂਭਿਆ।

ਫਿਰ 2014 ਚ ਜਨਾਬ ਫ਼ਖ਼ਰ ਜ਼ਮਾਂ ਤੇ ਡਾ: ਦੀਪਕ ਮਨਮੋਹਨ ਵੱਲੋਂ ਕਰਵਾਈ ਲਾਹੌਰ ਵਿਸ਼ਵ ਅਮਨ ਕਾਨਫਰੰਸ ਦੌਰਾਨ ਜਦ ਭਾ ਜੀ ਉਜਾਗਰ ਸਿੰਘ ਕੰਵਲ, ਸਹਿਜਪ੍ਰੀਤ ਸਿੰਘ ਮਾਂਗਟ ਸਮੇਤ ਮੈਂ ਉਥੇ ਗਿਆ ਤਾਂ ਆਪਣੇ ਪੁੱਤਰ ਇਮਰਾਨ ਸਮੇਤ ਮੈਨੂੰ ਪਾਕ ਹੈਰੀਟੇਜ ਹੋਟਲ ਚ ਮਿਲਣ ਆ ਗਏ।

ਆਖਰੀ ਗੱਲ ਹੋਈ ਕੋਈ ਛੇ ਕੁ ਮਹੀਨੇ ਪਹਿਲਾਂ। ਡਾ: ਸੁਗਰਾ ਸੱਦਫ ਨੇ ਪੰਜਾਬ ਇੰਸਟੀਚਿਉਟ ਆਫ ਲੈਂਗੁਏਜ ਐਂਡ ਕਲਚਰ ਵੱਲੋਂ ਆਲਮ ਲੋਹਾਰ ਸਾਹਿਬ ਤੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਬਾਰੇ ਦੋ ਔਨਲਾਈਨ ਸਮਾਗਮ ਕੀਤੇ। ਅਸੀਂ ਦੋਵੇਂ ਦੋਹਾਂ ਚ ਸ਼ਾਮਿਲ ਸਾਂ। ਬਹੁਤ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੇਰੇ ਸਹੁਰਾ ਸਾਹਿਬ ਨੇ ਹੀ ਆਲਮ ਲੋਹਾਰ ਨੂੰ ਚਿਮਟੇ ਨਾਲ ਗਾਉਣ ਲਾਇਆ ਸੀ, ਪਹਿਲਾਂ ਤੂੰਬਾ ਵਜਾਉਂਦਾ ਸੀ। ਦੋਹਾਂ ਦੀ ਇਕੱਠੀ ਰੀਕਾਰਡਿੰਗ ਵੀ ਉਨ੍ਹਾਂ ਮੈਨੂੰ ਵਟਸਐਪ ਤੇ ਭੇਜੀ।

ਫਿਰ ਚੋਖੇ ਢਿੱਲੇ ਹੋ ਗਏ। ਗੁਰਦਿਆਂ ਦੇ ਰੋਗ ਕਾਰਨ ਬਹੁਤੇ ਨਿਢਾਲ ਹੋ ਗਏ। ਪੁੱਤਰ ਇਮਰਾਨ ਦਾ ਫੋਨ ਆਇਆ ਕਿ ਅੱਬਾ ਜੀ ਯਾਦ ਕਰਦੇ ਨੇ। ਗੱਲ ਕਰਨ ਪਰ ਹੋਵੇ ਨਾ। ਇਲਾਜ ਲਈ ਸਿੰਧ ਸਰਕਾਰ ਲੈ ਗਈ। ਫਿਰ ਪੰਜਾਬ ਸਰਕਾਰ ਨੇ ਜ਼ਿੰਮਾ ਲੈ ਲਿਆ।

ਮਿਲਟਰੀ ਹਸਪਤਾਲ ਚ ਇਲਾਜ ਚੱਲਿਆ ਪਰ ਹੁਣ ਮੌਤ ਜਿੱਤ ਗਈ, ਜ਼ਿੰਦਗੀ ਹਾਰ ਗਈ। ਵੱਡਾ ਗਾਇਕ ਸੀ ਤੇ ਉਸ ਤੋਂ ਵੀ ਵੱਡਾ ਬੰਦਾ ਸੀ। ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਨਿੱਕਾ ਵੀਰ ਕਹਿ ਕੇ ਪਿਆਰ ਦਿੰਦਾ। ਸ਼ੌਕਤ ਅਲੀ ਭਾ ਜੀ ਦੇ ਜਾਣ ਤੇ ਮਨਗੁੰਮ ਜਿਹਾ ਹੋ ਗਿਐ। ਯਾਦਾਂ ਬਹੁਤ ਨੇ। ਏਨੀਆਂ ਕੁ ਪ੍ਰਵਾਨ ਕਰੋ ਹਾਲ ਦੀ ਘੜੀ।

ਗੁਰਭਜਨ ਗਿੱਲ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਭਾਈ ਰਣਜੀਤ ਸਿੰਘ ਦਾ ਮੀਰੀ ਪੀਰੀ ਮੈਡੀਕਲ ਕਾਲਜ ਟਰੱਸਟ ਲੀਜ਼ ’ਤੇ ਦੇਣ ਬਾਰੇ ਬਿਆਨ...

ਯੈੱਸ ਪੰਜਾਬ ਅੰਮ੍ਰਿਤਸਰ, 14 ਮਈ, 2021 - ਬੀਤੇ ਕੱਲ੍ਹ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਰੀ ਪੀਰੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਰਾਜਸਥਾਨ ਵਿੱਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਮੰਦਭਾਗੀ ਘਟਨਾ, ਸਰਕਾਰ ਦੋਸ਼ੀਆਂ...

ਯੈੱਸ ਪੰਜਾਬ ਅੰਮ੍ਰਿਤਸਰ, 13 ਮਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਵਿਚ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਆਕਸੀਜਨ ਪਲਾਂਟ ਲਈ ਤਰਲ ਆਕਸੀਜਨ ਭਾਰਤ ਸਰਕਾਰ ਤੁਰੰਤ ਮੁਹੱਈਆ ਕਰਾਏ:...

ਯੈੱਸ ਪੰਜਾਬ ਅੰਮ੍ਰਿਤਸਰ, 12 ਮਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਭੁਲੱਥ ਦੇ ਰੋਇਲ ਪੈਲੇਸ ਵਿਖੇ ਤਿਆਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮਾਮਲਾ ਰਾਜਸਥਾਨ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ ਦਾ: ਸਿਰਸਾ ਦੇ ਦਖ਼ਲ...

ਯੈੱਸ ਪੰਜਾਬ ਨਵੀਂ ਦਿੱਲੀ, 12 ਮਈ, 2021 - ਰਾਜਸਥਾਨ ਵਿਚ ਕੁਝ ਲੋਕਾਂ ਵੱਲੋਂ ਇਕ ਸਿੱਖ ਨੌਜਵਾਨਾਂ ਦੀ ਬੁਰੀ ਤਰਾਂ ਕੁੱਟਮਾਰ ਕਰਨ ਤੇ ਉਸਦੇ ਕੇਸਾਂ ਦੀ ਬੇਅਬਦੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ...

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕੈਪਟਨ, ਸ੍ਰੀ ਸ੍ਰੀ, ਕੇਰਲ ਦੇ ਰਾਜਪਾਲ ਅਤੇ ਆਈ.ਏ.ਐਸ.ਅਧਿਕਾਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ...

ਯੈੱਸ ਪੰਜਾਬ ਚੰਡੀਗੜ੍ਹ, ਮਈ 11, 2021: ਕੇ ਐੱਸ ਰਾਜੂ ਲੀਗਲ ਟਰੱਸਟ ਵੱਲੋਂ 16 ਮਈ ਦਿਨ ਐਤਵਾਰ ਨੂੰ ਗੁਰੂ ਤੇਗ ਬਹਾਦਰ ਜੀ ਦੀ 400 ਵੀਂ ਜਨਮ ਦਿਵਸ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Gippy Grewal ਵਿਰੁੱਧ FIR, ‘ਵੀਕੈਂਡ ਲਾਕਡਾਊਨ’ ਦੌਰਾਨ ਕਰ ਰਹੇ ਸੀ Girdhari Lal ਦੀ ਸ਼ੂਟਿੰਗ

ਯੈੱਸ ਪੰਜਾਬ ਮੋਹਾਲੀ, 1 ਮਈ, 2021: ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਅਤੇ ਲਗਪਗ 100 ਹੋਰ ਲੋਕਾਂ ਦੇ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਜਿੰਮੀ ਸ਼ੇਰਗਿੱਲ ਦੇ ਖ਼ਿਲਾਫ਼ ਲੁਧਿਆਣਾ ’ਚ ਐਫ.ਆਈ.ਆਰ. , ਫ਼ਿਲਮ ਅਦਾਕਾਰ ਸਣੇ 3 ਗ੍ਰਿਫ਼ਤਾਰ

ਯੈੱਸ ਪੰਜਾਬ ਲੁਧਿਆਣਾ, 28 ਅਪ੍ਰੈਲ, 2021: ਲੁਧਿਆਣਾ ਪੁਲਿਸ ਨੇ ਬਾਲੀਵੁੱਡ ਅਦਾਕਾਰ ਜ਼ਿੰਮੀ ਸ਼ੇੋਰਗਿੱਲ ਦੇ ਖਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕਰਕੇ ਜਿੰਮੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਜ਼ਮਾਨਤਯੋਗ ਹੋਣ ਕਰਕੇ ਉਨ੍ਹਾਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸਟੇਟ ਇਲੈਕਸ਼ਨ ਆਈਕਨ ਸੋਨੂੰ ਸੂਦ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਕੀਤੀ ਗੱਲਬਾਤ

ਯੈੱਸ ਪੰਜਾਬ ਚੰਡੀਗੜ, 17 ਅਪ੍ਰੈਲ, 2021 - ਬਾਲੀਵੁੱਡ ਅਦਾਕਾਰ ਅਤੇ ਪੰਜਾਬ ਰਾਜ ਚੋਣ ਆਈਕਨ ਸੋਨੂੰ ਸੂਦ ਨੇ ਬੀਤੇ ਕੱਲ ਹੋਏ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਦੇ ਦਫਤਰ ਵੱਲੋਂ ਆਰੰਭੀ ਗਈ ‘ਚੋਣ ਸਟਾਰ’...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਵਿਸ਼ਵ ਵਿਰਾਸਤ ਦਿਵਸ ਦੀ ਪੂਰਵ ਸੰਧਿਆ ਮੌਕੇ ਦਸਤਾਵੇਜ਼ੀ ਫਿਲਮ ‘ਦੀ ਬਠਿੰਡਾ ਫੋਰਟ’ ਕੀਤੀ ਰਿਲੀਜ਼

ਯੈੱਸ ਪੰਜਾਬ ਚੰਡੀਗੜ, 17 ਅਪ੍ਰੈਲ, 2021 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਤੋਂ ਅਗਵਾਈ ਲੈਂਦੇ ਹੋਏ ਪੰਜਾਬ ਦੀ ਸ਼ਾਨਦਾਰ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Sonu Sood ਨੂੰ ਵੀ Corona ਨੇ ਘੇਰਿਆ, ਕਿਹਾ ‘ਚਿੰਤਾ ਦੀ ਗੱਲ ਨਹੀਂ, ਅਜੇ ਵੀ ਰਹਾਂਗਾ ਲੋਕਾਂ ਦੀ ਸੇਵਾ ’ਚ’

ਯੈੱਸ ਪੰਜਾਬ ਮੁੰਬਈ, 17 ਅਪ੍ਰੈਲ, 2021: ਬਾਲੀਵੁੱਡ ਐਕਟਰ ਸੋਨੂੰ ਸੂਦ ਵੀ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਆਪਣੇ ਟਵਿੱਟਰ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਸੋਨੂੰ...
- Advertisement -spot_img

ਸੋਸ਼ਲ ਮੀਡੀਆ

20,383FansLike
50,841FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

error: Content is protected !!