ਅੱਜ-ਨਾਮਾ
ਸ਼ੁਰੂ ਹੋਈ ਬਰਸਾਤ ਤਾਂ ਨਵੇਂ ਸਿਰਿਉਂ,
ਚਰਚਿਆਂ ਵਿੱਚ ਹੈ ਫੇਰ ਬਿਹਾਰ ਬੇਲੀ।
ਵਾਰੀ-ਵਾਰੀ ਕਈ ਪੁਲ ਤਾਂ ਰੁੜ੍ਹੇ ਜਾਂਦੇ,
ਮਾਣਦਾ ਮੌਜ ਹੈ ਨਿਤੀਸ਼ ਕੁਮਾਰ ਬੇਲੀ।
ਸਾਰੀਂ ਪਾਸੀਂ ਬਦਨਾਮੀ ਹੈ ਹੋਈ ਜਾਂਦੀ,
ਖਾ ਗਿਆ ਰਾਜ ਨੂੰ ਭ੍ਰਿਸ਼ਟਾਚਾਰ ਬੇਲੀ।
ਜਾਂਚ ਕਰਨ ਏਜੰਸੀ ਨਹੀਂ ਕੋਈ ਜਾਂਦੀ,
ਪਿੱਛੇ ਖੜਾ ਜਦ ਦਿੱਲੀ ਦਰਬਾਰ ਬੇਲੀ।
ਆਪਣਾ ਬੰਦਾ ਹੈ ਛਕਣ-ਛਕਾੳਣ ਦੇਵੋ,
ਰਾਹ ਦੇ ਵਿੱਚ ਵਿਛਾਉਣੇ ਨਾ ਰੋੜ ਬੇਲੀ।
ਰੁੜ੍ਹਦਾ ਪੁਲ ਤੇ ਬਹੁਤ ਨਾ ਫਰਕ ਪੈਂਦਾ,
ਉਸ ਦੀ ਦਿੱਲੀ ਦੇ ਵਿੱਚ ਆ ਲੋੜ ਬੇਲੀ।
-ਤੀਸ ਮਾਰ ਖਾਂ