ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ
ਚੰਡੀਗੜ੍ਹ, 30 ਦਸੰਬਰ, 2021:
ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ ‘ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ ‘ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ ਕਿ ਨਿਰਦੇਸ਼ਕ ਸ਼ਿਵਮ ਸ਼ਰਮਾ ਵਲੋਂ ਨਿਰਦੇਸ਼ਿਤ ਅਤੇ ਟਾਪ ਹਿੱਲ ਮੂਵੀਜ਼ ਵਲੋਂ ਪੇਸ਼ ਕੀਤੀ ਗਈ ਪੰਜਾਬੀ ਫਿਲਮ ‘ਅੱਲ੍ਹੜ ਵਰੇਸ’ ਤੋਂ ਲੈਣ ਜਾ ਰਿਹਾ ਫਿਲਮਾਂ ਵਿੱਚ ਪਹਿਲਾ ਕਦਮ।

‘ਮੈਂ ਵੀਚਾਰ’, ‘ਲਾਵਾਂ’, ‘ਨੱਚਣੇ ਨੂੰ ਜੀ ਕਰਦਾ’ ਵਰਗੇ ਹਿੱਟ ਗੀਤਾਂ ਲਈ ਜਾਣੇ ਜਾਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਅਰਮਾਨ ਬੇਦਿਲ ਜਲਦੀ ਹੀ ਇੱਕ ਨਵੀਂ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਣਗੇ। ਕੇ.ਐਸ ਰੰਧਾਵਾ ਦੁਆਰਾ ਲਿਖੀ ਗਈ ਫਿਲਮ ਦੀ ਕਹਾਣੀ ਕਾਲਜ ਦੇ ਵਿਦਿਆਰਥੀਆਂ ਦੀ ਟੀਨਏਜ ਪਿਆਰ ਦੀ ਕਹਾਣੀ ਨੂੰ ਦਰਸਾਉਂਦਾ ਹੈ, ਉਂਜ ਇਸ ਫ਼ਿਲਮ ‘ਅੱਲ੍ਹੜ ਵਰੇਸ’ ਵਿੱਚ ਸਾਨੂੰ ਕਈ ਨਵੇਂ ਕਲਾਕਾਰ ਵੀ ਦੇਖਣ ਨੂੰ ਮਿਲਣਗੇ।

ਫਿਲਮ ਦੇ ਨਿਰਦੇਸ਼ਕ ਸ਼ਿਵਮ ਸ਼ਰਮਾ ਨੇ ਇਸ ਤੋਂ ਪਹਿਲਾਂ ‘ਭਗਤ ਸਿੰਘ ਦੀ ਉਡੀਕ’, ‘ਕਿੰਨਾ ਕਰਦੇ ਹਾਂ ਪਿਆਰ’, ‘ਢੋਲ ਰੱਤੀ’, ‘ਅੰਗਰੇਜ ਪੁੱਤ’ ਵਰਗੀਆਂ ਕਈ ਮਸ਼ਹੂਰ ਫਿਲਮਾਂ ‘ਚ ਆਪਣਾ ਸ਼ਾਨਦਾਰ ਕੰਮ ਪੇਸ਼ ਕੀਤਾ ਹੈ, ਜਿਨ੍ਹਾਂ ਨੇ ਸਰੋਤਿਆਂ ਵੱਲੋਂ ਪਿਆਰ ਹਾਸਲ ਕੀਤਾ ਹੈ।

ਪੰਜਾਬੀ ਫਿਲਮ ਇੰਡਸਟਰੀ ਦਾ ਰੁਤਬਾ ਅੱਜ ਅਸਮਾਨ ਨੂੰ ਛੂਹ ਰਿਹਾ ਹੈ ਕਿਉਂਕਿ ਇਸ ਨੇ ਇਸ ਸਾਲ ਸਭ ਤੋਂ ਖੂਬਸੂਰਤ ਅਤੇ ਅਦਭੁਤ ਫਿਲਮਾਂ ਦਿੱਤੀਆਂ ਹਨ ਜੋ ਸਾਨੂੰ ਨਵੇਂ ਆਏ ਕਲਾਕਾਰਾਂ ਦੀਆਂ ਨਵੀਆਂ ਪ੍ਰਤਿਭਾਵਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਫਿਲਮ ਦੀ ਗੱਲ ਕਰੀਏ ਤਾਂ ਪ੍ਰੋਡਕਸ਼ਨ ਹਾਊਸ ਟਾਪ ਹਿੱਲ ਮੂਵੀਜ਼, ਰਣਦੀਪ ਸਰਪੰਚ ਅਤੇ ਜਗਦੀਸ਼ ਸਿੰਘ ਦਾ ਆਪਣਾ ਲੇਬਲ ਹੈ, ਜੋ ਖੁਦ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਨਵਾਂ ਕਦਮ ਰੱਖਣ ਜਾ ਰਹੇ ਹਨ।

ਇਹ ਦੇਖਣਾ ਰੋਮਾਂਚਕ ਹੋਵੇਗਾ ਕਿ ਇਹ ਫਿਲਮ ਸਾਨੂੰ ਕੀ ਕਹਾਣੀ ਦੇਣ ਜਾ ਰਹੀ ਹੈ ਅਤੇ ਅਰਮਾਨ ਬੇਦਿਲ ਦੀ ਅਦਾਕਾਰੀ ਦਾ ਹੁਨਰ ਵੀ ਦੇਖਣ ਨੂੰ ਮਿਲੇਗਾ। ਅਸੀਂ ਮੇਕਰਸ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਫਿਲਮ ਦੀ ਰਿਲੀਜ਼ ਡੇਟ ਜਾਣਨ ਦੀ ਉਡੀਕ ਕਰਦੇ ਹਾਂ, ਜਦੋਂ ਸਾਨੂੰ ਨਵੀਂ ਫਿਲਮ ਨੂੰ ਦੇਖਣ ਦਾ ਮੌਕਾ ਮਿਲੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ