Tuesday, January 18, 2022

ਵਾਹਿਗੁਰੂ

spot_img
ਸਹਿਜ ਵਗਦੇ ਦਰਿਆ ਵਰਗਾ ਸੀ ਸਾਡਾ ਕਹਾਣੀਕਾਰ ਮੋਹਨ ਭੰਡਾਰੀ – ਗੁਰਭਜਨ ਗਿੱਲ

ਪੁਰਾਣੇ ਸੰਗਰੂਰ ਤੇ ਹੁਣ ਵਾਲੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਨਭੌਰਾ ‘ਚ 14 ਫਰਵਰੀ 1937 ਨੂੰ ਪੈਦਾ ਹੋਏ ਉੱਚ ਦੋਮਾਲੜੇ ਕਹਾਣੀਕਾਰ ਮੋਹਨ ਭੰਡਾਰੀ ਦਾ ਚਲਾਣਾ ਸੁਣ ਕੇ ਧੱਕਾ ਜਿਹਾ ਲੱਗਾ। ਕਿੰਨੇ ਕੁ ਲਿਖਾਰੀ ਨੇ ਜੋ ਆਪਣੇ ਆਪਣੇ ਜਾਪਦੇ ਹੋਣ, ਮਿਲਣ ਵੇਲੇ ਵੀ ਤੇ ਸਿਰਜਣਾ ਚ ਵੀ। ਪਰ ਭੰਡਾਰੀ ਸਾਹਿਬ ਦੀ ਕੋਈ ਸਿੱਧ ਪੁੱਠ ਨਹੀਂ ਸੀ। ਦੋਹਾਂ ਬੰਨਿਆਂ ਤੋਂ ਇੱਕੋ ਜਹੇ। ਹਰ ਮੌਸਮ ਚ ਇੱਕੋ ਜਹੇ।

ਮਾਂ ਭਗਵਾਨ ਦੇਵੀ ਤੇ ਬਾਬਲ ਨੱਥੂ ਰਾਮ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਉਨ੍ਹਾਂ ਦੇ ਮੋਹਨ ਨੂੰ ਜੱਗ ਸਲਾਮਾਂ ਕਰੇਗਾ।

ਜੀਵਨ ਸਾਥਣ ਨਿਰਮਲਾ ਦੇਵੀ ਤੇ ਤਿੰਨ ਬੱਚਿਆਂ ਨੇ ਮੋਹਨ ਭੰਡਾਰੀ ਨੂੰ ਸਾਡੇ ਲਈ ਹੁਣ ਤੀਕ ਸਾਂਭ ਸਾਂਭ ਰੱਖਿਆ। ਮੋਹਨ ਭੰਡਾਰੀ ਨਾਲ ਸ਼ਮਸ਼ੇਰ ਸਿੰਘ ਸੰਧੂ ਤੇ ਮੇਰੀ ਪਹਿਲੀ ਮੁਲਾਕਾਤ ਵੰਡੇ ਭਾਅ ਭੂਸ਼ਨ ਨੇ 1975 ਚ ਕਰਾਈ। ਭੂਸ਼ਨ ਤੇ ਮੋਹਨ ਭੰਡਾਰੀ ਦੋਹਾਂ ਦਾ ਦਫ਼ਤਰ ਸੈਕਟਰ 17 ਚੰਡੀਗੜ੍ਹ ਵਿੱਚ ਸੀ। ਅਸੀਂ ਜਦ ਕਦੇ ਭੂਸ਼ਨ ਭਾਅ ਨੂੰ ਮਿਲਣ ਜਾਂਦੇ ਤਾਂ ਹਰ ਵਾਰ ਨਵੇਂ ਤੋਂ ਨਵੇਂ ਲੇਖਕ ਨੂੰ ਮਿਲਦੇ। ਕਦੇ ਹਰਸਰਨ ਸਿੰਘ ਨਾਟਕਕਾਰ, ਕਦੇ ਦੇਵ ਭਾਰਦਵਾਜ, ਕਦੇ ਅਮਰ ਗਿਰੀ।

ਮੋਹਨ ਭੰਡਾਰੀ ਜੀ ਦਾ ਉਸ ਵੇਲੇ ਰਘੁਬੀਰ ਢੰਡ ਨਾਲ ਚੋਖਾ ਨੇੜ ਸੀ। ਉਹ ਜਦੋਂ ਵਲਾਇਤੋਂ ਆਉਂਦਾ ਤਾਂ ਟਿਕਾਣਾ ਰਘੁਬੀਰ ਸਿੰਘ ਸਿਰਜਣਾ, ਕੇਸਰ ਸਿੰਘ ਕੇਸਰ ਜਾਂ ਮੋਹਨ ਭੰਡਾਰੀ ਕੋਲ ਹੁੰਦਾ। ਜੋਗਾ ਸਿੰਘ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਚ ਡਿਪਟੀ ਡਾਇਰੈਕਟਰ ਬਣ ਕੇ ਆਉਣ ਨਾਲ ਮੋਹਨ ਭੰਡਾਰੀ ਜੀ ਦਾ ਸੰਗ ਸਾਥ ਜੋਗਾ ਸਿੰਘ ਨਾਲ ਵਾਹਵਾ ਗੂੜ੍ਹਾ ਹੋ ਗਿਆ। ਭੂਸ਼ਨ ਨੇ ਇਸ ਸਨੇਹ ਪਿਆਰ ਬਾਰੇ ਟੋਟਕਾ ਲਿਖਿਆ।

Gurbhajan Singh Gillਤੇਰਾ ਮੇਰਾ ਪਿਆਰ ਜਿਵੇਂ ਜੋਗਾ ਤੇ ਭੰਡਾਰੀ ਦਾ।
ਯਾਰਾਂ ਕੋਲ ਬਹਿ ਕੇ ਐਵੇਂ ਝੂਠ ਨਹੀਂਉਂ ਮਾਰੀਦਾ।

ਪਹਿਲਾਂ ਰਘੁਬੀਰ ਢੰਡ ਦੁਨੀਆ ਤੋਂ ਚਲਾ ਗਿਆ। ਭੰਡਾਰੀ ਬੌਂਦਲ ਗਿਆ। ਜੋਗਾ ਸਿੰਘ ਗਿਆ ਤਾਂ ਭੰਡਾਰੀ ਤਿੜਕ ਗਿਆ। ਵੀਰ ਭੂਸ਼ਨ ਦੇ ਜਾਣ ਤੇ ਅੰਤਿਮ ਅਰਦਾਸ ਉਪਰੰਤ ਮੋਹਨ ਭੰਡਾਰੀ ਦੇ ਗਲ ਲੱਗ ਕੇ ਅਸੀਂ ਬਹੁਤ ਰੋਏ। ਡਾਃ ਕੇਸਰ ਦੇ ਜਾਣ ਤੇ ਵੀ ਉਹ ਬੱਚਿਆਂ ਵਾਂਗ ਡੁਸਕਿਆ। ਮੇਰੀ ਪੋਟਲੀ ਚੋਂ ਹੀ ਹੀਰੇ ਕਿਰੀ ਜਾਂਦੇ ਨੇ, ਉਸ ਕਿਹਾ। ਸਾਬਕਾ ਮੰਤਰੀ ਸਵਰਗੀ ਜਸਬੀਰ ਸਿੰਘ ਸੰਗਰੂਰ ਜਦ ਕਦੇ ਚੰਡੀਗੜ੍ਹ ਹੁੰਦਾ ਤਾਂ ਦੇਹਾਂ ਦੀਆਂ ਸ਼ਾਮਾਂ ਸਵੇਰਾਂ ਇਕੱਠੀਆਂ ਬੀਤਦੀਆਂ। ਜਸਬੀਰ ਵੀ ਤੁਰਿਆ ਤਾਂ ਦਰਦ ਗੂੜ੍ਹਾ ਹੋ ਗਿਆ।

2002 ਚ ਸਾਡੀ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਸਨ। ਸੁਰਜੀਤ ਪਾਤਰ ਦਾ ਮੁਕਾਬਲਾ ਦੀਪਕ ਮਨਮੋਹਨ ਸਿੰਘ ਨਾਲ ਸੀ ਤੇ ਮੇਰਾ ਜਗਜੀਤ ਸਿੰਘ ਆਨੰਦ ਜੀ ਨਾਲ। ਪੂਰੇ ਸਿੰਗ ਫਸੇ ਹੋਏ ਸਨ।
ਚੋਣਾਂ ਚ ਸਾਡੇ ਸੱਜਣ ਪਿਆਰੇ ਦੀਪਕ ਨਾਲ ਸਨ। ਖਿੱਚੋਤਾਣ ਸਿਖ਼ਰਾਂ ਤੇ ਸੀ।

ਮੋਹ ਭੰਡਾਰੀ ਤੇ ਜਸਬੀਰ ਸਿੰਘ ਦੋਵੇਂ
ਕੌਫ਼ੀ ਹਾਉਸ ਚੰਡੀਗੜ੍ਹ ਚ ਬੈਠੇ ਵਿਚਾਰ ਚਰਚਾ ਚ ਮਘਨ ਸਨ।

ਮੇਰਾ ਪੁੱਤਰ ਪੁਨੀਤ ਤੇ ਪਾਤਰ ਸਾਹਿਬ ਦਾ ਬੇਟਾ ਅੰਕੁਰ ਵੀ ਓਥੇ ਕੌਫੀ ਪੀਣ ਦਾਖਲ ਹੋਏ ਤਾਂ ਭੰਡਾਰੀ ਜੀ ਨੇ ਪੁਨੀਤ ਨੂੰ ਪਛਾਣ ਲਿਆ। ਉਸ ਨੇ ਅੰਕੁਰ ਬਾਰੇ ਦੋਹਾਂ ਨੂੰ ਦੱਸਿਆ ਕਿ ਇਹ ਪਾਤਰ ਅੰਕਲ ਦਾ ਬੇਟਾ ਹੈ।

ਭੰਡਾਰੀ ਸਾਹਿਬ ਨੇ ਦੋਹਾਂ ਨੂੰ ਪਿਆਰੀ ਮਿੱਠੀ ਡਾਂਟ ਮਾਰਦਿਆਂ ਕਿਹਾ, ਉਇ ਜਾ ਕੇ ਆਪਣੇ ਪਿਓਵਾਂ ਨੂੰ ਸਮਝਾਉ, ਸਾਡੇ ਲਈ ਪੰਗਾ ਪਾ ਦਿੱਤੈ। ਅਸੀਂ ਦੋਹਾਂ ਨੂੰ ਛੱਡਣ ਜੋਗੇ ਨਹੀਂ। ਉਹ ਨਹੀਂ ਤੁਹਾਡੇ ਵਾਂਗੂੰ ਇਕੱਠੇ ਬਹਿ ਸਕਦੇ। ਬੇਟਾ ਪੁਨੀਤ ਤੇ ਅੰਕੁਰ ਕੱਚੀ ਪੱਕੀ ਜਮਾਤ ਤੋਂ ਹੀ ਹੁਣ ਤੀਕ ਪੱਕੇ ਦੋਸਤ ਹਨ। ਕੌਫੀ ਹਾਊਸ ਚ ਦੋਹਾਂ ਪੁੱਤਰਾਂ ਨੂੰ ਉਸ ਕੌਫੀ ਵੀ ਪਿਆਈ ਤੇ ਦੁਲਾਰਿਆ।

ਸੁਰਜੀਤ ਪਾਤਰ ਤੇ ਮੈਂ ਦੋਵੇਂ ਜਿੱਤ ਗਏ। ਉਹ ਪ੍ਰਧਾਨ ਮੈਂ ਸੀਨੀਅਰ ਮੀਤ ਪ੍ਰਧਾਨ।
ਸਭ ਤੋਂ ਵੱਧ ਖ਼ੁਸ਼ੀ ਮੋਹਨ ਭੰਡਾਰੀ ਜੀ ਨੂੰ ਸੀ।

ਮੈਨੂੰ ਚੇਤੇ ਹੈ ਡਾਃ ਸ ਪ ਸਿੰਘ ਜੀ ਦੇ ਕਹਿਣ ਤੇ ਮੈ ਮੋਹਨ ਭੰਡਾਰੀ ਦੀਆਂ ਪਹਿਲੀਆਂ ਦੋ ਕਿਤਾਬਾਂ ਤਿਲਚੌਲੀ ਤੇ ਮਨੁੱਖ ਦੀ ਪੈੜ ਪੜ੍ਹੀਆਂ ਸਨ।

ਫਿਰ ਲੰਮਾ ਅੰਤਰਾਲ, ਵੱਡਾ ਵਕਫ਼ਾ।

1975 ਚ ਕਾਠ ਦੀ ਲੱਤ ਛਪੀ ਤਾਂ ਅਸੀਂ ਪੰਜਾਬੀ ਸਾਹਿੱਤ ਸਭਾ ਲੁਧਿਆਣਾ ਵੱਲੋਂ ਕਹਾਣੀ ਗੋਸ਼ਟੀ ਕਰਵਾਈ। ਭੰਡਾਰੀ ਸਾਹਿਬ ਪੁਰਦਮਨ ਸਿੰਘ ਬੇਦੀ ਨਾਲ ਮੀਟਿੰਗ ਚ ਆਏ।

ਪਛਾਣ, ਮੂਨ ਦੀ ਅੱਖ ਤੇ ਬਰਫ਼ ਲਿਤਾੜੇ ਰੁੱਖ ਮਗਰੋਂ ਛਪੀਆਂ। 1998 ਚ ਮੂਨ ਦੀ ਅੱਖ ਨੂੰ ਭਾਰਤੀ ਸਾਹਿੱਤ ਅਕਾਦਮੀ ਮਿਲਿਆ ਤਾਂ ਸਭ ਲੇਖਕਾਂ ਨੇ ਚਾਅ ਲਿਆ। ਇਹੀ ਕਿਹਾ ਕਿ ਅਕਾਦਮੀ ਨੇ ਇੱਜ਼ਤ ਪੱਤ ਬਚਾ ਲਈ, ਉਨ੍ਹਾਂ ਦਾ ਮਾਣ ਵਧਿਐ ਸਨਮਾਨ ਦੇ ਕੇ।

ਸਤੀਸ਼ ਗੁਲਘਾਟੀ ਤੇ ਰਾਜਿੰਦਰ ਬਿਮਲ ਨੇ ਚੇਤਨਾ ਪ੍ਰਕਾਸ਼ਨ ਸ਼ੁਰੂ ਕੀਤਾ ਤਾਂ ਪਹਿਲੇ ਸੈੱਟ ਵਿੱਚ ਮੇਹਣ ਭੰਡਾਰੀ ਦਾ ਕਹਾਣੀ ਸੰਗ੍ਰਹਿ ਤਣ ਪੱਤਣ ਛਾਪਿਆ। ਡਾਃ ਸਰਬਜੀਤ ਨੇ ਉਸ ਦੀਆਂ 12 ਚੋਣਵੀਆਂ ਕਹਾਣੀਆਂ ਦਾ ਸੰਪਾਦਨ ਕੀਤਾ।

ਚੇਤਨਾ ਵੱਲੋਂ ਉਸ ਦੀਆਂ ਸਮੁੱਚੀਆਂ 65 ਕਹਾਣੀਆਂ ਸਾਲ 2000 ਚ ਕਥਾ ਵਾਰਤਾ ਨਾਮ ਹੇਠ ਛਪੀਆਂ।
ਆਪਣੇ ਬੇਲੀ ਰਘੁਬੀਰ ਢੰਡ ਦਾ ਸਿਮਰਤੀ ਗਰੰਥ ਵੀ ਉਨ੍ਹਾਂ 1993 ਚ ਸੋਹਣ ਢੰਡ ਦੇ ਸਹਿਯੋਗ ਨਾਲ ਛਾਪਿਆ।
ਮੋਹਨ ਭੰਡਾਰੀ ਚੰਗੇ ਸੰਪਾਦਕ, ਕੁਸ਼ਲ ਅਨੁਵਾਦਕ ਤੇ ਗਹਿਰ ਗੰਭੀਰੇ ਪਾਠਕ ਸਨ। ਉਤਸ਼ਾਹ ਦਾ ਭਰਪੂਰ ਸੋਮਾ।

ਉਨ੍ਹਾਂ ਚੰਗੇਜ਼ ਆਈਤਮਤੋਵ ਦੇ ਨਾਵਲ ਜਮੀਲਾ ਤੋਂ ਇਲਾਵਾ ਸੁਬਰਾਮਨੀਅਮ ਭਾਰਤੀ, ਸਆਦਤ ਹਸਨ ਮੰਟੋ,ਰਾਜਿੰਦਰ ਸਿੰਘ ਬੇਦੀ ਤੇ ਮੁਣਸ਼ੀ ਪ੍ਰੇਮ ਚੰਦ ਦੀਆਂ ਮਹੱਤਵ ਪੂਰਨ ਲਿਖਤਾਂ ਦਾ ਵੀ ਅਨੁਵਾਦ ਕੀਤਾ।

ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਵੱਲੋਂ ਸਾਲ 2002 ਚ ਉਨ੍ਹਾਂ ਨੂੰ ਡਾਃ ਸੁਰਜੀਤ ਪਾਤਰ ਦੀ ਪ੍ਰਧਾਨਗੀ ਵੇਲੇ ਅਸੀਂ ਉਨ੍ਹਾਂ ਨੂੰ ਸਃ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦਿੱਤਾ ਤਾਂ ਉਹ ਬਹੁਤ ਖ਼ੂਬਸੂਰਤ ਬੋਲੇ।

ਮੋਹਨ ਭੰਡਾਰੀ ਨਾ ਕਦੇ ਉੱਛਲਦੇ ਸੀ ਨਾ ਕਦੇ ਪਛਤਾਉਂਦੇ। ਜਿਉਂ ਰਾਖਹਿ ਤਿਉਂ ਰਹੀਏ ਵਾਲਾ ਅੰਦਾਜ਼ ਸੀ।

ਪਿਛਲੇ ਦੋ ਢਾਈ ਸਾਲ ਤੋਂ ਉਹ ਸਰੀਰਕ ਰੂਪ ਚ ਬਹੁਤੇ ਸਹੀ ਨਹੀਂ ਸਨ ਚੱਲ ਰਹੇ। ਹੁਣ ਮਹੀਨੇ ਕੁ ਤੋਂ ਤਾਂ ਉਹ ਜ਼ਿਆਦਾ ਤੰਗ ਸਨ। ਭਾਬੀ ਸੁਰਿੰਦਰ ਭੂਸ਼ਨ ਨੇ ਭੰਡਾਰੀ ਜੀ ਦੇ ਘਰੋਂ ਪਰਤ ਕੇ ਦੱਸਿਐ।

ਮੋਹਨ ਭੰਡਾਰੀ ਜੀ ਦਾ ਕੱਲ੍ਹ ਚੰਡੀਗੜ੍ਹ ਚ ਅੰਤਿਮ ਸੰਸਕਾਰ ਹੈ। ਮੈਨੂੰ ਉਨ੍ਹਾਂ ਬਾਰੇ ਭੂਸ਼ਨ ਦਾ ਲਿਖਿਆ ਲੇਖ ਚੇਤੇ ਆ ਰਿਹੈ,ਮੋਹਨ ਭੰਡਾਰੀ ਇੱਕ ਪਿੰਡ ਦਾ ਨਾਂ ਹੈ।

ਸ਼ਿਵ ਕੁਮਾਰ ਨੇ ਕੁੱਲ ਚਾਰ ਬੰਦਿਆਂ ਦੇ ਵਾਰਤਕ ਚ ਰੇਖਾ ਚਿਤਰ ਲਿਖੇ ਸਨ, ਉਨ੍ਹਾਂ ਚੋਂ ਇੱਕ ਮੋਹਨ ਭੰਡਾਰੀ ਦਾ ਸੀ। ਇਸ ਵਿੱਚ ਕੁਝ ਜ਼ਾਤੀਗਤ ਗੱਲਾਂ ਕਾਰਨ ਮੋਹਨ ਭੰਡਾਰੀ ਜੀ ਨੂੰ ਉਹ ਲੇਖ ਕਦੇ ਵੀ ਚੰਗਾ ਨਹੀਂ ਲੱਗਿਆ।

ਸ਼ਿਵ ਕੁਮਾਰ ਬਾਰੇ ਜ਼ਰੂਰ ਮੋਹਨ ਭੰਡਾਰੀ ਜੀ ਨੇ ਕਿਤਾਬ ਸੰਪਾਦਿਤ ਕੀਤੀ। ਉਸ ਲਈ ਮੈਥੋਂ ਵੀ ਇੱਕ ਲੇਖ ਲਿਖਵਾਇਆ। ਇਵੇਂ ਹੀ ਰਾਜਿੰਦਰ ਸਿੰਘ ਬੇਦੀ ਤੇ ਮੰਟੋ ਬਾਰੇ ਵੀ ਕਿਤਾਬਾਂ ਸੰਪਾਦਿਤ ਕੀਤੀਆਂ। ਪੰਜਾਬ ਯੂਨੀਵਰਸਿਟੀ ਵਾਲੇ ਡਾਃ ਸਰਬਜੀਤ ਨੇ ਸਭ ਤੋਂ ਵੱਧ ਮੋਹਨ ਭੰਡਾਰੀ ਜੀ ਬਾਰੇ ਲਿਖਿਆ। ਉਸ ਦੀ ਉਦਾਸੀ ਦੀ ਹਾਥ ਪਾਉਣੀ ਮੁਹਾਲ ਹੈ।

ਮੋਹਨ ਭੰਡਾਰੀ ਜੀ ਦੇ ਭੋਲ਼ੇਪਨ ਬਾਰੇ ਅਨੇਕਾਂ ਕਿੱਸੇ ਹਵਾ ਚ ਤੈਰਦੇ ਰਹੇ ਉਹ ਹੱਸ ਛੱਡਦੇ। ਡਾਃ ਕੇਸਰ ਸਿੰਘ ਕੇਸਰ ਉਨ੍ਹਾਂ ਨੂੰ ਅਕਸਰ ਸਾਡਾ ਭੋਲ਼ਾ ਭੰਡਾਰੀ ਆਖਦੇ।

ਮੈਨੂੰ ਟੈਗੋਰ ਬਣਾ ਦੇ ਮਾਂ ਵਰਗੀ ਸੋਲਾਂ ਕਲਾਂ ਸੰਪੂਰਨ ਕਹਾਣੀ ਲਿਖਣ ਵਾਲੇ ਵੱਡੇ ਵੀਰ ਨੂੰ ਸਲਾਮ!

ਗੁਰਭਜਨ ਸਿੰਘ ਗਿੱਲ (ਪ੍ਰੋ:)
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਮੁੜ ਕਰਵਾਈਆਂ ਜਾਣ, ਨਾਮਜ਼ਦਗੀ ਭਰਣ ਤੋਂ ਪਹਿਲਾਂ ਲਿਆ ਜਾਵੇ ਗੁਰਮੁਖ਼ੀ ਦਾ ਟੈਸਟ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 15 ਜਨਵਰੀ, 2022 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ‘ਚ ਲਗਾਤਾਰ ਹੋ ਰਹੀ ਦੇਰੀ ‘ਤੇ ਆਪਣੀ ਪ੍ਰਕਿਰਿਆ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ...

ਪੰਜਾਬੀ ਤੇ ਉਰਦੂ ਟੀਚਰਾਂ ਦੀ ਭਰਤੀ ਪ੍ਰਕ੍ਰਿਆ ’ਤੇ ‘ਜਾਗੋ’ ਨੇ ਉਠਾਏ ਸਵਾਲ, ਜੀ.ਕੇ. ਨੇ ਕਿਹਾ ਦੁਬਾਰਾ ਬਣਾਈ ਜਾਵੇ ‘ਸਫ਼ਲ ਉਮੀਦਵਾਰਾਂ ਦੀ ਮੈਰਿਟ ਸੂਚੀ’

ਯੈੱਸ ਪੰਜਾਬ ਨਵੀਂ ਦਿੱਲੀ, 13 ਜਨਵਰੀ, 2021 - ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਤੇ ਉਰਦੂ ਭਾਸ਼ਾ ਟੀਚਰਾਂ ਦੀਆਂ ਅਸਾਮੀਆਂ ਭਰਨ ਦੇ ਗ਼ਲਤ ਤਰੀਕੇ ਨੂੰ ਸੁਧਾਰਨ ਦੀ ਮੰਗ ਨੂੰ ਲੈਕੇ ਜਾਗੋ...

ਗੁਜਰਾਤ ਦੇ ਇਕ ਸਕੂਲ ਵਿੱਚ ਬੱਚਿਆਂ ਪਾਸੋਂ ਸਾਹਿਬਜ਼ਾਦਿਆਂ ਦਾ ਰੋਲ ਕਰਵਾਉਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ, ਪ੍ਰਬੰਧਕਾਂ ਨੇ ਦਿੱਤਾ ਲਿਖ਼ਤੀ ਮੁਆਫ਼ੀਨਾਮਾ

ਯੈੱਸ ਪੰਜਾਬ ਅੰਮ੍ਰਿਤਸਰ, 13 ਜਨਵਰੀ, 2022 - ਅਹਿਮਦਾਬਾਦ ਗੁਜਰਾਤ ਦੇ ਇਕ ਸਕੂਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਬੱਚਿਆਂ ਪਾਸੋਂ ਰੋਲ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ...

ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ’ਚ ਗੁਟਕਾ ਸਾਹਿਬ ਦੀ ਬੇਅਦਬੀ; ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

ਯੈੱਸ ਪੰਜਾਬ ਸੰਗਰੂਰ, 13 ਜਨਵਰੀ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਰੂਰ ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ...

ਸਿੱਖ ਧਰਮ, ਇਤਹਾਸ ਅਤੇ ਸਭਿਆਚਾਰ ਦੇ ਫ਼ੈਲਾਅ ਲਈ ਫ਼ਾਰਸੀ ਭਾਸ਼ਾ ਸਮੇਂ ਦੀ ਲੋੜ; ਨਾਦ ਪ੍ਰਗਾਸ ਵੱਲੋਂ ਫ਼ਾਰਸੀ ਭਾਸ਼ਾ ਦੀਆਂ ਮੁਫ਼ਤ ਕਲਾਸਾਂ ਆਰੰਭ

ਯੈੱਸ ਪੰਜਾਬ ਮਿਸ਼ੀਗਨ, 11 ਜਨਵਰੀ, 2022 - ਨਾਦ ਪ੍ਰਗਾਸੁ (ਯੂ.ਐੱਸ.ਏ.) ਸ਼ਬਦ ਸਿਧਾਂਤ ਨੂੰ ਸਮਰਪਿਤ ਖੋਜ ਸੰਸਥਾ ਹੈ। ਸੰਸਥਾ ਵੱਲੋਂ ਗੁਰਦੁਆਰਾ ਮਾਤਾ ਤ੍ਰਿਪਤਾ ਜੀ (ਪਲਿਮਥ-ਮਿਸ਼ੀਗਨ) ਵਿਖੇ ਫ਼ਾਰਸੀ ਜ਼ੁਬਾਨ ਦੀ ਸਿਖਲਾਈ ਹਿਤ ਕਲਾਸਾਂ...

ਨਿਊਜਰਸੀ ਦੀ ਸੈਨੇਟ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨਣਾ ਸਵਾਗਤਯੋਗ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 12 ਜਨਵਰੀ, 2022 - 1984 ਵਿਚ ਇੱਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਖਿਲਾਫ਼ ਹੋਏ ਨਸਲੀ ਹਮਲਿਆਂ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੀ...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,480FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼