ਅੱਜ-ਨਾਮਾ
ਸਰਕਾਰ ਬਦਲੀ ਪਰ ਆਂਵਦੀ ਖਬਰ ਉਹੀ,
ਲੈ ਲਿਆ ਫਾਹਾ ਹੈ ਕਿਸੇ ਕਿਰਸਾਨ ਮੀਆਂ।
ਕਰਜ਼ਾ ਬੈਂਕਾਂ ਦਾ ਬਾਹਲਾ ਜਾਂ ਆੜ੍ਹਤੀ ਦਾ,
ਮੁਸ਼ਕਲ ਵਿੱਚ ਤੇ ਫਸੀ ਪਈ ਜਾਨ ਮੀਆਂ।
ਲਹਿਣੇਦਾਰ ਸਨ ਰਾਤ-ਦਿਨ ਆਣ ਵੜਦੇ,
ਔਖੀ ਹੋ ਗਈ ਸੀ ਕਰਨ ਗੁਜ਼ਰਾਨ ਮੀਆਂ।
ਦਿੱਸਦਾ ਕੋਈ ਵੀ ਰਾਹ ਨਹੀਂ ਜਦੋਂ ਕਿਧਰੇ,
ਜਾਂਦਾ ਈ ਛੱਡ ਉਹ ਆਖਰ ਜਹਾਨ ਮੀਆਂ।
ਮਦਦ ਕਰਨ ਕਿਰਸਾਨ ਦੀ ਆਏ ਕਿਹੜਾ,
ਹਰ ਕੋਈ ਆਪਣਾ ਰੋਣ ਜਦ ਰੋਏ ਮੀਆਂ।
ਸਿਆਸਤ ਆਪਣੀ ਚੱਲਦੀ ਚਾਲ ਰਹਿੰਦੀ,
ਜੋ ਕੁਝ ਹੋਣਾ, ਸਮਾਜ ਵਿੱਚ ਹੋਏ ਮੀਆਂ।
-ਤੀਸ ਮਾਰ ਖਾਂ
ਮਈ 17, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -