Sunday, January 23, 2022

ਵਾਹਿਗੁਰੂ

spot_img








ਸਰਕਾਰੀ ਅਧਿਕਾਰੀ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਯਕੀਨੀ ਬਣਾਉਣ: ਰਾਣਾ ਗੁਰਜੀਤ ਸਿੰਘ

ਯੈੱਸ ਪੰਜਾਬ
ਕਪੂਰਥਲਾ, 4 ਦਸੰਬਰ, 2021 –
ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਸਮਾਜ ਵਿਚ ਚੁਣੇ ਹੋਏ ਪ੍ਰਤੀਨਿਧੀ ਤੇ ਸਰਕਾਰੀ ਅਧਿਕਾਰੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਲੋੜਵੰਦ ਤੱਕ ਪੁੱਜਦਾ ਕਰਨਾ ਯਕੀਨੀ ਬਣਾਉਣ।

ਅੱਜ ਇੱਥੇ ਸ਼ਹਿਰ ਦੇ ਜਲੌਅਖਾਨੇ ਵਿਖੇ ਪੰਜਾਬ ਬਿਲਡਿੰਗ ਐਂਡ ਅਦਰ ਵਰਕਰਜ਼ ਕੰਸਟਰਕਸ਼ਨ ਬੋਰਡ ਵਲੋਂ ਉਸਾਰੀ ਕਿਰਤੀਆਂ, ਮਜ਼ਦੂਰਾਂ, ਇਲੈਕਟ੍ਰੀਸ਼ਨਾਂ , ਪਲੰਬਰਾਂ ਆਦਿ ਦੀ ਰਜਿਸਟ੍ਰੇਸ਼ਨ ਲਈ ਲਗਾਏ ਕੈਂਪ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਗਰੀਬ ਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਦੇਣ ਵੱਲ ਸਭ ਤੋਂ ਵੱਧ ਤਵੱਜੋਂ ਦਿੱਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਪਹਿਲੀ ਵਾਰ ਬੀਤੇ ਦਿਵਾਲੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵਲੋਂ ਹਰ ਰਜਿਸਟਰਡ ਕਿਰਤੀ ਨੂੰ ਤੋਹਫੇ ਵਜੋਂ 3100 ਰੁਪੈ ਦਿੱਤੇ ਗਏ, ਜਿਸ ਉੱਪਰ ਕੁੱਲ 400 ਕਰੋੜ ਰੁਪੈ ਖਰਚ ਹੋਏ।

ਉਨ੍ਹਾਂ ਕਿਹਾ ਕਿ ‘ਅੱਜ ਹਰ ਆਮ ਵਿਅਕਤੀ ਨੂੰ ਇਹ ਮਹਿਸੂਸ ਹੋ ਰਿਹਾ ਹੈ, ਪੰਜਾਬ ਸਰਕਾਰ ਉਸਦੀ ਆਪਣੀ ਹੈ, ਜਿਸ ਵਿਚ ਉਸਦੇ ਮਸਲਿਆਂ ਨੂੰ ਸੁਣਿਆ ਤੇ ਹੱਲ ਕੀਤਾ ਜਾ ਰਿਹਾ ਹੈ।’

ਉਨ੍ਹਾਂ ਸਮੂਹ ਕੌਸਲਰਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਨਤਾ ਦੇ ਪ੍ਰਤੀਨਿਧੀ ਹਨ, ਜਿਸ ਕਰਕੇ ਲੋਕਾਂ ਤੱਕ ਹਰ ਯੋਜਨਾ ਦਾ ਲਾਭ ਪੁੱਜਦਾ ਕਰਨਾ ਉਨ੍ਹਾਂ ਦਾ ਫਰਜ਼ ਹੈ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਸਾਰੇ ਜਿਲ੍ਹੇ ਭਰ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਲਈ ਉਨ੍ਹਾਂ ਸਹਾਇਕ ਲੇਬਰ ਕਮਿਸ਼ਨਰ ਨੂੰ ਮੌਕੇ ’ਤੇ ਹੀ ਨਿਰਦੇਸ਼ ਜਾਰੀ ਕੀਤੇ।

ਇਸ ਤੋਂ ਇਲਾਵਾ ਉਨ੍ਹਾਂ ਕਪੂਰਥਲਾ ਸ਼ਹਿਰ ਅੰਦਰ ਹੋਰ ਕੈਂਪ ਲਗਾਏ ਜਾਣ ਤੇ ਜਲੌਅਖਾਨੇ ਵਿਖੇ ਕੈਂਪ ਨੂੰ ਸਥਾਈ ਤੌਰ ’ਤੇ ਚਾਲੂ ਰੱਖਿਆ ਜਾਵੇ।

ਇਸ ਮੌਕੇ ਉਨ੍ਹਾਂ ਸਮੂਹ ਕੌਂਸਲਰਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਾਰਡ ਵਿਚ ਯੋਗ ਲਾਭਪਾਤਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਕਾਰਡ ਬਣਾਏ ਜਾਣਾ ਯਕੀਨੀ ਬਣਾਉਣ, ਕਿਉਂਕਿ ਇਸ ਯੋਜਨਾ ਤਹਿਤ ਨਾ ਸਿਰਫ ਉਹ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਇਲਾਜ, ਬੱਚਿਆਂ ਦੀ ਪੜ੍ਹਾਈ ਲਈ 70, 000 ਰੁਪੈ ਤੱਕ ਸਹਾਇਤਾ, ਹਾਦਸੇ ਦੀ ਸੂਰਤ ਵਿਚ ਮੁਆਵਾਜ਼ਾ ਲੈ ਸਕਦੇ ਹਨ। ਇਸ ਤੋਂ ਇਲਾਵਾ ਪੈਨਸ਼ਨ , ਸ਼ਗਨ ਸਕੀਮ ਤਹਿਤ 51000 ਰੁਪੈ ਵੀ ਕਿਰਤੀਆਂ ਨੂੰ ਦੇਣ ਵੀ ਵਿਵਸਥਾ ਕੀਤੀ ਗਈ ਹੈ।

ਕੈਬਨਿਟ ਮੰਤਰੀ ਵਲੌਂ ਇਸ ਮੌਕੇ ਕੁਝ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਦੇ ਕਾਰਡ ਵੀ ਤਕਸੀਮ ਕੀਤੇ ਗਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੁਪਮ ਕਲੇਰ ਨੇ ਦੱਸਿਆ ਕਿ ਲੋਕ ਭਲਾਈ ਯੋਜਨਾਵਾਂ ਦਾ ਲਾਭ ਦੇਣ ਵਾਸਤੇ ਵਿਸ਼ੇਸ਼ ਕੈਂਪ ਲਾਉਣ ਬਾਰੇ ਸਮਾਂ ਸਾਰਣੀ ਅਗਲੇ 2 ਦਿਨਾਂ ਵਿਚ ਜਾਰੀ ਕੀਤੀ ਜਾਵੇਗੀ।

ਸਹਾਇਕ ਕਿਰਤ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਲੌਅਖਾਨਾ ਵਿਖੇ ਲਗਾਏ ਗਏ ਕੈਂਪ ਦੌਰਾਨ ਪਹਿਲੇ ਦਿਨ ਹੀ 200 ਤੋਂ ਜਿਆਦਾ ਉਸਾਰੀ ਕਿਰਤੀਆਂ ਦੇ ਫਾਰਮ ਭਰਕੇ ਆਨਲਾਇਨ ਕੀਤੇ ਗਏ ਹਨ।

ਇਸ ਮੌਕੇ ਸਾਬਕਾ ਵਿਧਾਇਕ ਬੰਗਾ ਸ਼੍ਰੀ ਤਰਲੋਚਨ ਸੂੰਢ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਦੀਪਕ ਸਲਵਾਨ, ਦੇਸ਼ਬੰਧੂ, ਮਨੀਸ਼ ਕੁਮਾਰ, ਹਰਸਿਮਰਨਜੀਤ ਸਿੰਘ (ਸਾਰੇ ਕੌਸਲਰ) ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਕੇਜਰੀਵਾਲ ਸਰਕਾਰ ਨੇ ਪ੍ਰੋ: ਭੁੱਲਰ ਦੀ ਰਿਹਾਈ ਸੰਬੰਧੀ ਫ਼ਾਈਲ ਕਲੀਅਰ ਨਾ ਕੀਤੀ ਤਾਂ ‘ਆਪ’ ਉਮੀਦਵਾਰਾਂ ਦਾ ਘਿਰਾਓ ਕਰਾਂਗੇ: ਪੰਥਕ ਧਿਰਾਂ

ਯੈੱਸ ਪੰਜਾਬ ਅੰਮ੍ਰਿਤਸਰ, 20 ਜਨਵਰੀ, 2022 - ਸਜਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ’ਤੇ ਸਿੱਖ ਕੌਮ ਅੰਦਰ ਵਿਆਪਕ ਰੋਸ ਦੇ ਚਲਦਿਆਂ ਸੰਘਰਸ਼ਸ਼ੀਲ ਸਿੱਖ...

ਦਿੱਲੀ ਸਰਕਾਰ ਕੈਦੀਆਂ ਦੇ ਜਮਹੂਰੀ ‘ਤੇ ਮਨੁੱਖੀ ਅਧਿਕਾਰਾਂ ਦਾ ਘਾਣ ਬੰਦ ਕਰੇ – ਰਿਹਾਈ ਮੋਰਚੇ ਨੇ ਕੈਦੀਆਂ ਦੇ ਸਜ਼ਾ ਸਮੀਖਿਆ ਅਧਿਕਾਰਾਂ ਦਾ ਕੀਤਾ ਖੁਲਾਸਾ

ਯੈੱਸ ਪੰਜਾਬ ਨਵੀਂ ਦਿੱਲੀ, 19 ਜਨਵਰੀ, 2022 - ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਖੁਲਾਸਾ ਕੀਤਾ ਹੈ ਕਿ ਕਥਿਤ ਤੌਰ 'ਤੇ ਅਤਵਾਦੀ ਗਤਿਵਿਧਿਆਂ ਜਾਂ ਘਿਨਾਉਣੇ ਜੁਰਮ ਵਿੱਚ ਸ਼ਾਮਲ...

ਸੰਗਤਾਂ ਦੇ ਫਤਵੇ ਮੁਤਾਬਕ 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਵਾਸਤੇ ਤਿਆਰ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 19 ਜਨਵਰੀ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਚੋਣਾਂ ਵਿਚ ਸੰਗਤ ਵੱਲੋਂ ਦਿੱਤੇ...

55 ਮੈਂਬਰੀ ਹਾਉਸ ਪੂਰਾ ਹੋਣ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਗੈਰ-ਕਾਨੂੰਨੀ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਨਵੀਂ ਦਿੱਲੀ, 19 ਜਨਵਰੀ, 2022 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ...

ਲੁਧਿਆਣਾ ਵਿਖ਼ੇ ਗੁਟਕਾ ਸਾਹਿਬ ਦੀ ਬੇਅਦਬੀ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਘਟਨਾ ਦੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 18 ਜਨਵਰੀ, 2022; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੁਧਿਆਣਾ ਦੇ ਬਸੰਤ ਨਗਰ ਵਿਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ...

ਕਾਬੁਲ ਗੁਰਦਆਰੇ ’ਤੇ ਹਮਲੇ ਦਾ ‘ਮਾਸਟਰਮਾਈਂਡ’ ਅਸਲਮ ਫ਼ਾਰੂਕੀ ਮਾਰਿਆ ਗਿਆ; ਗੋਲੀਬਾਰੀ ਵਿੱਚ ਮਾਰੇ ਗਏ ਸਨ 27 ਅਫ਼ਗਾਨ ਸਿੱਖ

ਯੈੱਸ ਪੰਜਾਬ ਕਾਬੁਲ, ਅਫ਼ਗਾਨਿਸਤਾਨ, 19 ਜਨਵਰੀ 2022: ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ਵਿੱਚ ਗੋਲੀਬਾਰੀ ਕਰਕੇ 27 ਅਫ਼ਗਾਨ ਸਿੱਖਾਂ ਨੂੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੇ ਮਾਸਟਰਮਾਈਂਡ ਅਤੇ ਇਸਲਾਮਿਕ...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,504FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼