ਸਚਿਨ ਪਾਇਲਟ ਹੈ ਭੜਕਦਾ ਫੇਰ ਲੱਗਦਾ, ਲਿਖ ਕੇ ਚਿੱਠੀ ਗਹਿਲੋਤ ਨੂੰ ਪਾਈ ਮਿੱਤਰ

ਅੱਜ-ਨਾਮਾ

ਸਚਿਨ ਪਾਇਲਟ ਹੈ ਭੜਕਦਾ ਫੇਰ ਲੱਗਦਾ,
ਲਿਖ ਕੇ ਚਿੱਠੀ ਗਹਿਲੋਤ ਨੂੰ ਪਾਈ ਮਿੱਤਰ।

ਪਛੜੀਆਂ ਜਾਤਾਂ ਦਾ ਲਿਆ ਈ ਚੁੱਕ ਮੁੱਦਾ,
ਨੌਕਰੀਆਂ ਵਾਲੀ ਹੈ ਗੱਲ ਉਠਾਈ ਮਿੱਤਰ।

ਸੱਜਣ ਸਚਿਨ ਦੇ ਬਾਹਰ ਬਿਆਨ ਦਾਗਣ,
ਹੜਬੜ ਜਾਪਦੀ ਫਿਰਨ ਮਚਾਈ ਮਿੱਤਰ।

ਅੱਗਿਉਂ ਵਾਧੂ ਗਹਿਲੋਤ ਨਹੀਂ ਬੋਲਦਾ ਈ,
ਉਹਨੂੰ ਚੁੱਪ ਜਿਹੀ ਰਾਸ ਹੈ ਆਈ ਮਿੱਤਰ।

ਚਿੱਠੀਆਂ ਕਿੰਨੀਆ ਸਚਿਨ ਜੇ ਲਿਖੀ ਜਾਵੇ,
ਹੋਣਾ ਏਦਾਂ ਦੀ ਡਾਕ ਦਾ ਅਸਰ ਨਹੀਂ ਜੀ।

ਆ ਗਿਆ ਜਦੋਂ ਗਹਿਲੋਤ ਦੀ ਦਾੜ੍ਹ ਹੇਠਾਂ,
ਓਦਣ ਛੱਡਣੀ ਓਸ ਵੀ ਕਸਰ ਨਹੀਂ ਜੀ।

-ਤੀਸ ਮਾਰ ਖਾਂ
ਸਤੰਬਰ 15, 2020


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


ਅਹਿਮ ਖ਼ਬਰਾਂ