ਅੱਜ-ਨਾਮਾ
ਸਖਤ ਕੁਝ ਲੱਗਦਾ ਹੈ ਰੁਖ ਅਦਾਲਤਾਂ ਦਾ,
ਮਿਲਦੀ ਦੋਸ਼ੀਆਂ ਨੂੰ ਨਹੀਂ ਜੀ ਢਿੱਲ ਬੇਲੀ।
ਟਾਲਣਾ ਚਾਹੁੰਦੀ ਹੈ ਕੇਸ ਸਰਕਾਰ ਜਿਹੜਾ,
ਲੱਥਦੀ ਉਹਦੀ ਫਿਰ ਵਾਲ ਦੀ ਛਿੱਲ ਬੇਲੀ।
ਮਿਲਦੀ ਕੇਸਾਂ ਦੀ ਰਾਹਤ ਨਹੀਂ ਖਾਸ ਕੋਈ,
ਲਾਉਂਦੇ ਈ ਬੜਾ ਵਕੀਲ ਜਦ ਟਿੱਲ ਬੇਲੀ।
ਕਈ ਤਾਂ ਏਦਾਂ ਦੇ ਹੁਕਮ ਹਨ ਆਈ ਜਾਂਦੇ,
ਜਾਂਦੀ ਸਰਕਾਰ ਹੈ ਬੁਰੀ ਤਰ੍ਹਾਂ ਹਿੱਲ ਬੇਲੀ।
ਫਿਰ ਵੀ ਖਾਸ ਨਹੀਂ ਕਦੇ ਸੁਧਾਰ ਦੀਂਹਦਾ,
ਲੀਡਰ ਬੇਸ਼ਰਮ ਆ ਕੋਈ ਕੀ ਕਹੇ ਬੇਲੀ।
ਹੁਕਮ ਕੋਰਟ ਦਾ ਕਹਿੰਦੇ ਹਨ ਸਿਰ-ਮੱਥੇ,
ਪਰਨਾਲਾ ਓਦਾਂ ਦਾ ਓਦਾਂ ਬੱਸ ਰਹੇ ਬੇਲੀ।
-ਤੀਸ ਮਾਰ ਖਾਂ