Friday, November 27, 2020






ਸ਼੍ਰੋਮਣੀ ਕਮੇਟੀ ਤੇ ਸਤਿਕਾਰ ਕਮੇਟੀ ਵਿਚਾਲੇ ਵਾਪਰਿਆ ਘਟਨਾ¬ਕ੍ਰਮ ਨਿੰਦਣਯੋਗ : ਸਿੱਖ ਕੌਂਸਲ ਆਫ਼ ਸਕਾਟਲੈਂਡ

ਯੈੱਸ ਪੰਜਾਬ
ਲੁਧਿਆਣਾ,28 ਅਕਤੂਬਰ, 2020 –
ਕੌਮਾਂਤਰੀ ਪੱਧਰ ਤੇ ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਨੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਦਰਮਿਆਨ ਹੋਏ ਆਪਸੀ ਤਕਰਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਉਕਤ ਮੰਦਭਾਗੇ ਵਰਤਾਰੇ ਨਾਲ ਸਮੁੱਚੇ ਵਿਸ਼ਵ ਅੰਦਰ ਵੱਸਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।

ਸੰਸਥਾ ਦੇ ਜਨਰਲ ਸੈਕਟਰੀ ਸ.ਗੁਰਦੀਪ ਸਿੰਘ ਸਮਰਾ ਨੇ ਉਕਤ ਮੁੱਦੇ ਸਬੰਧੀ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਆਪਸੀ ਸੂਝਬੂਝ, ਸ਼ਹਿਣਸ਼ੀਲਤਾ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਾਰਮਿਕ ਮਾਣ ਮਰਯਾਦਾ ਦਾ ਪੂਰਨ ਰੂਪ ਵਿੱਚ ਸਤਿਕਾਰ ਬਹਾਲ ਰੱਖਦਿਆਂ ਅਤੇ ਭਰਾ ਮਾਰੂ ਜੰਗ ਤੋ ਗੁਰੇਜ਼ ਕਰਦਿਆਂ ਹੋਇਆਂ ਮਿਲ ਬੈਠ ਕੇ ਆਪਸੀ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਨਾਂਹ ਕੀ ਇੱਕ ਦੂਜੇ ਦੀਆਂ ਦਸਤਰਾਂ ਉਤਾਰ ਕੇ ?

ਇਸ ਦੌਰਾਨ ਉਨ੍ਹਾਂ ਨੇ ਖਦਸ਼ਾ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਗਠਨਾਂ ਵੱਲੋ ਆਪਣੇ ਹਿੱਤਾਂ ਦੀ ਰਾਖੀ ਲਈ ਵਿੱਢੇ ਹੋਏ ਸ਼ੰਘਰਸ਼ ਨੂੰ ਸਾਬੋਤਾਜ ਕਰਨ ਦੇ ਮਨੋਰਥ ਨਾਲ ਅਤੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦਾ ਧਿਆਨ ਦੂਜੇ ਪਾਸੇ ਵੱਲ ਕਰਨ ਦੇ ਮਨੋਰਥ ਨਾਲ ਬੜੀ ਤੇਜ਼ੀ ਨਾਲ ਪੰਜਾਬ ਅੰਦਰ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਦੇ ਪਿੱਛੇ ਪੰਜਾਬ ਵਿਰੋਧੀ ਤਾਕਤਾਂ ਦਾ ਹੱਥ ਹੋਣ ਦੀ ਸ਼ੰਕਾ ਹੈ।

ਜਿਸ ਤੋ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਹੌਣਾ ਪਵੇਗਾ।ਆਪਣੇ ਬਿਆਨ ਵਿੱਚ ਸ.ਸਮਰਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਰਾਜ ਅੰਦਰ ਆਉਣ ਜਾਣ ਵਾਲੀਆਂ ਮਾਲ ਗੱਡੀਆਂ ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਨਾਦਰਸ਼ਾਹੀ ਫੈਸਲਾ ਸਿੱਧੇ ਰੂਪ ਵਿੱਚ ਫਿਰਕੂ ਨੀਤੀ ਤੇ ਚੱਲਦਿਆਂ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਨਾ ਹੈ।

ਜਿਸ ਨੂੰ ਸਾਡੀ ਸੰਸਥਾ ਸਮੇਤ ਵਿਦੇਸ਼ਾਂ ਵਿੱਚ ਵੱਸਦਾ ਸਮੁੱਚਾ ਪੰਜਾਬੀ ਭਾਈਚਾਰਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਨਾਲ ਤੁਰੰਤ ਟਕਰਾਅ ਦਾ ਰਾਹ ਛੱਡ ਕੇ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰੇ ਅਤੇ ਪਾਸ ਕੀਤੇ ਨਵੇ ਕਾਲੇ ਖੇਤੀ ਕਾਨੂੰਨਾਂ ਰੱਦ ਕਰਦੇ ਦੇਸ਼ ਦੇ ਅੰਨਦਾਤਿਆਂ ਦੇ ਹਿੱਤਾਂ ਦੀ ਰਾਖੀ ਕਰੇ।


Click here to Like us on Facebook


 

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਗੁਰਪੁਰਬ ’ਤੇ Pakistan ਜਾਣ ਲਈ 325 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ, SGPC ਦਫ਼ਤਰ ਤੋਂ ਰਵਾਨਾ...

ਯੈੱਸ ਪੰਜਾਬ ਅੰਮ੍ਰਿਤਸਰ, 25 ਨਵੰਬਰ, 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਾਲ ਸਬੰਧਤ ਥੜ੍ਹਾ ਸਾਹਿਬ ਦੀ ਸੇਵਾ ਆਰੰਭ

ਯੈੱਸ ਪੰਜਾਬ ਅੰਮ੍ਰਿਤਸਰ, 25 ਨਵੰਬਰ, 2020 - ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਥੜ੍ਹਾ ਸਾਹਿਬ ਦੀ ਸੇਵਾ ਦਾ ਕਾਰਜ ਅੱਜ...

DSGMC ਵੱਲੋਂ Guru Nanak Dev Ji ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ Sikh ਸਾਹਿਤ...

ਯੈੱਸ ਪੰਜਾਬ ਨਵੀਂ ਦਿੱਲੀ, 25 ਨਵੰਬਰ, 2020 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼...

551ਵੇਂ ਗੁਰਪੁਰਬ ਮੌਕੇ Nankana Sahib ਤੇ Kartarpur Sahib ਤੋਂ 30 ਮੁਲਕਾਂ ’ਚ ਹੋਵੇਗਾ ਸਿੱਧਾ...

ਯੈੱਸ ਪੰਜਾਬ ਚੰਡੀਗੜ੍ਹ, 25 ਨਵੰਬਰ, 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਸਾਰ ਭਰ...

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਮੁਕੰਮਲ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2020 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ...

Sikh ਸੰਘਰਸ਼ ਨਾਲ ਸਬੰਧਤ ਬੰਦੀ ਸਿੰਘ Daya Singh Lahoria ਨੂੰ Longowal ਨੇ ਕੀਤਾ ਸਨਮਾਨਿਤ

ਯੈੱਸ ਪੰਜਾਬ ਅੰਮ੍ਰਿਤਸਰ, 23 ਨਵੰਬਰ, 2020 - ਪਿਛਲੇ ਲੰਮੇ ਅਰਸੇ ਤੋਂ ਭਾਰਤ ਦੀਆਂ ਜ਼ੇਲ੍ਹਾਂ ’ਚ ਨਜ਼ਰਬੰਦ ਚੱਲੇ ਆ ਰਹੇ ਭਾਈ ਦਿਆ ਸਿੰਘ ਲਾਹੌਰੀਆ ਨੇ ਅੱਜ ਆਪਣੇ...

ਮਨੋਰੰਜਨ

Comedian Bharti Singh ਦੇ ਘਰ ਛਾਪੇਮਾਰੀ: Drugs ਮਾਮਲੇ ’ਚ NCB ਨੇ ਕੀਤੀ ‘Raid’

ਯੈੱਸ ਪੰਜਾਬ ਮੁੰਬਈ, 21 ਨਵੰਬਰ, 2020: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਹਸਤੀਆਂ ਦੇ ‘ਡਰੱਗਜ਼ ਕੁੱਨੈਕਸ਼ਨਜ਼’ ਦੀ ਜਾਂਚ ਵਿੱਚ ਜੁੜੀ ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਉਰੋ (ਐਨ.ਸੀ.ਬੀ.) ਵੱਲੋਂ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ...

Akshay Kumar ਨੇ Youtuber ’ਤੇ ਠੋਕਿਆ 500 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ

ਯੈੱਸ ਪੰਜਾਬ ਮੁੰਬਈ 19 ਨਵੰਬਰ, 2020: ਬਾਲੀਵੁੱਡ ਸੁਪਰਸਟਰਾ ਅਕਸ਼ੇ ਕੁਮਾਰ ਨੇ ਇਕ ਯੂਟਿਊਬਰ ’ਤੇ 500 ਕਰੋੜ ਰੁਪਏ ਦਾ ਮਾਨਹਾਨੀ ਦਾ ਦਾਅਵਾ ਠੋਕਿਆ ਹੈ।ਇਹ ਦਾਅਵਾ ਉਨ੍ਹਾਂ ਬਾਰੇ ਨਿਰਅਧਾਰ ‘ਫ਼ੇਕ ਨਿਊਜ਼’ ਚਲਾਉਣ ਦੇ ਸੰਬੰਧ ਵਿੱਚ ਕੀਤਾ ਗਿਆ ਹੈ।...

IPS ਅਧਿਕਾਰੀ Mohita Sharma KBC 12 ਦੀ ਦੂਜੀ ਕਰੋੜਪਤੀ ਬਣੀ

ਯੈੱਸ ਪੰਜਾਬ ਮੁੰਬਈ, 15 ਨਵੰਬਰ, 2020: ਆਈ.ਪੀ.ਐਸ. ਅਧਿਕਾਰੀ ਮੋਹਿਤਾ ਸ਼ਰਮਾ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 12 ਦੀ ਦੂਸਰੀ ਕਰੋੜਪਤੀ ਬਣ ਗਈ ਹੈ। ਸੁਪਰਸਟਾਰ ਅਮਿਤਾਭ ਬੱਚਨ ਵੱਲੋਂ ਪੇਸ਼ ਕੀਤੇ ਜਾਂਦੇ ਇਸ ‘ਕੁਇਜ਼ ਸ਼ੋਅ’ ਦੇ ਤਾਜ਼ਾ ਸੀਜ਼ਨ ਵਿੱਚ ਕਰੋੜਪਤੀ ਬਣਨ...

ਨਿੰਜਾ ਦਾ ਨਵਾਂ ਗ਼ੀਤ ‘ਧੋਖ਼ਾ’ 18 ਨਵੰਬਰ ਨੂੰ ਹੋਵੇਗਾ ਰਿਲੀਜ਼, ਪੋਸਟਰ ਸਾਂਝਾ ਕੀਤਾ

ਯੈੱਸ ਪੰਜਾਬ ਨਵੰਬਰ 15, 2020: ਪੰਜਾਬੀ ਗਾਇਕ ਨਿੰਜਾ ਦਾ ਨਵਾਂ ਗ਼ੀਤ ‘ਧੋਖ਼ਾ’ 18 ਨਵੰਬਰ ਨੂੰ ਰਿਲੀਜ਼ ਹੋਵੇਗਾ। ਇਹ ਜਾਣਕਾਰੀ ਖ਼ੁਦ ਨਿੰਜਾ ਨੇ ਸਾਂਝੀ ਕਰਦਿਆਂ ਗ਼ੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਪੋਸਟਰ ਵਿੱਚ ਨਿੰਜਾ ਖ਼ੁਦ ਸਮਰਿਤੀ ਭਾਟੀਆ ਨਾਲ...

‘ਤਾਰੇ ਵਾਲਾ ਮੁੰਡਾ’ ਆਤਿਸ਼ ਦਰਸ਼ਕਾਂ ਲਈ ਲੈਕੇ ਆਏ ਰੋਮਾਂਟਿਕ ਬੀਟ ਨੰਬਰ ‘ਡੈਮ ਸੀਰੀਅਸ’

ਯੈੱਸ ਪੰਜਾਬ ਚੰਡੀਗੜ੍ਹ, 7 ਨਵੰਬਰ, 2020 - ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦਾ ਰੋਮਾਂਟਿਕ ਲੜਕਾ...
- Advertisement -

ਸੋਸ਼ਲ ਮੀਡੀਆ

20,446FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਚਿੱਠੀ ਆਈ ਹੈ ਕੇਂਦਰ ਤੋਂ ਫੇਰ ਕਹਿੰਦੇ, ਲਏ ਹਨ ਕੇਂਦਰ ਨੇ ਸੱਦ ਕਿਸਾਨ ਮੀਆਂ

ਅੱਜ-ਨਾਮਾ ਚਿੱਠੀ ਆਈ ਹੈ ਕੇਂਦਰ ਤੋਂ ਫੇਰ ਕਹਿੰਦੇ, ਲਏ ਹਨ ਕੇਂਦਰ ਨੇ ਸੱਦ ਕਿਸਾਨ ਮੀਆਂ। ਪੰਜਾਬ ਵਿਚਲੀ ਤੇ ਕੇਂਦਰ ਸਰਕਾਰ ਜਾਣੇ, ਹੋ ਗਿਆ ਕਿੰਨਾ ਹੈ ਵੱਡਾ ਨੁਕਸਾਨ ਮੀਆਂ। ਇਹੀਓ...

ਚੜ੍ਹਿਆ ਆਉਂਦਾ ਕੋਰੋਨਾ ਹੈ ਫੇਰ ਡਾਢਾ, ਪੈਂਦੀ ਅਜੇ ਨਹੀਂ ਜਾਪ ਰਹੀ ਠੱਲ੍ਹ ਬੇਲੀ

ਅੱਜ-ਨਾਮਾ ਚੜ੍ਹਿਆ ਆਉਂਦਾ ਕੋਰੋਨਾ ਹੈ ਫੇਰ ਡਾਢਾ, ਪੈਂਦੀ ਅਜੇ ਨਹੀਂ ਜਾਪ ਰਹੀ ਠੱਲ੍ਹ ਬੇਲੀ। ਦਿੱਲੀ ਵਿੱਚ ਆ ਪਿਆ ਕੁਹਰਾਮ ਸੁਣਦਾ, ਪੈ ਗਈ ਚਿੰਤਾ ਗੁਜਰਾਤ ਦੇ ਵੱਲ ਬੇਲੀ। ਮੱਧ ਪ੍ਰਦੇਸ਼...

ਕੀਤੀ ਕੈਪਟਨ ਨੇ ਬੈਠਕ ਕਿਰਸਾਨ ਮੰਨੇ, ਗੱਡੀ ਲਾਈਨ`ਤੇ ਪਊ ਫਿਰ ਚੱਲ ਮੀਆਂ

ਅੱਜ-ਨਾਮਾ ਕੀਤੀ ਕੈਪਟਨ ਨੇ ਬੈਠਕ ਕਿਰਸਾਨ ਮੰਨੇ, ਗੱਡੀ ਲਾਈਨ`ਤੇ ਪਊ ਫਿਰ ਚੱਲ ਮੀਆਂ। ਕੈਪਟਨ ਕਹਿੰਦਾ ਮੈਂ ਮੋਦੀ ਦੇ ਕੋਲ ਜਾਊਂ, ਖੋਲ੍ਹ ਕੇ ਕਰੂੰਗਾ ਉਹਦੇ ਨਾਲ ਗੱਲ ਮੀਆਂ। ਮੁੜ-ਮੁੜ ਜਾਵਣਾ...

ਡਾਢਾ ਦਿੱਲੀ ਦਾ ਸ਼ਹਿਰ ਹੈ ਫੇਰ ਫਸਿਆ, ਆਈ ਮੁੜ ਕੇ ਕੋਰੋਨਾ ਦੀ ਲਹਿਰ ਮੀਆਂ

ਅੱਜ-ਨਾਮਾ ਡਾਢਾ ਦਿੱਲੀ ਦਾ ਸ਼ਹਿਰ ਹੈ ਫੇਰ ਫਸਿਆ, ਆਈ ਮੁੜ ਕੇ ਕੋਰੋਨਾ ਦੀ ਲਹਿਰ ਮੀਆਂ। ਵਧ ਗਏ ਕੇਸ ਤੇ ਮੌਤਾਂ ਦੀ ਲਾਈਨ ਲੱਗੀ, ਆਖਣ ਲੋਕ ਫਿਰ ਮੱਚਿਆ ਕਹਿਰ...

ਆਈ ਖਬਰ ਕਿ ਹੋਣੀ ਹੈ ਫੇਰ ਮੀਟਿੰਗ, ਕੇਂਦਰ ਵੱਲੋਂ ਫਿਰ ਸੱਦਿਆ ਜਾਊ ਬੇਲੀ

ਅੱਜ-ਨਾਮਾ ਆਈ ਖਬਰ ਕਿ ਹੋਣੀ ਹੈ ਫੇਰ ਮੀਟਿੰਗ, ਕੇਂਦਰ ਵੱਲੋਂ ਫਿਰ ਸੱਦਿਆ ਜਾਊ ਬੇਲੀ। ਅੰਦਰ-ਅੰਦਰ ਵਿਚਾਰ ਕੁਝ ਹੋਈ ਜਾਂਦੀ, ਸਰਕਾਰ ਨਵੀਂ ਤਜਵੀਜ਼ ਲਿਆਊ ਬੇਲੀ। ਏਧਰੋਂ ਟੀਮ ਕਿਸਾਨਾਂ ਦੀ ਪਹੁੰਚ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਦੇ ਉੱਜਵਲ ਭਵਿੱਖ ਲਈ ਭਾਈ ਲੌਂਗੋਵਾਲ ਦੇ ਹੱਥਾਂ ਨੂੰ ਹੋਰ ਮਜ਼ਬੂਤੀ ਦੇਣ ਦੀ ਲੋੜ: ਪ੍ਰੋ: ਸਰਚਾਂਦ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ 27 ਨਵੰਬਰ ਨੂੰ ਹੋਣ ਜਾ ਰਹੀ ਹੈ। ਤਿੰਨ ਵਰ੍ਹੇ ਪਹਿਲਾਂ 29 ਨਵੰਬਰ 2017...

ਜੇ ਹੱਥ ਫੜਾਓਗੇ ਤਾਂ ਕਾਫ਼ਲੇ ਵਹੀਰਾਂ ਬਣਾ ਦਿਆਂਗਾ-ਕਿਸਾਨ ਸੰਘਰਸ਼ ਦੀਆਂ ਪੈੜਾਂ – ਅਮਰਜੀਤ ਟਾਂਡਾ

ਮੈਨੂੰ ਟਹਿਣੀਆਂ ਦਿਉ ਹਜ਼ਾਰਾਂ ਰੁੱਖ ਗਿਣਾ ਦਿਆਂਗਾ ਜੇ ਹੱਥ ਫੜਾਓਗੇ ਤਾਂ ਕਾਫ਼ਲੇ ਵਹੀਰਾਂ ਬਣਾ ਦਿਆਂਗਾ-ਅਮਰਜੀਤ ਟਾਂਡਾਖੇਤੀ ਕਾਨੂੰਨ ਖੇਤੀ ਕਾਨੂੰਨਾਂ ਵਿਰੁੱਧ ਖੇਤਾਂ ਨੂੰ ਕਾਰਪੋਰੇਟ ਫਾਰਮਾਂ ਦਾ ਰੂਪ...

ਰਮੇਸ਼ ਪੋਖਰਿਆਲ ਤੋਂ ਨਿਰਭਏ, ਨਿਡਰ ਅਤੇ ਨਿਸ਼ੰਕ ਤੱਕ ਦਾ ਸਫ਼ਰ: ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ

ਲੇਖਣੀ, ਕਵਿਤਾ ਅਤੇ ਹੋਰ ਸਾਹਿਤਕ ਕਾਰਜਾਂ ਲਈ ਦੇਸ਼ ਦੇ ਸਿੱਖਿਆ ਮੰਤਰੀ ਮਾਣਯੋਗ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੇ ਮਿਲੇ...

ਅਰਸ਼ ਨੂੰ ਛੋਹਣ ਵਾਲੀ ਸ਼ਖਸੀਅਤ ਚਰਨਜੀਤ ਸਿੰਘ ਚੰਨੀ – ਡਾ: ਅਮਰਜੀਤ ਟਾਂਡਾ

ਓਹਦੇ ਲਈ ਅਰਸ਼ ਉੱਚਾ ਨਹੀਂ ਹੈ ਤੇ ਨਾ ਹੀ ਸਮੁੰਦਰ ਡੂੰਘਾ। ਉਹਦੀ ਉਡਾਨ ਅਸਮਾਨੀ ਤਾਰਿਆਂ ਵਰਗੀ ਹੈ ਤੇ ਪਿਆਸ ਬੁਝਾਣ ਲਈ ਸਾਗਰ ਵੀ ਛੋਟਾ।...

ਸਿੱਖ ਇਤਿਹਾਸ ਅੰਦਰ ਬੰਦੀ ਛੋੜ ਦਿਵਸ – ਗੋਬਿੰਦ ਸਿੰਘ ਲੌਂਗੋਵਾਲ – 14 ਨਵੰਬਰ 2020 ਲਈ ਵਿਸ਼ੇਸ਼

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ...
error: Content is protected !!