ਸ਼ਰਦ ਪਵਾਰ ਦੇ ਹਵਾਲੇ ਨਾਲ ਬਾਦਲ-ਰਾਜੀਵ ਗਾਂਧੀ ‘ਗੰਢ-ਤੁਪ’ ’ਤੇ ਜੀ.ਕੇ. ਨੇ ਉਠਾਏ ਸਵਾਲ

ਨਵੀਂ ਦਿੱਲੀ, 17 ਸਤੰਬਰ, 2020 –

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਕਿਤਾਬ ‘ਆਪਣੀ ਸ਼ਰਤਾਂ ਉੱਤੇ’ ਦੇ ਹਵਾਲੇ ਨਾਲ ਮੀਡੀਆ ਵਿੱਚ ਰਾਜੀਵ- ਲੌਂਗੋਵਾਲ ਸਮਝੌਤੇ ਦੀ ਭੂਮਿਕਾ ਸਾਹਮਣੇ ਆਉਣ ਉੱਤੇ ‘ਜਾਗੋ’ ਪਾਰਟੀ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉੱਤੇ ਵੱਡਾ ਹਮਲਾ ਬੋਲਿਆ ਹੈ।

ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਨਵਭਾਰਤ ਟਾਈਮਸ ਵਿੱਚ ਪਵਾਰ ਦੀ ਕਿਤਾਬ ਦੇ ਹਵਾਲੇ ਨਾਲ ਛਪੇ ਲੇਖ ਦਾ ਹਵਾਲਾ ਦਿੰਦੇ ਹੋਏ ਬਾਦਲ ਦੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਕਥਿਤ ਗੰਢ-ਤੁਪ ਹੋਣ ਦਾ ਦਾਅਵਾ ਕੀਤਾ ਹੈ। ਨਾਲ ਹੀ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਰਾਜੀਵ ਗਾਂਧੀ ਸਰਕਾਰ ਤੋਂ ਵਿਸ਼ੇਸ਼ ਸੁਵਿਧਾਵਾਂ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ।

ਜੀਕੇ ਨੇ ਦੱਸਿਆ ਕਿ ਅਪਰੇਸ਼ਨ ਬਲ਼ੂ ਸਟਾਰ ਦੇ ਬਾਅਦ ਅਕਾਲੀ ਨੇਤਾਵਾਂ ਸੁਰਜੀਤ ਸਿੰਘ ਬਰਨਾਲਾ, ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਕੇ ਮੱਧ ਪ੍ਰਦੇਸ਼ ਦੀ ਪੰਚਮੜੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਪਵਾਰ ਦੇ ਦਾਅਵੇ ਅਨੁਸਾਰ ਉਸ ਸਮੇਂ ਦੇ ਕੇਂਦਰੀ ਗ੍ਰਹਿ ਸਕੱਤਰ ਰਾਮ ਪ੍ਰਧਾਨ ਦਿੱਲੀ ਦੇ ਮਹਾਰਾਸ਼ਟਰ ਸਦਨ ਵਿੱਚ ਆਕੇ ਉਨ੍ਹਾਂ ਨੂੰ ਮਿਲਦੇ ਹਨ ਅਤੇ ਅਕਾਲੀ ਨੇਤਾਵਾਂ ਦੇ ਨਾਲ ਉਨ੍ਹਾਂ ਦੇ ਚੰਗੇ ਸੰਬੰਧਾਂ ਦਾ ਹਵਾਲਾ ਦਿੰਦੇ ਹੋਏ ਅਕਾਲੀ ਨੇਤਾਵਾਂ ਨਾਲ ਗੈਰ ਅਧਿਕਾਰਤ ਗੱਲਬਾਤ ਕਰਨ ਦੀ ਸਰਕਾਰ ਵੱਲੋਂ ਪੇਸ਼ਕਸ਼ ਕਰਦੇ ਹਨ।

ਤਦ ਪਵਾਰ ਨੇ ਰਾਮ ਪ੍ਰਧਾਨ ਤੋਂ ਸਵਾਲ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਮੈਂ ਅਕਾਲੀ ਨੇਤਾਵਾਂ ਨਾਲ ਗੱਲਬਾਤ ਕਰਾਂ ? ਤਦ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ।

ਜੀਕੇ ਨੇ ਪਵਾਰ ਦੇ ਲੇਖ ਦੇ ਹਵਾਲੇ ਨਾਲ ਦੱਸਿਆ ਕਿ ਇਸ ਦੇ ਬਾਅਦ ਰਾਜੀਵ ਗਾਂਧੀ ਵੱਲੋਂ ਪਵਾਰ ਨੂੰ ਗੱਲਬਾਤ ਕਰਨ ਲਈ ਫ਼ੋਨ ਕਰਕੇ ਦਿੱਲੀ ਬੁਲਾਇਆ ਜਾਂਦਾ ਹੈ। ਜਿਸ ਦੇ ਬਾਅਦ ਦਿੱਲੀ ਵਿੱਚ ਹੋਈ ਮੁਲਾਕਾਤ ਵਿੱਚ ਰਾਜੀਵ ਗਾਂਧੀ ਅਕਾਲੀ ਨੇਤਾਵਾਂ ਨਾਲ ਪਵਾਰ ਨੂੰ ਗੱਲਬਾਤ ਕਰਨ ਲਈ ਅਖ਼ਤਿਆਰ ਦਿੰਦੇ ਹਨ।

ਜਿਸ ਦੇ ਬਾਅਦ ਪਵਾਰ ਪੰਚਮੰੜੀ ਜੇਲ੍ਹ ਵਿੱਚ ਸਾਰੇ ਅਕਾਲੀ ਨੇਤਾਵਾਂ ਨਾਲ ਮਿਲਦੇ ਹਨ। ਅਕਾਲੀ ਨੇਤਾ ਉਨ੍ਹਾਂ ਨੂੰ ਲੌਂਗੋਵਾਲ ਨਾਲ ਗੱਲਬਾਤ ਕਰਨ ਦੀ ਸਲਾਹ ਦਿੰਦੇ ਹੈ। ਥੋੜ੍ਹੇ ਗ਼ੁੱਸੇ ਦੇ ਬਾਅਦ ਲੌਂਗੋਵਾਲ ਗੱਲ ਕਰਨ ਲਈ ਤਿਆਰ ਹੋ ਜਾਂਦੇ ਹਨ। ਜਿਸਦੇ ਬਾਅਦ ਸਾਰੇ ਅਕਾਲੀ ਨੇਤਾਵਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਛੇਤੀ ਭੇਜਣ ਦਾ ਪਵਾਰ ਭਰੋਸਾ ਦੇਕੇ ਰਾਜੀਵ-ਲੌਂਗੋਵਾਲ ਸਮਝੌਤੇ ਦੀ ਗੱਲਬਾਤ ਦੀ ਪਿੱਚ ਤਿਆਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।

ਜਿਸ ਵਜਾ ਰਾਜੀਵ ਗਾਂਧੀ ਦੀ ਮਨਜ਼ੂਰੀ ਦੇ ਬਾਅਦ ਅਕਾਲੀ ਨੇਤਾਵਾਂ ਨੂੰ ਤਿਹਾੜ ਜੇਲ੍ਹ ਲਿਆਇਆ ਜਾਂਦਾ ਹੈ ਅਤੇ ਪਾਰਟੀ ਕਾਰਕੁਨਾਂ ਅਤੇ ਪਰਿਵਾਰਿਕ ਮੈਂਬਰਾਂ ਨਾਲ ਜੇਲ੍ਹ ਵਿੱਚ ਜਲਦੀ ਮੁਲਾਕਾਤ ਕਰਨ ਦੀ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।

ਜੀਕੇ ਨੇ ਕਿਹਾ ਕਿ ਬਾਦਲ ਉੱਤੇ ਪਹਿਲਾਂ ਵੀ ਅਪਰੇਸ਼ਨ ਬਲ਼ੂ ਸਟਾਰ ਨੂੰ ਚੁੱਪ-ਚੁਪੀਤੇ ਸਮਰਥਨ ਦੇਣ ਦੇ ਇਲਜ਼ਾਮ ਲੱਗਦੇ ਰਹੇ ਹਨ। ਪਰ ਹੁਣ ਕਾਂਗਰਸ ਦੇ ਨੇਤਾਵਾਂ ਨਾਲ ਗੰਢ-ਤੁਪ ਕਰਕੇ ਕੌਮ ਨੂੰ ਮੂਰਖ ਬਣਾਉਣ ਦਾ ਨਵਾਂ ਖ਼ੁਲਾਸਾ ਸਾਹਮਣੇ ਆ ਗਿਆ ਹੈ। ਜੀਕੇ ਨੇ ਹੈਰਾਨੀ ਜਤਾਈ ਕਿ ਅਕਾਲੀ ਨੇਤਾ ਸਿਰਫ਼ ਜੇਲ੍ਹ ਬਦਲਣ ਦੇ ਲਾਲਚ ਵਿੱਚ ਹੀ ਕੌਮ ਦਾ ਸਭ ਕੁੱਝ ਦਾਅ ਉੱਤੇ ਲਗਾ ਕੇ ਗੱਲਬਾਤ ਦੀ ਟੇਬਲ ਉੱਤੇ ਬੈਠਣ ਨੂੰ ਤਿਆਰ ਕਿਵੇਂ ਹੋ ਗਏ ?

ਕੀ ਬਾਦਲ ਨੇ ਲੌਂਗੋਵਾਲ ਨੂੰ ਅੱਗੇ ਕਰਕੇ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਨ ਦੀ ਰਾਜੀਵ ਗਾਂਧੀ ਨੂੰ ਚੋਰੀ ਛਿਪੇ ਛੁੱਟ ਦਿੱਤੀ ਸੀ ? ਕੌਮ ਦੇ ਮੁੱਦਿਆਂ ਨਾਲ ਜ਼ਰੂਰੀ ਇਹਨਾਂ ਦੀ ਪਰਿਵਾਰਿਕ ਮੁਲਾਕਾਤਾਂ ਜ਼ਿਆਦਾ ਜ਼ਰੂਰੀ ਸੀ ? ਕਿ ਕੌਮ ਲਈ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ ਉਕਤ ਨੇਤਾਵਾਂ ਨੂੰ ਕੌਮ ਨੇ ਵਾਰ-ਵਾਰ ਸੱਤਾ ਦੇ ਕੇ ਆਪਣੇ ਜੁਆਈ ਵਰਗਾ ਪਿਆਰ ਦਿੱਤਾ ਪਰ ਇਹ ਤਾਂ ਸਰਕਾਰੀ ਜੁਆਈ ਨਿਕਲੇ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ