Monday, December 6, 2021

ਵਾਹਿਗੁਰੂ

spot_img
yes punjab english redirection

Lokan Da Channi

Channi 8

Bijli Bill

36000

Sada CM

Hunarmand

Mera Ghar

Kisan Karza

ECI Voter Form

ECI Voter Helpline

ECI Voter

Markfed Sept to Nov

Innokids Green

ਵੱਡੇ ਵੀਰ ਸੇਵਾ ਸਿੰਘ ਸੇਖਵਾਂ ਦਾ ਵਿਛੋੜਾ ਦਰਦੀਲੇ ਅਹਿਸਾਸ ਜਿਹਾ – ਗੁਰਭਜਨ ਗਿੱਲ

ਜੇ ਉਹ ਸਿਰਫ਼ ਸਿਆਸਤਦਾਨ ਹੁੰਦਾ ਤਾ ਮੈਂ ਏਨਾ ਉਦਾਸ ਨਹੀਂ ਸੀ ਹੋਣਾ ਜਿੰਨਾ ਇਹ ਖ਼ਬਰ ਸੁਣ ਕੇ ਹੋਇਆਂ ਕਿ ਵੱਡਾ ਵੀਰ ਸੇਵਾ ਸਿੰਘ ਸੇਖਵਾਂ ਨਹੀਂ ਰਿਹਾ।

ਉਹ ਅਦਬ ਨਵਾਜ਼ ਦੋਸਤ ਸੀ। ਸਿਆਸਤ ਦੇ ਨਾਲ ਨਾਲ ਮੂਲ ਸਮੱਸਿਆਵਾਂ ਤੇ ਉਂਗਲ ਧਰਨ ਵਾਲਾ।

ਮੈਨੂੰ ਚੇਤੇ ਹੈ ਉਹ ਵਕਤ ਜਦ ਦਿੱਲੀ ਕਤਲੇਆਮ ਦੇ ਮਾਰੇ ਲੋਕਾਂ ਚੋਂ ਕੁਝ ਪਰਿਵਾਰ ਬਚ ਕੇ ਪੰਜਾਬ ਆਏ ਸਨ। ਪਿੰਡ ਪਿੰਡ ਸ਼ਹਿਰ ਸ਼ਹਿਰ ਇਨ੍ਹਾਂ ਲੋਕਾਂ ਲਈ ਹਮਦਰਦੀ ਤਾਂ ਸੀ ਪਰ ਬੱਝਵੀਂ ਕੋਸ਼ਿਸ਼ ਨਹੀਂ ਸੀ।

ਸੇਵਾ ਸਿੰਘ ਦੇ ਸਤਿਕਾਰਯੋਗ ਬਾਪੂ ਜੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਸ਼ਾਇਦ ਉਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਰਿਲੀਫ਼ ਕੈਂਪ ਲਗਵਾ ਰਹੇ ਸਨ।

ਲੁਧਿਆਣਾ ਦੇ ਜੀ ਜੀ ਐੱਨ ਖ਼ਾਲਸਾ ਕਾਲਿਜ ਚ ਕਾਲਿਜ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਸਫ਼ਲ ਕੈਂਪ ਚੱਲ ਰਿਹਾ ਸੀ। ਮੈਂ ਵੀ ਇਸ ਕੈਂਪ ਚ ਕੁਝ ਘੰਟੇ ਹਰ ਰੋਜ਼ ਗੁਜ਼ਾਰਦਾ। ਦਰਦਾਂ ਦੇ ਵਹਿਣ ਸਨ। ਹਰ ਬੰਦੇ ਦੀ ਅਜੀਬ ਦਰਦੀਲੀ ਦਾਸਤਾਨ।Gurbhajan Gill

ਇਸ ਕੈਂਪ ਨੂੰ ਵੇਖਣ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਜੀ ਆਏ। ਸਬੱਬ ਨਾਲ ਮੈਂ ਉਥੇ ਸਾਂ। ਉਨ੍ਹਾਂ ਦੀਆਂ ਦੋ ਗੱਲਾਂ ਹੁਣ ਵੀ ਚੇਤੇ ਹਨ। ਪਹਿਲੀ ਇਹ ਕਿ ਇਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ ਯੋਗ ਪ੍ਰਬੰਧ ਕੀਤਾ ਜਾਵੇ। ਦੂਸਰਾ ਇਹ ਕਿ ਵਪਾਰਕ ਬਿਰਤੀ ਵਾਲੇ ਸ਼ਹਿਰੀਆਂ ਨੂੰ ਹੱਥ ਜੋੜੇ ਜਾਣ ਕਿ ਉੱਜੜ ਕੇ ਆਇਆਂ ਨੂੰ ਨਾ ਲੁੱਟੋ। ਪਲਾਟਾਂ ਦੇ ਰੇਟ ਦੁਗਣੇ ਤਿਗਣੇ ਨਾ ਕਰੋ।

ਜਦ ਤੀਕ ਉਹ ਸਿਆਸਤ ਚ ਸਰਗਰਮ ਰਹੇ, ਸ: ਸੇਵਾ ਸਿੰਘ ਦਾ ਨਾਮ ਕਦੇ ਸਿਆਸੀ ਗਲਿਆਰਿਆਂ ਚ ਨਹੀਂ ਸੀ ਸੁਣਿਆ। ਉਹ ਦਲਿਤ ਤੇ ਘੱਟ ਗਿਣਤੀ ਫਰੰਟ ਬਣਾ ਕੇ ਕਮਜ਼ੋਰ ਲੋਕਾਂ ਦੀ ਧਿਰ ਬਣੇ। ਜਦ ਉਹ ਅੱਖਾਂ ਮੀਟ ਗਏ ਤਾਂ ਸੇਵਾ ਸਿੰਘ ਉਨ੍ਹਾਂ ਦੀ ਸਿਆਸੀ ਵਿਰਾਸਤ ਦਾ ਪਹਿਰੇਦਾਰ ਬਣਿਆ।

ਦੋ ਵਾਰ ਵਿਧਾਇਕ ਤੇ ਵਜ਼ੀਰ ਬਣਿਆ।

ਪਹਿਲੀ ਵਾਰ ਵਜ਼ੀਰ ਵੀ ਮਾਲ ਮਹਿਕਮੇ ਦਾ। ਉਸ ਨੂੰ ਲੁਧਿਆਣਾ ਆਉਣ ਤੇ ਕਈ ਵਾਰ ਯੂਨੀਵਰਸਿਟੀ ਚ ਮਿਲਣ ਦਾ ਇਤਫ਼ਾਕ ਹੋਇਆ। ਇੱਕ ਵਾਰ ਉਰਦੂ ਸ਼ਾਇਰ ਜਨਾਬ ਕ੍ਰਿਸ਼ਨ ਅਦੀਬ ਦੀਆਂ ਸੜਕ ਹਾਦਸੇ ਚ ਲੱਤਾਂ ਟੁੱਟ ਗਈਆਂ। ਅਸਾਂ ਕੁਝ ਦੋਸਤਾਂ ਸੇਵਾ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਦੇ ਘਰ ਜਾ ਕੇ ਖ਼ਬਰ ਲਈ ਜਾਵੇ। ਉਹ ਉਸੇ ਪਲ ਤਿਆਰ ਹੋ ਗਏ। ਅਦੀਬ ਸਾਹਿਬ ਨੂੰ ਹੌਸਲਾ ਤਾਂ ਦਿੱਤਾ ਹੀ, ਕੁਝ ਆਰਥਿਕ ਮਦਦ ਵੀ।

ਦੂਜੀ ਵਾਰ ਜਦ ਉਹ ਸਿੱਖਿਆ ਤੇ ਭਾਸ਼ਾ ਮੰਤਰੀ ਬਣੇ ਤਾਂ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਯੂਨੀ: ਨੂੰ ਪੁੱਛਣ ਲੱਗੇ, ਮੈਂ ਨਵਾਂ ਕੀ ਕਰ ਸਕਦਾਂ?

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਨੀਤੀ ਬਣਾਉ। ਪੰਜਾਬ ਨੂੰ ਪੰਜਾਬ ਮਿਲਾਉ। ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਿਆ ਤਾਂ ਪੰਜਾਬ ਲਾਇਬਰੇਰੀ ਐਕਟ ਬਣਾਉਣ ਦੀ ਗੱਲ ਛੋਹੀ। ਅਖ਼ਬਾਰ ਚ ਸਾਡੀ ਖ਼ਬਰ ਪੜ੍ਹ ਕੇ ਮੈਨੂੰ ਟੈਲੀਫੋਨ ਆਇਆ। ਇਸ ਦੀ ਕਮੇਟੀ ਬਣਾਉਣ ਦਾ ਸੁਝਾਅ ਦਿਉ।

ਸਿੱਖਿਆ ਤੇ ਭਾਸ਼ਾ ਨੀਤੀ ਦੇ ਚੇਅਰਮੈਨ ਡਾ: ਐੱਸ ਪੀ ਸਿੰਘ ਬਣਾਏ ਤੇ ਲਾਇਬਰੇਰੀ ਐਕਟ ਕਮੇਟੀ ਦੇ ਕਨਵੀਨਰ ਡਾ: ਦਲਬੀਰ ਸਿੰਘ ਢਿੱਲੋਂ ਬਣਾਏ। ਉਹ ਉਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸਨ। ਡਾ: ਜਗਤਾਰ ਸਿੰਘ, ਸਤਨਾਮ ਸਿੰਘ ਮਾਣਕ ਤੇ ਮੇਰੇ ਸਮੇਤ ਕੁਝ ਮੈਂਬਰ ਹੋਰ ਸਨ। ਉਹ ਕਈ ਵਾਰ ਆਪ ਵੀ ਮੀਟਿੰਗ ਚ ਆ ਜਾਂਦੇ।
ਦੋਹਾਂ ਕਮੇਟੀਆਂ ਨੇ ਰੀਪੋਰਟਾਂ ਤਿਆਰ ਕਰ ਦਿੱਤੀਆਂ ਤਾਂ ਉਨ੍ਹਾਂ ਦਾ ਚਾਅ ਨਾ ਚੁੱਕਿਆ ਜਾਵੇ।

ਸਾਰੇ ਮੈਂਬਰ ਬੁਲਾ ਕੇ ਦੋਵੇਂ ਰੀਪੋਰਟਾਂ ਮੁਕੰਮਲ ਹੋਣ ਬਾਰੇ ਸਰਕਟ ਹਾਊਸ ਜਲੰਧਰ ਚ ਮੀਡੀਆ ਨੂੰ ਦੱਸੀਆਂ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੀ ਤੋਂ ਕੈਬਨਿਟ ਚ ਪੇਸ਼ ਕਰਨ ਦੀ ਸਿਧਾਂਤਕ ਪ੍ਰਵਾਨਗੀ ਵੀ ਲੈ ਲਈ। ਪਰ 2012 ਦੀਆਂ ਚੋਣਾਂ ਦਾ ਐਲਾਨ ਹੋਣ ਕਾਰਨ ਰੀਪੋਰਟਾਂ ਨੂੰ ਅਚਿੰਤੇ ਬਾਜ਼ ਝਪਟ ਗਏ।

ਉਹ ਚੋਣ ਹਾਰ ਗਏ। ਮਗਰੋਂ ਨਵੀਆਂ ਗੁੱਡੀਆਂ ਨਵੇਂ ਪਟੋਲੇ। ਅਗਲੇ ਮੰਤਰੀ ਨੂੰ ਰੀਪੋਰਟਸ ਦਾ ਚੇਤਾ ਕਰਵਾਇਆ ਤਾਂ ਉਸ ਉੱਤਰ ਮੋੜਿਆ, ਹੋਰ ਸੇਵਾ ਦੱਸੋ, ਮੈਂ ਉਹਦੇ ਕਾਗ਼ਜ਼ਾਂ ਨੂੰ ਚਿਮਟੇ ਨਾਲ ਵੀ ਨਹੀਂ ਚੁੱਕਣਾ।

ਹੁਣ ਤੀਕ ਉਨ੍ਹਾਂ ਰੀਪੋਰਟਸ ਤੇ ਕਿੱਲੋ ਕਿੱਲੋ ਮਿੱਟੀ ਤਾਂ ਚੜ੍ਹ ਹੀ ਗਈ ਹੋਵੇਗੀ।

ਕੱਲ੍ਹ ਸ਼ਾਮੀਂ ਹੀ ਮੈਂ ਤੇ ਡਾ: ਐੱਸ ਪੀ ਸਿੰਘ ਦੋਵੇਂ ਉਨ੍ਹਾਂ ਰੀਪੋਰਟਸ ਬਹਾਨੇ ਸੇਵਾ ਸਿੰਘ ਨੂੰ ਚੇਤੇ ਕਰ ਰਹੇ ਸਾਂ ਕਿ ਹੁਣ ਇਹ ਖ਼ਬਰ ਆ ਗਈ।

ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ: ਸ਼ਿੰਗਾਰਾ ਸਿੰਘ ਭੁੱਲਰ ਨਾਲ ਉਨ੍ਹਾਂ ਦਾ ਗੂੜ੍ਹਾ ਮੁਹੱਬਤੀ ਰਿਸ਼ਤਾ ਸੀ। ਭੁੱਲਰ ਸਾਹਿਬ ਦੇ ਵਿਛੋੜੇ ਤੇ ਮੈਂ ਉਨ੍ਹਾਂ ਨੂੰ ਬੱਚਿਆਂ ਵਾਂਗ ਡੁਸਕਦੇ ਵੇਖਿਆ ਹੈ।

ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦਾ ਉਦਘਾਟਨ ਵੀ ਸ: ਸੇਵਾ ਸਿੰਘ ਸੇਖਵਾਂ ਨੇ ਹੀ ਕੀਤਾ ਸੀ 2011 ਵਿੱਚ।

ਗੁਰਦਾਸਪੁਰੋਂ ਪਰਤਦਿਆ ਇੱਕ ਵਾਰ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਮੈਂ ਪਿੰਡ ਸੇਖਵਾਂ ਵਿੱਚੋਂ ਦੀ ਹੋ ਕੇ ਲੁਧਿਆਣੇ ਆਏ ਸਾਂ। ਸ: ਸੇਵਾ ਸਿੰਘ ਸੇਖਵਾਂ ਨਾਲ ਉਨ੍ਹਾਂ ਦੇ ਘਰ ਵਿੱਚ ਗੁਜ਼ਾਰੇ ਕੁਝ ਪਲ ਸਾਡੀ ਸਦੀਵੀ ਅਮਾਨਤ ਹਨ।

ਸ: ਸੇਵਾ ਸਿੰਘ ਸੇਖਵਾਂ ਨੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਸੰਪੂਰਨ ਕਰਨ ਵਿੱਚ ਪੰਜਾਬ ਸਰਕਾਰ ਤੋਂ 1.80 ਲੱਖ ਦੀ ਗਰਾਂਟ ਲਿਆਂਦੀ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਪੈਸਾ ਰਿਲੀਜ਼ ਹੋਵੇਗਾ। ਪੈਸਾ ਵੀ ਰਿਲੀਜ਼ ਹੋਇਆ ,ਲੱਗਿਆ ਵੀ ,ਪਰ ਉਹ ਇਸ ਨੂੰ ਮਾਣ ਨਾ ਸਕੇ।

ਕੁਰਸੀ ਨੂੰ ਸਲਾਮਾਂ ਨੇ। ਡੁੱਬਦੇ ਸੂਰਜ ਨੂੰ ਕੌਣ ਅਰਘ ਚੜ੍ਹਾਉਂਦਾ ਹੈ।

ਸਿਆਸੀ ਤੌਰ ਤੇ ਉਹ ਕੀ ਸੀ, ਕਿਉਂ ਸੀ, ਕਿਹੋ ਜਿਹਾ ਸੀ, ਮੈਂ ਇਸ ਗੱਲ ਚ ਨਹੀਂ ਪੈਣਾ, ਵੱਡਾ ਵੀਰ ਸੇਵਾ ਸਿੰਘ ਸਿਰ ਤੋਂ ਪੈਰਾਂ ਤੀਕ ਮੁਹੱਬਤੀ ਰੂਹ ਸੀ। ਇਸ ਨਸਲ ਦੇ ਬੰਦੇ ਮੁੱਕਦੇ ਜਾਂਦੇ ਨੇ।

ਅਲਵਿਦਾ ਵੀਰੇ, ਅਲਵਿਦਾ।

ਗੁਰਭਜਨ ਗਿੱਲ
ਛੇ ਅਕਤੂਬਰ, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸਤਬੀਰ ਸਿੰਘ ਧਾਮੀ ਨੂੰ ਆਪਣਾ ਓ.ਐਸ.ਡੀ. ਲਗਾਇਆ

ਯੈੱਸ ਪੰਜਾਬ ਅੰਮ੍ਰਿਤਸਰ, 2 ਦਸੰਬਰ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸਤਬੀਰ ਸਿੰਘ ਧਾਮੀ ਨੂੰ ਆਪਣਾ ਓ.ਐਸ.ਡੀ. ਨਿਯੁਕਤ ਕੀਤਾ ਹੈ, ਜੋ ਆਨਰੇਰੀ ਤੌਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਕੀਤੀ ਇਕੱਤਰਤਾ

ਯੈੱਸ ਪੰਜਾਬ ਅੰਮ੍ਰਿਤਸਰ, 2 ਦਸੰਬਰ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰੀ ਕੰਮ-ਕਾਜ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਭਾਈ ਵੀਰ ਸਿੰਘ ਦੀ 150 ਸਾਲਾ ਜਨਮ ਸ਼ਤਾਬਦੀ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਸਾਹਿਤਕ ਸੰਸਥਾਵਾਂ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਅਪੀਲ

ਯੈੱਸ ਪੰਜਾਬ ਅੰਮ੍ਰਿਤਸਰ, 2 ਦਸੰਬਰ, 2021 - ਭਾਈ ਵੀਰ ਸਿੰਘ ਦੇ 149ਵੇਂ ਜਨਮਦਿਨ ਅਤੇ 150 ਸਾਲਾ ਜਨਮ ਸ਼ਤਾਬਦੀ ਦੀ ਆਰੰਭਤਾ ਮੌਕੇ ਨਾਦ ਪ੍ਰਗਾਸੁ ਵੱਲੋਂ ਇੱਕ ਵਿਸ਼ੇਸ਼ ਸਿਮ੍ਰਤੀ ਸਮਾਗਮ 5 ਦਸੰਬਰ ਦਿਨ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਦੇ ਅਸਤੀਫ਼ੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਹਲਚਲ, ਨਵੀਂ ਕਮੇਟੀ ਦੇ ਗਠਨ ਦਾ ਰਾਹ ਹੋ ਸਕਦਾ ਹੈ ਪੱਧਰਾ!

ਯੈੱਸ ਪੰਜਾਬ ਦਿੱਲੀ, ਦਸੰਬਰ 2, 2021: ਬੀਤੇ ਦਿਨੀ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਸਤੀਫਾ ਦੇਣ ਤੋਂ ਉਪਰੰਤ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਚ ਨਵੀਂ ਹਲਚੱਲ ਸ਼ੁਰੂ ਹੋ ਗਈ ਹੈ। ਇਸ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਪੰਥਕ ਕਾਰਜਾਂ ਵਿਚ ਸਿੱਖ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਹਿਯੋਗ ਲਵਾਂਗੇ: ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 1 ਦਸੰਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੋਣ ਉਪਰੰਤ ਅੱਜ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ਸਮੇਂ ਗੱਲਬਾਤ ਕਰਦਿਆਂ ਕਿਹਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਨੇ ਦਬਾਅ ਹੇਠ ਆ ਕੇ ‘ਸਿੱਖ ਪੰਥ’ ਨਾਲ ਗੱਦਾਰੀ ਕੀਤੀ, ਅਕਾਲੀ ਦਲ ਨੇ ਕਿਹਾ ‘ਭਾਜਪਾ ਵਰਤ ਰਹੀ ਹੈ ਇੰਦਰਾ ਗਾਂਧੀ ਵਾਲੇ ਹੱਥਕੰਡੇ’

ਯੈੱਸ ਪੰਜਾਬ ਚੰਡੀਗੜ੍ਹ, 1 ਦਸੰਬਰ, 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਨੁੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਹੋਇਆ ਰਿਲੀਜ਼ – ਗਿੱਪੀ ਗਰੇਵਾਲ ਵੱਖਰੇ ਅੰਦਾਜ਼ ਵਿੱਚ ਆਉਣਗੇ ਨਜ਼ਰ

ਯੈੱਸ ਪੰਜਾਬ ਚੰਡੀਗੜ੍ਹ, ਦਸੰਬਰ 4, 2021: ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਟਰੈਂਡਸੈੱਟਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਕੀਤਾ ਐਲਾਨ; 16 ਪੋਸਟਰ ਇਕੱਠੇ ਸ਼ੇਅਰ ਕੀਤੇ

ਯੈੱਸ ਪੰਜਾਬ ਚੰਡੀਗੜ੍ਹ, ਦਸੰਬਰ, 1, 2021 - ਫਿਲਮ 'ਵਾਰਨਿੰਗ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੰਬਲ ਮੋਸ਼ਨ ਪਿਕਚਰਜ਼ ਨੇ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਆਪਣੀ ਸਭ ਤੋਂ ਵਿਲੱਖਣ ਨਵੀਂ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਐਲਾਨ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਯੋ ਯੋ ਹਨੀ ਸਿੰਘ ਅਤੇ ਹਿਮੇਸ਼ ਰੇਸ਼ਮੀਆ ਇਨਗਰੂਵਜ਼ ਮਿਊਜ਼ਿਕ ਗਰੁੱਪ ਦੇ ਅਧਿਕਾਰਤ ਕਲਾਕਾਰ ਬਣੇ

ਯੈੱਸ ਪੰਜਾਬ ਚੰਡੀਗੜ੍ਹ, 25 ਨਵੰਬਰ, 2021: ਇੰਗਰੂਵਜ਼ ਮਿਊਜ਼ਿਕ ਗਰੁੱਪ, ਸੰਗੀਤ ਵੰਡ, ਮਾਰਕੀਟਿੰਗ ਅਤੇ ਤਕਨਾਲੋਜੀ ਵਿੱਚ ਇੱਕ ਵਿਸ਼ਵ ਆਗੂ, ਨੇ ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਨੂੰ ਆਪਣੇ ਅਧਿਕਾਰਤ ਕਲਾਕਾਰਾਂ ਵਜੋਂ ਸਾਈਨ ਕੀਤਾ ਹੈ। ਇਹ ਸੌਦੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫ਼ਿਲਮ ‘ਵਾਰਨਿੰਗ’ ਪੰਜਾਬੀ ਫ਼ਿਲਮ ਜਗਤ ਦਾ ਨਵਾਂ ਮੀਲ ਪੱਥਰ

ਯੈੱਸ ਪੰਜਾਬ ਚੰਡੀਗੜ੍ਹ, 21 ਨਵੰਬਰ, 2021 ਹਜੇ ਤਕ ਸਿਰਫ ਇੱਕ ਹੀ ਦਿਨ ਹੋਇਆ ਹੈ ਤੇ ਫਿਲਮ ਨੇ ਧੂਮਾਂ ਮਚਾਹੀਆਂ ਹੋਈਆਂ ਨੇ ਅਤੇ ਦਰਸ਼ਕ ਆਪਣੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਅਸਮਰੱਥ ਹੁੰਦੇ ਨਜ਼ਰ ਆ ਰਹੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ...
- Advertisement -spot_img

ਸੋਸ਼ਲ ਮੀਡੀਆ

20,370FansLike
51,247FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼