Friday, April 16, 2021
400 GTB

NNP Pardarshi

NNP LawOrder 11 04 2021

NNP Farmers

navan naroa 30

job fair

Edu 20 March

Ayushman 11 04 2021

Markfed Sohna New

Verka Ice Cream

Innocent Hearts INNOKIDS Banner

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ: ਪ੍ਰੋ: ਗੁਰਭਜਨ ਸਿੰਘ ਗਿੱਲ – ਵਿਸ਼ਵ ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਸ੍ਵ: ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਸਾਲ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ।

ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ।

ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ? ਤੁਹਾਡਾ ਬੱਚਾ ਟੀ ਵੀ ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ ਵੀ ਜਾਂ ਇੰਟਰੈਨੈੱਟ ਤੋਂ ਸੁਣਦਾ ਹੈ ?

ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ ।

ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ।

ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ।

ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।

ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ।

ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ ਹਾਂ।

ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ।

ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ੍ਹਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ।

ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਣੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ।

ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ।

ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਨ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ ਹਾਜ਼ਰ ਹੈ।

ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ।

ਨਿਰੰਤਰ ਮੋਹ ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ।

ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਅੱਗੇ ਤੋਰਦਾ ਹਾਂ:-

ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

ਪੰਨਾ 2

ਭਾਸ਼ਾ ਦੇ ਵਾਂਗ ਹੀ ਸਭਿਆਚਾਰ ਵੀ ਕਿਸੇ ਖਿੱਤਾ ਵਿਸੇਸ਼ ਦੀ ਪਛਾਣ ਅਤੇ ਸ਼ਕਤੀ ਹੁੰਦੀ ਹੈ ਪਰ ਭਾਸ਼ਾ ਜਿਥੇ ਨਿਸ਼ਚਿਤ ਸਰੂਪ ਦੀ ਧਾਰਨੀ ਹੁੰਦੀ ਹੈ ਉਥੇ ਸਭਿਆਚਾਰ ਕੋਈ ਸਥੂਲ ਵਸਤੂ ਦਾ ਨਾਮ ਨਹੀਂ ਹੈ। ਇਹ ਤਾਂ ਵਗਦੇ ਦਰਿਆ ਦੀ ਰਵਾਨੀ ਵਾਂਗ ਹੁੰਦਾ ਹੈ ਜਿਸ ਵਿੱਚ ਤਰਲਤਾ ਵੀ ਹੈ, ਲਹਿਰਾਂ ਵੀ, ਮਿੱਟੀ ਵੀ, ਅੱਥਰੂਆਂ, ਖੁਸ਼ੀਆਂ ਅਤੇ ਚਾਵਾਂ ਤੇ ਉਤਸ਼ਾਹਾਂ ਦਾ ਸੁਮੇਲ। ਸਭਿਆਚਾਰ ਵਰਿਆਂ ਦਾ ਗੁਲਾਮ ਨਹੀਂ ਹੁੰਦਾ ਅਤੇ ਨਾ ਹੀ ਸਮਾਕਾਲ ਦਾ ਮੁਣਸ਼ੀ ਹੁੰਦਾ ਹੈ।

ਰੋਜ਼ਨਾਮਚਾ ਨਹੀਂ ਹੁੰਦਾ ਸਭਿਆਚਾਰ, ਇਹ ਤਾਂ ਕਿਸੇ ਵੀ ਧਰਤੀ ਤੇ ਲੋਕਾਂ ਦੀ ਜੀਵਨ ਧੜਕਣ ਦੀ ਮਹਿਕ ਹੁੰਦੀ ਹੈ। ਖਿੱਤਾ ਵਿਸ਼ੇਸ਼ ਦੀ ਸ਼ਕਤੀ, ਵਿਸੇਸ਼ ਧਰਤੀ ਤੇ ਵਸਦੇ ਲੋਕਾਂ ਦਾ ਸੰਘਰਸ਼ ਥੁੜਾਂ, ਤੰਗੀਆਂ-ਤੁਰਸ਼ੀਆਂ ਅਤੇ ਨਿਰੰਤਰ ਤੁਰਨ ਦਾ ਅੰਦਾਜ਼। ਪੰਜਾਬੀ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਮਾਣ ਤਾਂ ਹੈ ਪਰ ਇਸ ਬਾਰੇ ਚੇਤਨਾ ਗੈਰ ਹਾਜ਼ਰ ਹੈ।

ਬਹੁਤੇ ਲੋਕ ਨੱਚਣ ਗਾਉਣ ਅਤੇ ਰੰਗ ਬਰੰਗੇ ਪਹਿਰਾਵਿਆਂ ਤੀਕ ਹੀ ਸਭਿਆਚਾਰ ਨੂੰ ਸੀਮਤ ਕਰ ਲੈਂਦੇ ਹਨ। ਇਹ ਤਾਂ ਫੁਲਕਾਰੀ ਦੇ ਨਮੂਨਿਆਂ ਵਿਚੋਂ ਇਕ ਰੰਗ ਦਾ ਧਾਗਾ ਹੋ ਸਕਦਾ ਹੈ ਪਰ ਸਮੁੱਚੀ ਫੁਲਕਾਰੀ ਤਾਂ ਸਾਰੇ ਰੰਗਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਪੰਜਾਬੀ ਸਭਿਆਚਾਰ ਦੀ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦ ਸਾਡਾ ਗੁਰੂ ਹੈ।

ਰਿਗਵੇਦ ਤੋਂ ਲੈ ਕੇ ਅੱਜ ਦੇ ਸਿਰਜਕਾਂ ਤੀਕ ਸ਼ਬਦ ਦੀ ਸਰਦਾਰੀ ਸਾਡੇ ਸਾਹਾਂ ਸਵਾਸਾਂ ਵਿੱਚ ਵਸਦੀ ਹੈ। ਇਹ ਗੱਲ ਵੱਖਰੀ ਹੈ ਕਿ ਟੈਲੀਵੀਜ਼ਨ ਅਤੇ ਫਿਲਮਾਂ ਰਾਹੀਂ ਸੌਖੀ ਹਜ਼ਮ ਹੋਣ ਵਾਲੀ ਤਕਨਾਲੋਜੀ ਕਾਰਨ ਪੁਸਤਕ ਸਭਿਆਚਾਰ ਹੌਲੀ ਹੌਲੀ ਦਮ ਤੋੜ ਰਿਹਾ ਹੈ ਪਰ ਇਹ ਗੱਲ ਕਦੇ ਨਾ ਭੁਲਾਇਓ ਕਿ ਹਰ ਗਿਆਨ ਅਤੇ ਟੈਕਨਾਲੋਜੀ ਦੀ ਮਾਂ ਪੁਸਤਕ ਹੀ ਹੈ।

ਬਾਲ ਨੂੰ ਮਾਂ ਵੱਲੋਂ ਦਿੱਤੀ ਲੋਰੀ ਤੋਂ ਲੈ ਕੇ ਉਸ ਦੇ ਹੱਥ ਵਿੱਚ ਡੰਗੋਰੀ ਫੜਨ ਤੀਕ ਸਾਰਾ ਸਫ਼ਰ ਵੇਖੋ। ਗੋਦੀ ਵਿੱਚ ਪਾ ਕੇ ਬੱਚੇ ਨੂੰ ਮਾਂ ਥਾਪੜਦੀ ਹੈ, ਇਹ ਤਾਲ ਹੈ ਜੋ ਮੂੰਹ ਨਾਲ ਅਲਾਪਦੀ ਹੈ ਉਸ ਸੁਰ ਹੈ। ਸਾਡੀਆਂ ਮਾਵਾਂ ਨੇ ਕਿਸੇ ਉਸਤਾਦ ਸੰਗੀਤਕਾਰ ਤੋਂ ਇਹਦੀ ਸਿਖਲਾਈ ਨਹੀਂ ਲਈ ਹੁੰਦੀ ਸਗੋਂ ਸਹਿਜ ਸੁਭਾਅ ਸੰਗੀਤ ਸਾਡੇ ਸਾਹਾਂ ਵਿੱਚ ਨਿਵਾਸ ਕਰਦਾ ਹੈ। ਓਹੀ ਅੱਗੇ ਤੁਰ ਕੇ ਬੱਚੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।

ਅੱਜ ਦੀ ਮਸ਼ੀਨੀ ਦੌੜ ਨੇ ਮਾਵਾਂ ਕੋਲੋਂ ਇਹ ਮੌਕੇ ਖੋਹ ਲਏ ਹਨ। ਜਿਹੜੀਆਂ ਮਾਵਾਂ ਬੱਚੇ ਨੂੰ ਗੋਦੀ ਪਾ ਕੇ ਨੀਂਦਰ ਰਾਣੀ ਲਿਆਉਣ ਲਈ ਇਹ ਵਿਧੀ ਅੱਜ ਨਹੀਂ ਵਰਤਦੀਆਂ ਉਨ੍ਹਾਂ ਦੇ ਬਾਲਾਂ ਦੀ ਮਾਨਸਿਕਤਾ ਵਿੱਚ ਤਰਲਤਾ ਦੀ ਗੈਰ ਹਾਜ਼ਰੀ ਯਕੀਨੀ ਹੈ। ਨੌਕਰਾਂ ਚਾਕਰਾਂ ਕੋਲ ਪਲੇ ਬਾਲ ਫਿਰ ਸਕੂਲਾਂ ਦੇ ਹੋਸਟਲਾਂ ਵਿੱਚ ਗੱਭਰੂ ਹੋਏ ਬੱਚੇ ਤੋਂ ਜਵਾਨ ਬਣੇ ਵਿਅਕਤੀ ਕੋਲੋਂ ਤੁਸੀਂ ਹੱਥਾਂ ਦੀਆਂ ਤਲੀਆਂ ਵਿੱਚ ਗਿੱਧੇ ਅਤੇ ਪੈਰਾਂ ਵਿੱਚ ਭੰਗੜੇ ਦੀ ਆਸ ਨਹੀਂ ਰੱਖ ਸਕਦੇ।

ਅਮਜ਼ਦ ਅਲੀ ਖਾਨ ਦਾ ਸਰੋਦਵਾਦਨ ਹੋਵੇ ਜਾਂ ਉਸਤਾਦ ਵਿਲਾਇਤ ਖਾਂ ਸਾਹਿਬ ਦਾ ਸਿਤਾਰ ਵਾਦਨ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਹੀ ਰਹੇਗਾ। ਪਰਿਵਾਰ ਵਿੱਚ ਸਭਿਆਚਾਰ ਦੀ ਗੁੜਤੀ ਸਾਨੂੰ ਸਿਰਫ ਕਿਤਾਬਾਂ ਦੇ ਸਬਕ ਨਹੀਂ ਦਿੰਦੇ ਸਗੋਂ ਬਹੁਤ ਕੁਝ ਅਸੀਂ ਆਪਣੇ ਵਿਹਾਰ ਰਾਹੀਂ ਅਗਲੀ ਪੀੜੀ ਨੂੰ ਸੌਂਪਣਾ ਹੁੰਦਾ ਹੈ। ਬੱਚੇ ਨੂੰ ਬੱਚਾ ਨਾ ਸਮਝੋ, ਉਸ ਦੀਆਂ ਦੋ ਅੱਖਾਂ ਨੂੰ ਅੱਖਾਂ ਨਾ ਸਮਝੋ ।

ਉਹ ਦੋ ਕੈਮਰੇ ਲਈ ਫਿਰਦਾ ਹੈ ਜੋ ਤੁਹਾਡੇ ਹਰ ਹਰਕਤ ਨੂੰ ਆਪਣੇ ਮਨ ਦੀ ਹਾਰਡ ਡਿਸਕ ਵਿੱਚ ਜਮਾਂ ਕਰੀ ਜਾਂਦਾ ਹੈ। ਇਸ ਡਿਸਕ ਵਿੱਚ ਕਦੇ ਵਾਇਰਸ ਨਹੀਂ ਆਉਂਦਾ । ਚੇਤ ਅਚੇਤ ਇਹ ਸਮਾਂ ਪੈਣ ਤੇ ਹਾਜ਼ਰ ਨਾਜ਼ਰ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ ਆਖਦੇ ਹਾਂ। ਉਹ ਇਹੀ ਵਿਹਾਰ ਹੈ ਜੋ ਬੱਚਾ ਮਾਂ-ਬਾਪ ਤੋਂ ਹਾਸਲ ਕਰਦਾ ਹੈ ਅਤੇ ਅਗਲੀ ਪੁਸ਼ਤ ਤੀਕ ਲੈ ਕੇ ਜਾਂਦਾ ਹੈ।

ਆਮ ਲੋਕ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਮੈਂ ਹੱਥੀਂ ਕੋਈ ਕੰਮ ਨਹੀਂ ਕਰਦਾ। ਕਿਰਤ ਸਭਿਆਚਾਰ ਸਾਡੀ ਸ਼ਕਤੀ ਨਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਖੇਤਾਂ ਵਿੱਚ ਵਾਹੀ ਨਹੀਂ ਸੀ ਕਰਨੀ। ਉਨ੍ਹਾਂ ਨੇ ਕਿਰਤ ਦਾ ਸਬਕ ਪੜ੍ਹਾਉਣ ਲਈ ਕਰਤਾਰਪੁਰ ਸਾਹਿਬ ਨੂੰ ਹੀ ਕਿਤਾਬ ਬਣਾ ਦਿੱਤਾ। ਪੰਜ ਸਦੀਆਂ ਤੋਂ ਵਧ ਸਮਾਂ ਬੀਤ ਚੁੱਕਾ ਹੈ । ਅਸੀਂ ਇਸ ਕਿਤਾਬ ਨੂੰ ਜਿੰਨਾ ਜਿੰਨਾ ਪੜ੍ਹਿਆ ਹੈ ਉਨਾ ਉਨਾ ਹੀ ਸੁਖ ਪਾਇਆ ਹੈ। ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਓਂਕਾਰ ਨੂੰ ਇਕ ਕਿਹਾ ਸੀ ਉਸ ਥਾਂ ਤੇ ਜਾਓ।

ਸੁਲਤਾਨਪੁਰੀ ਲੋਧੀ ਦੀ ਧਰਤੀ ਉਪਰੋਂ ਵਹਿੰਦੀ ਕਾਲੀ ਬੇਈਂ ਸਾਡੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਬੋਲ ਬੋਲ ਕੇ ਸੁਣਾਉਂਦੀ ਹੈ। ਕਿਵੇਂ ਵਿਰਸੇ ਨਾਲ ਖਿਲਵਾੜ ਕੀਤਾ ਹੈ ਅਸੀਂ। ਗੰਦਾ ਨਾਲਾ ਬਣਾ ਧਰਿਆ ਹੈ ਅਸਾਂ ਨਿਰਮਲ ਨੀਰ ਦਾ ਅਲੌਕਿਕ ਸੋਮਾ। ਧਰਮ ਦੇ ਨਾਂ ਤੇ ਬਣੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਮਲ ਮੂਤਰ ਵੀ ਜੇ ਇਸੇ ਪਵਿੱਤਰ ਸੋਮੇ ਵਿੱਚ ਪੈਣੋਂ ਰੋਕਣ ਲਈ ਕਿਸੇ ਬਲਬੀਰ ਸਿੰਘ ਸੀਚੇਵਾਲ ਵਰਗੇ ਮਹਾਂਪੁਰਸ਼ ਨੂੰ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ।

ਅਸੀਂ ਸਭਿਆਚਾਰ ਨੂੰ ਸਿਰਫ ਮੰਚ ਪੇਸ਼ਕਾਰੀਆਂ ਤੀਕ ਸੀਮਤ ਕਰ ਲਿਆ ਹੈ ਜਦ ਕਿ ਸਾਡਾ ਸਭਿਆਚਾਰ ਪੌਣ ਨੂੰ ਗੁਰੂ ਮੰਨਣਾ ਹੈ, ਪਾਣੀ ਨੂੰ ਪਿਤਾ ਮੰਨਣਾ ਹੈ, ਧਰਤੀ ਨੂੰ ਮਾਤਾ ਮੰਨਣਾ ਹੈ । ਜਿਸ ਨੂੰ ਦਿਨ ਤੇ ਰਾਤ ਦੋ ਖਿਡਾਵੀ ਖਿਡਾਵੇ ਬਣ ਕੇ ਸਾਨੂੰ ਸਭ ਨੂੰ ਖਿਡਾਉਂਦੇ ਹਨ। ਅਸੀਂ ਸ਼ਬਦ ਤਾਂ ਪੜਦੇ ਹਾਂ ਪਰ ਉਸ ਨੂੰ ਜੀਵਨ ਧਾਰਾ ਵਿੱਚ ਲਾਗੂ ਨਹੀਂ ਕਰਦੇ।

ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਾਰ ਸੁਣਿਆ ਹੈ ਪਰ ਇਸ ਤੇ ਅਮਲ ਕਰਨ ਵਾਲੇ ਵਿਰਲੇ ਹਨ। ਭਗਤ ਪੂਰਨ ਸਿੰਘ ਹੋਵੇ ਜਾਂ ਇਸ ਤੋਂ ਪਹਿਲਾਂ ਭਾਈ ਘਨੱਈਆ, ਗੁਰੂ ਦੇ ਇਨ੍ਹਾਂ ਸਿੰਘਾਂ ਨੇ ਆਪਣੇ ਇਸ਼ਟ ਦੀ ਹੁਕਮ ਪਾਲਣਾ ਇਸ ਅੰਦਾਜ਼ ਨਾਲ ਹੀ ਕੀਤੀ ਹੈ। ਜੰਗ ਵਿੱਚ ਜ਼ਖ਼ਮੀ ਨੂੰ ਪਾਣੀ ਦੇਣ ਵੇਲੇ ਧਰਮ ਦਾ ਨਿਸ਼ਾਨ ਵੇਖਣ ਵਾਲਾ ਗੁਰੂ ਦਾ ਸਿੱਖ ਨਹੀਂ ਹੁੰਦਾ। ਭਾਈ ਘਨੱਈਆ ਇਸੇ ਕਰਕੇ ਸਾਡੇ ਸਭਿਆਚਾਰ ਦੀ ਸ਼ਕਤੀ ਵਜੋਂ ਉੱਭਰਦਾ ਹੈ। ਭਗਤ ਪੂਰਨ ਸਿੰਘ ਵਰਗੇ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਵਿਅਕਤੀ ਮਾਵਾਂ ਰੋਜ਼ ਨਹੀਂ ਜੰਮਦੀਆਂ।

ਧਰਤੀ ਦੇ ਇਨ੍ਹਾਂ ਸੁਲੱਗ ਪੁੱਤਰਾਂ ਕਾਰਨ ਹੀ ਪੰਜਾਬ ਦੀ ਦਸਤਾਰ ਦਾ ਸ਼ਮਲਾ ਪੂਰੇ ਵਿਸ਼ਵ ਵਿੱਚ ਦੂਰੋਂ ਦਿਸਦਾ ਹੈ। ਸਰਮਾਇਆ ਬੜੇ ਲੋਕਾਂ ਕੋਲ ਹੈ ਪਰ ਦਿਲਾਂ ਵਿੱਚ ਗਰੀਬੀ ਵੀ ਕਮਾਲ ਦੀ। ਆਪਣੇ ਘਰਾਂ ਦੇ ਅੰਦਰ ਅੰਦਰ ਹੀ ਉਹ ਸਭਿਆਚਾਰ ਦੇ ਰਾਖੇ ਹਨ ਪਰ ਘਰ ਦੀ ਬਾਹਰਲੀ ਦੀਵਾਰ ਦੇ ਨਾਲ ਹੀ ਕੂੜੇ ਦੇ ਢੇਰ ਉਨ੍ਹਾਂ ਕੀ ਅਸਲੀਅਤ ਦਾ ਪਾਜ਼ ਉਘਾੜਦੇ ਹਨ। ਧਰਤੀ ਮਾਤਾ ਮੰਨਣ ਵਾਲੀ ਕੌਮ ਦੇ ਵਾਰਸਾਂ ਸਾਹਮਣੇ ਵਾਤਾਵਰਨ ਬਹੁਤ ਵੱਡਾ ਸੁਆਲ ਬਣ ਕੇ ਖੜਾ ਹੈ। ਬਿਰਖਾਂ ਦੀ ਹਰਿਆਵਲੀ ਧਰਤੀ ਅੱਜ ਘੋਨਮੋਨ ਹੋ ਚੱਲੀ ਹੈ।

ਅਨਾਜ ਉਗਾਉਣ ਦੇ ਲਾਲਚਵਸ ਕਿਸੇ ਖੇਤ ਦੇ ਵੱਟਾਂ ਬੰਨੇ ਛੱਤਰੀਦਾਰ ਬਿਰਖ ਨਹੀਂ, ਨਾ ਹੀ ਬਿਰਖਾਂ ਵਰਗੇ ਬਾਬੇ ਹਨ। ਧਰਤੀ ਦੀ ਇਹ ਖੂਬਸੂਰਤ ਰਵਾਇਤ ਰਹੀ ਹੈ ਕਿ ਬਿਰਖਾਂ ਵਰਗੇ ਬਾਬੇ ਅਤੇ ਪਿੱਪਲ ਬੋਹੜ ਸਾਡੀ ਸਾਂਝੀ ਜੀਵਨ ਤੋਰ ਦੇ ਗਵਾਹ ਰਹੇ ਹਨ। ਅਸੀਂ ਇਨ੍ਹਾਂ ਰੁਖਾਂ ਹੇਠ ਇਕੱਠਿਆਂ ਜੀਣ ਮਰਨ ਦੇ ਅਹਿਸਾਸ ਨੂੰ ਮਾਣਦੇ ਰਹੇ ਹਾਂ। ਸਾਡਾ ਸਭਿਆਚਾਰ ਧਰਤ ਮੁਖੀ ਹੈ। ਸਾਰਾ ਕੁਝ ਧਰਤੀ ਵੱਲ ਵੇਖ ਕੇ ਅੱਗੇ ਤੁਰਦਾ ਹੈ।

ਪੰਜਾਬੀ ਸਭਿਆਚਾਰ ਫੈਲਵਾਂ ਹੈ ਪਰ ਅੱਜ ਸਫੈਦਿਆਂ ਦੇ ਯੁਗ ਵਿੱਚ ਅਸੀਂ ਅਕਾਸ਼ ਮੁਖੀ ਹੋ ਗਏ ਹਾਂ। ਸਾਡਾ ਆਸ ਪਾਸ ਵੀਰਾਨ ਹੈ, ਸੁੰਨਾ ਹੈ। ਵਿਅਕਤੀਗਤ ਵਿਕਾਸ ਨੂੰ ਪ੍ਰਾਪਤੀ ਮੰਨਣਾ ਪੰਜਾਬੀ ਸਭਿਆਚਾਰ ਨਹੀਂ। ਪੰਜਾਬੀ ਸਭਿਆਚਾਰ ਤਾਂ ਜੀਓ ਅਤੇ ਜਿਊਣ ਦਿਓ ਤੋਂ ਅੱਗੇ ਤੁਰ ਕੇ ਸਾਂਝੀ ਧੜਕਣ ਦਾ ਵਿਸਵਾਸ਼ੀ ਹੈ।

ਹਰ ਪੰਜਾਬੀ ਦੇ ਸਭਿਆਚਾਰ ਵਿੱਚ ਤਿੰਨ ਮਾਵਾਂ ਦਾ ਯੋਗਦਾਨ ਪ੍ਰਮੁਖ ਰਿਹਾ ਹੈ। ਪਹਿਲਾਂ ਮਾਂ ਜਣਨਹਾਰੀ ਹੈ ਜਿਸ ਨੇ ਆਪਣੀ ਕੁੱਖ ਵਿੱਚ ਸਾਨੂੰ ਵਿਕਸਤ ਕੀਤਾ। ਉਸ ਦੀ ਕੁਖ ਨੂੰ ਅੱਜ ਅਸੀਂ ਮਸ਼ੀਨਾਂ ਹਵਾਲੇ ਕਰ ਚੁਕੇ ਹਾਂ। ਦੂਸਰੀ ਮਾਂ ਬੋਲੀ ਹੈ ਜਿਸ ਦਾ ਹਸ਼ਰ ਤੁਹਾਨੂੰ ਸਭ ਨੂੰ ਮੈਂ ਕੱਲ ਹੀ ਦਸ ਚੁੱਕਾ ਹਾਂ। ਆਪਣੀ ਮਾਂ ਬੋਲੀ ਬੋਲਣ ਲੱਗਿਆਂ ਜੇਕਰ ਪੁੱਤਰਾਂ ਧੀਆਂ ਨੂੰ ਹੀ ਸੰਗ ਆਉਣ ਲੱਗ ਜਾਵੇ ਤਾਂ ਉਹ ਮਾਂ ਕਿਧਰ ਜਾਵੇ। ਮਾਂ ਧਰਤੀ ਦਾ ਹਾਲ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ।

ਵੰਨ ਸੁਵੰਨੀਆਂ ਜ਼ਹਿਰਾਂ ਛਿੜਕ ਛਿੜਕ ਕੇ ਅਸੀਂ ਆਪਣੀਆਂ ਹਵਾਵਾਂ ਵਿੱਚ ਜ਼ਹਿਰ ਘੋਲ ਲਿਆ ਹੈ। ਰਸਾਇਣਕ ਖਾਦਾਂ, ਨਦੀਨ ਨਾਸ਼ਕ ਜ਼ਹਿਰਾਂ ਅਤੇ ਉੱਲੀ ਨਾਸ਼ਕ ਜ਼ਹਿਰਾਂ ਦੇ ਅਸਰ ਕਾਰਨ ਧਰਤੀ ਦੀ ਹਾਲਤ ਨਿਘਾਰ ਵੱਲ ਚੱਲ ਰਹੀ ਹੈ। ਜਲ ਸੋਮਿਆਂ ਦੀ ਬੇਹਿਸਾਬ ਵਰਤੋਂ ਨਾਲ ਖੂਹਾਂ ਦੇ ਪਾਣੀ ਲੱਭਦੇ ਨਹੀਂ।

ਮੱਛੀ ਮੋਟਰਾਂ ਲਾ ਕੇ ਧਰਤੀ ਹੇਠੋਂ ਪਾਣੀ ਖਿੱਚਣ ਲੱਗਿਆਂ ਸਾਨੂੰ ਇਹ ਗੱਲ ਕਦੇ ਨਹੀਂ ਵਿਸਾਰਨੀ ਚਾਹੀਦੀ ਕਿ ਇਹ ਸੀਮਤ ਸਰਮਾਇਆ ਹੈ ਜੋ ਕਦੇ ਵੀ ਮੁੱਕ ਸਕਦਾ ਹੈ। ਇਸ ਧਰਤੀ ਤੇ ਜੇਕਰ ਕਦੇ ਤੀਸਰਾ ਵਿਸ਼ਵ ਯੁਧ ਹੋਇਆ ਤਾਂ ਉਸ ਦਾ ਮੁੱਦਾ ਪਾਣੀ ਹੋਵੇਗਾ ਜਿਸ ਨੂੰ ਅਸੀਂ ਬੇਰਹਿਮੀ ਨਾਲ ਖਰਚ ਰਹੇ ਹਾਂ। ਆਪਣੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦਾ ਵੀ ਸਾਡਾ ਸਭਿਆਚਾਰ ਹੈ।

ਗੀਤ ਸੰਗੀਤ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖਣ ਦੀ ਜ਼ਿੰਮੇਂਵਾਰੀ ਅਸੀਂ ਸਰਕਾਰਾਂ ਤੇ ਕਿਉਂ ਸੁੱਟੀਏ । ਸਾਡੀਆਂ ਸਰਕਾਰਾਂ ਨੂੰ ਹੋਰ ਪੰਜਾਹ ਕੰਮਾਂ ਤੋਂ ਵਿਹਲ ਨਹੀਂ ਨਾਲੇ ਸਰਕਾਰਾਂ ਕਿਉਂ ਚਾਹੁੰਣਗੀਆਂ ਕਿ ਤੁਹਾਡਾ ਸੁਹਜ ਸੁਆਦ ਨਾ ਵਿਗੜੇ। ਆਪਣੇ ਘਰ ਦੀ ਰਾਖੀ ਸਾਨੂੰ ਖੁਦ ਹੀ ਕਰਨੀ ਪੈਣੀ ਹੈ। ਸ਼ੋਰ ਅਤੇ ਸੰਗੀਤ ਵਿਚਕਾਰਲੀ ਲਕੀਰ ਵਾਹੁੰਣੀ ਪੈਣੀ ਹੈ। ਤੁਸੀਂ ਆਪ ਦੱਸੋ ਕਿ ਕਿਸੇ ਵੀ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਕਦੇ ਕਿਸੇ ਗਵੱਈਏ ਦਾ ਇਕ ਵੀ ਬੋਲ ਸੁਣ ਸਕੇ ਹੋ, ਸਾਜਾਂ ਦਾ ਲਾਠੀਚਾਰਜ ਤੁਹਾਨੂੰ ਸ਼ੋਰ ਵਿੱਚ ਗਲਤਾਨ ਕਰ ਦਿੰਦਾ ਹੈ ।

ਤੁਸੀਂ ਆਪਣੇ ਆਪ ਨੂੰ ਉਸ ਪਲ ਵੇਖੋ ਜਦੋਂ ਇਹ ਸ਼ੋਰ ਬੰਦ ਹੁੰਦਾ ਹੈ। ਕੰਨਾਂ ਨੂੰ ਸਾਹ ਜਿਹਾ ਆ ਜਾਂਦਾ ਹੈ। ਕੀ ਸਮੁੱਚੀ ਪ੍ਰਕਿਰਤੀ ਇਸ ਸ਼ੋਰ ਨੂੰ ਨਾ ਪਸੰਦ ਨਹੀਂ ਕਰਦੀ ਹੋਵੇਗੀ? ਸੰਗੀਤ ਤਾਂ ਬਿਰਤੀਆਂ ਨੂੰ ਇਕਾਗਰਚਿਤ ਕਰਨ ਦਾ ਢੰਗ ਹੈ ਨਾ ਕਿ ਵਿਸਫੋਟ ਕਰਨ ਦਾ ।

ਸ਼ੋਰ ਵਿਸਫੋਟ ਕਰਦਾ ਹੈ ਇਹ ਸਾਡਾ ਸਭਿਆਚਾਰ ਨਹੀਂ। ਅਸੀਂ ਰੰਗਾਂ, ਖੁਸ਼ਬੂਆਂ ਅਤੇ ਸਹਿਜ ਤੋਰ ਦੇ ਸਹਿਯਾਤਰੀ ਹਾਂ। ਸਾਡੀ ਧਰਤੀ ਉੱਪਰ ਮਹਿਕਦੇ ਖਿੜਦੇ ਫੁੱਲ ਬਗੀਚੇ, ਫ਼ਸਲਾਂ ਵਾੜੀਆਂ ਕਦੇ ਧਿਆਨ ਨਾਲ ਵੇਖੋ। ਸਾਰਾ ਕੁਝ ਹੀ ਇਕ ਵਿਸੇਸ਼ ਅੰਦਾਜ਼ ਦੀ ਸਹਿਜ ਤੋਰ ਦਾ ਝਲਕਾਰਾ ਦਿੰਦਾ ਹੈ। ਜ਼ਿੰਦਗੀ ਨੂੰ ਸਭਿਆਚਾਰ ਦੇ ਸੀਮਤ ਅਰਥਾਂ ਵਾਲੀ ਐਨਕ ਨਾਲ ਨਾ ਵੇਖੋ। ਨੰਗੀ ਅੱਖ ਨਾਲ ਵੇਖਿਆਂ ਹੀ ਜ਼ਿੰਦਗੀ ਦੇ ਸਭ ਅੰਦਾਜ਼ ਤੁਹਾਨੂੰ ਸਮਝ ਪੈਣਗੇ।

ਔਰਤ ਪ੍ਰਤੀ ਮਰਦ ਦੀ ਖਿੱਚ ਸੁਭਾਵਿਕ ਹੈ। ਉਸ ਦੀ ਸ਼ਲਾਘਾ ਕਰਨ ਦਾ ਵੀ ਅੰਦਾਜ਼ ਹੈ। ਉਸ ਨਾਲ ਤੁਰਨ ਦਾ ਵੀ ਨਿਸ਼ਚਿਤ ਸਲੀਕਾ ਹੈ ਪਰ ਸਰਮਾਏ ਦੀ ਤੇਜ਼ ਹਨੇਰੀ ਨੇ ਸਾਨੂੰ ਔਰਤ ਦਾ ਮਾਂ, ਧੀ ਅਤੇ ਭੈਣ ਵਾਲਾ ਰਿਸ਼ਤਾ ਭੁਲਾ ਦਿੱਤਾ ਹੈ। ਹੁਣ ਸਿਰਫ ਉਹ ਮਾਨਣ ਅਤੇ ਭੋਗਣ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ।

ਸਵੇਰ ਸਾਰ ਟੈਲੀਵੀਜ਼ਨ ਤੋਂ ਲੈ ਕੇ ਅਖ਼ਬਾਰਾਂ, ਰੇਡੀਓ ਅਤੇ ਹੋਰ ਸੰਚਾਰ ਮਾਧਿਅਮ ਔਰਤ ਦੇ ਹੀ ਸਾਰੇ ਅੰਗਾਂ ਦੀ ਮਹਿਮਾ ਵਿੱਚ ਲੱਗੇ ਹੋਏ ਹਨ। ਰਿਸ਼ਤਿਆਂ ਦੀ ਇਹ ਪਰਿਭਾਸ਼ਾ ਨਵੀਂ ਵਿਕਸਤ ਹੋਈ ਹੈ ਕਿ ਔਰਤ ਨੂੰ ਸਿਰਫ ਧੌਣ ਤੋਂ ਹੇਠਾਂ ਹੇਠਾਂ ਹੀ ਗਿਣੋ, ਧੌਣ ਤੋਂ ਉੱਪਰ ਜਿਥੇ ਸੋਚਣ ਵਾਲੀ ਮਸ਼ੀਨ ਪਈ ਹੈ ਉਸ ਦਾ ਅਹਿਸਾਸ ਔਰਤ ਨੂੰ ਹੋਣ ਹੀ ਨਾ ਦਿਓ। ਇਹ ਸਾਡੀ ਸਭਿਆਚਾਰਕ ਗਿਰਾਵਟ ਦਾ ਹੀ ਪ੍ਰਮਾਣ ਕਹੀ ਜਾ ਸਕਦੀ ਹੈ, ਸ਼ਕਤੀ ਨਹੀ।

ਅਸੀਂ ਤਾਂ ਦੇਵੀ ਪੂਜਕ ਹਾਂ, ਧਨ ਦੀ ਦੇਵੀ ਲੱਛਮੀ, ਗਿਆਨ ਦੀ ਦੇਵੀ ਸਰਸਵਤੀ, ਸ਼ਕਤੀ ਦੀ ਦੇਵੀ ਦੁਰਗਾ ਅਤੇ ਹੋਰ ਅਨੇਕਾਂ ਦੇਵੀਆਂ ਸਦੀਆਂ ਤੋਂ ਸਾਡੇ ਅੰਗ ਸੰਗ ਹਨ। ਅਸੀਂ ਉਸ ਪਾਸੋਂ ਸ਼ਕਤੀ ਲੈਣੀ ਵੀ ਹੈ ਅਤੇ ਦੇਣੀ ਵੀ ਹੈ। ਜ਼ਿੰਦਗੀ ਦੀ ਸਮਤੋਲ ਤੋਰ ਵਿੱਚ ਇਹੀ ਸੁਮੇਲ ਸ਼ਕਤੀ ਬਣ ਕੇ ਸਾਨੂੰ ਸਭਿਅਕ ਇਨਸਾਨ ਬਣਨ ਦੇ ਰਾਹ ਤੋਰ ਸਕਦਾ ਹੈ।

ਸਾਡੀ ਮੁਹੱਬਤ ਵਿੱਚ ਜਿਸਮ ਸ਼ਾਮਿਲ ਨਹੀਂ । ਸਾਡਾ ਰਾਂਝਾ ਸਿਦਕੀ ਹੈ, 14 ਸਾਲ ਮੱਝੀਆਂ ਚਾਰਨ ਵਾਲਾ, ਫਰਹਾਦ ਆਪਣੀ ਸ਼ੀਰੀਂ ਲਈ ਪਰਬਤ ਚੀਰਦਾ ਹੈ, ਮਹੀਂਵਾਲ ਆਪਣੀ ਸੋਹਣੀ ਲਈ ਪੱਟ ਦਾ ਮਾਸ ਖੁਆਉਂਦਾ ਹੈ। ਇੰਦਰ ਬਾਣੀਆਂ ਆਪਣੀ ਬੇਗੋਨਾਰ ਲਈ ਪੂਰੀ ਹੱਟੀ ਨੂੰ ਅਗਨ ਭੇਂਟ ਕਰ ਦਿੰਦਾ ਹੈ। ਸਿਰਫ ਮਿਰਜ਼ੇ ਨੂੰ ਹੀ ਤਨ ਭੋਗੀ ਕਹਿ ਸਕਦੇ ਹਾਂ ਬਾਕੀ ਸਾਰੇ ਰੂਹਾਂ ਦੇ ਵਣਜਾਰੇ ਸੱਜਣ ਪਿਆਰੇ ਸਨ। ਸਾਡੇ ਸਭਿਆਚਾਰ ਦੀ ਸ਼ਕਤੀ ਇਨ੍ਹਾਂ ਮੁਹੱਬਤੀ ਰੂਹਾਂ ਸਦਕਾ ਹੋਰ ਵੀ ਬਲਵਾਨ ਹੋ ਕੇ ਨਿਖਰਦੀ ਹੈ।

ਆਪਣੀ ਧਰਤੀ ਦੀ ਵਿਰਾਸਤ ਵਿੱਚ ਸੂਰਮਿਆਂ ਦਾ ਬਹੁਤ ਉਚੇਰਾ ਸਥਾਨ ਹੈ। ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸ਼ਹੀਦਾਂ ਮੁਰੀਦਾਂ ਦੀ ਲੰਮੀ ਕਤਾਰ ਵੇਖਦਿਆਂ ਹੀ ਇਸ ਧਰਤੀ ਦੇ ਲੋਕਾਂ ਦੀ ਜਾਂਬਾਜ਼ ਵਿਰਾਸਤ ਦਾ ਪਤਾ ਲੱਗਦਾ ਹੈ। ਮੁਗਲਾਂ ਦੇ ਟਾਕਰੇ ਤੋਂ ਲੈ ਕੇ ਫਰੰਗੀਆਂ ਨਾਲ ਮੁਕਾਬਲੇ ਤੋਂ ਬਾਅਦ ਹਰ ਸੰਕਟ ਦੀ ਘੜੀ ਪੰਜਾਬੀਆਂ ਦਾ ਸਿੱਧੇ ਖੜੇ ਹੋ ਕੇ ਸੰਘਰਸ਼ ਕਰਨਾ ਵੀ ਸਾਡਾ ਸਭਿਆਚਾਰ ਹੈ। ਪੈਸੇ ਦੇ ਪੁੱਤ ਬਣਨ ਦੀ ਹੋੜ ਨੇ ਸਾਨੂੰ ਹੌਲੀ ਹੌਲੀ ਬੰਦੇ ਦਾ ਪੁੱਤ ਨਹੀਂ ਰਹਿਣ ਦਿੱਤਾ। ਬੰਦਾ ਬੰਦਗੀ ਨਾਲ ਬਣਦਾ ਹੈ ਅਤੇ ਬੰਦਗੀ ਸਾਡੇ ਵਿਚੋਂ ਗੈਰ ਹਾਜ਼ਰ ਹੋ ਰਹੀ ਹੈ। ਸਭਿਆਚਾਰ ਦੀ ਅਸਲ ਸੂਰਤ ਪਛਾਣੋ, ਤੁਹਾਨੂੰ ਕਣ ਕਣ ਵਿਚੋਂ ਕਾਇਨਾਤ ਦਿਸੇਗੀ|

ਗੁਰਭਜਨ ਸਿੰਘ ਗਿੱਲ (ਪ੍ਰੋ. )
ਚੇਅਰਮੈਨ,
ਪੰਜਾਬੀ ਲੋਕ ਵਿਰਾਸਤ ਅਕਾਡਮੀ

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਹਾਈ ਕੋਰਟ ਦਾ ਫੈਸਲਾ ਚੋਣਾਂ ’ਚ ਹਾਰ ਦੇ ਡਰੋਂ ਕੋਰਟ ਗਏ ਵਿਰੋਧੀਆਂ ਦੇ ਮੂੰਹ...

ਯੈੱਸ ਪੰਜਾਬ ਨਵੀਂ ਦਿੱਲੀ, 14 ਅਪ੍ਰੈਲ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਸ਼ੋ੍ਰਮਣੀ ਅਕਾਲੀ ਦਲ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਹਿਜ ਪਾਠ ਦੀ ਅਰੰਭਤਾ ਮਗਰੋਂ ਬੀਬੀ ਰਣਜੀਤ ਕੌਰ ਨੇ ਕੀਤਾ ਚੋਣ ਦਫ਼ਤਰ ਦਾ ਉਦਘਾਟਨ,...

ਯੈੱਸ ਪੰਜਾਬ ਨਵੀਂ ਦਿੱਲੀ, 14 ਅਪ੍ਰੈਲ, 2021 - ਜਿੱਥੇ ਲੋਕ ਪਾਰਟੀਆਂ ਕਰਕੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹਨ ਉੱਥੇ ਹੀ ਸੰਤਗੜ ਵਾਰਡ ਤੋਂ ਸ਼੍ਰੋਮਣੀ ਅਕਾਲੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

DSGMC elections ਵਿੱਚ ਸਰਕਾਰਾਂ ਦੇ ਤਖ਼ਤਾਂ ਦਾ ਸਹਾਰਾਂ ਲੈਣ ਵਾਲਿਆਂ ਦੀ ਕਰਾਰੀ ਹਾਰ ਹੋਵੇਗੀ:...

ਯੈੱਸ ਪੰਜਾਬ ਨਵੀਂ ਦਿੱਲੀ, 14 ਅਪ੍ਰੈਲ, 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਤੇ ਸਿੱਖਾਂ ਦਾ ਵਿਰੋਧ ਕਰ ਸਰਨਾ ਭਰਾਵਾਂ ਨੇ ਕੌਮ...

ਯੈੱਸ ਪੰਜਾਬ ਨਵੀਂ ਦਿੱਲੀ, 14 ਅਪ੍ਰੈਲ, 2021 - ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਬੀਬੀ ਜਗੀਰ ਕੌਰ ਵੱਲੋਂ ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਅਰਜਿੰਦਰਪਾਲ ਸਿੰਘ ਸੇਖੋਂ ਤੇ...

ਯੈੱਸ ਪੰਜਾਬ ਅੰਮ੍ਰਿਤਸਰ, 14 ਅਪ੍ਰੈਲ, 2021 - ਅਮਰੀਕੀ ਫੌਜ ਦੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤਰਾਵੜੀ ਤੋਂ ਅਗਲੇ ਪੜਾਅ ਕੁਰੂਕਸ਼ੇਤਰ ਲਈ...

ਯੈੱਸ ਪੰਜਾਬ ਅੰਮ੍ਰਿਤਸਰ, 14 ਅਪ੍ਰੈਲ, 2021 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਉੱਘੇ ਅਦਾਕਾਰ ਸਤੀਸ਼ ਕੌਲ ਦੇ ਅੰਤਿਮ ਸਸਕਾਰ ਮੌਕੇ ਚੇਅਰਮੈਨ ਟਿੱਕਾ ਨੇ ਮੁੱਖ ਮੰਤਰੀ ਵੱਲੋਂ ਕੀਤੀ ਸ਼ਾਲ ਅਰਪਿਤ

ਯੈੱਸ ਪੰਜਾਬ ਲੁਧਿਆਣਾ, 11 ਅਪ੍ਰੈਲ, 2021 (ਰਾਜਕੁਮਾਰ ਸ਼ਰਮਾ) ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ (76) ਦਾ ਬੀਤੇ ਕੱਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ, ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿੱਚ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸੰਗੀਤ ਜਗਤ ਨੂੰ ਵੱਡਾ ਝਟਕਾ: Punjab ਦੇ ਨਾਮਵਰ ਗਾਇਕ Diljaan ਦੀ ਸੜਕ ਹਾਦਸੇ ’ਚ ਮੌਤ

ਯੈੱਸ ਪੰਜਾਬ ਜਲੰਧਰ, 30 ਮਾਰਚ, 2021: ਪੰਜਾਬ ਦੇ ਨਾਮਵਰ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦਿਲਜਾਨ ਭਾਰਤ ਅਤੇ ਪਾਕਿਸਤਾਨ ਦੇ ਗਾਇਕਾਂ ਦੇ ਮੁਕਾਬਲਾਮਈ ਅੰਦਾਜ਼ ਵਿੱਚ ਬਣਾਏ ਗਏ ਰਿਐਲਟੀ ਸ਼ੋਅ ‘ਸੁਰ ਕਸ਼ੇਤਰਾ’ ਦਾ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਕੀ ਹੈ ਸੱਚ Ajay Devgn ਦੀ ‘ਮਾਰ ਕੁੱਟ’ ਵਾਲੇ Viral Video ਦਾ?

ਯੈੱਸ ਪੰਜਾਬ ਮੁੰਬਈ, 29 ਮਾਰਚ, 2021: ਬਾਲੀਵੁੱਡ ਐਕਟਰ ਅਜੇ ਦੇਵਗਨ ਦੇ ਦੱਸੇ ਜਾ ਰਹੇ ਦਿੱਲੀ ਦੇ ਇਕ ਝਗੜੇ ਵਾਲੇ ਵਾਇਰਲ ਵੀਡੀਓ ਦੀ ਸੱਚਾਈ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇਕ ‘ਪੱਬ’ ਦੇ ਬਾਹਰ ਕਾਰ ਪਾਰਕਿੰਗ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Gippy Grewal ਅਤੇ Neeru Bajwa ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਹੋਵੇਗੀ 21 ਮਈ ਨੂੰ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਮਾਰਚ 11, 2021 'ਪਾਣੀ ਚ ਮਧਾਣੀ' ਨੂੰ ਲੈਕੇ ਪਹਿਲਾਂ ਹੀ ਦਰਸ਼ਕਾਂ ਵਿੱਚ ਕਾਟੁ ਉਤਸੁਕਤਾ ਹੈ। ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਸੁਰਖੀਆਂ ਬਣ ਰਿਹਾ ਹੈ ਅਤੇ ਨੀਰੂ ਬਾਜਵਾ ਦਾ ਸਦਾਬਹਾਰ ਸੁਹਜ ਫਿਰ ਤੋਂ ਵੱਡੇ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Sardul Sikander ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਿਆ ਜਾਵੇਗਾ: Dharamsot

ਯੈੱਸ ਪੰਜਾਬ ਖੰਨਾ (ਲੁਧਿਆਣਾ), ਮਾਰਚ 7, 2021: ਪੰਜਾਬ ਸਰਕਾਰ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ ਖੰਨਾ ਵਿਖੇ ਗਾਇਕ ਸਰਦੂਲ ਸਿਕੰਦਰ ਦੀ...
- Advertisement -SGPC Wheat Appeal

ਸੋਸ਼ਲ ਮੀਡੀਆ

20,405FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਹੋਈ ਕੈਪਟਨ ਤੇ ਕੁੰਵਰ ਦੀ ਕੱਲ੍ਹ ਬੈਠਕ, ਉਲਝਣ ਓਦਾਂ ਦੀ ਓਦਾਂ ਹੈ ਰਹੀ ਮੀਆਂ

ਅੱਜ-ਨਾਮਾ ਹੋਈ ਕੈਪਟਨ ਤੇ ਕੁੰਵਰ ਦੀ ਕੱਲ੍ਹ ਬੈਠਕ, ਉਲਝਣ ਓਦਾਂ ਦੀ ਓਦਾਂ ਹੈ ਰਹੀ ਮੀਆਂ। ਕੈਪਟਨ ਕੋਸ਼ਿਸ਼ ਮਨਾਉਣ ਦੀ ਬੜੀ ਕੀਤੀ, ਮਨ ਦੀ ਗੱਲ ਫਿਰ ਕੁੰਵਰ ਨੇ ਕਹੀ...

ਮੂਰਖ ਕਹਿੰਦੇ ਕੋਰੋਨਾ ਦਾ ਰੋਗ ਹੈ ਨਹੀਂ, ਜਦ ਕਿ ਮਾਰ ਨਾ ਹੁੰਦੀ ਆ ਝੱਲ ਮੀਆਂ

ਅੱਜ-ਨਾਮਾ ਮੂਰਖ ਕਹਿੰਦੇ ਕੋਰੋਨਾ ਦਾ ਰੋਗ ਹੈ ਨਹੀਂ, ਜਦ ਕਿ ਮਾਰ ਨਾ ਹੁੰਦੀ ਆ ਝੱਲ ਮੀਆਂ। ਮਿਲਦਾ ਬੈੱਡ ਨਹੀਂ ਹਸਪਤਾਲ ਦੇ ਵਿੱਚ, ਇਹਦਾ ਨਿਕਲਦਾ ਕੋਈ ਨਾ ਹੱਲ ਮੀਆਂ। ਗਿਣਤੀ...

ਵਿਜੇ ਪ੍ਰਤਾਪ ਨੇ ਦਿੱਤਾ ਤਿਆਗ ਪੱਤਰ, ਫਸੇ ਅਕਾਲੀ ਤਾਂ ਫਸੀ ਸਰਕਾਰ ਬੇਲੀ

ਅੱਜ-ਨਾਮਾ ਵਿਜੇ ਪ੍ਰਤਾਪ ਨੇ ਦਿੱਤਾ ਤਿਆਗ ਪੱਤਰ, ਫਸੇ ਅਕਾਲੀ ਤਾਂ ਫਸੀ ਸਰਕਾਰ ਬੇਲੀ। ਦੋਵਾਂ ਧਿਰਾਂ ਨਹੀਂ ਲੋਕਾਂ ਦੀ ਲਾਜ ਰੱਖੀ, ਛੱਡਿਆ ਫਰਜ਼ ਸੀ ਸਭ ਵਿਸਾਰ ਬੇਲੀ। ਜਿਸ ਅਫਸਰ ਨੇ...

ਅੱਜਕੱਲ੍ਹ ਨਗਰ ਪ੍ਰਧਾਨਾਂ ਲਈ ਚੋਣ ਹੁੰਦੀ, ਬਣ ਰਹੇ ਬਣਿਆਂ ਦੇ ਜੀਅ ਪ੍ਰਧਾਨ ਬੇਲੀ

ਅੱਜ-ਨਾਮਾ ਅੱਜਕੱਲ੍ਹ ਨਗਰ ਪ੍ਰਧਾਨਾਂ ਲਈ ਚੋਣ ਹੁੰਦੀ, ਬਣ ਰਹੇ ਬਣਿਆਂ ਦੇ ਜੀਅ ਪ੍ਰਧਾਨ ਬੇਲੀ। ਬਣਿਆ ਮੁੰਡਾ ਵਜ਼ੀਰ ਦਾ ਕਿਤੇ ਸੁਣਿਆ, ਵਧੀ ਪਹਿਲਾਂ ਦੀ ਬਣੀ ਪਈ ਸ਼ਾਨ ਬੇਲੀ। ਬਣਿਆ ਭਾਈ...

ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ, ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ

ਅੱਜ-ਨਾਮਾ ਕੋਟਕਪੂਰੇ ਦਾ ਹੋਇਆ ਈ ਖਤਮ ਕਿੱਸਾ, ਕਰਾਈ ਜਾਂਚ ਸਭ ਹੋਈ ਆ ਰੱਦ ਮੀਆਂ। ਕਾਟਾ ਵੱਜ ਗਿਆ ਜਾਪਦਾ ਫਾਈਲ ਉੱਤੇ, ਬਚੀ ਦਿੱਸੇ ਕੁਝ ਰਹੀ ਨਹੀਂ ਮੱਦ ਮੀਆਂ। ਕਿਹਾ ਜਾਂਦਾ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਖ਼ਾਲਸਾ ਸਾਜਨਾ ਦਿਵਸ – ਧਰਮਾਂ ਦੇ ਇਤਿਹਾਸ ਦਾ ਕ੍ਰਾਂਤੀਕਾਰੀ ਪੰਨਾ – 13 ਅਪ੍ਰੈਲ ’ਤੇ ਵਿਸ਼ੇਸ਼: ਬੀਬੀ ਜਗੀਰ ਕੌਰ

ਸਾਹਿਬੇ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ...

ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ – ਪ੍ਰੋ: ਗੁਰਭਜਨ ਗਿੱਲ ਦੀ ਕਲਮ ਤੋਂ

ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ...

New Zealand ਦੇ Sikhs ਨੇ 11 ਏਕੜ ਵਿੱਚ 25 Million Dollars ਦੀ ਲਾਗਤ ਨਾਲ ਬਹੁਮੰਤਵੀ Sports Complex ਤਿਆਰ ਕੀਤਾ

ਸਿੱਖ ਦੁਨੀਆਂ ਵਿੱਚ ਜਿੱਥੇ ਵੀ ਗਏ ਨੇ ਹਰ ਜਗ੍ਹਾ ਇਨ੍ਹਾਂ ਨੇ ਆਪਣੀ ਵੱਖਰੀ ਦੁਨੀਆ ਵਸਾਈ ਹੈ ,ਆਪਣੇ ਕਾਰਨਾਮਿਆਂ ਨਾਲ ਪੰਜਾਬੀਆਂ ਨੇ ਹਰ ਜਗ੍ਹਾ ਤੇ...

ਖ਼ਾਲਸਾ ਪੰਥ ਦਾ ਜਲੌ – ਹੋਲਾ ਮਹੱਲਾ: ਬੀਬੀ ਜਗੀਰ ਕੌਰ

ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਤਵਾਰੀਖ਼ ਦੇ ਨਾਲ-ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ। ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ...

ਦੁਹਾਈ ਓ ਦੁਹਾਈ, 120 ਦਿਨਾਂ ਬਾਅਦ ਵੀ ਨਹੀਂ ਪਿਘਲੇ ਪੱਥਰ – ਗੁਰਭਜਨ ਗਿੱਲ ਦੀ ਕਲਮ ਤੋਂ

ਅੱਜ ਦੁੱਲਾ ਭੱਟੀ ਦਾ 432ਵਾਂ ਸ਼ਹਾਦਤ ਦਿਹਾੜਾ ਹੈ। ਏਧਰ ਕਿਰਤੀ ਕਿਸਾਨ ਸੰਘਰਸ਼ ਦਾ 120 ਵਾਂ ਦਿਨ ਹੈ। ਭਾਰਤ ਬੰਦ ਦਾ ਹੋਕਾ ਹੈ। ਕਰੋਨਾ ਕਹਿਰ...
error: Content is protected !!