Thursday, December 26, 2024
spot_img
spot_img
spot_img

ਵਿਸ਼ਵ ਯੂਨੀਵਰਸਿਟੀ ਰੈਂਕਿੰਗ-2025: ਚਿਤਕਾਰਾ ਯੂਨੀਵਰਸਿਟੀ ਨੇ ਭਾਰਤ ਵਿੱਚ ਖੋਜ ਗੁਣਵੱਤਾ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ

ਯੈੱਸ ਪੰਜਾਬ
ਚੰਡੀਗਡ਼੍ਹ, 10 ਅਕਤੂਬਰ, 2024

ਚਿਤਕਾਰਾ ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ (ਟੀਐੱਚਈ) ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਵਿਲੱਖਣ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੋਡ਼ਿਆ ਹੈ।

ਯੂਨੀਵਰਸਿਟੀ ਨੇ ਭਾਰਤ ਵਿੱਚ ਖੋਜ ਗੁਣਵੱਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਦੁਨੀਆ ਭਰ ਦੀਆਂ 2,000 ਤੋਂ ਵੱਧ ਯੂਨੀਵਰਸਿਟੀਆਂ ਵਿੱਚ 601-800 ਬੈਂਡ ਵਿੱਚ ਸ਼ੁਮਾਰ ਹੋਈ ਹੈ। ਇਸ ਤੋਂ ਇਲਾਵਾ, ਚਿਤਕਾਰਾ ਯੂਨੀਵਰਸਿਟੀ ਰਾਸ਼ਟਰੀ ਪੱਧਰ ’ਤੇ 9ਵੇਂ ਸਥਾਨ ’ਤੇ ਹੈ, ਜੋ ਉਸ ਦੀ ਉੱਚ ਸਿੱਖਿਆ ਵਿੱਚ ਤੇਜ਼ੀ ਨਾਲ ਵੱਧਦੀ ਰੈਕਿੰਗ ਨੂੰ ਮਜ਼ਬੂਤ ਕਰਦੀ ਹੈ। ਇਹ ਸਾਲਾਨਾ ਰੈਕਿੰਗ ਯੂਨੀਵਰਸਿਟੀ ਦੇ ਪ੍ਰਮੁੱਖ ਖੇਤਰਾਂ ਜਿਵੇਂ ਖੋਜ ਪੱਧਰ, ਇੰਡਸਟਰੀ ਨਾਲਿਜ਼ ਟਰਾਂਸਫਰ ਆਦਿ ਵਿੱਚ ਯੂਨੀਵਰਸਿਟੀ ਦੇ ਆਸਾਧਾਰਣ ਪ੍ਰਦਰਸ਼ਨ ਨੂੰ ਉਜਾਗਰ ਕਰਦੀ ਹੈ।

ਚਿਤਕਾਰਾ ਯੂਨੀਵਰਸਿਟੀ ਦੇ ਹਵਾਲਾ ਪ੍ਰਭਾਵ ਨੇ ਇਸ ਨੂੰ ਵਿਸ਼ਵ ਪੱਧਰ ਤੇ ਨਾਮਵਰ 139 ਸੰਸਥਾਵਾਂ ਵਿੱਚ ਸ਼ਾਮਿਲ ਕੀਤਾ ਹੈ, ਜਿਹਡ਼ੀਆਂ ਪ੍ਰਭਾਵਸ਼ਾਲੀ ਖੋਜ ਉੱਤੇ ਜ਼ੋਰ ਦਿੰਦੀਆਂ ਹਨ। ਯੂਨੀਵਰਸਿਟੀ ਦੇ ਇੰਡਸਟਰੀ ਨਾਲ ਮਜ਼ਬੂਤ ਰਿਸ਼ਤੇ ਜਿਹਡ਼ੇ ਕਿ ਨਵੀਨਤਾ ਵਿਹਾਰਕ ਪ੍ਰਯੋਗਾਂ ਨੂੰ ਉਤਸ਼ਾਹਿਤ ਕਰਦੇ ਹਨ ਵੀ ਇਸ ਸਥਾਨ ਨੂੰ ਪ੍ਰਾਪਤ ਕਰਨ ਲਈ ਸਹਾਇਕ ਸਿੱਧ ਹੋਏ ਹਨ।

ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਲਈ ਇੱਕ ਸਖ਼ਤ ਕਾਰਜਪ੍ਰਣਾਲੀ ਨੂੰ ਲਾਗੂ ਕਰਦੀ ਹੈ, ਜਿਸ ਅਧੀਨ ਯੂਨੀਵਰਸਿਟੀ ਦੇ ਪੰਜ ਜ਼ਰੂਰੀ ਥੰਮ੍ਹਾਂ ਜਿਵੇਂ ਅਧਿਆਪਨ, ਖੋਜ ਵਾਤਾਵਰਣ, ਖੋਜ ਗੁਣਵੱਤਾ, ਉਦਯੋਗ ਅਤੇ ਅੰਤਰਰਾਸ਼ਟਰੀ ਆਉਟਲੁੱਕ ਨੂੰ ਲੈ ਕੇ ਵਿਸ਼ੇਸ਼ ਮੁਲਾਂਕਣ ਕੀਤਾ ਜਾਂਦਾ ਹੈ। ਇਹ ਵਿਆਪਕ ਕਾਰਜਪ੍ਰਣਾਲੀ ਵਿਚ ਸੰਸਥਾਗਤ ਡੇਟਾ, ਅਕਾਦਮਿਕ ਪ੍ਰਤਿਸ਼ਠਾ ਸਰਵੇਖਣਾਂ, ਅਤੇ ਬਿਬਲਿਓਮੈਟ੍ਰਿਕ ਸਰਵੇ, ਹਵਾਲਾ, ਪ੍ਰਭਾਵ, ਦਾ ਮੁਲਾਂਕਣ ਵੀ ਹੁੰਦਾ ਹੈ, ਤਾਂ ਕਿ ਅਕਾਦਮਿਕ ਉੱਤਮਤਾ ਦੇ ਭਰੋਸੇਯੋਗ ਮੁਲਾਂਕਣ ਅਤੇ ਸਮਾਜਕ ਯੋਗਦਾਨ ਯਕੀਨੀ ਬਣਾਇਆ ਜਾ ਸਕੇ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਇਸ ਵੱਕਾਰੀ ਪ੍ਰਾਪਤੀ ਉੱਤੇ ਪੁਸ਼ੀ ਪ੍ਰਗਟ ਕੀਤੀ। ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ, ‘‘ਅਸੀਂ ਇਸ ਗਲੋਬਲ ਮਾਨਤਾ ਦੁਆਰਾ ਬਹੁਤ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚਿਤਕਾਰਾ ਯੂਨੀਵਰਸਿਟੀ ਵਿਖੇ ਉੱਚ ਸਿੱਖਿਆ ਵਿੱਚ ਉੱਤਮਤਾ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ। ਖੋਜ, ਨਵੀਨਤਾ, ਅਤੇ ਉਦਯੋਗਿਕ ਭਾਈਵਾਲੀ ’ਤੇ ਸਾਡਾ ਧਿਆਨ ਸਾਡੀ ਸਫ਼ਲਤਾ ਨੂੰ ਜਾਰੀ ਰੱਖਦਾ ਹੈ।

ਇਹ ਦਰਜਾਬੰਦੀ ਸਾਡੇ ਫੈਕਲਟੀ, ਸਟਾਫ਼, ਅਤੇ ਵਿਦਿਆਰਥੀਆਂ ਦੇ ਯਤਨ ਅਤੇ ਅਣਥੱਕ ਮਿਹਨਤ ਦਾ ਪ੍ਰਮਾਣ ਹੈ, ਜੋ ਕਿ ਆਪਣੇ ਨੂੰ ਭਾਰਤ ਅਤੇ ਵਿਸ਼ਵ ਪੱਧਰ ਤੇ ਵਿਲੱਖਣ ਦਿਖਾਉਣ ਅਤੇ ਅਲੱਗ ਪਹਿਚਾਣ ਬਣਾਉਣ ਲਈ ਪੂਰੀ ਤਰਾਂ ਸਮਰਪਿਤ ਹਨ।

ਵਿਸ਼ਵ ਯੂਨੀਵਰਸਿਟੀ ਰੈਂਕਿੰਗ 2025 ਵਿੱਚ ਚਿਤਕਾਰਾ ਯੂਨੀਵਰਸਿਟੀ ਦਾ ਉੱਪਰ ਜਾਣਾ ਇਸ ਦੀ ਸਿੱਖਿਆ, ਖੋਜ ਅਤੇ ਗਲੋਬਲ ਸ਼ਮੂਲੀਅਤ ਵਿਚ ਉਤਮਤਾ ਲਈ ਵਚਨਬੱਧਤਾ ਹੋਣ ਦਾ ਅਟੱਲ ਪ੍ਰਮਾਣ ਹੈ। ਯੂਨੀਵਰਸਿਟੀ ਭਵਿੱਖ ਦੇ ਅਜਿਹੇ ਲੀਡਰਜ਼ ਨੂੰ ਤਿਆਰ ਕਰਨ ਲਈ ਹਮੇਸ਼ਾ ਸਮਰਪਿਤ ਰਹੇਗੀ ਜੋ ਕਿ ਆਪਸ ਵਿੱਚ ਜੁਡ਼ੇ ਹੋਏ ਹਨ ਅਤੇ ਮੁਕਾਬਲੇ ਵਾਲੀ ਦੁਨੀਆਂ ਵਿਚ ਕਾਮਯਾਬ ਹੋਣ ਲਈ ਵਚਨਬੱਧ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ