Tuesday, January 25, 2022

ਵਾਹਿਗੁਰੂ

spot_img
ਵਿਜੀਲੈਂਸ ਤੇ ਤਹਿਸੀਲਦਾਰਾਂ ਦੇ ਭੇੜ ਵਿੱਚ ਪਿਸ ਰਹੇ ‘ਆਮ ਲੋਕ’ – 24 ਨਵੰਬਰ ਤੋਂ ਚੱਲ ਰਹੀ ਹੜਤਾਲ, ਸਰਕਾਰ ਨੂੰ ਨਹੀਂ ਖ਼ਿਆਲ

ਯੈੱਸ ਪੰਜਾਬ
ਜਲੰਧਰ, 2 ਦਸੰਬਰ, 2021:
ਵਿਜੀਲੈਂਸ ਬਿਓਰੋ ਵੱਲੋਂ 22 ਨਵੰਬਰ ਨੂੰ ਕੀਤੀ ਗਈ ਇਕ ਕਾਰਵਾਈ ਨਾਲ ਸ਼ੁਰੂ ਹੋਏ ਵਿਜੀਲੈਂਸ ਅਤੇ ਤਹਿਸੀਲਦਾਰਾਂ ਦੇ ਭੇੜ ਵਿੱਚ ਆਮ ਲੋਕ ਪਿਸ ਰਹੇ ਹਨ ਪਰ ਇਸੇ ਸੰਬੰਧ ਵਿੱਚ 9 ਦਿਨ ਤੋਂ ਚੱਲ ਰਹੀ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਵਿੱਚ ਆਮ ਬੰਦ ਪਿਸ ਰਿਹਾ ਹੈ।

ਇੰਨੇ ਦਿਨ ਲੰਘ ਜਾਣ ਦੇ ਬਾਵਜੂਦ ਵੀ ਨਵੀਂ ਬਣੀ ‘ਪ੍ਰੋ-ਐਕਟਿਵ’ ਸਰਕਾਰ ਇਸ ਮਾਮਲੇ ’ਤੇ ਅੱਖਾਂ ਬੰਦ ਕੀਤੀ ਬੈਠੀ ਹੈ ਅਤੇ ਮਸਲਾ ਹੱਲ ਕਰਨ ਲਈ ਨਾ ਤਾਂ ਕੋਈ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਕਾਹਲੀ ਵਿਖ਼ਾਈ ਜਾ ਰਹੀ ਹੈ ਜਿਸ ਕਾਰਨ ਸੂਬੇ ਵਿੱਚ ਨਾ ਕੇਵਲ ਰਜਿਸਟਰੀਆਂ ਅਤੇ ਮਾਲ ਵਿਭਾਗ ਨਾਲ ਸੰਬੰਧਤ ਹੋਰ ਕੰਮ ਠੱਪ ਪਏ ਹਨ ਸਗੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਵੀ ਆਮ ਲੋਕ ਖੱਜਲ ਖ਼ੁਆਰ ਹੋ ਰਹੇ ਹਨ।

ਇਕ ਜਾਣਕਾਰ ਸੂਤਰ ਦਾ ਦਾਅਵਾ ਹੈ ਕਿ ਕੇਵਲ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਹੀ ਕੰਮ ਠੱਪ ਨਹੀਂ ਹੈ, ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਵੀ ਕੋਈ ਕੰਮ ਨਹੀਂ ਹੋ ਰਿਹਾ, ਡੀ.ਸੀ.; ਏ.ਡੀ.ਸੀ.; ਐਸ.ਡੀ.ਐਮ., ਡੀ.ਆਰ.ਉ. ਅਤੇ ਤਹਿਸੀਲਦਾਰਾਂ ਦੀਆਂ ‘ਕੋਰਟਸ’ ਵੀ ਨਹੀਂ ਲੱਗ ਰਹੀਆਂ।

ਇੰਨੇ ਦਿਨ ਕੰਮ ਬੰਦ ਰਹਿਣ ਕਾਰਨ ਨਾ ਕੇਵਲ ਸਥਾਨਕ ਲੋਕ ਖੱਜਲ ਖ਼ੁਆਰ ਹੋ ਰਹੇ ਹਨ ਸਗੋਂ ਵਿਦੇਸ਼ਾਂ ਤੋਂ ਰਜਿਸਟਰੀਆਂ ਆਦਿ ਕਰਵਾਉਣ ਲਈ ਕੁਝ ਦਿਨ ਕੱਢ ਕੇ ਵਿਸ਼ੇਸ਼ ਤੌਰ ’ਤੇ ਪੁੱਜੇ ਕਈ ਲੋਕਾਂ ਨੂੰ ਇਸ ਕਦਰ ਖੱਜਲ ਹੋਣਾ ਪਿਆ ਹੈ ਕਿ ਉਹ ਬਿਨਾਂ ਰਜਿਸਟਰੀਆਂ ਕਰਾਏ ਫ਼ਲਾਈਟਾਂ ਫ਼ੜ ਕੇ ਵਾਪਸ ਆਪੋ ਆਪਣੇ ਟਿਕਾਣਿਆਂ ’ਤੇ ਚਲੇ ਗਏ ਹਨ।

ਆਮ ਲੋਕਾਂ ਦੇ ਕਈ ਅਤਿ ਜ਼ਰੂਰੀ ਕੰਮ ਹੀ ਨਹੀਂ ਰੁਕੇ ਪਏ ਸਗੋਂ ਹੜਤਾਲ ਲਗਾਤਾਰ ਚੱਲਣ ਅਤੇ ਹੁਣ ਤਕ ਜਾਰੀ ਰਹਿਣ ਕਾਰਨ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਪਰ ਤੇਜ਼ੀ ਨਾਲ ਚੋਣਾਂ ਵੱਲ ਨੂੰ ਭੱਜੀ ਜਾਂਦੀ ਸਰਕਾਰ ਅਤੇ ਚੋਣ ‘ਮੋਡ’ ਵਿੱਚ ਆਈ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਇਹ ਹੜਤਾਲ ਕੋਈ ਐਸਾ ਮਸਲਾ ਨਹੀਂ ਜਾਪ ਰਹੀ ਜਿਸ ਨੂੰ ਹੱਲ ਕਰਨਾ ਜ਼ਰੂਰੀ ਸਮਝਿਆ ਜਾਵੇ।

ਮਾਮਲਾ 22 ਨਵੰਬਰ ਨੂੰ ਉਸ ਵੇਲੇ ਸ਼ੁਰੂ ਹੋਇਆ ਜਦ ਵਿਜੀਲੈਂਸ ਬਿਉਰੋ ਦੇ ਡੀ.ਐਸ.ਪੀ. ਸ: ਨਿਰੰਜਨ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਸ਼ੰਕਰ ਤਹਿਸੀਲ ਹੇਠ ਪੈਂਦੀ ਸਬ-ਤਹਿਸੀਲ ਮਾਹਿਲਪੁਰ ਵਿਖ਼ੇ ਛਾਪੇਮਾਰੀ ਕਰਕੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਰਜਿਸਟਰੀ ਕਲਰਕ ਮਨਜੀਤ ਸਿੰਘ, ਵਸੀਕਾ ਨਵੀਸ ਰਜਿੰਦਰ ਨਾਥ ਅਤੇ ਉਸ ਕੋਲ ਕੰਮ ਕਰਦੇ ਇਕ ਵਿਅਕਤੀ ਬਲਵਿੰਦਰ ਲਾਲ ਸੀਨਾ ਨੂੰ ਧਰਮ ਸਿੰਘ ਪਾਰੋਵਾਲ ਹਾਲ ਵਾਸੀ ਮਾਹਿਲਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕਰ ਲਿਆ। ਪੇਚ ਇੱਥੇ ਫ਼ਸ ਗਿਆ ਕਿ ਰਿਸ਼ਵਤ ਦੀ 13 ਹਜ਼ਾਰ ਰੁਪਏ ਦੀ ਰਕਮ ਕਥਿਤ ਤੌਰ ’ਤੇ ਬਲਵਿੰਦਰ ਲਾਲ ਤੋਂ ਬਰਾਮਦ ਕੀਤੀ ਗਈ।

ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖ਼ ਗਿਆ ਅਤੇ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਦਾ ਦੋਸ਼ ਹੈ ਕਿ ਸ਼ਿਕਾਇਤਕਰਤਾ ਆਪ ਕਹਿ ਰਿਹਾ ਹੈ ਕਿ ਉਹ ਨਾਇਬ ਤਹਿਸੀਲਦਾਰ ਨੂੰ ਨਾ ਜਾਣਦਾ ਹੈ, ਨਾ ਮਿਲਿਆ ਹੈ ਅਤੇ ਨਾ ਹੀ ਉਸਨੇ ਉਸਨੂੰ ਰਿਸ਼ਵਤ ਦੀ ਰਕਮ ਦਿੱਤੀ ਹੈ।

ਇਸ ਬਾਰੇ ਗੱਲ ਕਰਦਿਆਂ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਉਹ ਮਾਲ ਮੰਤਰੀ, ਮੁੱਖ ਸਕੱਤਰ, ਐਫ.ਸੀ.ਆਰ., ਪ੍ਰਿੰਸੀਪਲ ਸਕੱਤਰ ਵਿਜੀਲੈਂਸ ਨੂੰ ਮਿਲ ਕੇ ਆਪਣੀ ਗੱਲ ਸਮਝਾ ਚੁੱਕੇ ਹਨ ਪਰ ਸਰਕਾਰ ਨੇ 25 ਨਵੰਬਰ ਤੋਂ ਬਾਅਦ ਉਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਨੂੰ ਨਾਜਾਇਜ਼ ਫ਼ੜਿਆ ਗਿਆ ਹੈ ਅਤੇ ਉਸ ’ਤੇ ਕੇਸ ਵਾਪਸ ਹੋਣ ਅਤੇ ਰਿਹਾਈ ਤਕ ਹੜਤਾਲ ਜਾਰੀ ਰਹੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਤੋਂ ਇਲਾਵਾ, ਪਟਵਾਰੀ, ਕਾਨੂੂੰਗੋ, ਡੀ.ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਉਨ੍ਹਾਂ ਦੀ ਹੜਤਾਲ ਵਿੱਚ ਸ਼ਾਮਲ ਹਨ ਜਦਕਿ ਪੀ.ਸੀ.ਐਸ. ਅਧਿਕਾਰੀਆਂ ਦੀ ਐਸੋਸੀਏਸ਼ਨ ਦੀ ਨੈਤਿਕ ਹਮਾਇਤ ਵੀ ਉਨ੍ਹਾਂ ਨੂੰ ਪ੍ਰਾਪਤ ਹੈ।

ਇਸ ਸੰਬੰਧੀ ਸ: ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ.ਵਿਜੀਲੈਂਸ ਬਿਓਰੋ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਨੇ ਤੱਥਾਂ ਦੇ ਆਧਾਰ ’ਤੇ ਹੀ ਕੇਸ ਬਣਾਇਆ ਹੈ ਅਤੇ ਹੁਣ ਜੋ ‘ਐਜੀਟੇਸ਼ਨ’ ਚੱਲ ਰਹੀ ਹੈ, ਉਹ ਸਰਕਾਰ ਅਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਵਿਚਕਾਰ ਹੈ, ਇਸ ਲਈ ਉਹ ਇਸ ’ਤੇ ਹੋਰ ਟਿੱਪਣੀ ਨਹੀਂ ਕਰਨਾ ਚਾਹੁਣਗੇ।

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਦਿੱਲੀ ਗੁਰਦੁਆਰਾ ਕਮੇਟੀ ਨੇ ਅੰਤਰਿਮ ਬੋਰਡ ਦੀ ਚੋਣ ਸਮੇਂ ਸਰਨਾ ਭਰਾਵਾਂ ਤੇ ਜੀ ਕੇ ਦੇ ਧੜੇ ਵੱਲੋਂ ਕੀਤੀ ਹੁਲੜਬਾਜ਼ੀ ਦੀ ਜਥੇਦਾਰ ਅਕਾਲ ਤਖਤ ਨੂੰ ਕੀਤੀ ਸ਼ਿਕਾਇਤ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ, 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਅੰਤਰਿਮ ਬੋਰਡ ਦੀ ਚੋਣ ਵੇਲੇ ਜਨਰਲ ਇਜਲਾਸ ਵਿਚ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ...

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਪੁਲਿਸ ਦੀ ਮੌਜੂਦਗੀ ਮੰਦਭਾਗੀ, ਦਿੱਲੀ ਕਮੇਟੀ ਬੋਰਡ ਦੀ ਚੋਣ ਦੌਰਾਨ ਡਾਇਰੈਕਟਰ ਦੀ ਕਾਰਗੁਜ਼ਾਰੀ ਸ਼ੱਕੀ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ, 2022 - ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੀ ਚੋਣਾਂ ਦੋਰਾਨ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਦੀ ਕਾਰਗੁਜਾਰੀ ਨੂੰ ਸ਼ੱਕੀ ਕਰਾਰ...

ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੌਂਪਿਆ ਗ੍ਰੀਨ ਮਨੋਰਥ ਪੱਤਰ

ਕਪੂਰਥਲਾ, 22 ਜਨਵਰੀ, 2022 (ਕੌੜਾ) ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ ’ਤੇ ਵਾਤਾਵਰਣ ਦਾ ਮੁੱਦੇ ਪ੍ਰਮੁੱਖਤਾ ਨਾਲ ਲਿਆਉਣ ਦੇ ਇਰਾਦੇ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ...

ਐਚਡੀਐਫਸੀ ਬੈਂਕ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਲਈ 240 ਕੰਪਿਊਟਰ ਤੇ 18 ਸਮਾਰਟ ਕਲਾਸ ਪ੍ਰੋਜੈਕਟਰ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 22 ਜਨਵਰੀ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿਚ ਕੰਪਿਊਟਰ ਲੈਬ...

ਅਕਾਲੀ ਦਲ ਸੰਯੁਕਤ ਦੇ ਇਸਤਰੀ ਵਿੰਗ ਵਿੱਚ ਹੋਈਆਂ ਅਹਿਮ ਨਿਯੁਕਤੀਆਂ; ਪਰਮਜੀਤ ਕੌਰ ਗੁਲਸ਼ਨ ਨੇ ਵੰਡੇ ਨਿਯੁਕਤੀ ਪੱਤਰ

ਯੈੱਸ ਪੰਜਾਬ ਚੰਡੀਗੜ੍ਹ, 22 ਜਨਵਰੀ, 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਦੇ ਇਸਤਰੀ ਵਿੰਗ ਦੀ...

ਗੁਰਦਾਸਪੁਰ ਦੇ ਪਿੰਡ ਧਾਰੀਵਾਲ ਭੋਜਾਂ ਵਿਖ਼ੇ ਸਾਰਟ ਸਰਕਟ ਕਾਰਨ ਪਾਵਨ ਸਰੂਪ ਅਗਨ ਭੇਟ, ਐਡਵੋਕੇਟ ਧਾਮੀ ਨੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 22 ਜਨਵਰੀ, 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਭੋਜਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ...

ਮਨੋਰੰਜਨ

ਗਾਇਕ ਕਾਕਾ ਦਾ ਹੈਲੀ ਸ਼ਾਹ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਇਕ ਕਹਾਣੀ’ ਚਰਚਾ ਵਿੱਚ

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 16, 2022: ਪੰਜਾਬੀ ਇੰਡਸਟਰੀ ‘ਚ ਕਹਿ ਲੈਣ ਦੇ, ਲਿਬਾਸ, ਟੈਂਪ੍ਰਰੀ ਪਿਆਰ ਅਤੇ ਹੋਰ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਦੇਣ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਕਾਕਾ ਦਾ ਨਵਾਂ ਸਿੰਗਲ ਟਰੈਕ 'ਇਕ ਕਹਾਨੀ' ਹਾਲ...

ਮੀਕਾ ਸਿੰਘ ਨੇ ਨਵੇਂ ਗ਼ੀਤ ‘ਮਜਨੂੰ’ ਨਾਲ ਕੀਤਾ 2022 ਦਾ ਸਵਾਗਤ, ਸ਼ਾਰਿਬ ਅਤੇ ਤੋਸ਼ੀ ਸਾਬਰੀ ਨੇ ਦਿੱਤਾ ਹੈ ਸੰਗੀਤ

ਯੈੱਸ ਪੰਜਾਬ ਮੁੰਬਈ, ਜਨਵਰੀ 6, 2022: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ 5 ਜਨਵਰੀ 2022 ਨੂੰ ਆਪਣਾ ਨਵਾਂ ਸਿੰਗਲ ‘ਮਜਨੂ’ ਕਰ ਦਿੱਤਾ ਹੈ ।ਇਹ ਗੀਤ 2022 ਦਾ ਪਹਿਲਾ ਗਾਣਾ ਹੈ। ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ...

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਗਾਇਕ ਮੀਕਾ ਸਿੰਘ ਦਾ ਨਵਾਂ ਗੀਤ ‘ਮਜਨੂੰ’

ਚੰਡੀਗੜ੍ਹ, ਜਨਵਰੀ 5, 2022 (ਹਰਜਿੰਦਰ ਸਿੰਘ) ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ 'ਮਜਨੂੰ' ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ...

ਸੰਦੀਪ ਬਟਾਲਵੀ ਦਾ ਗੀਤ ‘ਕਰਦਾ ਏ ਚੈਟ’ ਰੀਲੀਜ਼

ਯੈੱਸ ਪੰਜਾਬ ਬਟਾਲਾ, 4 ਜਨਵਰੀ, 2022 - ਬਟਾਲਾ ਦੇ ਗਾਇਕ ਸੰਦੀਪ ਬਟਾਲਵੀ ਨੇ ਆਪਣੇ ਨਵੇਂ ਗੀਤ ‘ਕਰਦਾ ਏ ਚੈਟ’ ਨਾਲ ਸੰਗੀਤ ਦੀ ਦੁਨੀਆਂ ਵਿੱਚ ਦਸਤਕ ਦਿੱਤੀ ਹੈ। ਪੇਸ਼ੇ ਵਜੋਂ ਸਰਕਾਰੀ ਅਧਿਆਪਕ ਵਜੋਂ ਬਟਾਲਾ ਸ਼ਹਿਰ ’ਚ ਸੇਵਾਵਾਂ...

ਸ਼ਿਵਮ ਸ਼ਰਮਾ ਦੁਆਰਾ ਨਿਰਦੇਸ਼ਿਤ ‘ਅੱਲ੍ਹੜ ਵਰੇਸ’ ਨਾਲ ਗਾਇਕ ਅਰਮਾਨ ਬੇਦਿਲ ਰੱਖਣਗੇ ਫਿਲਮਾਂ ‘ਚ ਕਦਮ

ਯੈੱਸ ਪੰਜਾਬ ਚੰਡੀਗੜ੍ਹ, 30 ਦਸੰਬਰ, 2021: ਜਿਵੇਂ ਕਿ ਅੱਜ ਕਲ ਪੰਜਾਬੀ ਗਾਇਕ ਫਿਲਮਾਂ 'ਚ ਵੀ ਆਪਣੀ ਪਛਾਣ ਬਣਾ ਰਹੇ ਹਨ, ਉਥੇ ਹੀ ਇਸ 'ਚ ਇਕ ਹੋਰ ਨਾਂ ਜੁਧੰ ਜਾ ਰਿਹਾ ਹੈ ਗਾਇਕ ਅਰਮਾਨ ਬੇਦਿਲ ਦਾ, ਜੋ...
- Advertisement -spot_img

ਸੋਸ਼ਲ ਮੀਡੀਆ

20,370FansLike
51,510FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼